ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ 'ਰਾਸ਼ਟਰ ਰਕਸ਼ਾ ਸਮਰਪਣ ਪਰਵ' ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 NOV 2021 9:07PM by PIB Chandigarh

ਜੌਨ ਧਰਤੀ ਪੈ ਹਮਾਈ ਰਾਨੀ ਲਕਸ਼ਮੀਬਾਈ ਜੂ ਨੇ, ਆਜ਼ਾਦੀ ਕੇ ਲਾਨੇ, ਅਪਨੋ ਸਬਈ ਨਿਯੋਛਾਰ ਕਰ ਦਓ, ਵਾ ਧਰਤੀ ਕੇ ਬਾਸਿਯਨ ਖੋਂ ਹਮਾਔ ਹਾਥ ਜੋੜ ਕੇ ਪਰਨਾਮ ਪੌਂਚੇ। ਝਾਂਸੀ ਨੇ ਤੋ ਆਜ਼ਾਦੀ ਕੀ ਅਲਖ ਜਗਾਈ ਹਤੀ। ਇਤੈ ਕੀ ਮਾਟੀ ਕੇ ਕਨ ਕਨ ਮੇਂ, ਬੀਰਤਾ ਅਤੇ ਦੇਸ ਪ੍ਰੇਮ ਬਸੋ ਹੈ। ਝਾਂਸੀ ਕੀ ਵੀਰਾਂਗਨਾ ਰਾਨੀ ਲਕਸ਼ਮੀ ਬਾਈ ਜੂ ਕੋ, ਹਮਾਓ ਕੋਟਿ ਕੋਟਿ ਨਮਨ

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ,  ਉੱਤਰ ਪ੍ਰਦੇਸ਼ ਦੇ ਊਰਜਾਵਾਨ ਕਰਮਯੋਗੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਦੇਸ਼ ਦੇ ਰੱਖਿਆ ਮੰਤਰੀ ਅਤੇ ਇਸ ਪ੍ਰਦੇਸ਼ ਦੇ ਯਸ਼ਸਵੀ ਪ੍ਰਤੀਨਿਧੀ ਅਤੇ ਮੇਰੇ ਬਹੁਤ ਸੀਨੀਅਰ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਜੀ, MSME ਰਾਜ ਮੰਤਰੀ ਸ਼੍ਰੀ ਭਾਨੂਪ੍ਰਤਾਪ ਵਰਮਾ ਜੀ, ਸਾਰੇ ਹੋਰ ਅਧਿਕਾਰੀਗਣ, ਐੱਨਸੀਸੀ ਕੈਡਿਟਸ ਅਤੇ alumni, ਅਤੇ ਉਪਸਥਿਤ ਸਾਥੀਓ!

ਝਾਂਸੀ ਦੀ ਇਸ ਸ਼ੌਰਯ-ਭੂਮੀ ’ਤੇ ਕਦਮ ਪੈਂਦੇ ਹੀ, ਅਜਿਹਾ ਕੌਣ ਹੋਵੇਗਾ ਜਿਸ ਦੇ ਸਰੀਰ ਵਿੱਚ ਬਿਜਲੀ ਨਹੀਂ ਦੌੜ ਜਾਂਦੀ ਹੋਵੇ! ਅਜਿਹਾ ਕੌਣ ਹੋਵੇਗਾ ਇੱਥੇ ਜਿਸ ਦੇ ਕੰਨਾਂ ਵਿੱਚ ‘ਮੈਂ ਮੇਰੀ ਝਾਂਸੀ ਨਹੀਂ ਦੂੰਗੀ’ ਦੀ ਗਰਜਣਾ ਨਾ ਗੂੰਜਣ ਲਗਦੀ ਹੋਵੇ! ਅਜਿਹਾ ਕੌਣ ਹੋਵੇਗਾ ਜਿਸ ਨੂੰ ਇੱਥੋਂ ਦੇ ਰਾਜਕਣਾਂ ਤੋਂ ਲੈ ਕੇ ਆਕਾਸ਼ ਦੇ ਵਿਸ਼ਾਲ ਸੁੰਨ ਵਿੱਚ ਸਾਖਿਆਤ ਰਣਚੰਡੀ ਦੇ ਦਿੱਵਯ ਦਰਸ਼ਨ ਨਾ ਹੁੰਦੇ ਹੋਣ! ਅਤੇ ਅੱਜ ਤਾਂ ਸ਼ੌਰਯ ਅਤੇ ਪਰਾਕ੍ਰਮ ਦੀ ਪਰਾਕਾਸ਼ਠਾ ਸਾਡੀ ਰਾਣੀ ਲਕਸ਼ਮੀਬਾਈ ਜੀ ਦੀ ਜਨਮ ਜਯੰਤੀ ਵੀ ਹੈ!  ਅੱਜ ਝਾਂਸੀ ਦੀ ਇਹ ਧਰਤੀ ਆਜ਼ਾਦੀ ਦੇ ਸ਼ਾਨਦਾਰ ਅੰਮ੍ਰਿਤ ਮਹੋਤਸਵ ਦੀ ਸਾਖੀ ਬਣ ਰਹੀ ਹੈ!  ਅਤੇ ਅੱਜ ਇਸ ਧਰਤੀ ’ਤੇ ਇੱਕ ਨਵਾਂ ਸਸ਼ਕਤ ਅਤੇ ਸਮਰੱਥਾਸ਼ਾਲੀ ਭਾਰਤ ਆਕਾਰ ਲੈ ਰਿਹਾ ਹੈ! ਅਜਿਹੇ ਵਿੱਚ ਅੱਜ ਝਾਂਸੀ ਵਿੱਚ ਆ ਕੇ ਮੈਂ ਕਿਵੇਂ ਮਹਿਸੂਸ ਕਰ ਰਿਹਾ ਹਾਂ, ਇਸ ਦੀ ਅਭਿਵਿਅਕਤੀ ਸ਼ਬਦਾਂ ਵਿੱਚ ਅਸਾਨ ਨਹੀਂ ਹੈ। ਲੇਕਿਨ ਮੈਂ ਦੇਖ ਸਕਦਾ ਹਾਂ, ਰਾਸ਼ਟਰ-ਭਗਤੀ ਦਾ ਜੋ ਜਵਾਰ, ‘ਮੇਰੀ ਝਾਂਸੀ’ ਦਾ ਜੋ ਮਨੋਭਾਵ ਮੇਰੇ ਮਨ ਵਿੱਚ ਉੱਭਰ ਰਿਹਾ ਹੈ, ਉਹ ਬੁੰਦੇਲਖੰਡ ਦੇ ਜਨ-ਜਨ ਦੀ ਊਰਜਾ ਹੈ,  ਉਨ੍ਹਾਂ ਦੀ ਪ੍ਰੇਰਣਾ ਹੈ। ਮੈਂ ਇਸ ਜਾਗ੍ਰਿਤ ਚੇਤਨਾ ਨੂੰ ਮਹਿਸੂਸ ਵੀ ਕਰ ਰਿਹਾ ਹਾਂ, ਅਤੇ ਝਾਂਸੀ ਨੂੰ ਬੋਲਦੇ ਹੋਏ ਸੁਣ ਵੀ ਰਿਹਾ ਹਾਂ! ਇਹ ਝਾਂਸੀ, ਰਾਣੀ ਲਕਸ਼ਮੀਬਾਈ ਦੀ ਇਹ ਧਰਤੀ ਬੋਲ ਰਹੀ ਹੈ- ਮੈਂ ਤੀਰਥ ਸਥਲੀ ਵੀਰਾਂ ਦੀ ਮੈਂ ਕ੍ਰਾਂਤੀਕਾਰੀਆਂ ਦੀ ਕਾਸ਼ੀ ਮੈਂ ਹਾਂ ਝਾਂਸੀ, ਮੈਂ ਹਾਂ ਝਾਂਸੀ, ਮੈਂ ਹਾਂ ਝਾਂਸੀ, ਮੈਂ ਹਾਂ ਝਾਂਸੀ, ਮੇਰੇ ਉੱਪਰ ਮਾਂ ਭਾਰਤੀ ਦਾ ਅਨੰਤ ਅਸ਼ੀਰਵਾਦ ਹੈ ਕਿ ਕ੍ਰਾਂਤੀਕਾਰੀਆਂ ਦੀ ਇਸ ਕਾਸ਼ੀ-ਝਾਂਸੀ ਦਾ ਅਥਾਹ ਪਿਆਰ ਮੈਨੂੰ ਹਮੇਸ਼ਾ ਮਿਲਿਆ ਹੈ, ਅਤੇ ਇਹ ਵੀ ਮੇਰਾ ਸੁਭਾਗ ਹੈ ਕਿ ਮੈਂ, ਝਾਂਸੀ ਦੀ ਰਾਣੀ ਦੀ ਜਨਮਸਥਲੀ, ਕਾਸ਼ੀ ਦਾ ਪ੍ਰਤੀਨਿਧੀਤਵ ਕਰਦਾ ਹਾਂ, ਮੈਨੂੰ ਕਾਸ਼ੀ ਦੀ ਸੇਵਾ ਦਾ ਅਵਸਰ ਮਿਲਿਆ ਹੈ।  ਇਸ ਲਈ, ਇਸ ਧਰਤੀ ’ਤੇ ਆ ਕੇ ਮੈਨੂੰ ਇੱਕ ਵਿਸ਼ੇਸ਼ ਕ੍ਰਿਤੱਗਤਾ ਦੀ ਅਨੁਭੂਤੀ ਹੁੰਦੀ ਹੈ, ਇੱਕ ਵਿਸ਼ੇਸ਼ ਅਪਣਾਪਣ ਲੱਗਦਾ ਹੈ। ਇਸੇ ਕ੍ਰਿਤੱਗ ਭਾਵ ਨਾਲ ਮੈਂ ਝਾਂਸੀ ਨੂੰ ਨਮਨ ਕਰਦਾ ਹਾਂ, ਵੀਰ-ਵੀਰਾਂਗਣਾਂ ਦੀ ਧਰਤੀ ਬੁੰਦੇਲਖੰਡ ਨੂੰ ਸਰ ਝੁਕਾ ਕੇ ਪ੍ਰਣਾਮ ਕਰਦਾ ਹਾਂ।

ਸਾਥੀਓ, 

ਅੱਜ, ਗੁਰੂ ਨਾਨਕ ਦੇਵ ਜੀ ਦੀ ਜਯੰਤੀ, ਕਾਰਤਿਕ ਪੂਰਣਿਮਾ ਦੇ ਸਾਥ-ਸਾਥ ਦੇਵ-ਦੀਪਾਵਲੀ ਵੀ ਹੈ।  ਮੈਂ ਗੁਰੂ ਨਾਨਕ ਦੇਵ ਜੀ ਨੂੰ ਨਮਨ ਕਰਦੇ ਹੋਏ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਪੁਰਬਾਂ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਦੇਵ-ਦੀਪਾਵਲੀ ’ਤੇ ਕਾਸ਼ੀ ਇੱਕ ਅਦਭੁਤ ਦੈਵੀਯ ਪ੍ਰਕਾਸ਼ ਵਿੱਚ ਸਜਦੀ ਹੈ। ਸਾਡੇ ਸ਼ਹੀਦਾਂ ਲਈ ਗੰਗਾ ਦੇ ਘਾਟਾਂ ’ਤੇ ਦੀਵੇ ਜਗਾਏ ਜਾਂਦੇ ਹਨ। ਪਿਛਲੀ ਵਾਰ ਮੈਂ ਦੇਵ  ਦੀਪਾਵਲੀ ’ਤੇ ਕਾਸ਼ੀ ਵਿੱਚ ਹੀ ਸਾਂ, ਅਤੇ ਅੱਜ ਰਾਸ਼ਟਰ ਰਕਸ਼ਾ ਸਮਰਪਣ ਪਰਵ ’ਤੇ ਝਾਂਸੀ ਵਿੱਚ ਹਾਂ।  ਮੈਂ ਝਾਂਸੀ ਦੀ ਧਰਤੀ ਤੋਂ ਆਪਣੇ ਕਾਸ਼ੀ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।  

ਭਾਈਓ-ਭੈਣੋਂ,

ਇਹ ਧਰਤੀ ਰਾਣੀ ਲਕਸ਼ਮੀਬਾਈ ਦੀ ਅਭਿੰਨ ਸਹਿਯੋਗੀ ਰਹੀ ਵੀਰਾਂਗਣਾ ਝਲਕਾਰੀ ਬਾਈ ਦੀ ਵੀਰਤਾ ਅਤੇ ਮਿਲਿਟਰੀ ਕੌਸ਼ਲ ਦੀ ਵੀ ਸਾਖੀ ਰਹੀ ਹੈ। ਮੈਂ 1857 ਦੇ ਸਵਾਧੀਨਤਾ ਸੰਗ੍ਰਾਮ ਦੀ ਉਸ ਅਮਰ ਵੀਰਾਂਗਣਾ ਦੇ ਚਰਨਾਂ ਵਿੱਚ ਵੀ ਆਦਰਪੂਰਵਕ ਨਮਨ ਕਰਦਾ ਹਾਂ, ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਮੈਂ ਨਮਨ ਕਰਦਾ ਹਾਂ ਇਸ ਧਰਤੀ ਤੋਂ ਭਾਰਤੀ ਸ਼ੌਰਯ ਅਤੇ ਸੰਸਕ੍ਰਿਤੀ ਦੀਆਂ ਅਮਰ ਗਾਥਾਵਾਂ ਲਿਖਣ ਵਾਲੇ ਚੰਦੇਲਾਂ-ਬੁੰਦੇਲਾਂ ਨੂੰ, ਜਿਨ੍ਹਾਂ ਨੇ ਭਾਰਤ ਦੀ ਵੀਰਤਾ ਦਾ ਲੋਹਾ ਮਨਵਾਇਆ! ਮੈਂ ਨਮਨ ਕਰਦਾ ਹਾਂ ਬੁੰਦੇਲਖੰਡ ਦੇ ਗੌਰਵ ਉਨ੍ਹਾਂ ਵੀਰ ਆਲਹਾ-ਊਦਲ ਨੂੰ, ਜੋ ਅੱਜ ਵੀ ਮਾਤ੍ਰਭੂਮੀ ਦੀ ਰੱਖਿਆ ਦੇ ਲਈ ਤਿਆਗ ਅਤੇ ਬਲੀਦਾਨ ਦੇ ਪ੍ਰਤੀਕ ਹਨ। ਅਜਿਹੇ ਕਿਤਨੇ ਹੀ ਅਮਰ ਸੈਨਾਨੀ, ਮਹਾਨ ਕ੍ਰਾਂਤੀਕਾਰੀ, ਯੁਗਨਾਇਕ ਅਤੇ ਯੁਗ ਨਾਇਕਾਵਾਂ ਰਹੀਆਂ ਹਨ ਜਿਨ੍ਹਾਂ ਦਾ ਇਸ ਝਾਂਸੀ ਨਾਲ ਵਿਸ਼ੇਸ਼ ਰਿਸ਼ਤਾ ਰਿਹਾ ਹੈ, ਜਿਨ੍ਹਾਂ ਨੇ ਇੱਥੋਂ ਪ੍ਰੇਰਣਾ ਪਾਈ ਹੈ, ਮੈਂ ਉਨ੍ਹਾਂ ਸਾਰੀਆਂ ਮਹਾਨ ਵਿਭੂਤੀਆਂ ਨੂੰ ਵੀ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ਰਾਣੀ ਲਕਸ਼ਮੀਬਾਈ ਦੀ ਸੈਨਾ ਵਿੱਚ ਉਨ੍ਹਾਂ ਦੇ ਨਾਲ ਲੜਨ ਵਾਲੇ, ਬਲੀਦਾਨ ਦੇਣ ਵਾਲੇ ਆਪ ਸਭ ਲੋਕਾਂ ਦੇ ਹੀ ਤਾਂ ਪੂਰਵਜ ਸਨ। ਇਸ ਧਰਤੀ ਦੀਆਂ ਤੁਸੀਂ ਸਭ ਸੰਤਾਨਾਂ ਦੇ ਮਾਧਿਅਮ ਨਾਲ ਮੈਂ ਉਨ੍ਹਾਂ ਬਲੀਦਾਨੀਆਂ ਨੂੰ ਵੀ ਨਮਨ ਕਰਦਾ ਹਾਂ, ਵੰਦਨ ਕਰਦਾ ਹਾਂ।

ਸਾਥੀਓ,

ਅੱਜ ਮੈਂ ਝਾਂਸੀ ਦੇ ਇੱਕ ਹੋਰ ਸਪੂਤ ਮੇਜਰ ਧਿਆਨਚੰਦ ਜੀ ਨੂੰ ਵੀ ਯਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਭਾਰਤ ਦੇ ਖੇਡ ਜਗਤ ਨੂੰ ਦੁਨੀਆ ਵਿੱਚ ਪਹਿਚਾਣ ਦਿੱਤੀ। ਹੁਣੇ ਕੁਝ ਸਮਾਂ ਪਹਿਲਾਂ ਹੀ ਸਾਡੀ ਸਰਕਾਰ ਨੇ ਦੇਸ਼ ਦੇ ਖੇਲ-ਰਤਨ ਅਵਾਰਡਸ ਨੂੰ ਮੇਜਰ ਧਿਆਨਚੰਦ ਜੀ ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਹੈ। ਝਾਂਸੀ ਦੇ ਬੇਟੇ ਦਾ, ਝਾਂਸੀ ਦਾ ਇਹ ਸਨਮਾਨ, ਸਾਨੂੰ ਸਭ ਨੂੰ ਗੌਰਵ ਪ੍ਰਦਾਨ ਕਰਦਾ ਹੈ।

ਸਾਥੀਓ, 

ਇੱਥੇ ਆਉਣ ਤੋਂ ਪਹਿਲਾਂ ਮੈਂ ਮਹੋਬਾ ਵਿੱਚ ਸੀ, ਜਿੱਥੇ ਬੁੰਦੇਲਖੰਡ ਦੀ ਜਲ-ਸਮੱਸਿਆ ਦੇ ਸਮਾਧਾਨ ਲਈ ਪਾਣੀ ਨਾਲ ਜੁੜੀਆਂ ਯੋਜਨਾਵਾਂ, ਅਤੇ ਦੂਸਰੀਆਂ ਵਿਕਾਸ ਪਰਿਯੋਜਨਾਵਾਂ ਦੇ ਲੋਕ-ਅਰਪਣ ਅਤੇ ਨੀਂਹ ਪੱਥਰ ਰੱਖਣ ਦਾ ਅਵਸਰ ਮੈਨੂੰ ਮਿਲਿਆ। ਅਤੇ ਹੁਣ, ਝਾਂਸੀ ਵਿੱਚ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ਦਾ ਹਿੱਸਾ ਬਣ ਰਿਹਾ ਹਾਂ। ਇਹ ਪਰਵ ਅੱਜ ਝਾਂਸੀ ਤੋਂ ਦੇਸ਼ ਦੇ ਰੱਖਿਆ ਖੇਤਰ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਿਹਾ ਹੈ। ਹੁਣੇ ਇੱਥੇ 400 ਕਰੋੜ ਰੁਪਏ ਦੇ ਭਾਰਤ ਡਾਇਨੈਮਿਕ ਲਿਮਿਟਿਡ ਦੇ ਇੱਕ ਨਵੇਂ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਯੂਪੀ ਡਿਫੈਂਸ ਕੌਰੀਡੋਰ ਦੇ ਝਾਂਸੀ ਨੋਡ ਨੂੰ ਨਵੀਂ ਪਹਿਚਾਣ ਮਿਲੇਗੀ। ਝਾਂਸੀ ਵਿੱਚ ਐਂਟੀ-ਟੈਂਕ ਮਿਸਾਇਲਸ ਦੇ ਲਈ ਉਪਕਰਣ ਬਣਨਗੇ, ਜਿਨ੍ਹਾਂ ਨਾਲ ਸੀਮਾਵਾਂ ’ਤੇ ਸਾਡੇ ਜਵਾਨਾਂ ਨੂੰ ਨਵੀਂ ਤਾਕਤ, ਨਵਾਂ ਵਿਸ਼ਵਾਸ ਅਤੇ ਇਸ ਦਾ ਪਰਿਣਾਮ ਸਿੱਧਾ-ਸਿੱਧਾ ਇਹੀ ਹੋਵੇਗਾ ਕਿ ਦੇਸ਼ ਦੀਆਂ ਸੀਮਾਵਾਂ ਹੋਰ ਜ਼ਿਆਦਾ ਸੁਰੱਖਿਅਤ ਹੋਣਗੀਆਂ।

ਸਾਥੀਓ, 

ਇਸ ਦੇ ਨਾਲ ਹੀ, ਅੱਜ ਭਾਰਤ ਵਿੱਚ ਨਿਰਮਿਤ ਸਵਦੇਸ਼ੀ ਲਾਈਟ combat ਹੈਲੀਕੌਪਟਰਸ, ਡ੍ਰੋਨਸ,  ਅਤੇ ਇਲੈਕਟ੍ਰੌਨਿਕ ਵਾਰਫੇਅਰ ਸਿਸਟਮ ਵੀ ਸਾਡੀਆਂ ਸੈਨਾਵਾਂ ਨੂੰ ਸਮਰਪਿਤ ਕੀਤੇ ਗਏ ਹਨ। ਇਹ ਅਜਿਹਾ ਲਾਈਟ combat ਹੈਲੀਕੌਪਟਰ ਹੈ ਜੋ ਕਰੀਬ ਸਾਢੇ 16 ਹਜ਼ਾਰ ਫੀਟ ਦੀ ਉਚਾਈ ’ਤੇ ਉਡ ਸਕਦਾ ਹੈ। ਇਹ ਨਵੇਂ ਭਾਰਤ ਦੀ ਤਾਕਤ ਹੈ, ਆਤਮਨਿਰਭਰ ਭਾਰਤ ਦੀ ਉਪਲਬਧੀ ਹੈ, ਜਿਸ ਦੀ ਸਾਖੀ ਸਾਡੀ ਇਹ ਵੀਰ ਝਾਂਸੀ ਬਣ ਰਹੀ ਹੈ।

ਸਾਥੀਓ,

ਅੱਜ ਇੱਕ ਤਰਫ਼ ਸਾਡੀਆਂ ਸੈਨਾਵਾਂ ਦੀ ਤਾਕਤ ਵਧ ਰਹੀ ਹੈ, ਤਾਂ ਨਾਲ ਹੀ ਭਵਿੱਖ ਵਿੱਚ ਦੇਸ਼ ਦੀ ਰੱਖਿਆ ਲਈ ਸਮਰੱਥ ਨੌਜਵਾਨਾਂ ਦੇ  ਲਈ ਜ਼ਮੀਨ ਵੀ ਤਿਆਰ ਹੋ ਰਹੀ ਹੈ। ਇਹ 100 ਸੈਨਿਕ ਸਕੂਲ ਜਿਨ੍ਹਾਂ ਦੀ ਸ਼ੁਰੂਆਤ ਹੋਵੇਗੀ, ਇਹ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਤਾਕਤਵਰ ਹੱਥਾਂ ਵਿੱਚ ਦੇਣ ਦਾ ਕੰਮ ਕਰਨਗੇ। ਸਾਡੀ ਸਰਕਾਰ ਨੇ ਸੈਨਿਕ ਸਕੂਲਾਂ ਵਿੱਚ ਬੇਟੀਆਂ ਦੇ ਅਡਮਿਸ਼ਨ ਦੀ ਵੀ ਸ਼ੁਰੂਆਤ ਕੀਤੀ ਹੈ। 33 ਸੈਨਿਕ ਸਕੂਲਾਂ ਵਿੱਚ ਇਸ ਸੈਸ਼ਨ ਤੋਂ ਗਰਲਸ ਸਟੂਡੈਂਟਸ ਦੇ ਅਡਮਿਸ਼ਨ ਸ਼ੁਰੂ ਵੀ ਹੋ ਗਏ ਹਨ। ਯਾਨੀ, ਹੁਣ ਸੈਨਿਕ ਸਕੂਲਾਂ ਤੋਂ ਰਾਣੀ ਲਕਸ਼ਮੀਬਾਈ ਜਿਹੀਆਂ ਬੇਟੀਆਂ ਵੀ ਨਿਕਲਣਗੀਆਂ,  ਜੋ ਦੇਸ਼ ਦੀ ਰੱਖਿਆ-ਸੁਰੱਖਿਆ ਅਤੇ ਵਿਕਾਸ ਦੀ ਜ਼ਿੰਮੇਦਾਰੀ ਆਪਣੇ ਮੋਢਿਆਂ ’ਤੇ ਉਠਾਉਣਗੀਆਂ ਇਨ੍ਹਾਂ ਸਭ ਪ੍ਰਯਤਨਾਂ ਦੇ ਨਾਲ ਹੀ, ਐੱਨਸੀਸੀ alumni ਐਸੋਸੀਏਸ਼ਨ ਅਤੇ ਐੱਨਸੀਸੀ ਕੈਡਿਟਸ ਦੇ ਲਈ ‘ਨੈਸ਼ਨਲ ਪ੍ਰੋਗਰਾਮ ਆਵ੍ ਸਿਮੂਲੇਸ਼ਨ ਟ੍ਰੇਨਿੰਗ’, ਇਹ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ਦੀ ਭਾਵਨਾ  ਨੂੰ ਸਾਕਾਰ ਕਰਨਗੇ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਰੱਖਿਆ ਮੰਤਰਾਲੇ ਨੇ, ਐੱਨਸੀਸੀ ਨੇ ਮੈਨੂੰ ਮੇਰੇ ਬਚਪਨ ਦੀਆਂ ਯਾਦਾਂ ਯਾਦ ਦਿਵਾ ਦਿੱਤੀਆਂ। ਮੈਨੂੰ ਫਿਰ ਤੋਂ ਇੱਕ ਵਾਰ ਐੱਨਸੀਸੀ ਦਾ ਉਹ ਰੁਬਾਬ,  ਐੱਨਸੀਸੀ ਦਾ ਇੱਕ ਮਿਜਾਜ਼ ਉਸ ਨੂੰ ਜੋੜ ਦਿੱਤਾ। ਮੈਂ ਵੀ ਦੇਸ਼ ਭਰ ਵਿੱਚ ਉਨ੍ਹਾਂ ਸਭ ਨੂੰ ਤਾਕੀਦ ਕਰਾਂਗਾ ਕਿ ਆਪ ਵੀ ਅਗਰ ਕਦੇ ਐੱਨਸੀਸੀ ਕੈਡਿਟ ਦੇ ਰੂਪ ਵਿੱਚ ਰਹੇ ਹੋ, ਤਾਂ ਤੁਸੀਂ ਜ਼ਰੂਰ ਇਸ alumni association ਦੇ ਹਿੱਸੇ ਬਣੋ ਅਤੇ ਆਓ, ਅਸੀਂ ਸਾਰੇ ਪੁਰਾਣੇ ਐੱਨਸੀਸੀ ਕੈਡਿਟ ਦੇਸ਼ ਦੇ ਲਈ ਅੱਜ ਜਿੱਥੇ ਹੋਈਏ, ਜੈਸਾ ਵੀ ਕੰਮ ਕਰਦੇ ਹੋਈਏ, ਕੁਝ ਨਾ ਕੁਝ ਦੇਸ਼ ਦੇ ਲਈ ਕਰਨ ਦਾ ਸੰਕਲਪ ਕਰੀਏ, ਮਿਲ ਕੇ ਕਰੀਏ। ਜਿਸ ਐੱਨਸੀਸੀ ਨੇ ਸਾਨੂੰ ਸਥਿਰਤਾ ਸਿਖਾਈ, ਜਿਸ ਐੱਨਸੀਸੀ ਨੇ ਸਾਨੂੰ ਸਾਹਸ ਸਿਖਾਇਆ, ਜਿਸ ਐੱਨਸੀਸੀ ਨੇ ਸਾਨੂੰ ਰਾਸ਼‍ਟਰ ਦੇ ਸ‍ਵੈਅਭਿਮਾਨ ਲਈ ਜੀਣ ਦਾ ਸਬਕ ਸਿਖਾਇਆ, ਅਜਿਹੇ ਸੰਸ‍ਕਾਰਾਂ ਨੂੰ ਦੇਸ਼ ਦੇ ਲਈ ਅਸੀਂ ਵੀ ਉਜਾਗਰ ਕਰੀਏ। ਐੱਨਸੀਸੀ ਦੇ ਕੈਡਿਟਸ ਜਜ਼ਬੇ ਦਾ, ਉਨ੍ਹਾਂ ਦੇ ਸਮਰਪਣ ਦਾ ਲਾਭ ਹੁਣ ਦੇਸ਼ ਦੇ ਬਾਰਡਰ ਅਤੇ ਕੋਸਟਲ ਏਰੀਆਜ਼ ਨੂੰ ਵੀ ਪ੍ਰਭਾਵੀ ਤਰੀਕੇ ਨਾਲ ਮਿਲੇਗਾ। ਅੱਜ ਪਹਿਲਾ ਐੱਨਸੀਸੀ alumni ਮੈਂਬਰਸ਼ਿਪ ਕਾਰਡ ਮੈਨੂੰ ਦੇਣ ਦੇ ਲਈ ਮੈਂ ਆਪ ਸਭ ਦਾ ਬਹੁਤ ਆਭਾਰੀ ਹਾਂ।  ਮੇਰੇ ਲਈ ਇਹ ਮਾਣ ਦਾ ਵਿਸ਼ਾ ਹੈ।

ਸਾਥੀਓ,

ਇੱਕ ਹੋਰ ਬੜੀ ਅਹਿਮ ਸ਼ੁਰੂਆਤ ਅੱਜ ਝਾਂਸੀ ਦੀ ਬਲੀਦਾਨੀ ਮਿੱਟੀ ਤੋਂ ਹੋ ਰਹੀ ਹੈ। ਅੱਜ ‘ਨੈਸ਼ਨਲ ਵਾਰ ਮੈਮੋਰੀਅਲ’ ’ਤੇ ਡਿਜੀਟਲ ਕਿਓਸਕ ਨੂੰ ਵੀ ਲਾਂਚ ਕੀਤਾ ਜਾ ਰਿਹਾ ਹੈ। ਹੁਣ ਸਾਰੇ ਦੇਸ਼ਵਾਸੀ ਸਾਡੇ ਸ਼ਹੀਦਾਂ ਨੂੰ, ਵਾਰ ਹੀਰੋਜ਼ ਨੂੰ ਮੋਬਾਈਲ ਐਪ ਦੇ ਜ਼ਰੀਏ ਆਪਣੀ ਸ਼ਰਧਾਂਜਲੀ ਦੇ ਸਕਣਗੇ, ਪੂਰੇ ਦੇਸ਼ ਦੇ ਨਾਲ ਇੱਕ ਪਲੈਟਫਾਰਮ ਭਾਵਨਾਤਮਕ ਰੂਪ ਨਾਲ ਜੁੜ ਸਕਣਗੇ। ਇਨ੍ਹਾਂ ਸਭ ਦੇ ਨਾਲ ਹੀ,  ਅੱਜ ਯੂਪੀ ਸਰਕਾਰ ਦੁਆਰਾ ਅਟਲ ਏਕਤਾ ਪਾਰਕ ਅਤੇ 600 ਮੈਗਾਵਾਟ ਦਾ ਅਲਟਰਾਮੈਗਾ ਸੋਲਰ ਪਾਵਰ ਪਾਰਕ ਵੀ ਝਾਂਸੀ ਨੂੰ ਸਮਰਪਿਤ ਕੀਤਾ ਗਿਆ ਹੈ। ਅੱਜ ਜਦੋਂ ਦੁਨੀਆ ਪ੍ਰਦੂਸ਼ਣ ਅਤੇ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਤਦ ਸੋਲਰ ਪਾਵਰ ਪਾਰਕ ਜਿਹੀਆਂ ਉਪਲਬਧੀਆਂ ਦੇਸ਼ ਅਤੇ ਪ੍ਰਦੇਸ਼ ਦੇ ਦੂਰਦਰਸ਼ੀ ਵਿਜ਼ਨ ਦੀਆਂ ਉਦਾਹਰਣ ਹਨ। ਮੈਂ ਵਿਕਾਸ ਦੀਆਂ ਇਨ੍ਹਾਂ ਉਪਲਬਧੀਆਂ ਦੇ ਲਈ,  ਅਨਵਰਤ ਚਲ ਰਹੀਆਂ ਕਾਰਜ-ਯੋਜਨਾਵਾਂ ਦੇ ਲਈ ਵੀ ਆਪ ਸਭ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਮੇਰੇ ਪਿੱਛੇ ਇਤਿਹਾਸਿਕ ਝਾਂਸੀ ਦਾ ਕਿਲਾ, ਇਸ ਬਾਤ ਦਾ ਜੀਂਦਾ ਜਾਗਦਾ ਗਵਾਹ ਹੈ ਕਿ ਭਾਰਤ ਕਦੇ ਕੋਈ ਲੜਾਈ ਸ਼ੌਰਯ ਅਤੇ ਵੀਰਤਾ ਦੀ ਕਮੀ ਨਾਲ ਨਹੀਂ ਹਾਰਿਆ! ਰਾਣੀ ਲਕਸ਼ਮੀਬਾਈ ਦੇ ਪਾਸ ਅਗਰ ਅੰਗਰੇਜ਼ਾਂ ਦੇ ਬਰਾਬਰ ਸੰਸਾਧਨ ਅਤੇ ਆਧੁਨਿਕ ਹਥਿਆਰ ਹੁੰਦੇ, ਤਾਂ ਦੇਸ਼ ਦੀ ਅਜ਼ਾਦੀ ਦਾ ਇਤਿਹਾਸ ਸ਼ਾਇਦ ਕੁਝ ਹੋਰ ਹੁੰਦਾ! ਜਦੋਂ ਸਾਨੂੰ ਆਜ਼ਾਦੀ ਮਿਲੀ, ਤਦ ਸਾਡੇ ਪਾਸ ਅਵਸਰ ਸੀ, ਅਨੁਭਵ ਵੀ ਸੀ। ਦੇਸ਼ ਨੂੰ ਸਰਦਾਰ ਪਟੇਲ ਦੇ ਸੁਪਨਿਆਂ ਦਾ ਭਾਰਤ ਬਣਾਉਣਾ, ਆਤਮਨਿਰਭਰ ਭਾਰਤ ਬਣਾਉਣਾ ਸਾਡੀ ਜ਼ਿੰਮੇਦਾਰੀ ਹੈ। ਇਹੀ ਅਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਦਾ ਸੰਕਲਪ ਹੈ, ਦੇਸ਼ ਦਾ ਲਕਸ਼ ਹੈ। ਅਤੇ ਬੁੰਦੇਲਖੰਡ ਵਿੱਚ ਯੂਪੀ ਡਿਫੈਂਸ ਇੰਡਸਟ੍ਰੀਅਲ ਕੌਰੀਡੋਰ ਇਸ ਅਭਿਯਾਨ ਵਿੱਚ ਸਾਰਥੀ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਜੋ ਬੁੰਦੇਲਖੰਡ ਕਦੇ ਭਾਰਤ ਦੇ ਸ਼ੌਰਯ ਅਤੇ ਸਾਹਸ ਲਈ ਜਾਣਿਆ ਜਾਂਦਾ ਸੀ, ਉਸ ਦੀ ਪਹਿਚਾਣ ਹੁਣ ਭਾਰਤ ਦੀ ਰਣਨੀਤਕ ਸਮਰੱਥਾ ਦੇ ਪ੍ਰਮੁੱਖ ਕੇਂਦਰ ਦੇ ਤੌਰ ’ਤੇ ਵੀ ਹੋਵੇਗੀ। ਬੁੰਦੇਲਖੰਡ ਐਕਸਪ੍ਰੈੱਸ-ਵੇ ਇਸ ਖੇਤਰ ਦੇ ਲਈ ਵਿਕਾਸ ਦਾ ਐਕਸਪ੍ਰੈੱਸ ਬਣੇਗਾ, ਇਹ ਮੇਰੇ ’ਤੇ ਵਿਸ਼ਵਾਸ ਕਰੋ। ਅੱਜ ਇੱਥੇ ਮਿਸਾਇਲ ਟੈਕਨੋਲੋਜੀ ਨਾਲ ਜੁੜੀ ਇੱਕ ਕੰਪਨੀ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੀ ਕਈ ਹੋਰ ਕੰਪਨੀਆਂ ਵੀ ਆਉਣਗੀਆਂ।

ਸਾਥੀਓ,

ਲੰਬੇ ਸਮੇਂ ਤੋਂ ਭਾਰਤ ਨੂੰ ਦੁਨੀਆ ਦੇ ਸਭ ਤੋਂ ਬੜੇ ਹਥਿਆਰ ਅਤੇ ਇੱਕ ਤਰ੍ਹਾਂ ਨਾਲ ਸਾਡੀ ਕੀ ਪਹਿਚਾਣ ਬਣ ਗਈ। ਸਾਡੀ ਪਹਿਚਾਣ ਇੱਕ ਹੀ ਬਣ ਗਈ ਹਥਿਆਰ ਖਰੀਦਦਾਰ ਦੇਸ਼। ਸਾਡੀ ਗਿਣਤੀ ਉਸੇ ਵਿੱਚ ਰਹਿ ਰਹੀ ਸੀ। ਲੇਕਿਨ ਅੱਜ ਦੇਸ਼ ਦਾ ਮੰਤਰ ਹੈ- Make In India, Make for world. ਅੱਜ ਭਾਰਤ,  ਆਪਣੀਆਂ ਸੈਨਾਵਾਂ ਨੂੰ, ਆਤਮਨਿਰਭਰ ਬਣਾਉਣ ਦੇ ਲਈ ਕੰਮ ਕਰ ਰਿਹਾ ਹੈ। ਅਸੀਂ ਦੇਸ਼ ਦੇ ਡਿਫੈਂਸ ਸੈਕਟਰ ਨਾਲ ਦੇਸ਼ ਦੇ ਪ੍ਰਾਈਵੇਟ ਸੈਕਟਰ ਦੇ ਟੈਲੰਟ ਨੂੰ ਵੀ ਜੋੜ ਰਹੇ ਹਾਂ। ਨਵੇਂ ਸਟਾਰਟ-ਅੱਪਸ ਨੂੰ ਹੁਣ ਇਸ ਖੇਤਰ ਵਿੱਚ ਵੀ ਆਪਣਾ ਕਮਾਲ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਅਤੇ ਇਨ੍ਹਾਂ ਸਭ ਦੇ ਯੂਪੀ ਡਿਫੈਂਸ ਕੌਰੀਡੋਰ ਦਾ ਝਾਂਸੀ ਨੋਡ, ਬੜੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਇਸ ਦਾ ਮਤਲਬ ਹੈ- ਇੱਥੋਂ ਦੀ MSME ਇੰਡਸਟ੍ਰੀ ਦੇ ਲਈ, ਛੋਟੇ ਉਦਯੋਗਾਂ ਦੇ  ਲਈ ਨਵੀਆਂ ਸੰਭਾਵਨਾਵਾਂ ਤਿਆਰ ਹੋਣਗੀਆਂ। ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਮਿਲਣਗੇ। ਅਤੇ ਇਸ ਦਾ ਮਤਲਬ ਹੈ- ਜੋ ਖੇਤਰ ਕੁਝ ਸਾਲ ਪਹਿਲਾਂ ਤੱਕ ਗ਼ਲਤ ਨੀਤੀਆਂ ਦੇ ਕਾਰਨ ਪਲਾਇਨ ਤੋਂ ਪੀੜਤ ਸੀ, ਉਹ ਹੁਣ ਨਵੀਆਂ ਸੰਭਾਵਨਾਵਾਂ ਦੇ ਕਾਰਨ ਨਿਵੇਸ਼ਕਾਂ ਦੇ ਆਕਰਸ਼ਣ ਦਾ ਕੇਂਦਰ ਬਣੇਗਾ। ਦੇਸ਼ ਵਿਦੇਸ਼ ਤੋਂ ਲੋਕ ਬੁੰਦੇਲਖੰਡ ਆਉਣਗੇ। ਬੁੰਦੇਲਖੰਡ ਦੀ ਜਿਸ ਧਰਤੀ ਨੂੰ ਕਦੇ ਘੱਟ ਵਰਖਾ ਅਤੇ ਸੋਕੇ ਦੀ ਵਜ੍ਹਾ ਨਾਲ ਬੰਜਰ ਮੰਨਿਆ ਜਾਣ ਲਗਿਆ ਸੀ, ਉੱਥੇ ਅੱਜ ਪ੍ਰਗਤੀ ਦੇ ਬੀਜ ਅੰਕੁਰਿਤ ਹੋ ਰਹੇ ਹਨ

ਸਾਥੀਓ,

ਦੇਸ਼ ਨੇ ਇਹ ਵੀ ਤੈਅ ਕੀਤਾ ਹੈ ਕਿ ਰੱਖਿਆ ਬਜਟ ਨਾਲ ਜੋ ਹਥਿਆਰਾਂ-ਉਪਕਰਣਾਂ ਦੀ ਖਰੀਦ ਹੋਵੇਗੀ, ਉਸ ਵਿੱਚ ਬੜਾ ਹਿੱਸਾ ਮੇਕ ਇਨ ਇੰਡੀਆ ਉਪਕਰਣਾਂ ’ਤੇ ਹੀ ਖਰਚ ਹੋਵੇਗਾ। ਰੱਖਿਆ ਮੰਤਰਾਲੇ ਨੇ 200 ਤੋਂ ਜ਼ਿਆਦਾ ਅਜਿਹੇ ਉਪਕਰਣਾਂ ਦੀ ਲਿਸਟ ਵੀ ਜਾਰੀ ਕੀਤੀ ਹੈ, ਜੋ ਹੁਣ ਦੇਸ਼ ਵਿੱਚੋਂ ਹੀ ਖਰੀਦੇ ਜਾਣਗੇ, ਬਾਹਰ ਤੋਂ ਲਿਆ ਹੀ ਨਹੀਂ ਸਕਦੇ ਹੋ। ਉਨ੍ਹਾਂ ਨੂੰ ਵਿਦੇਸ਼ ਤੋਂ ਖਰੀਦਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਸਾਥੀਓ, 

ਸਾਡੇ ਆਦਰਸ਼ ਰਾਣੀ ਲਕਸ਼ਮੀਬਾਈ, ਝਲਕਾਰੀ ਬਾਈ, ਅਵੰਤੀ ਬਾਈ, ਊਦਾ ਦੇਵੀ ਜਿਹੀਆਂ ਅਨੇਕ ਵੀਰਾਂਗਣਾਂ ਹਨ। ਸਾਡੇ ਆਦਰਸ਼ ਲੌਹ ਪੁਰਸ਼ ਸਰਦਾਰ ਪਟੇਲ, ਚੰਦਰਸ਼ੇਖਰ ਆਜ਼ਾਦ, ਭਗਤ ਸਿੰਘ  ਜਿਹੀਆਂ ਮਹਾਨ ਆਤਮਾਵਾਂ ਹਨ। ਇਸ ਲਈ, ਅੱਜ ਅੰਮ੍ਰਿਤ ਮਹੋਤਸਵ ਵਿੱਚ ਸਾਨੂੰ ਇਕੱਠੇ ਆਉਣਾ ਹੈ,  ਇਕੱਠੇ ਆ ਕੇ ਦੇਸ਼ ਦੀ ਏਕਤਾ ਅਖੰਡਤਾ ਦੇ ਲਈ, ਸਾਡੇ ਸਭ ਦੀ ਏਕਤਾ ਲਈ ਸੰਕਲਪ ਲੈਣਾ ਹੈ।  ਸਾਨੂੰ ਵਿਕਾਸ ਅਤੇ ਪ੍ਰਗਤੀ ਦੇ ਲਈ ਸੰਕਲਪ ਲੈਣਾ ਹੈ। ਜਿਵੇਂ ਅੰਮ੍ਰਿਤ ਮਹੋਤਸਵ ਵਿੱਚ ਅੱਜ ਰਾਣੀ ਲਕਸ਼ਮੀਬਾਈ ਨੂੰ ਦੇਸ਼ ਇਤਨੇ ਸ਼ਾਨਦਾਰ ਤਰੀਕੇ ਨਾਲ ਯਾਦ ਕਰ ਰਿਹਾ ਹੈ, ਐਸੇ ਹੀ ਬੁੰਦੇਲਖੰਡ ਦੇ ਅਨੇਕਾਨੇਕ ਬੇਟੇ ਅਤੇ ਬੇਟੀਆਂ ਹਨ। ਮੈਂ ਇੱਥੋਂ ਦੇ ਨੌਜਵਾਨਾਂ ਨੂੰ ਸੱਦਾ ਦੇਵਾਂਗਾ, ਅੰਮ੍ਰਿਤ ਮਹੋਤਸਵ ਵਿੱਚ ਇਨਾਂ ਬਲੀਦਾਨੀਆਂ ਦੇ ਇਤਿਹਾਸ ਨੂੰ, ਇਸ ਧਰਤੀ ਦੇ ਪ੍ਰਤਾਪ ਨੂੰ ਦੇਸ਼ ਦੁਨੀਆ ਦੇ ਸਾਹਮਣੇ ਲਿਆਵੋ। ਮੈਨੂੰ ਪੂਰਾ ਵਿਸ਼ਵਾਸ ਹੈ, ਅਸੀਂ ਸਭ ਮਿਲ ਕੇ ਇਸ ਅਮਰ ਵੀਰ ਭੂਮੀ ਨੂੰ ਉਸ ਦਾ ਗੌਰਵ ਵਾਪਸ ਕਰਾਂਗੇ। ਅਤੇ ਮੈਨੂੰ ਖੁਸ਼ੀ ਹੈ ਕਿ ਸੰਸਦ ਵਿੱਚ ਮੇਰੇ ਸਾਥੀ ਭਾਈ ਅਨੁਰਾਗ ਜੀ ਲਗਾਤਾਰ ਅਜਿਹੇ ਵਿਸ਼ਿਆਂ ’ਤੇ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਮੈਂ ਦੇਖ ਰਿਹਾ ਹਾਂ ਕਿ ਰਾਸ਼ਟਰ ਰੱਖਿਆ ਇਸ ਸਪਤਾਹਿਕ ਪਰਵ ਨੂੰ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਸਰਗਰਮ ਕੀਤਾ, ਸਰਕਾਰ ਅਤੇ ਲੋਕ ਮਿਲ ਕੇ ਕੈਸਾ ਅਦਭੁਤ ਕੰਮ ਕਰ ਸਕਦੇ ਹਨ ਉਹ ਸਾਡੇ ਸਾਂਸਦ ਅਤੇ ਉਨ੍ਹਾਂ ਦੇ ਪੂਰੇ ਸਾਰੇ ਸਾਥੀਆਂ ਨੇ ਕਰਕੇ ਦਿਖਾ ਦਿੱਤਾ ਹੈ। ਮੈਂ ਉਨ੍ਹਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਸ਼ਾਨਦਾਰ ਸਮਾਰੋਹ ਨੂੰ ਸਫ਼ਲ ਬਣਾਉਣ ਦੇ ਲਈ ਆਦਰਯੋਗ ਰਾਜਨਾਥ ਜੀ ਦੀ ਅਗਵਾਈ ਵਿੱਚ ਪੂਰੀ ਟੀਮ ਨੇ ਜਿਸ ਕਲਪਕਤਾ ਦੇ ਨਾਲ ਸਥਾਨ ਦੀ ਚੋਣ ਕਰਨੀ, ਡਿਫੈਂਸ ਕੌਰੀਡੋਰ ਦੇ ਲਈ ਉੱਤਰ ਪ੍ਰਦੇਸ਼ ਰਾਸ਼ਟਰ ਰੱਖਿਆ ਦੇ ਲਈ ਅਨੇਕ ਵਿਵਿਧ ਆਹੂਤਾਂ ਨੂੰ ਤਿਆਰ ਕਰਨ ਦੀ ਭੂਮੀ ਬਣੇ, ਇਸ ਦੇ ਲਈ ਅੱਜ ਦਾ ਇਹ ਈਵੈਂਟ ਬਹੁਤ ਲੰਬੇ ਕਾਲਖੰਡ ਤੱਕ ਪ੍ਰਭਾਵ ਪੈਦਾ ਕਰਨ ਵਾਲਾ ਹੈ। ਇਸ ਲਈ ਰਾਜਨਾਥ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਅਨੇਕ-ਅਨੇਕ ਅਭਿਨੰਦਨ ਦੇ ਅਧਿਕਾਰੀ ਹਨ। ਯੋਗੀ ਜੀ ਨੇ ਵੀ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ, ਨਵੀਂ ਗਤੀ ਦਿੱਤੀ ਹੈ, ਲੇਕਿਨ ਡਿਫੈਂਸ ਕੌਰੀਡੋਰ ਅਤੇ ਬੁੰਦੇਲਖੰਡ ਦੀ ਇਸ ਧਰਤੀ ਨੂੰ ਸ਼ੌਰਯ ਅਤੇ ਸਮਰੱਥਾ ਦੇ ਲਈ ਫਿਰ ਇੱਕ ਵਾਰ ਰਾਸ਼ਟਰ ਰੱਖਿਆ ਦੀ ਉਪਜਾਊ ਭੂਮੀ ਦੇ ਲਈ ਤਿਆਰ ਕਰਨਾ ਮੈਂ ਸਮਝਦਾ ਹਾਂ ਇਹ ਬਹੁਤ ਬੜਾ ਦੂਰ ਦ੍ਰਿਸ਼ਟੀ ਕੰਮ ਹੈ। ਮੈਂ ਉਨ੍ਹਾਂ ਨੂੰ ਵੀ ਵਧਾਈ ਦਿੰਦਾ ਹਾਂ।

ਸਾਥੀਓ, 

ਅੱਜ ਦੇ ਇਸ ਪਵਿੱਤਰ ਤਿਉਹਾਰਾਂ ਦੇ ਪਲ ’ਤੇ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। 

ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

*****

ਡੀਐੱਸ/ਵੀਜੇ/ਏਵੀ



(Release ID: 1773627) Visitor Counter : 196