ਪ੍ਰਧਾਨ ਮੰਤਰੀ ਦਫਤਰ

ਪੁਰਵਾਂਚਲ ਐਕਸਪ੍ਰੈੱਸਵੇ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 16 NOV 2021 5:59PM by PIB Chandigarh

ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!

ਜੌਨੇ ਧਰਤੀ ਪਰ ਹਨੁਮਾਨ ਜੀ, ਕਾਲਨੇਮਿ ਕੈ ਵਧ ਕੀਏ ਰਹੇਂ, ਊ ਧਰਤੀ ਕੇ ਲੋਗਨ ਕੈ ਹਮ ਪਾਂਵ ਲਾਗਿਤ ਹੈਂ। 1857 ਕੇ ਲੜਾਈ ਮਾ, ਹਿੰਯਾ ਕੇ ਲੋਗ ਅੰਗ੍ਰੇਜਨ ਕਾ, ਛਠੀ ਕੈ ਦੂਧ ਯਾਦ ਦੇਵਾਯ ਦੇਹੇ ਰਹੇਂ। ਯਹ ਧਰਤੀ ਕੇ ਕਣ-ਕਣ ਮਾ ਸਵਤੰਤਰਤਾ ਸੰਗ੍ਰਾਮ ਕੈ ਖੁਸਬੂ ਬਾ। ਕੋਈਰੀਪੁਰ ਕੈ ਯੁਧ, ਭਲਾ ਕੇ ਭੁਲਾਯ ਸਕਤ ਹੈਆਜ ਯਹ ਪਾਵਨ ਧਰਤੀ ਕ, ਪੂਰਵਾਂਚਲ ਐਕਸਪ੍ਰੈੱਸਵੇ ਕੈ ਸੌਗਾਤ ਮਿਲਤ ਬਾ। ਜੇਕੇ ਆਪ ਸਬ ਬਹੁਤ ਦਿਨ ਸੇ ਅਗੋਰਤ ਰਹਿਨ। ਆਪ ਸਭੈ ਕਾ ਬਹੁਤ-ਬਹੁਤ ਵਧਾਈ। 

 ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਯੂਪੀ ਦੇ ਓਜਸਵੀ, ਤੇਜਸਵੀ ਅਤੇ ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਜੀ, ਯੂਪੀ ਭਾਜਪਾ ਦੇ ਪ੍ਰਧਾਨ ਸ਼੍ਰੀ ਸਵਤੰਤਰ ਦੇਵ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸ਼੍ਰੀ ਜੈਅਪ੍ਰਤਾਪ ਸਿੰਘ ਜੀ, ਸ਼੍ਰੀ ਧਰਮਵੀਰ ਪ੍ਰਜਾਪਤੀ ਜੀ, ਸੰਸਦ ਵਿੱਚ ਮੇਰੀ ਸਾਥੀ ਭੈਣ ਮੇਨਕਾ ਗਾਂਧੀ ਜੀ, ਹੋਰ ਜਨ-ਪ੍ਰਤਿਨਿਧੀਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਪੂਰੀ ਦੁਨੀਆ ਵਿੱਚ ਜਿਸ ਯੂਪੀ ਦੇ ਸਮਰੱਥ ‘ਤੇ, ਯੂਪੀ ਦੇ ਲੋਕਾਂ ਦੇ ਸਮਰੱਥ ‘ਤੇ ਜਰਾ ਵੀ ਸੰਦੇਹ ਹੋਵੇ, ਉਹ ਅੱਜ ਇੱਥੇ ਸੁਲਤਾਨਪੁਰ ਵਿੱਚ ਆ ਕੇ ਯੂਪੀ ਦਾ ਸਮਰੱਥ ਦੇਖ ਸਕਦਾ ਹੈ। ਤਿੰਨ-ਚਾਰ ਸਾਲ ਪਹਿਲਾਂ ਜਿੱਥੇ ਸਿਰਫ਼ ਜ਼ਮੀਨ ਸੀ, ਹੁਣ ਉੱਥੋਂ ਹੋ ਕੇ ਇਤਨਾ ਆਧੁਨਿਕ ਐਕਸਪ੍ਰੈੱਸਵੇ ਗੁਜਰ ਰਿਹਾ ਹੈ। ਜਦ ਤਿੰਨ ਸਾਲ ਪਹਿਲਾਂ ਮੈਂ ਪੂਰਵਾਂਚਲ ਐਕਸਪ੍ਰੈੱਸਵੇ ਦਾ ਨੀਂਹ ਪੱਥਰ ਰੱਖਿਆ ਸੀ, ਤਾਂ ਇਹ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਸੇ ਐਕਸਪ੍ਰੈੱਸਵੇ ‘ਤੇ ਵਿਮਾਨ ਤੋਂ ਮੈਂ ਖੁਦ ਉਤਰਾਂਗਾ। ਇਹ ਐਕਸਪ੍ਰੈੱਸਵੇ, ਉੱਤਰ ਪ੍ਰਦੇਸ਼ ਨੂੰ, ਤੇਜ਼ ਗਤੀ ਨਾਲ ਬਿਹਤਰ ਭਵਿੱਖ ਦੇ ਵੱਲ ਲੈ ਜਾਵੇਗਾ। ਇਹ ਐਕਸਪ੍ਰੈੱਸਵੇ, ਯੂਪੀ ਦੇ ਵਿਕਾਸ ਦਾ ਐਕਸਪ੍ਰੈੱਸਵੇ ਹੈ। ਇਹ ਐਕਸਪ੍ਰੈੱਸਵੇ, ਯੂਪੀ ਦੀ ਪ੍ਰਗਤੀ ਦਾ ਐਕਸਪ੍ਰੈੱਸਵੇ ਹੈ। ਇਹ ਐਕਸਪ੍ਰੈੱਸਵੇ, ਯੂਪੀ ਦੇ ਨਿਰਮਾਣ ਦਾ ਐਕਸਪ੍ਰੈੱਸਵੇ ਹੈ। ਇਹ ਐਕਸਪ੍ਰੈੱਸਵੇ, ਯੂਪੀ ਦੀ ਮਜ਼ਬੂਤ ਹੁੰਦੀ ਅਰਥਵਿਵਸਥਾ ਦਾ ਐਕਸਪ੍ਰੈੱਸਵੇ ਹੈ। ਇਹ ਐਕਸਪ੍ਰੈੱਸਵੇ, ਯੂਪੀ ਵਿੱਚ ਆਧੁਨਿਕ ਹੁੰਦੀਆਂ ਸੁਵਿਧਾਵਾਂ ਦਾ ਪ੍ਰਤਿਬਿੰਬ ਹੈ। ਇਹ ਐਕਸਪ੍ਰੈੱਸਵੇ, ਯੂਪੀ ਦਾ ਦ੍ਰਿੜ੍ਹ ਇੱਛਾਸ਼ਕਤੀ ਦਾ ਪੁਨੀਤ ਪ੍ਰਗਟੀਕਰਣ ਹੈ। ਇਹ ਐਕਸਪ੍ਰੈੱਸਵੇ, ਯੂਪੀ ਵਿੱਚ ਸੰਕਲਪਾਂ ਦੀ ਸਿੱਧੀ ਦਾ ਜਿਉਂਦਾ-ਜਾਗਦਾ ਪ੍ਰਮਾਣ ਹੈ। ਇਹ ਯੂਪੀ ਦੀ ਸ਼ਾਨ ਹੈ, ਇਹ ਯੂਪੀ ਦਾ ਕਮਾਲ ਹੈ। ਮੈਂ ਅੱਜ ਪੂਰਵਾਂਚਲ ਐਕਸਪ੍ਰੈੱਸਵੇ ਨੂੰ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਆਪਣੇ-ਆਪ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ।

 ਸਾਥੀਓ,

ਦੇਸ਼ ਦਾ ਸੰਪੂਰਣ ਵਿਕਾਸ ਕਰਨ ਦੇ ਲਈ ਦੇਸ਼ ਦਾ ਸੰਤੁਲਿਤ ਵਿਕਾਸ ਵੀ ਉਤਨਾ ਹੀ ਜ਼ਰੂਰੀ ਹੈ। ਕੁਝ ਖੇਤਰ ਵਿਕਾਸ ਦੀ ਦੌੜ ਵਿੱਚ ਅੱਗੇ ਚਲੇ ਜਾਣ ਅਤੇ ਕੁਝ ਖੇਤਰ ਦਹਾਕਿਆਂ ਪਿੱਛੇ ਰਹਿ ਜਾਣ, ਇਹ ਅਸਮਾਨਤਾ ਕਿਸੇ ਵੀ ਦੇਸ਼ ਦੇ ਲਈ ਠੀਕ ਨਹੀਂ। ਭਾਰਤ ਵਿੱਚ ਵੀ ਜੋ ਸਾਡਾ ਪੂਰਬੀ ਹਿੱਸਾ ਰਿਹਾ ਹੈ, ਇਹ ਪੂਰਬੀ ਭਾਰਤ, ਨੌਰਥ ਈਸਟ ਦੇ ਰਾਜ, ਵਿਕਾਸ ਦੀ ਇਤਨੀ ਸੰਭਾਵਨਾ ਹੋਣ ਦੇ  ਬਾਵਜੂਦ ਇਨ੍ਹਾਂ ਖੇਤਰਾਂ ਨੂੰ ਦੇਸ਼ ਵਿੱਚ ਹੋ ਰਹੇ ਵਿਕਾਸ ਦਾ ਉਤਨਾ ਲਾਭ ਨਹੀਂ ਮਿਲਿਆ, ਜਿਤਨਾ ਮਿਲਣਾ ਚਾਹੀਦਾ ਸੀ। ਉੱਤਰ ਪ੍ਰਦੇਸ਼ ਵਿੱਚ ਵੀ ਜਿਸ ਤਰ੍ਹਾਂ ਦੀ ਰਾਜਨੀਤੀ ਹੋਈ, ਜਿਸ ਤਰ੍ਹਾਂ ਤੋਂ ਲੰਬੇ ਸਮੇਂ ਤੱਕ ਸਰਕਾਰਾਂ ਚੱਲੀਆਂ, ਉਨ੍ਹਾਂ ਨੇ ਯੂਪੀ ਦੇ ਸੰਪੂਰਣ ਵਿਕਾਸ, ਯੂਪੀ ਦਾ ਸਰਵਾਂਗੀਣ ਵਿਕਾਸ ਇਸ ‘ਤੇ ਧਿਆਨ ਹੀ ਨਹੀਂ ਦਿੱਤਾ। ਯੂਪੀ ਦਾ ਇਹ ਖੇਤਰ ਤਾਂ ਮਾਫੀਆਵਾਦ ਅਤੇ ਇੱਥੇ ਦੇ ਨਾਗਰਿਕਾਂ ਨੂੰ ਗ਼ਰੀਬੀ ਦੇ ਹਵਾਲੇ ਕਰ ਦਿੱਤਾ ਗਿਆ ਸੀ।

 ਮੈਨੂੰ ਖੁਸ਼ੀ ਹੈ ਕਿ ਅੱਜ ਇੱਥੇ ਖੇਤਰ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖ ਰਿਹਾ ਹੈ। ਮੈਂ ਯੂਪੀ ਦੇ ਊਰਜਾਵਾਨ, ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਯਾਨਾਥ ਜੀ, ਉਨ੍ਹਾਂ ਦੀ ਟੀਮ ਅਤੇ ਯੂਪੀ ਦੇ ਲੋਕਾਂ ਨੂੰ ਪੂਰਵਾਂਚਲ ਐਕਸਪ੍ਰੈੱਸਵੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਡੇ ਜਿਨ੍ਹਾਂ ਕਿਸਾਨ ਭਾਈਆਂ-ਭੈਣਾਂ ਦੀ ਭੂਮੀ ਇਸ ਵਿੱਚ ਲਗੀ ਹੈ, ਜਿਨ੍ਹਾਂ ਸ਼੍ਰਮਿਕਾਂ ਦਾ ਪਸੀਨਾ ਇਸ ਵਿੱਚ ਲਗਿਆ ਹੈ, ਜਿਨ੍ਹਾਂ ਇੰਜੀਨੀਅਰਾਂ ਦਾ ਕੌਸ਼ਲ ਇਸ ਵਿੱਚ ਲਗਿਆ ਹੈ, ਉਨ੍ਹਾਂ ਦੀ ਵੀ ਮੈਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

 ਭਾਈਓ ਅਤੇ ਭੈਣੋਂ,

ਜਿਤਨੀ ਜ਼ਰੂਰੀ ਦੇਸ਼ ਦੀ ਸਮ੍ਰਿੱਧੀ ਹੈ, ਉਤਨੀ ਹੀ ਜ਼ਰੂਰੀ ਦੇਸ਼ ਦੀ ਸੁਰੱਖਿਆ ਵੀ ਹੈ। ਇੱਥੇ ਥੋੜੀ ਦੇਰ ਵਿੱਚ ਅਸੀਂ ਦੇਖਣ ਵਾਲੇ ਹਾਂ ਕਿ ਕਿਵੇਂ ਹੁਣ ਐਮਰਜੈਂਸੀ ਦੀ ਸਥਿਤੀ ਵਿੱਚ ਪੂਰਵਾਂਚਲ ਐਕਸਪ੍ਰੈੱਸਵੇ ਸਾਡੀ ਵਾਯੂਸੇਨਾ ਦੇ ਲਈ ਹੋਰ ਤਾਕਤ ਬਣ ਗਿਆ ਹੈ। ਹੁਣ ਤੋਂ ਕੁਝ ਹੀ ਦੇਰ ਵਿੱਚ ਪੂਰਵਾਂਚਲ ਐਕਸਪ੍ਰੈੱਸਵੇ ‘ਤੇ ਸਾਡੇ ਫਾਈਟਰ ਪਲੇਨ, ਆਪਣੀ ਲੈਂਡਿੰਗ ਕਰਨਗੇ। ਇਨ੍ਹਾਂ ਵਿਮਾਨਾਂ ਦੀ ਗਰਜਨਾ, ਉਨ੍ਹਾਂ ਲੋਕਾਂ ਦੇ ਲਈ ਵੀ ਹੋਵੇਗੀ, ਜਿਨ੍ਹਾਂ ਨੇ ਦੇਸ਼ ਵਿੱਚ ਡਿਫੈਂਸ ਇਨਫ੍ਰਾਸਟ੍ਰਕਚਰ ਨੂੰ ਦਹਾਕਿਆਂ ਤੱਕ ਨਜ਼ਰਅੰਦਾਜ਼ ਕੀਤਾ।

 ਸਾਥੀਓ,

ਉੱਤਰ ਪ੍ਰਦੇਸ਼ ਦੀ ਉਪਜਾਊ ਭੂਮੀ, ਇੱਥੇ ਦੇ ਲੋਕਾਂ ਦੀ ਮਿਹਨਤ, ਇੱਥੇ ਦੇ ਲੋਕਾਂ ਦਾ ਕੌਸ਼ਲ, ਬੇਮਿਸਾਲ ਹੈ। ਅਤੇ ਮੈਂ ਕਿਤਾਬ ਵਿੱਚ ਪੜ੍ਹ ਕੇ ਨਹੀਂ ਬੋਲ ਰਿਹਾ ਹਾਂ। ਉੱਤਰ ਪ੍ਰਦੇਸ਼ ਦੇ ਐੱਮਪੀ ਦੇ ਨਾਤੇ ਇੱਥੇ ਦੇ ਲੋਕਾਂ ਨਾਲ ਜੋ ਮੇਰਾ ਰਿਸ਼ਤਾ ਬਣਿਆ ਹੈ, ਨਾਤਾ ਬਣਿਆ ਹੈ ਉਸ ਵਿੱਚੋਂ ਜੋ ਮੈਂ ਦੇਖਿਆ ਹੈ, ਪਾਇਆ ਹੈ, ਉਸ ਨੂੰ ਬੋਲ ਰਿਹਾ ਹਾਂ। ਇੱਥੇ ਦੇ ਇਤਨੇ ਬੜੇ ਖੇਤਰ ਨੂੰ ਗੰਗਾ ਜੀ ਅਤੇ ਹੋਰ ਨਦੀਆਂ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ। ਲੇਕਿਨ ਇੱਥੇ 7-8 ਸਾਲ ਪਹਿਲਾਂ ਜੋ ਸਥਿਤੀ ਸੀ, ਉਸ ਨੂੰ ਦੇਖ ਕੇ ਮੈਨੂੰ ਹੈਰਾਨੀ ਹੁੰਦੀ ਸੀ ਕਿ ਆਖਿਰ ਯੂਪੀ ਨੂੰ ਕੁਝ ਲੋਕ ਕਿਸ ਗੱਲ ਦੀ ਸਜਾ ਦੇ ਰਹੇ ਹਨ। ਇਸ ਲਈ, 2014 ਵਿੱਚ ਜਦੋਂ ਆਪ ਸਭ ਨੇ, ਉੱਤਰ ਪ੍ਰਦੇਸ਼ ਨੇ, ਦੇਸ਼ ਨੇ ਮੈਨੂੰ ਸਾਡੀ ਇਸ ਮਹਾਨ ਭਾਰਤ ਭੂਮੀ ਦੀ ਸੇਵਾ ਦਾ ਅਵਸਰ ਦਿੱਤਾ, ਤਾਂ ਮੈਂ ਯੂਪੀ ਦੇ ਵਿਕਾਸ ਨੂੰ ਇੱਥੇ ਦੇ ਐੱਮਪੀ ਦੇ ਨਾਤੇ, ਪ੍ਰਧਾਨ ਸੇਵਕ ਦੇ ਨਾਤੇ ਮੇਰਾ ਫਰਜ਼ ਬਣਦਾ ਸੀ, ਮੈਂ ਉਸ ਦੀਆਂ ਬਾਰੀਕੀਆਂ ਵਿੱਚ ਜਾਣਾ ਸ਼ੁਰੂ ਕੀਤਾ।

 ਮੈਂ ਬਹੁਤ ਸਾਰੇ ਪ੍ਰਯਤਨ ਯੂਪੀ ਦੇ ਲਈ ਸ਼ੁਰੂ ਕਰਵਾਏ। ਗ਼ਰੀਬਾਂ ਨੂੰ ਪੱਕੇ ਘਰ ਮਿਲਣਗੇ, ਗ਼ਰੀਬਾਂ ਦੇ ਘਰ ਵਿੱਚ ਸ਼ੌਚਾਲਯ ਹੋਣ, ਮਹਿਲਾਵਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਦੇ ਲਈ ਬਾਹਰ ਨਾ ਜਾਣਾ ਪਵੇ, ਸਭ ਦੇ ਘਰ ਵਿੱਚ ਬਿਜਲੀ ਹੋਵੇ, ਅਜਿਹੇ ਕਿਤਨੇ ਹੀ ਕੰਮ ਸੀ, ਜੋ ਇੱਥੇ ਕੀਤੇ ਜਾਣੇ ਜ਼ਰੂਰੀ ਸਨ। ਲੇਕਿਨ ਮੈਨੂੰ ਬਹੁਤ ਪੀੜਾ ਹੈ, ਕਿ ਤਦ ਯੂਪੀ ਵਿੱਚ ਜੋ ਸਰਕਾਰ ਸੀ, ਉਸ ਨੇ ਮੇਰਾ ਸਾਥ ਨਹੀਂ ਦਿੱਤਾ। ਇਤਨਾ ਹੀ ਨਹੀਂ, ਜਨਤਕ ਰੂਪ ਨਾਲ ਮੇਰੇ ਬਗਲ ਵਿੱਚ ਖੜੇ ਰਹਿਣ ਵਿੱਚ ਵੀ ਉਨ੍ਹਾਂ ਪਤਾ ਨਹੀਂ ਵੋਟ ਬੈਂਕ ਦੇ ਨਾਰਾਜ਼ ਹੋਣ ਦਾ ਡਰ ਲਗਦਾ ਸੀ। ਮੈਂ ਐੱਮਪੀ ਦੇ ਰੂਪ ਵਿੱਚ ਆਉਂਦਾ ਸੀ ਤਾਂ ਹਵਾਈ ਅੱਡੇ ‘ਤੇ ਸੁਆਗਤ ਕਰਕੇ ਪਤਾ ਨਹੀਂ ਖੋ ਜਾਂਦੇ ਸਨ। ਉਨ੍ਹਾਂ ਨੂੰ ਇਤਨੀ ਸ਼ਰਮ ਆਉਂਦੀ ਸੀ, ਇਤਨੀ ਸ਼ਰਮ ਆਉਂਦੀ ਸੀ ਕਿਉਂਕਿ ਕੰਮ ਦਾ ਹਿਸਾਬ ਦੇਣ ਦੇ ਲਈ ਉਨ੍ਹਾਂ ਦੇ ਪਾਸ ਕੁਝ ਸੀ ਹੀ ਨਹੀਂ।

 ਮੈਨੂ ਪਤਾ ਸੀ ਕਿ, ਜਿਸ ਤਰ੍ਹਾਂ ਤਦ ਦੀ ਸਰਕਾਰ ਨੇ, ਯੋਗੀ ਜੀ ਦੇ ਆਉਣ ਤੋਂ ਪਹਿਲਾਂ ਵਾਲੀ ਸਰਕਾਰ ਨੇ ਯੂਪੀ ਦੇ ਲੋਕਾਂ ਦੇ ਨਾਲ ਨਾਇਨਸਾਫੀ ਕੀਤੀ, ਜਿਸ ਤਰ੍ਹਾਂ ਉਨ੍ਹਾਂ ਸਰਕਾਰਾਂ ਨੇ ਵਿਕਾਸ ਵਿੱਚ ਭੇਦਭਾਵ ਕੀਤਾ, ਜਿਸ ਤਰ੍ਹਾਂ ਸਿਰਫ਼ ਆਪਣੇ ਪਰਿਵਾਰ ਦਾ ਹਿਤ ਸਾਧਿਆ, ਯੂਪੀ ਦੇ ਲੋਕ ਅਜਿਹਾ ਕਰਨ ਵਾਲਿਆਂ ਨੂੰ, ਹਮੇਸ਼ਾ-ਹਮੇਸ਼ਾ ਦੇ ਲਈ ਯੂਪੀ ਦੇ ਵਿਕਾਸ ਦੇ ਰਸਤੇ ਤੋਂ ਹਟਾ ਦੇਣਗੇ। ਅਤੇ 2017 ਵਿੱਚ ਤੁਸੀਂ ਤਾਂ ਇਹ ਕਰਕੇ ਦਿਖਾਇਆ ਹੈ। ਤੁਸੀਂ ਪ੍ਰਚੰਡ ਬਹੁਮਤ ਦੇ ਕੇ ਯੋਗੀ ਜੀ ਨੂੰ ਅਤੇ ਮੋਦੀ ਜੀ ਨੂੰ, ਦੋਵਾਂ ਨੂੰ ਸਾਥ ਮਿਲ ਕੇ ਆਪਣੀ ਆਪਣੀ ਸੇਵਾ ਦਾ ਤੁਸੀਂ ਮੌਕਾ ਦਿੱਤਾ।

ਅਤੇ ਅੱਜ ਯੂਪੀ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ ਇਸ ਖੇਤਰ ਦਾ, ਯੂਪੀ ਦਾ ਭਾਗ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਤੇਜ਼ ਗਤੀ ਨਾਲ ਅੱਗੇ ਬਦਲਣ ਵਾਲਾ ਵੀ ਹੈ। ਕੌਣ ਭੁੱਲ ਸਕਦਾ ਹੈ ਕਿ ਪਹਿਲਾਂ ਯੂਪੀ ਵਿੱਚ ਕਿਤਨੀ ਬਿਜਲੀ ਕਟੌਤੀ ਹੁੰਦੀ ਸੀ, ਯਾਦ ਹੈ ਨਾ ਕਿਤਨੀ ਬਿਜਲੀ ਕਟੌਤੀ ਹੁੰਦੀ ਸੀ? ਕੌਣ ਭੁੱਲ ਸਕਦਾ ਹੈ ਕਿ ਯੂਪੀ ਵਿੱਚ ਕਾਨੂੰਨ ਵਿਵਸਥਾ ਦੀ ਕੀ ਹਾਲਤ ਸੀ। ਕੌਣ ਭੁੱਲ ਸਕਦਾ ਹੈ ਕਿ ਯੂਪੀ ਵਿੱਚ ਮੈਡੀਕਲ ਸੁਵਿਧਾਵਾਂ ਦੀ ਕੀ ਸਥਿਤੀ ਸੀ। ਯੂਪੀ ਵਿੱਚ ਤਾਂ ਹਾਲਾਤ ਅਜਿਹੇ ਬਣਾ ਦਿਤੇ ਗਏ ਸਨ ਕਿ ਇੱਥੇ ਸੜਕਾਂ ‘ਤੇ ਰਾਹ ਨਹੀਂ ਹੁੰਦੀ ਸੀ, ਰਾਹਜਨੀ ਹੁੰਦੀ ਸੀ। ਹੁਣ ਰਾਹਜਨੀ ਕਰਨ ਵਾਲੇ ਜੇਲ ਵਿੱਚ ਹਨ, ਅਤੇ ਰਾਹਜਨੀ ਨਹੀਂ, ਪਿੰਡ-ਪਿੰਡ ਵਿੱਚ ਨਵੀਂ ਰਾਹ ਬਣ ਰਹੀ ਹੈ, ਨਵੀਆਂ ਸੜਕਾਂ ਬਣ ਰਹੀਆਂ ਹਨ। ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਯੂਪੀ ਵਿੱਚ, ਚਾਹੇ ਪੂਰਬ ਹੋਵੇ ਜਾਂ ਪੱਛਮ, ਹਜ਼ਾਰਾਂ ਪਿੰਡਾਂ ਨੂੰ ਨਵੀਂ ਸੜਕਾਂ ਨਾਲ ਜੋੜਿਆ ਗਿਆ ਹੈ, ਹਜ਼ਾਰਾਂ ਕਿਲੋਮੀਟਰ ਨਵੀਂ ਸੜਕਾਂ ਬਣਾਈਆਂ ਗਈਆਂ ਹਨ। ਹੁਣ ਆਪ ਸਭ ਦੇ ਸਹਿਯੋਗ ਨਾਲ, ਉੱਤਰ ਪ੍ਰਦੇਸ਼ ਸਰਕਾਰ ਦੀ ਸਕ੍ਰਿਯ ਭਾਗੀਦਾਰੀ ਨਾਲ, ਯੂਪੀ ਦੇ ਵਿਕਾਸ ਦਾ ਸੁਪਨਾ ਹੁਣ ਸਕਾਰ ਹੁੰਦਾ ਦਿਖ ਰਿਹਾ ਹੈ। ਅੱਜ ਯੂਪੀ ਵਿੱਚ ਨਵੇਂ ਮੈਡੀਕਲ ਕਾਲਜ ਬਣ ਰਹੇ ਹਨ, ਏਮਸ ਬਣ ਰਹੇ ਹਨ, ਆਧੁਨਿਕ ਸਿੱਖਿਆ ਸੰਸਥਾਨ ਬਣ ਰਹੇ ਹਨ। ਕੁਝ ਹਫਤੇ ਪਹਿਲਾਂ ਹੀ ਕੁਸ਼ੀਨਗਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਲੋਕਾਰਪਣ ਕੀਤਾ ਅਤੇ ਅੱਜ ਮੈਨੂੰ ਪੂਰਵਾਂਚਲ ਐਕਸਪ੍ਰੈੱਸਵੇ ਤੁਹਾਨੂੰ ਸੌਂਪਣ ਦਾ ਸੁਭਾਗ ਮਿਲਿਆ ਹੈ।

 ਭਾਈਓ ਅਤੇ ਭੈਣੋ,

ਇਸ ਐਕਸਪ੍ਰੈੱਸਵੇ ਦਾ ਲਾਭ ਗ਼ਰੀਬ ਨੂੰ ਵੀ ਹੋਵੇਗਾ ਅਤੇ ਮੱਧ ਵਰਗ ਨੂੰ ਵੀ, ਕਿਸਾਨ ਦੀ ਇਸ ਨਾਲ ਮਦਦ ਹੋਵੇਗੀ ਅਤੇ ਵਪਾਰੀ ਦੇ ਲਈ ਵੀ ਸੁਵਿਧਾ ਹੋਵੇਗੀ। ਇਸ ਦਾ ਲਾਭ ਸ਼੍ਰਮਿਕ ਨੂੰ ਵੀ ਹੋਵੇਗਾ ਅਤੇ ਉੱਦਮੀ ਨੂੰ ਵੀ, ਯਾਨੀ ਦਲਿਤ, ਵੰਚਿਤ, ਪਿਛੜੇ, ਕਿਸਾਨ, ਯੁਵਾ, ਮੱਧ ਵਰਗ, ਹਰ ਵਿਅਕਤੀ ਨੂੰ ਇਸ ਦਾ ਫਾਇਦਾ ਹੋਵੇਗਾ। ਨਿਰਮਾਣ ਦੇ ਦੌਰਾਨ ਵੀ ਇਸ ਨੇ ਹਜ਼ਾਰਾਂ ਸਾਥੀਆਂ ਨੂੰ ਰੋਜ਼ਗਾਰ ਦਿੱਤਾ ਅਤੇ ਹੁਣ ਸ਼ੁਰੂ ਹੋਣ ਦੇ ਬਾਅਦ ਵੀ ਇਹ ਲੱਖਾਂ ਨਵੇਂ ਰੋਜ਼ਗਾਰ ਦੇ ਨਿਰਮਾਣ ਦਾ ਮਾਧਿਅਮ ਬਣੇਗਾ।

 ਸਾਥੀਓ,

ਇਹ ਵੀ ਇੱਕ ਸੱਚਾਈ ਹੈ ਕਿ ਯੂਪੀ ਜਿਹੇ ਵਿਸ਼ਾਲ ਪ੍ਰਦੇਸ਼ ਵਿੱਚ, ਪਹਿਲਾਂ ਇੱਕ ਸ਼ਹਿਰ, ਦੂਸਰੇ ਸ਼ਹਿਰ ਤੋਂ ਕਾਫੀ ਹਦ ਤੱਕ ਕਟਿਆ ਹੋਇਆ ਸੀ। ਅਲੱਗ-ਅਲੱਗ ਹਿੱਸਿਆਂ ਵਿੱਚ ਲੋਕ ਜਾਂਦੇ ਤਾਂ ਸੀ, ਕੰਮ ਹੈ, ਰਿਸ਼ਤੇਦਾਰੀ ਹੈ, ਲੇਕਿਨ ਇੱਕ ਦੂਸਰੇ ਸ਼ਹਿਰਾਂ ਵਿੱਚ ਅੱਛੀ ਕਨੈਕਟੀਵਿਟੀ ਨਾ ਹੋਣ ਦੀ ਵਜ੍ਹਾ ਨਾਲ ਪਰੇਸ਼ਾਨ ਰਹਿੰਦੇ ਸਨ। ਪੂਰਬ ਦੇ ਲੋਕਾਂ ਦੇ ਲਈ ਲਖਨਊ ਪਹੁੰਚਣਾ ਮਹਾਭਾਰਤ ਜਿੱਤਣ ਜਿਹਾ ਹੁੰਦਾ ਸੀ। ਪਿਛਲੇ ਮੁੱਖ ਮੰਤਰੀਆਂ ਦੇ ਲਈ ਵਿਕਾਸ ਉੱਥੇ ਤੱਕ ਸੀਮਤ ਸੀ ਜਿੱਥੇ ਉਨ੍ਹਾਂ ਦਾ ਪਰਿਵਾਰ ਸੀ, ਉਨ੍ਹਾਂ ਦਾ ਘਰ ਸੀ। ਲੇਕਿਨ ਅੱਜ ਜਿਤਨਾ ਪੱਛਮ ਦਾ ਸਨਮਾਨ ਹੈ, ਉਤਨੀ ਹੀ ਪੂਰਵਾਂਚਲ ਦੇ ਲਈ ਵੀ ਪ੍ਰਾਥਮਿਕਤਾ ਹੈ। ਪੂਰਵਾਂਚਲ ਐਕਸਪ੍ਰੈੱਸਵੇ ਅੱਜ ਯੂਪੀ ਦੀ ਇਸ ਖਾਈ ਨੂੰ ਪੱਟ ਰਿਹਾ ਹੈ, ਯੂਪੀ ਨੂੰ ਆਪਸ ਵਿੱਚ ਜੋੜ ਰਿਹਾ ਹੈ। ਇਸ ਐਕਸਪ੍ਰੈੱਸਵੇ ਦੇ ਬਨਣ ਨਾਲ, ਅਵਧ, ਪੂਰਵਾਂਚਲ ਦੇ ਨਾਲ-ਨਾਲ ਬਿਹਾਰ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ। ਦਿੱਲੀ ਤੋਂ ਬਾਹਰ ਆਉਣਾ-ਜਾਣਾ ਵੀ ਹੁਣ ਹੋਰ ਅਸਾਨ ਹੋ ਜਾਵੇਗਾ।

ਅਤੇ ਮੈਂ ਤੁਹਾਡਾ ਧਿਆਨ ਇੱਕ ਹੋਰ ਗੱਲ ਦੀ ਤਰਫ ਦਿਵਾਉਣਾ ਚਾਹੁੰਦਾ ਹਾਂ। 340 ਕਿਲੋਮੀਟਰ ਦੇ ਪੂਰਵਾਂਚਲ ਐਕਸਪ੍ਰੈੱਸਵੇ ਦੀ ਵਿਸ਼ੇਸ਼ਤਾ ਸਿਰਫ਼ ਇਹੀ ਨਹੀਂ ਹੈ ਕਿ ਇਹ ਲਖਨਊ, ਬਾਰਾਬੰਕੀ, ਅਮੇਠੀ, ਸੁਲਤਾਨਪੁਰ, ਅਯੋਧਿਆ, ਅੰਬੇਡਕਰਨਗਰ, ਮਊ, ਆਜਮਗੜ੍ਹ ਅਤੇ ਗਾਜੀਪੁਰ ਨੂੰ ਜੋੜੇਗਾ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਐਕਸਪ੍ਰੈੱਸਵੇ, ਲਖਨਊ ਨਾਲ ਉਨ੍ਹਾਂ ਸ਼ਹਿਰਾਂ ਨੂੰ ਜੋੜੇਗਾ, ਜਿਨ੍ਹਾਂ ਵਿੱਚ ਵਿਕਾਸ ਦੀ ਅਸੀਮ ਅਕਾਂਖਿਆ ਹੈ, ਜਿੱਥੇ ਵਿਕਾਸ ਦੀ ਬਹੁਤ ਬੜੀ ਸੰਭਾਵਨਾ ਹੈ। ਇਸ ‘ਤੇ ਅੱਜ ਯੂਪੀ ਸਰਕਾਰ ਨੇ ਯੋਗੀ ਜੀ ਦੀ ਅਗਵਾਈ ਵਿੱਚ 22 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਭਲੇ ਖਰਚ ਕੀਤੇ ਹੋਣ, ਲੇਕਿਨ ਭਵਿੱਖ ਵਿੱਚ ਇਹ ਐਕਸਪ੍ਰੈੱਸਵੇ, ਲੱਖਾਂ ਕਰੋੜਾਂ ਦੇ ਉਦਯੋਗਾਂ ਨੂੰ ਇੱਥੇ ਲਿਆਉਣ ਦਾ ਮਾਧਿਅਮ ਬਣੇਗਾ। ਮੈਨੂੰ ਅੰਦਾਜ਼ਾ ਨਹੀਂ ਹੈ ਕਿ ਮੀਡੀਆ ਦੇ ਜੋ ਸਾਥੀ ਇੱਥੇ ਹਨ, ਉਨ੍ਹਾਂ ਦਾ ਧਿਆਨ ਇਸ ਦੇ ਵੱਲ ਗਿਆ ਹੈ ਕਿ ਨਹੀਂ, ਕਿ ਅੱਜ ਯੂਪੀ ਵਿੱਚ ਜਿਨ੍ਹਾਂ ਨਵੇਂ ਐਕਸਪ੍ਰੈੱਸਵੇ ‘ਤੇ ਕੰਮ ਹੋ ਰਿਹਾ ਹੈ, ਉਹ ਕਿਸ ਤਰ੍ਹਾਂ ਦੇ ਸ਼ਹਿਰਾਂ ਨੂੰ ਜੋੜਣ ਵਾਲੇ ਹਨ। ਕਰੀਬ 300 ਕਿਲੋਮੀਟਰ ਦਾ ਬੁੰਦੇਲਖੰਡ ਐਕਸਪ੍ਰੈੱਸਵੇ ਕਿਨ੍ਹਾਂ ਸ਼ਹਿਰਾਂ ਨੂੰ ਜੋੜੇਗਾਚਿਤਰਕੂਟ, ਬਾਂਦਾ ਹਮੀਰਪੁਰ, ਮਹੋਬਾ, ਜਾਲੌਨ, ਔਰੇਯਾ ਅਤੇ ਇਟਾਵਾ।

90 ਕਿਲੋਮੀਟਰ ਦਾ ਗੋਰਖਪੁਰ ਲਿੰਕ ਐਕਸਪ੍ਰੈੱਸਵੇ ਉਹ ਕਿਨ੍ਹਾਂ ਸ਼ਹਿਰਾਂ ਨੂੰ ਜੋੜੇਗਾਗੋਰਖਪੁਰ, ਅੰਬੇਡਕਰ ਨਗਰ, ਸੰਤ ਕਬੀਰ ਨਗਰ ਅਤੇ ਆਜਮਗੜ੍ਹ। ਕਰੀਬ 600 ਕਿਲੋਮੀਟਰ ਦਾ ਗੰਗਾ ਐਕਸਪ੍ਰੈੱਸਵੇ ਉਹ ਕਿਨ੍ਹਾਂ ਸ਼ਹਿਰਾਂ ਨੂੰ ਜੋੜੇਗਾਮੇਰਠ, ਹਾਪੁੜ, ਬੁੰਲਦਸ਼ਹਿਰ, ਅਮਰੋਹਾ, ਸੰਭਲ, ਬਦਾਯੂਂ, ਸ਼ਾਹਜਹਾਂਪੁਰ, ਹਰਦੋਈ, ਉੱਨਾਵ, ਰਾਇਬਰੇਲੀ, ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ। ਹੁਣ ਇਹ ਵੀ ਸੋਚੋ ਇਤਨੇ ਸਾਰੇ ਛੋਟੇ-ਛੋਟੇ ਸ਼ਹਿਰਾਂ ਨੂੰ ਵੀ, ਤੁਸੀਂ ਮੈਨੂੰ ਦੱਸੋ ਇਨ੍ਹਾਂ ਵਿੱਚੋਂ ਕਿਤਨੇ ਸ਼ਹਿਰ ਬੜੇ ਮੈਟ੍ਰੋ ਸਿਟੀ ਮੰਨੇ ਜਾਂਦੇ ਹਨਇਨ੍ਹਾਂ ਵਿੱਚੋਂ ਕਿਤਨੇ ਸ਼ਹਿਰ, ਰਾਜ ਦੇ ਦੂਸਰੇ ਸ਼ਹਿਰਾਂ ਨਾਲ ਅੱਛੀ ਤਰ੍ਹਾਂ ਕਨੈਕਟੇਡ ਰਹੇ ਹਨਯੂਪੀ ਦੇ ਲੋਕ ਇਨ੍ਹਾਂ ਸਵਾਲਾਂ ਦਾ ਜਵਾਬ ਜਾਣਦੇ ਵੀ ਹਨ ਅਤੇ ਯੂਪੀ ਦੇ ਲੋਕ ਇਨ੍ਹਾਂ ਗੱਲਾਂ ਨੂੰ ਸਮਝਦੇ ਵੀ ਹਨ। ਇਸ ਤਰ੍ਹਾਂ ਦਾ ਕੰਮ ਯੂਪੀ ਵਿੱਚ ਆਜ਼ਾਦੀ ਦੇ ਬਾਦ ਪਹਿਲੀ ਵਾਰ ਹੋ ਰਿਹਾ ਹੈ। ਪਹਿਲੀ ਵਾਰ ਉੱਤਰ ਪ੍ਰਦੇਸ਼ ਦੀ ਆਕਾਂਖਿਆਵਾਂ ਦੇ ਪ੍ਰਤੀਕ ਇਨ੍ਹਾਂ ਸ਼ਹਿਰਾਂ ਵਿੱਚ ਆਧੁਨਿਕ ਕਨੈਕਟੀਵਿਟੀ ਨੂੰ ਇਤਨੀ ਪ੍ਰਾਥਮਿਕਤਾ ਦਿੱਤੀ ਗਈ ਹੈ। ਅਤੇ ਭਾਈਓ ਅਤੇ ਭੈਣੋਂ, ਤੁਸੀਂ ਵੀ ਇਹ ਜਾਣਦੇ ਹੋ ਕਿ ਜਿੱਥੇ ਅੱਛੀ ਸੜਕ ਪਹੁੰਚਦੀ ਹੈ, ਅੱਛੇ ਹਾਈਵੇਜ਼ ਪਹੁੰਚਦੇ ਹਨ, ਉੱਥੇ ਵਿਕਾਸ ਦੀ ਗਤੀ ਵਧ ਜਾਂਦੀ ਹੈ, ਰੋਜ਼ਗਾਰ ਨਿਰਮਾਣ ਅਤੇ ਤੇਜ਼ੀ ਨਾਲ ਹੁੰਦਾ ਹੈ।

 ਸਾਥੀਓ,

ਉੱਤਰ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਦੇ ਲਈ, ਬਿਹਤਰੀਨ ਕਨੈਕਟੀਵਿਟੀ ਜ਼ਰੂਰੀ ਹੈ, ਯੂਪੀ ਦੇ ਕੋਨੇ-ਕੋਨੇ ਨੂੰ ਜੋੜਿਆ ਜਾਣਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਯੋਗੀ ਜੀ ਦੀ ਸਰਕਾਰ ਬਿਨਾ ਭੇਦਭਾਵ, ਕੋਈ ਪਰਿਵਾਰਵਾਦ ਨਹੀਂ, ਕੋਈ ਜਾਤੀਵਾਦ ਨਹੀਂ, ਕੋਈ ਖੇਤਰਵਾਦ ਨਹੀਂ, ‘ਸਬਕਾ ਸਾਥ, ਸਬਕਾ ਵਿਕਾਸ’ ਇਸ ਮੰਤਰ ਨੂੰ ਲੈ ਕੇ ਕੰਮ ਵਿੱਚ ਜੁਟੀ ਹੈ। ਜਿਵੇਂ-ਜਿਵੇਂ ਯੂਪੀ ਵਿੱਚ ਐਕਸਪ੍ਰੈੱਸਵੇ ਤਿਆਰ ਹੁੰਦੇ ਜਾ ਰਹੇ ਹਨ, ਉਵੇਂ-ਉਵੇਂ ਇੱਥੇ ਇੰਡਸਟ੍ਰੀਅਲ ਕੌਰੀਡੋਰ ਦਾ ਕੰਮ ਵੀ ਸ਼ੁਰੂ ਹੁੰਦਾ ਜਾ ਰਿਹਾ ਹੈ। ਪੂਰਵਾਂਚਲ ਐਕਸਪ੍ਰੈੱਸਵੇ ਇਰਦਗਿਰਦ ਬਹੁਤ ਜਲਦ ਨਵੇਂ ਉਦਯੋਗ ਲਗਣ ਸ਼ੁਰੂ ਹੋ ਜਾਣਗੇ। ਇਸ ਦੇ ਲਈ 21 ਥਾਵਾਂ ਨੂੰ ਚਿਨ੍ਹਿਤ ਵੀ ਕੀਤਾ ਜਾ ਚੁੱਕਿਆ ਹੈ। ਆਉਣ ਵਾਲੇ ਦਿਨਾਂ ਵਿੱਚ, ਇਨ੍ਹਾਂ ਐਕਸਪ੍ਰੈੱਸਵੇ ਦੇ ਕਿਨਾਰੇ ਜੋ ਸ਼ਹਿਰ ਬਸੇ ਹਨ, ਉਨ੍ਹਾਂ ਸ਼ਹਿਰਾਂ ਵਿੱਚ ਫੂਡ ਪ੍ਰੋਸੈਸਿੰਗ, ਦੁੱਧ ਨਾਲ ਜੁੜੇ ਉਤਪਾਦ, ਕੋਲਡ ਸਟੋਰੇਜ, ਭੰਡਾਰਣ, ਇਨ੍ਹਾਂ ਨਾਲ ਜੁੜੀ ਗਤੀਵਿਧੀਆਂ ਤੇਜ਼ੀ ਨਾਲ ਵਧਣ ਵਾਲੀਆਂ ਹਨ। ਫਲ-ਸਬਜ਼ੀ, ਅਨਾਜ, ਪਸ਼ੁਪਾਲਣ ਅਤੇ ਖੇਤੀ ਨਾਲ ਜੁੜੇ ਦੂਸਰੇ ਉਤਪਾਦ ਹੋਣ ਜਾਂ ਫਿਰ ਫਾਰਮਾ, ਇਲੈਕਟ੍ਰਿਕਲ, ਟੈਕਸਟਾਈਲ, ਹੈਂਡਲੂਮ, ਮੈਟਲ, ਫਰਨੀਚਰ, ਪੈਟ੍ਰੋਕੈਮਿਕਲ ਸੈਕਟਰ ਨਾਲ ਜੁੜੇ ਉਦਯੋਗ, ਇਨ੍ਹਾਂ ਸਾਰਿਆਂ ਨੂੰ ਯੂਪੀ ਵਿੱਚ ਬਣਨ ਵਾਲੇ ਨਵੇਂ ਐਕਸਪ੍ਰੈੱਸਵੇ, ਨਵੀਂ ਊਰਜਾ ਦੇਣ ਜਾ ਰਹੇ ਹਨ, ਨਵੇਂ ਆਕਰਸ਼ਣ ਦੇ ਕੇਂਦਰ ਬਣਨ ਵਾਲੇ ਹਨ।

 ਸਾਥੀਓ,

ਇਨ੍ਹਾਂ ਉਦਯੋਗਾਂ ਦੇ ਲਈ ਜ਼ਰੂਰੀ ਮੈਨ ਪਾਵਰ ਤਿਆਰ ਕਰਨ ਦੇ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ITI, ਦੂਸਰੇ ਐਜੁਕੇਸ਼ਨ ਅਤੇ ਟ੍ਰੇਨਿੰਗ ਇੰਸਟੀਟਿਊਟ, ਮੈਡੀਕਲ ਇੰਸਟੀਟਿਊਟ, ਅਜਿਹੇ ਸੰਸਥਾਨ ਵੀ ਸਥਾਪਿਤ ਕੀਤੇ ਜਾਣਗੇ। ਯਾਨੀ ਖੇਤ ਹੋਵੇ ਜਾਂ ਉਦਯੋਗ, ਯੂਪੀ ਦੇ ਨੌਜਵਾਨਾਂ  ਦੇ ਲਈ ਰੋਜ਼ਗਾਰ ਦੇ ਅਨੇਕ ਵਿਕਲਪ ਆਉਣ ਵਾਲੇ ਸਮੇਂ ਵਿੱਚ ਇੱਥੇ ਬਣਨ ਵਾਲੇ ਹਨ। ਯੂਪੀ ਵਿੱਚ ਬਣ ਰਿਹਾ ਡਿਫੈਂਸ ਕੌਰੀਡੋਰ ਵੀ ਇੱਥੇ ਰੋਜ਼ਗਾਰ ਦੇ ਨਵੇਂ ਅਵਸਰ ਲਿਆਉਣ ਵਾਲਾ ਹੈ। ਮੈਨੂੰ ਵਿਸ਼ਵਾਸ ਹੈ, ਯੂਪੀ ਵਿੱਚ ਹੋ ਰਹੇ ਇਨਫ੍ਰਾਸਟ੍ਰਕਚਰ ਦੇ ਇਹ ਕੰਮ, ਆਉਣ ਵਾਲੇ ਸਮੇਂ ਵਿੱਚ ਇੱਥੇ ਦੀ ਅਰਥਵਿਵਸਥਾ ਨੂੰ ਨਵੀਂ ਉਚਾਈ ਦੇਣਗੇ।

ਭਾਈਓ ਅਤੇ ਭੈਣੋਂ,

ਇੱਕ ਵਿਅਕਤੀ ਘਰ ਵੀ ਬਣਾਉਂਦਾ ਹੈ ਤਾਂ ਪਹਿਲਾਂ ਰਸਤਿਆਂ ਦੀ ਚਿੰਤਾ ਕਰਦਾ ਹੈ, ਮਿੱਟੀ ਦੀ ਜਾਂਚ ਕਰਦਾ ਹੈ, ਦੂਸਰੇ ਪਹਿਲੂਆਂ ‘ਤੇ ਵਿਚਾਰ ਕਰਦਾ ਹੈ। ਲੇਕਿਨ ਯੂਪੀ ਵਿੱਚ ਅਸੀਂ ਲੰਬਾ ਦੌਰ, ਅਜਿਹੀਆਂ ਸਰਕਾਰਾਂ ਦਾ ਦੇਖਿਆ ਹੈ ਜਿਨ੍ਹਾਂ ਨੇ ਕਨੈਕਟੀਵਿਟੀ ਦੀ ਚਿੰਤਾ ਕੀਤੇ ਬੀਨਾ ਹੀ ਉਦਯੋਗੀਕਰਣ ਦੇ ਬੜੇ-ਬੜੇ ਬਿਆਨ ਦਿੱਤੇ, ਸੁਪਨੇ ਦਿਖਾਏ। ਪਰਿਣਾਮ ਇਹ ਹੋਇਆ ਕਿ ਜ਼ਰੂਰੀ ਸੁਵਿਧਾਵਾਂ ਦੇ ਅਭਾਵ ਵਿੱਚ ਇੱਥੇ ਲਗੇ ਅਨੇਕ ਕਾਰਖਾਨਿਆਂ ਵਿੱਚ ਤਾਲੇ ਲੱਗ ਗਏ। ਇਨ੍ਹਾਂ ਸਥਿਤੀਆਂ ਵਿੱਚ ਇਹ ਵੀ ਬਦਕਿਸਮਤੀ ਰਹੀ ਕਿ ਦਿੱਲੀ ਅਤੇ ਲਖਨਊ, ਦੋਵਾਂ ਹੀ ਸਥਾਨਾਂ ‘ਤੇ ਪਰਿਵਾਰ-ਵਾਦੀਆਂ ਦਾ ਹੀ ਦਬਦਬਾ ਰਿਹਾ। ਸਾਲਾਂ-ਸਾਲ ਤੱਕ ਪਰਿਵਾਰ ਵਾਦੀਆਂ ਦੀ ਇਹੀ ਪਾਰਟਨਰਸ਼ਿਪ, ਯੂਪੀ ਦੀਆਂ ਆਕਾਂਖਿਆਵਾਂ ਨੂੰ ਕੁਚਲਦੀ ਰਹੀ, ਬਰਬਾਦ ਕਰਦੀ ਰਹੀ। ਭਾਈਓ ਅਤੇ ਭੈਣੋਂ, ਸੁਲਤਾਨਪੁਰ ਦੇ ਸਪੂਤ ਸ਼੍ਰੀਪਤੀ ਮਿਸ਼੍ਰਾ ਜੀ ਦੇ ਨਾਲ ਵੀ ਤਾਂ ਇਹੀ ਹੋਇਆ ਸੀ। ਜਿਨ੍ਹਾਂ ਦਾ ਜ਼ਮੀਨੀ ਅਨੁਭਵ ਅਤੇ ਕਰਮਸ਼ੀਲਤਾ ਹੀ ਪੂੰਜੀ ਸੀ, ਪਰਿਵਾਰ ਦੇ ਦਰਬਰੀਆਂ ਨੇ ਉਨ੍ਹਾਂ ਨੂੰ ਅਪਮਾਨਿਤ ਕੀਤਾ। ਅਜਿਹੇ ਕਰਮਯੋਗੀਆਂ ਦਾ ਅਪਮਾਨ ਯੂਪੀ ਦੇ ਲੋਕ ਕਦੇ ਨਹੀਂ ਭੁਲਾ ਸਕਦੇ।

 ਸਾਥੀਓ,

ਅੱਜ ਯੂਪੀ ਵਿੱਚ ਡਬਲ ਇੰਜਨ ਦੀ ਸਰਕਾਰ ਯੂਪੀ ਦੇ ਆਮ ਜਨ ਨੂੰ ਆਪਣਾ ਪਰਿਵਾਰ ਮੰਨ ਕੇ ਕੰਮ ਕਰ ਰਹੀ ਹੈ। ਇੱਥੇ ਜੋ ਕਾਰਖਾਨੇ ਲਗੇ ਹਨ, ਜੋ ਮਿਲੇ ਹਨ, ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਦੇ ਨਾਲ-ਨਾਲ ਨਵੇਂ ਨਿਵੇਸ਼, ਨਵੇਂ ਕਾਰਖਾਨਿਆਂ ਦੇ ਲਈ ਮਾਹੌਲ ਬਣਾਇਆ ਜਾ ਰਿਹਾ ਹੈ। ਅਹਿਮ ਇਹ ਵੀ ਹੈ ਕਿ ਯੂਪੀ ਵਿੱਚ ਅੱਜ ਸਿਰਫ਼ 5 ਸਾਲ ਦੀ ਯੋਜਨਾ ਨਹੀਂ ਬਣ ਰਹੀ, ਬਲਕਿ ਇਸ ਦਹਾਕੇ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਵੈਭਵਸ਼ਾਲੀ ਉੱਤਰ ਪ੍ਰਦੇਸ਼ ਦੇ ਨਿਰਮਾਣ ਦੇ ਲਈ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਪੂਰਬੀ ਅਤੇ ਪੱਛਮੀ ਡੈਡੀਕੇਟੇਡ ਫ੍ਰੇਟ ਕੌਰੀਡੋਰ ਤੋਂ ਉੱਤਰ ਪ੍ਰਦੇਸ਼ ਨੂੰ ਪੂਰਬੀ ਸਮੁੰਦਰੀ ਤਟ ਅਤੇ ਪੱਛਮੀ ਸਮੁੰਦਰੀ ਤਦ ਨਾਲ ਜੋੜਣ ਦੇ ਪਿੱਛੇ ਇਹੀ ਸੋਚ ਹੈ। ਮਾਲਗੱਡੀਆਂ ਦੇ ਲਈ ਬਣੇ ਇਨ੍ਹਾਂ ਵਿਸ਼ੇਸ਼ ਰਸਤਿਆਂ ਨਾਲ ਯੂਪੀ ਦੇ ਕਿਸਾਨਾਂ ਦੀ ਉਪਜ ਅਤੇ ਫੈਕਟਰੀਆਂ ਵਿੱਚ ਬਣਿਆ ਸਮਾਨ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚ ਪਾਵੇਗਾ। ਇਸ ਦਾ ਲਾਭ ਵੀ ਸਾਡੇ ਕਿਸਾਨਾਂ, ਸਾਡੇ ਵਪਾਰੀ, ਸਾਡੇ ਕਾਰੋਬਾਰੀ, ਅਜਿਹੇ ਹਰ ਛੋਟੇ-ਬੜੇ ਸਾਥੀਆਂ ਦਾ ਹੋਣ ਵਾਲਾ ਹੈ।

 ਭਾਈਓ ਅਤੇ ਭੈਣੋਂ,

ਅੱਜ ਇਸ ਪ੍ਰੋਗਰਾਮ ਵਿੱਚ, ਮੈਂ ਯੂਪੀ ਦੇ ਲੋਕਾਂ ਦੀ, ਕੋਰੋਨਾ ਵੈਕਸੀਨੇਸ਼ਨ ਦੇ ਲਈ ਬਿਹਤਰੀਨ ਕੰਮ ਕਰਨ ‘ਤੇ ਵੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ। ਯੂਪੀ ਨੇ 14 ਕਰੋੜ ਕੋਰੋਨਾ ਟੀਕੇ ਲਗਾ ਕੇ ਆਪਣੇ ਰਾਜ ਨੂੰ ਦੇਸ਼ ਹੀ ਨਹੀਂ, ਬਲਕਿ ਦੁਨੀਆ ਵਿੱਚ ਅਗ੍ਰਣੀ ਭੂਮਿਕਾ ਵਿੱਚ ਖੜਾ ਕੀਤਾ ਹੈ। ਦੁਨੀਆ ਦੇ ਅਨੇਕ ਦੇਸ਼ਾਂ ਦੀ ਤਾਂ ਇਤਨੀ ਕੁੱਲ ਆਬਾਦੀ ਤੱਕ ਨਹੀਂ ਹੈ।

ਸਾਥੀਓ,

ਮੈਂ ਯੂਪੀ ਦੇ ਲੋਕਾਂ ਦੀ ਇਸ ਗੱਲ ਦੇ ਲਈ ਵੀ ਸ਼ਲਾਗਾ ਕਰਾਂਗਾ ਕਿ ਉਸ ਨੇ ਭਾਰਤ ਵਿੱਚ ਬਣੀ ਵੈਕਸੀਨ ਦੇ ਖ਼ਿਲਾਫ਼ ਕਿਸੇ ਵੀ ਰਾਜਨੀਤਕ ਅਪਪ੍ਰਚਾਰ ਨੂੰ ਟਿਕਣ ਨਹੀਂ ਦਿੱਤਾ। ਇੱਥੇ ਦੇ ਲੋਕਾਂ ਦੀ ਸਿਹਤ ਨਾਲ, ਉਨ੍ਹਾਂ ਦੇ ਜੀਵਨ ਨਾਲ ਖਿਲਵਾੜ ਦੀ ਇਸ ਸਾਜਿਸ਼ ਨੂੰ ਯੂਪੀ ਦੇ ਲੋਕਾਂ ਨੇ ਪਰਾਸਤ ਕਰ ਦਿੱਤਾ ਹੈ। ਅਤੇ ਮੈਂ ਇਹ ਵੀ ਕਹਾਂਗਾ- ਯੂਪੀ ਦੀ ਜਨਤਾ ਇਨ੍ਹਾਂ ਨੂੰ ਇਸੇ ਤਰ੍ਹਾਂ ਅੱਗੇ ਵੀ ਪਰਾਸਤ ਕਰਦੀ ਰਹੇਗੀ।

 ਭਾਈਓ ਅਤੇ ਭੈਣੋਂ,

ਯੂਪੀ ਦੇ ਚੌਤਰਫਾ ਵਿਕਾਸ ਦੇ ਲਈ ਸਾਡੀ ਸਰਕਾਰ ਦਿਨ ਰਾਤ ਮਿਹਨਤ ਕਰ ਰਹੀ ਹੈ। ਕਨੈਕਟੀਵਿਟੀ ਦੇ ਨਾਲ ਹੀ ਯੂਪੀ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਵੀ ਸਰਵਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਇਸ ਦਾ ਸਭ ਤੋਂ ਅਧਿਕ ਲਾਭ ਸਾਡੀਆਂ ਭੈਣਾਂ ਨੂੰ ਹੋਇਆ ਹੈ, ਨਾਰੀਸ਼ਕਤੀ ਨੂੰ ਹੋਇਆ ਹੈ। ਗ਼ਰੀਬ ਭੈਣਾਂ ਨੂੰ ਜਦ ਉਨ੍ਹਾਂ ਦਾ ਆਪਣਾ ਘਰ ਮਿਲ ਰਿਹਾ ਹੈ, ਉਨ੍ਹਾਂ ਦੇ ਨਾਮ ਤੋਂ ਮਿਲ ਰਿਹਾ ਹੈ, ਤਾਂ ਉਨ੍ਹਾਂ ਨੂੰ ਪਹਿਚਾਣ ਦੇ ਨਾਲ-ਨਾਲ ਗਰਮੀ-ਬਰਸਾਤ-ਸਰਦੀ, ਅਜਿਹੀ ਅਨੇਕ ਪਰੇਸ਼ਾਨੀਆਂ ਤੋਂ ਵੀ ਮੁਕਤੀ ਮਿਲ ਰਹੀ ਹੈ। ਬਿਜਲੀ ਅਤੇ ਗੈਸ ਕਨੈਕਸ਼ਨ ਦੇ ਅਭਾਵ ਵਿੱਚ ਵੀ ਸਭ ਤੋਂ ਅਧਿਕ ਪਰੇਸ਼ਾਨੀ ਮਾਤਾਵਾਂ-ਭੈਣਾਂ ਨੂੰ ਹੁੰਦੀ ਸੀ। ਸੁਭਾਗ ਅਤੇ ਉੱਜਵਲਾ ਨਾਲ ਮਿਲੀ ਮੁਫਤ ਬਿਜਲੀ ਅਤੇ ਗੈਸ ਕਨੈਕਸ਼ਨ ਨਾਲ ਇਹ ਪਰੇਸ਼ਾਨੀ ਵੀ ਦੂਰ ਹੋ ਗਈ। ਟੌਇਲਟ ਦੇ ਅਭਾਵ ਵਿੱਚ ਘਰ ਅਤੇ ਸਕੂਲ ਦੋਵਾਂ ਜਗ੍ਹਾਂ ਸਭ ਤੋਂ ਅਧਿਕ ਪਰੇਸ਼ਾਨੀ ਸਾਡੀਆਂ ਭੈਣਾਂ ਅਤੇ ਸਾਡੀਆਂ ਬੇਟੀਆਂ ਦੀ ਹੁੰਦੀ ਸੀ। ਹੁਣ ਇੱਜ਼ਤ ਗੜ ਬਣਨ ਨਾਲ ਘਰ ਵਿੱਚ ਵੀ ਸੁਖ ਹੈ ਅਤੇ ਬੇਟੀਆਂ ਨੂੰ ਵੀ ਹੁਣ ਸਕੂਲ ਵਿੱਚ ਬਿਨਾ ਕਿਸੇ ਹਿਚਕ ਦੇ ਪੜ੍ਹਾਈ ਦਾ ਰਸਤਾ ਮਿਲਿਆ ਹੈ।

ਪੀਣ ਦੇ ਪਾਣੀ ਦੀ ਪਰੇਸ਼ਾਨੀ ਵਿੱਚ ਤਾਂ ਨਾ ਜਾਣੇ ਮਾਤਾਵਾਂ-ਭੈਣਾਂ ਦੀ ਕਿੰਨੀਆਂ ਪੀੜ੍ਹੀਆਂ ਗੁਜ਼ਰ ਗਈਆਂ। ਹੁਣ ਜਾ ਕੇ ਹਰ ਘਰ ਜਲ ਪਹੁੰਚਾਇਆ ਜਾ ਰਿਹਾ ਹੈ, ਪਾਈਪ ਤੋਂ ਪਾਣੀ ਪਹੁੰਚ ਰਿਹਾ ਹੈ। ਸਿਰਫ਼ 2 ਸਾਲ ਵਿੱਚ ਹੀ ਯੂ.ਪੀ. ਸਰਕਾਰ ਨੇ ਕਰੀਬ-ਕਰੀਬ 30 ਲੱਖ ਗ੍ਰਾਮੀਣ ਪਰਿਵਾਰਾਂ ਨੂੰ ਨਲ ਤੋਂ ਪਾਣੀ ਪਹੁੰਚਾ ਦਿੱਤਾ ਹੈ, ਅਤੇ ਇਸ ਵਰ੍ਹੇ ਲੱਖਾਂ ਭੈਣਾਂ ਨੂੰ ਆਪਣੇ ਘਰ ‘ਤੇ ਹੀ ਸ਼ੁੱਧ ਪੇਅਜਲ ਦੇਣ ਦੇ ਲਈ ਡਬਲ ਇੰਜਨ ਸਰਕਾਰ ਦੀ ਪੂਰੀ ਤਰ੍ਹਾਂ ਨਾਲ ਪ੍ਰਤਿਬੱਧ ਹੈ।

 ਭਾਈਓ ਅਤੇ ਭੈਣੋਂ,

ਸਿਹਤ ਸੁਵਿਧਾਵਾਂ ਦੇ ਅਭਾਵ ਵਿੱਚ ਵੀ ਅਗਰ ਸਭ ਤੋਂ ਵੱਧ ਪਰੇਸ਼ਾਨੀ ਕਿਸੇ ਨੂੰ ਹੁੰਦੀ ਸੀ, ਤਾਂ ਉਹ ਵੀ ਸਾਡੀਆਂ ਮਾਤਾਵਾਂ-ਭੈਣਾਂ ਨੂੰ ਹੀ ਹੁੰਦੀ ਸੀ। ਬੱਚੇ ਤੋਂ ਲੈ ਕੇ ਪੂਰੇ ਪਰਿਵਾਰ ਦੀ ਸਿਹਤ ਦੀ ਚਿੰਤਾ, ਖਰਚ ਦੀ ਚਿੰਤਾ ਅਜਿਹੀ ਹੁੰਦੀ ਸੀ ਕਿ ਉਹ ਆਪਣਾ ਇਲਾਜ ਕਰਾਉਣ ਤੱਕ ਤੋਂ ਬਚਦੀਆਂ ਸਨ। ਲੇਕਿਨ ਆਯੁਸ਼ਮਾਨ ਭਾਰਤ ਯੋਜਨਾ, ਮੈਡੀਕਲ ਕਾਲਜ ਜਿਹੀਆਂ ਸੁਵਿਧਾਵਾਂ ਨਾਲ ਸਾਡੀਆਂ ਭੈਣਾਂ-ਬੇਟੀਆਂ ਨੂੰ ਬਹੁਤ ਬੜੀ ਰਾਹਤ ਮਿਲੀ ਹੈ।

ਸਾਥੀਓ,

ਡਬਲ ਇੰਜਨ ਦੀ ਸਰਕਾਰ ਦੇ ਜਦ ਅਜਿਹੇ ਡਬਲ ਲਾਭ ਮਿਲੇਦ ਹਨ, ਤਾਂ ਉਨ੍ਹਾਂ ਲੋਕਾਂ ਦਾ, ਮੈਂ ਦੇਖ ਰਿਹਾ ਹਾਂ ਆਪਾ ਖੋ ਰਹੇ ਹਨ, ਕੀ-ਕੀ ਬੋਲੀ ਜਾ ਰਹੇ ਹਨ, ਉਨ੍ਹਾਂ ਦਾ ਵਿਚਲਿਤ ਹੋਣਾ ਬਹੁਤ ਸੁਭਾਵਿਕ ਹੈ। ਜੋ ਆਪਣੇ ਸਮੇਂ ਵਿੱਚ ਅਸਫ਼ਲ ਰਹੇ ਉਹ ਯੋਗੀ ਜੀ ਦੀ ਸਫ਼ਲਤਾ ਵੀ ਨਹੀਂ ਦੇਖ ਪਾ ਰਹੇ ਹਨ। ਜੋ ਸਫ਼ਲਤਾ ਦੇਖ ਨਹੀਂ ਪਾ ਰਹੇ ਹਨ ਉਹ ਸਫ਼ਲਤਾ ਪਚਾ ਕਿਵੇਂ ਪਾਉਣਗੇ।

ਭਾਈਓ-ਭੈਣੋਂ,

ਇਨ੍ਹਾਂ ਦੇ ਸ਼ੋਰ ਤੋਂ ਦੂਰ, ਸੇਵਾਭਾਵ ਤੋਂ ਰਾਸ਼ਟਰਨਿਰਮਾਣ ਵਿੱਚ ਜੁਟੇ ਰਹਿਣਾ ਇਹੀ ਸਾਡਾ ਕਰਮ ਹੈ, ਇਹੀ ਸਾਡੀ ਕਰਮ ਗੰਗਾ ਹੈ ਅਤੇ ਅਸੀਂ ਇਸ ਕਰਮ ਗੰਗਾ ਨੂੰ ਲੈ ਕੇ ਸੁਜਲਾਮ, ਸੁਫਲਾਮ ਦਾ ਵਾਤਾਵਰਣ ਬਣਾਉਂਦੇ ਰਹਿਣਗੇ। ਮੈਨੂੰ ਵਿਸ਼ਵਾਸ ਹੈ, ਤੁਹਾਡਾ ਪਿਆਰ, ਤੁਹਾਡਾ ਅਸ਼ੀਰਵਾਦ ਸਾਨੂੰ ਇਵੇਂ ਹੀ ਮਿਲਦਾ ਰਹੇਗਾ। ਇੱਕ ਵਾਰ ਫਿਰ ਪੂਰਵਾਂਚਲ ਐਕਸਪ੍ਰੈੱਸਵੇ ਦੀ ਤੁਹਾਨੂੰ ਬਹੁਤ ਵਧਾਈ।

 

ਮੇਰੇ ਨਾਲ ਬੋਲੋ, ਪੂਰੀ ਤਾਕਤ ਨਾਲ ਬੋਲੋ,

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਬਹੁਤ-ਬਹੁਤ ਧੰਨਵਾਦ !

*****

 ਡੀਐੱਸ/ਏਕੇਜੇ/ਐੱਨਐੱਸ/ਏਕੇ



(Release ID: 1772616) Visitor Counter : 150