ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਵਿਭਿੰਨ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
ਪ੍ਰਧਾਨ ਮੰਤਰੀ ਨੇ ਭੋਪਾਲ ’ਚ ਪੁਨਰਵਿਕਸਿਤ ਕੀਤਾ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਨੇ ਉਜੈਨ ਅਤੇ ਇੰਦੌਰ ਵਿਚਾਲੇ ਦੋ MEMU ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਗੇਜ ਪਰਿਵਰਤਿਤ ਅਤੇ ਬਿਜਲੀਕ੍ਰਿਤ ਉਜੈਨ–ਫ਼ਤੇਹਾਬਾਦ ਚੰਦਰਵਤੀਗੰਜ ਬ੍ਰੌਡ ਗੇਜ ਸੈਕਸ਼ਨ, ਭੋਪਾਲ–ਬਾਰਖੇੜਾ ਸੈਕਸ਼ਨ ’ਚ ਤੀਜੀ ਲਾਈਨ, ਗੇਜ ਪਰਿਵਰਤਿਤ ਤੇ ਬਿਜਲੀਕ੍ਰਿਤ ਮਠੇਲਾ–ਨੀਮਾਰ ਖੇੜੀ ਬ੍ਰੌਡ ਗੇਜ ਸੈਕਸ਼ਨ ਅਤੇ ਬਿਜਲੀਕ੍ਰਿਤ ਗੁਨਾ–ਗਵਾਲੀਅਰ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ
“ਅੱਜ ਦਾ ਸਮਾਰੋਹ ਸ਼ਾਨਦਾਰ ਇਤਿਹਾਸ ਤੇ ਸਮ੍ਰਿੱਧ ਆਧੁਨਿਕ ਭਵਿੱਖ ਦੇ ਸੁਮੇਲ ਦਾ ਪ੍ਰਤੀਕ”
“ਜਦੋਂ ਦੇਸ਼ ਸੁਹਿਰਦਤਾ ਨਾਲ ਆਪਣੇ ਸੰਕਲਪਾਂ ਦੀ ਪੂਰਤੀ ਲਈ ਲਾਮਬੰਦ ਹੁੰਦਾ ਹੈ, ਤਾਂ ਸੁਧਾਰ ਹੁੰਦਾ ਹੈ ਤੇ ਤਬਦੀਲੀ ਵਾਪਰਦੀ ਹੈ, ਇਹ ਸਭ ਅਸੀਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਦੇਖ ਰਹੇ ਹਾਂ”
“ਜਿਹੜੀਆਂ ਸੁਵਿਧਾਵਾਂ ਕਦੇ ਸਿਰਫ਼ ਹਵਾਈ ਅੱਡੇ ’ਤੇ ਹੀ ਉਪਲਬਧ ਹੁੰਦੀਆਂ ਸਨ, ਉਹ ਹੁਣ ਰੇਲਵੇ ਸਟੇਸ਼ਨ ’ਤੇ ਹੀ ਉਪਲਬਧ ਹਨ”
“ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪ੍ਰੋਜੈਕਟਾਂ ’ਚ ਕੋਈ ਦੇਰੀ ਨਾ ਹੋਵੇ ਤੇ ਕੋਈ ਅੜਿੱਕਾ ਨਾ ਪਵੇ। ‘ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ’ ਇਹ ਸੰਕਲਪ ਪੂਰਾ ਕਰਨ ’ਚ ਦੇਸ਼ ਦੀ ਮਦਦ ਕਰੇਗਾ”
“ਪਹਿਲੀ ਵਾਰ ਆਮ ਲੋਕ ਇੱਕ ਵਾਜਬ ਕੀਮਤ ’ਤੇ ਟੂਰਿਜ਼ਮ ਅਤੇ ਤੀਰਥ–ਯਾਤਰਾ
Posted On:
15 NOV 2021 5:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੋਪਾਲ, ਮੱਧ ਪ੍ਰਦੇਸ਼ ’ਚ ਵਿਭਿੰਨ ਰੇਲਵੇ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਭੋਪਾਲ ’ਚ ਪੁਨਰਵਿਕਸਿਤ ਕੀਤਾ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ’ਚ ਗੇਜ ਪਰਿਵਰਤਿਤ ਅਤੇ ਬਿਜਲੀਕ੍ਰਿਤ ਉਜੈਨ–ਫ਼ਤੇਹਾਬਾਦ ਚੰਦਰਵਤੀਗੰਜ ਬ੍ਰੌਡ ਗੇਜ ਸੈਕਸ਼ਨ, ਭੋਪਾਲ–ਬਾਰਖੇੜਾ ਸੈਕਸ਼ਨ ’ਚ ਤੀਜੀ ਲਾਈਨ, ਗੇਜ ਪਰਿਵਰਤਿਤ ਤੇ ਬਿਜਲੀਕ੍ਰਿਤ ਮਠੇਲਾ–ਨੀਮਾਰ ਖੇੜੀ ਬ੍ਰੌਡ ਗੇਜ ਸੈਕਸ਼ਨ ਅਤੇ ਬਿਜਲੀਕ੍ਰਿਤ ਗੁਨਾ–ਗਵਾਲੀਅਰ ਸੈਕਸ਼ਨ ਸਮੇਤ ਰੇਲਵੇਜ਼ ਦੀਆਂ ਕਈ ਹੋਰ ਪਹਿਲਕਦਮੀਆਂ ਵੀ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਪ੍ਰਧਾਨ ਮੰਤਰੀ ਨੇ ਉਜੈਨ–ਇੰਦੌਰ ਅਤੇ ਇੰਦੌਰ–ਉਜੈਨ ਵਿਚਾਲੇ ਨਵੀਂਆਂ MEMU ਟ੍ਰੇਨਾਂ ਵੀ ਝੰਡੀ ਵਿਖਾ ਕੇ ਰਵਾਨਾ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਰਾਜਪਾਲ ਤੇ ਮੁੱਖ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਵੀ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਭੋਪਾਲ ਦੇ ਇਤਿਹਾਸਿਕ ਰੇਲਵੇ ਸਟੇਸ਼ਨ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਬਲਕਿ ਰਾਣੀ ਕਮਲਾਪਤੀ ਜੀ ਦਾ ਨਾਮ ਜੋੜਨ ਨਾਲ ਇਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਅੱਜ ਗੋਂਡਵਾਨਾ ਦੇ ਮਾਣ ਨਾਲ ਭਾਰਤੀ ਰੇਲਵੇ ਦਾ ਮਾਣ ਵੀ ਜੁੜ ਗਿਆ ਹੈ। ਪ੍ਰਧਾਨ ਮੰਤਰੀ ਨੇ ਆਧੁਨਿਕ ਰੇਲਵੇ ਪ੍ਰੋਜੈਕਟਾਂ ਦੇ ਸਮਰਪਣ ਨੂੰ ਸ਼ਾਨਦਾਰ ਇਤਿਹਾਸ ਅਤੇ ਖੁਸ਼ਹਾਲ ਆਧੁਨਿਕ ਭਵਿੱਖ ਦਾ ਸੰਗਮ ਕਰਾਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ‘ਜਨਜਾਤੀਯ ਗੌਰਵ ਦਿਵਸ’ ਦੀਆਂ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਫਾਇਦਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਇਸ ਤੱਥ ਦੀ ਇੱਕ ਉਦਾਹਰਣ ਹੈ ਕਿ ਭਾਰਤ ਕਿਵੇਂ ਬਦਲ ਰਿਹਾ ਹੈ, ਸੁਪਨੇ ਕਿਵੇਂ ਸਾਕਾਰ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,“6-7 ਸਾਲ ਪਹਿਲਾਂ ਤੱਕ, ਜਿਸ ਨੂੰ ਵੀ ਭਾਰਤੀ ਰੇਲਵੇ ਨਾਲ ਨਜਿੱਠਣਾ ਪੈਂਦਾ ਸੀ, ਉਹ ਭਾਰਤੀ ਰੇਲਵੇ ਨੂੰ ਲਾਹਨਤਾਂ ਪਾਉਂਦਾ ਸੀ। ਲੋਕਾਂ ਨੇ ਸਥਿਤੀ ਬਦਲਣ ਦੀ ਕੋਈ ਉਮੀਦ ਛੱਡ ਦਿੱਤੀ ਸੀ। ਪਰ ਜਦੋਂ ਦੇਸ਼ ਆਪਣੇ ਸੰਕਲਪਾਂ ਦੀ ਪੂਰਤੀ ਲਈ ਇਮਾਨਦਾਰੀ ਨਾਲ ਲਾਮਬੰਦ ਹੁੰਦਾ ਹੈ, ਤਦ ਸੁਧਾਰ ਹੁੰਦਾ ਹੈ ਅਤੇ ਤਬਦੀਲੀ ਹੁੰਦੀ ਹੈ, ਇਹ ਅਸੀਂ ਪਿਛਲੇ ਸਾਲਾਂ ਤੋਂ ਲਗਾਤਾਰ ਵੇਖ ਰਹੇ ਹਾਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦਾ ਪਹਿਲਾ ISO ਪ੍ਰਮਾਣਿਤ, ਪਹਿਲਾ ਪੀਪੀਪੀ ਮਾਡਲ ਅਧਾਰਿਤ ਰੇਲਵੇ ਸਟੇਸ਼ਨ, ਭਾਵ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਜੋ ਸੁਵਿਧਾਵਾਂ ਪਹਿਲਾਂ ਹਵਾਈ ਅੱਡੇ 'ਤੇ ਮਿਲਦੀਆਂ ਸਨ, ਉਹ ਹੁਣ ਰੇਲਵੇ ਸਟੇਸ਼ਨ 'ਤੇ ਉਪਲਬਧ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਨਾ ਸਿਰਫ਼ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਰਿਕਾਰਡ ਨਿਵੇਸ਼ ਕਰ ਰਿਹਾ ਹੈ, ਸਗੋਂ ਇਹ ਯਕੀਨੀ ਬਣਾ ਰਿਹਾ ਹੈ ਕਿ ਪ੍ਰੋਜੈਕਟਾਂ ਵਿੱਚ ਦੇਰੀ ਨਾ ਹੋਵੇ ਅਤੇ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ‘ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ’ ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਦੇਸ਼ ਦੀ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ, ਜਦੋਂ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਡਰਾਇੰਗ ਬੋਰਡ ਤੋਂ ਬੁਨਿਆਦੀ ਪੱਧਰ ਉੱਤੇ ਲਾਗੂ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਸਨ। ਪਰ ਅੱਜ ਭਾਰਤੀ ਰੇਲਵੇਜ਼ ਨਵੇਂ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਵਿੱਚ ਮੁਸਤੈਦੀ ਦਿਖਾ ਰਿਹਾ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਉਹਨਾਂ ਨੂੰ ਸਮੇਂ ਸਿਰ ਪੂਰਾ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਨਾ ਸਿਰਫ਼ ਦੂਰੀਆਂ ਨੂੰ ਜੋੜਨ ਦਾ ਇੱਕ ਮਾਧਿਅਮ ਹੈ, ਸਗੋਂ ਇਹ ਦੇਸ਼ ਦੇ ਸੱਭਿਆਚਾਰ, ਦੇਸ਼ ਦੇ ਸੈਰ-ਸਪਾਟਾ ਅਤੇ ਤੀਰਥ ਯਾਤਰਾਵਾਂ ਨੂੰ ਜੋੜਨ ਦਾ ਇੱਕ ਮਹੱਤਵਪੂਰਨ ਮਾਧਿਅਮ ਵੀ ਬਣ ਰਿਹਾ ਹੈ। ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਭਾਰਤੀ ਰੇਲਵੇ ਦੀ ਇਸ ਸੰਭਾਵਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਪਹਿਲਾਂ, ਭਾਵੇਂ ਰੇਲਵੇ ਨੂੰ ਟੂਰਿਜ਼ਮ ਲਈ ਵਰਤਿਆ ਜਾਂਦਾ ਸੀ, ਪਰ ਇਹ ਪ੍ਰੀਮੀਅਮ ਕਲੱਬ ਤੱਕ ਸੀਮਤ ਸੀ। ਪਹਿਲੀ ਵਾਰ ਆਮ ਆਦਮੀ ਨੂੰ ਟੂਰਿਜ਼ਮ ਅਤੇ ਤੀਰਥ ਯਾਤਰਾ ਦਾ ਅਧਿਆਤਮਿਕ ਅਨੁਭਵ ਵਾਜਬ ਕੀਮਤ 'ਤੇ ਦਿੱਤਾ ਜਾ ਰਿਹਾ ਹੈ। ਰਾਮਾਇਣ ਸਰਕਟ ਟ੍ਰੇਨ ਅਜਿਹਾ ਹੀ ਇੱਕ ਨਵੀਨਤਾਕਾਰੀ ਯਤਨ ਹੈ।
ਉਨ੍ਹਾਂ ਨੇ ਪਰਿਵਰਤਨ ਦੀ ਚੁਣੌਤੀ ਨੂੰ ਪ੍ਰਵਾਨ ਕਰਨ ਅਤੇ ਇਸ ਨੂੰ ਸੰਭਾਲਣ ਲਈ ਰੇਲਵੇ ਦੀ ਤਾਰੀਫ਼ ਕੀਤੀ।
************
ਡੀਐੱਸ/ਏਕੇ
(Release ID: 1772147)
Visitor Counter : 227
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam