ਸੂਚਨਾ ਤੇ ਪ੍ਰਸਾਰਣ ਮੰਤਰਾਲਾ
52 ਵੇਂ ਆਈਐੱਫ਼ਐੱਫ਼ਆਈ ਨੇ ਬਰਟਰੈਂਡ ਟੇਵਰਨੀਅਰ, ਕ੍ਰਿਸਟੋਫ਼ਰ ਪਲੁਮਰ, ਜੀਨ-ਕਲੋਡ ਕੈਰੀਏਰ ਅਤੇ ਜੀਨ-ਪਾਲ ਬੇਲਮੰਡੋ ਨੂੰ ਸ਼ਰਧਾਂਜਲੀ ਦਿੱਤੀ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦਾ ਹਰ ਸੰਸਕਰਣ ਉਨ੍ਹਾਂ ਦਿੱਗਜਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਜਿਨ੍ਹਾਂ ਨੂੰ ਫਿਲਮ ਉਦਯੋਗ ਨੇ ਗੁਆ ਦਿੱਤਾ ਹੈ। 52ਵੇਂ ਆਈਐੱਫ਼ਐੱਫ਼ਆਈਦਾ ਸ਼ਰਧਾਂਜਲੀ ਸੈਕਸ਼ਨ ਉਨ੍ਹਾਂ ਪੁਰਾਣੇ ਤਜ਼ਰਬੇਕਾਰਾਂ ਨੂੰ ਸਲਾਮ ਕਰੇਗਾ ਜਿਨ੍ਹਾਂ ਨੂੰ ਅਸੀਂ ਹਾਲ ਹੀ ਵਿੱਚ ਗੁਆ ਦਿੱਤਾ ਹੈ। ਮਹੋਤਸਵ ਵਿੱਚ ਬਰਟਰੈਂਡ ਟੇਵਰਨੀਅਰ, ਕ੍ਰਿਸਟੋਫ਼ਰ ਪਲੁਮਰ, ਜੀਨ-ਕਲੋਡ ਕੈਰੀਏਰ ਅਤੇ ਜੀਨ-ਪਾਲ ਬੇਲਮੰਡੋ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ।
52ਵਾਂਆਈਐੱਫ਼ਐੱਫ਼ਆਈਹੇਠ ਲਿਖੀਆਂ ਫਿਲਮਾਂ ਨੂੰ ਸ਼ਰਧਾਂਜਲੀ ਸੈਕਸ਼ਨ ਵਿੱਚ ਪ੍ਰਦਰਸ਼ਿਤ ਕਰੇਗਾ -
1. ਬਰਟਰੈਂਡ ਟੇਵਰਨੀਅਰ
ਬਰਟਰੈਂਡ ਟੇਵਰਨੀਅਰ ਦੁਆਰਾ ‘ਏ ਸੰਡੇ ਇਨ ਦੀ ਕੰਟਰੀ’ ਫ਼ਰਾਂਸ| 1984 | ਫਰੈਂਚ | 90 ਮਿੰਟ | ਰੰਗੀਨ
ਸੰਖੇਪ: ਮੌਨਜ਼ੀਅਰ ਲੈਡਮਿਰਲ ਇੱਕ ਬਜ਼ੁਰਗ, ਵਿਧਵਾ ਚਿੱਤਰਕਾਰ ਹੈ ਜੋ ਪੈਰਿਸ ਦੇ ਬਾਹਰ ਇੱਕ ਬੇਤਰਤੀਬੀ ਹਾਲਤ ਵਿੱਚ ਰਹਿੰਦਾ ਹੈ। ਆਪਣੇ ਬੇਟੇਗੋਂਜ਼ੈਗ ਦੀ ਫੇਰੀ ਦੌਰਾਨ, ਲੈਡਮਿਰਲ ਨੇ ਇਸ਼ਾਰਾ ਕੀਤਾ ਕਿ ਗੋਂਜ਼ੈਗ ਜ਼ਿੰਦਗੀ ਵਿੱਚ ਬਹੁਤ ਸੰਤੁਸ਼ਟ ਹੈ ਅਤੇ ਚਾਹੁੰਦਾ ਹੈ ਕਿ ਉਸਦਾ ਪੁੱਤਰ ਉਸਦੀ ਸੁਤੰਤਰ ਧੀ ਆਈਰੀਨ ਵਰਗਾ ਹੋਵੇ। ਲੈਡਮਿਰਲ ਵੀ ਆਜ਼ਾਦ ਹੋਣਾ ਚਾਹੁੰਦਾ ਹੈ। ਜਦੋਂ ਆਈਰੀਨ ਉਨ੍ਹਾਂ ਨਾਲ ਜੁੜਦੀ ਹੈ, ਤਾਂ ਪਰਿਵਾਰ ਦੇ ਮੈਂਬਰਾਂ ਵਿੱਚ ਤਣਾਅ ਵਧ ਜਾਂਦਾ ਹੈ।
2. ਕ੍ਰਿਸਟੋਫ਼ਰ ਪਲੁਮਰ
ਰਿਡਲੇ ਸਕੌਟ ਦੁਆਰਾ ਆਲ ਦਾ ਮਨੀ ਇਨ ਦੀ ਵਰਲਡ ਅਮਰੀਕਾ, ਯੂਨਾਈਟਿਡ ਕਿੰਗਡਮ | 2017 | ਅੰਗਰੇਜ਼ੀ | 135 ਮਿੰਟ | ਰੰਗੀਨ
ਕਾਸਟ: ਕ੍ਰਿਸਟੋਫਰ ਪਲੁਮਰ, ਮਿਸ਼ੇਲ ਵਿਲੀਅਮਜ਼, ਮਾਰਕ ਵਾਹਲਬਰਗ, ਰੋਮੇਨ ਡਿਉਰਿਸ, ਚਾਰਲੀ ਪਲੁਮਰ
ਸੰਖੇਪ: ਫਿਲਮ 16 ਸਾਲ ਦੇ ਜੌਨ ਪਾਲ ਗੈਟੀ III ਦੇ ਅਗਵਾ ਹੋਣ ਅਤੇ ਉਸਦੀ ਸਮਰਪਿਤ ਮਾਂ ਗੇਲ ਦੁਆਰਾ ਆਪਣੇ ਅਰਬਪਤੀ ਦਾਦਾ (ਕ੍ਰਿਸਟੋਫਰ ਪਲੁਮਰ) ਨੂੰ ਫਿਰੌਤੀ ਦਾ ਭੁਗਤਾਨ ਕਰਨ ਲਈ ਮਨਾਉਣ ਦੀ ਹਤਾਸ਼ ਕੋਸ਼ਿਸ਼ ਦੇ ਦੁਆਲੇ ਘੁੰਮਦੀ ਹੈ। ਗੈਟੀ ਸੀਨੀਅਰ ਨੇ ਇਨਕਾਰ ਕਰ ਦਿੱਤਾ। ਆਪਣੇ ਪੁੱਤਰ ਦੀ ਜ਼ਿੰਦਗੀ ਦੇ ਲਈ, ਗੇਲ ਅਤੇ ਗੈਟੀ ਸੀਨੀਅਰ ਦੇ ਸਲਾਹਕਾਰ, ਮਾਰਕ ਵਾਹਲਬਰਗ ਸਮੇਂ ਦੇ ਵਿਰੁੱਧ ਦੌੜ ਵਿੱਚ ਅਸੰਭਵ ਸਹਿਯੋਗੀ ਬਣ ਜਾਂਦੇ ਹਨ ਜੋ ਆਖਰਕਾਰ ਪੈਸੇ ਉੱਤੇ ਪਿਆਰ ਦੇ ਸੱਚੇ ਅਤੇ ਸਥਾਈ ਮੁੱਲ ਨੂੰ ਦਰਸ਼ਾਉਂਦੇ ਹਨ।
3. ਜੀਨ-ਕਲੋਡ ਕੈਰੀਏਰ
ਜੂਲੀਅਨ ਸ਼ਨੈਬੇਲ ਦੁਆਰਾ ਐਟ ਈਟਰਨਿਟੀ’ਜ਼ ਗੇਟ
ਸਕ੍ਰੀਨ ਪਲੇਅ: ਜੀਨ-ਕਲੋਡ ਕੈਰੀਏਰ, ਲੁਈਸ ਕੁਗੇਲਬਰਗ, ਜੂਲੀਅਨ ਸ਼ਨੈਬੇਲ
ਅਮਰੀਕਾ, ਫ਼ਰਾਂਸ | 2018 | ਅੰਗਰੇਜ਼ੀ, ਫ਼ਰੈਂਚ | 110 ਮਿੰਟ | ਰੰਗ
ਸੰਖੇਪ: ਇਹ ਫਿਲਮ ਵਿਨਸੇਂਟ ਵੈਨ ਗੌਗ ਦੀਆਂ ਪੇਂਟਿੰਗਾਂ ’ਤੇ ਆਧਾਰਿਤ ਦ੍ਰਿਸ਼ਾਂ ਦਾ ਇੱਕ ਸੰਗ੍ਰਹਿ ਹੈ, ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਆਮ ਸਮਝ ਜੋ ਤੱਥਾਂ, ਸੁਣੀਆਂ ਗੱਲਾਂ ਅਤੇ ਦ੍ਰਿਸ਼ਾਂ ਦੇ ਰੂਪ ਵਿੱਚ ਦਿਖਦੀਆਂ ਹਨ ਜੋ ਸਿਰਫ਼ ਸਾਦੇ ਤੌਰ ’ਤੇ ਘੜੇ ਗਏ ਹਨ। ਕਲਾ ਦਾ ਨਿਰਮਾਣ ਇੱਕ ਸ਼ਾਨਦਾਰ ਜ਼ਿੰਦਗੀ ਬਣਾਉਣ ਦਾ ਮੌਕਾ ਦਿੰਦਾ ਹੈ ਜੋ ਜਿਉਣ ਦੇ ਕਾਰਨ ਨੂੰ ਪ੍ਰਗਟ ਕਰਦਾ ਹੈ। ਵੈਨ ਗੌਗ ਦੇ ਜੀਵਨ ਨਾਲ ਜੁੜੀ ਸਾਰੀ ਹਿੰਸਾ ਅਤੇ ਦੁਖਾਂਤ ਦੇ ਬਾਵਜੂਦ, ਉਨ੍ਹਾਂ ਦਾ ਜੀਵਨ ਜਾਦੂ, ਕੁਦਰਤ ਨਾਲ ਡੂੰਘਾ ਸੰਚਾਰ ਅਤੇ ਜਿਉਂਦੇ ਹੋਣ ਦੇ ਬੇਮਿਸਾਲ ਅਜੂਬੇ ਨਾਲ ਭਰਪੂਰ ਸੀ। ਵੈਨ ਗੌਗ ਦਾ ਕੰਮ ਆਖਰਕਾਰ ਆਸ਼ਾਵਾਦੀ ਹੈ। ਉਨ੍ਹਾਂ ਦਾ ਵਿਲੱਖਣ ਨਜ਼ਰੀਆ ਅਜਿਹਾ ਹੈ ਜੋ ਭਰੋਸੇ ਅਤੇ ਵਿਜ਼ਨ ਨੂੰ ਦ੍ਰਿਸ਼ਮਾਨ ਅਤੇ ਅਕੱਥ ਨੂੰ ਭੌਤਿਕ ਬਣਾਉਂਦਾ ਹੈ।
4. ਜੀਨ-ਲੂਕ ਗੋਡਾਰਡ ਦੁਆਰਾ ਜੀਨ-ਪਾਲ ਬੇਲਮੰਡੋ
ਬਰੀਥਲੈਸ
ਦੇਸ਼ | ਸਾਲ | ਭਾਸ਼ਾ | ਮਿਆਦ: ਫ਼ਰਾਂਸ | 1960 | ਫਰੈਂਚ | 90 ਮਿੰਟ | ਰੰਗੀਨ
ਕਾਸਟ: ਜੀਨ-ਪਾਲ ਬੇਲਮੰਡੋ, ਜੀਨ ਸੇਬਰਗ, ਡੈਨੀਅਲ ਬੋਲੇਂਗਰ
ਸੰਖੇਪ: ਮਿਸ਼ੇਲ, ਇੱਕ ਮਾਮੂਲੀ ਚੋਰ, ਇੱਕ ਕਾਰ ਚੋਰੀ ਕਰਦਾ ਹੈ ਅਤੇ ਉਕਸਾਊ ਵਿੱਚ ਆ ਕੇ ਇੱਕ ਪੁਲਿਸ ਕਰਮਚਾਰੀ ਦੀ ਹੱਤਿਆ ਕਰ ਦਿੰਦਾ ਹੈ। ਇਸ ਲਈ, ਉਹ ਇਟਲੀ ਵਿੱਚ ਲੁਕਣ ਲਈ ਖੁਦ ਨੂੰ ਬਚਾਉਣ ਦੀ ਇੱਕ ਯੋਜਨਾ ਬਣਾਉਂਦਾ ਹੈ ਅਤੇ ਆਪਣੇ ਪਿਆਰ ਪੈਟਰੀਸ਼ੀਆ ਨੂੰ ਆਪਣੇ ਨਾਲ ਲਿਜਾਣ ਲਈ ਮਨਾਉਂਦਾ ਹੈ।
************
ਐੱਸਐੱਸ
(Release ID: 1772826)
Visitor Counter : 157