ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ‘ਜਨਜਾਤੀਯ ਗੌਰਵ ਦਿਵਸ ਮਹਾ–ਸੰਮੇਲਨ’ ਵਿੱਚ ਜਨਜਾਤੀਯ ਭਾਈਚਾਰੇ ਦੀ ਭਲਾਈ ਦੇ ਲਈ ਕਈ ਮਹੱਤਵਪੂਰਨ ਪਹਿਲਾਂ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ’ਚ ‘ਰਾਸ਼ਨ ਆਪਕੇ ਗ੍ਰਾਮ’ ਯੋਜਨਾ ਦੀ ਸ਼ੁਰੂਆਤ ਕੀਤੀਪ੍ਰਧਾਨ ਮੰਤਰੀ ਨੇ ‘ਮੱਧ ਪ੍ਰਦੇਸ਼ ਸਿੱਕਲ ਸੈੱਲ ਮਿਸ਼ਨ’ ਲਾਂਚ ਕੀਤਾਪ੍ਰਧਾਨ ਮੰਤਰੀ ਨੇ ਦੇਸ਼ ਭਰ ’ਚ 50 ਏਕਲਵਯ ਮੌਡਲ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਨੀਂਹ–ਪੱਥਰ ਰੱਖਿਆ“ਆਜ਼ਾਦੀ ਪਿੱਛੋਂ, ਦੇਸ਼ ’ਚ ਪਹਿਲੀ ਵਾਰ ਇੰਨੇ ਵੱਡੇ ਪੱਧਰ ’ਤੇ ਸਮੁੱਚੇ ਦੇਸ਼ ਦੇ ਕਬਾਇਲੀ ਸਮਾਜ ਦੇ ਕਲਾ–ਸੱਭਿਆਚਾਰ, ਆਜ਼ਾਦੀ ਸੰਘਰਸ਼ ਤੇ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਮਾਣ ਨਾਲ ਸਨਮਾਨ ਦਿੱਤਾ ਜਾ ਰਿਹਾ ਹੈ”“ਆਜ਼ਾਦੀ ਸੰਘਰਸ਼ ਦੇ ਕਬਾਇਲੀ ਨਾਇਕ ਤੇ ਨਾਇਕਾਵਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਦੇਸ਼ ਦੇ ਸਾਹਮਣੇ ਲਿਆਉਣਾ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਬਾਰੇ ਜਾਣੂ ਕਰਵਾਉਣਾ ਸਾਡਾ ਫ਼ਰਜ਼ ਹੈ”“ਛਤਰਪਤੀ ਸ਼ਿਵਾਜੀ ਮਹਾਰਾਜ ਦੇ ਆਦਰਸ਼, ਜੋ ਬਾਬਾਸਾਹੇਬ ਪੁਰੰਦਰੇ ਜੀ ਨੇ ਦੇਸ਼ ਦੇ ਸਾਹਮਣੇ ਰੱਖੇ ਸਨ, ਸਾਨੂੰ ਨਿਰੰਤਰ ਪ੍ਰੇਰਿਤ ਕਰਦੇ ਰਹਿਣਗੇ”“ਅੱਜ ਕਬਾਇਲੀ ਖੇਤਰਾਂ ਨੂੰ ਗ਼ਰੀਬਾਂ ਲਈ ਘਰ, ਪਖਾਨੇ, ਮੁਫ਼ਤ ਬਿਜਲੀ ਤੇ ਗੈਸ ਕਨੈਕਸ਼ਨਸ, ਸਕੂਲ, ਸੜਕਾਂ ਤੇ ਮੁਫ਼ਤ ਇਲਾਜ ਜਿਹੀਆਂ ਸੁਵਿਧਾਵਾਂ ਉਸੇ ਰਫ਼ਤਾਰ ਨਾਲ ਮਿਲ ਰਹੀਆਂ ਹਨ, ਜਿਵੇਂ ਕਿ ਬਾਕੀ ਦੇਸ਼ ਨੂੰ ਮਿਲ ਰਹੀਆਂ ਹਨ”“ਜਨਤਾ ਦੇ ਜਿਹੜੇ ਪਦਮ ਪੁਰਸਕਾਰ ਜੇਤੂ ਕਬਾਇਲੀ ਤੇ ਗ੍ਰਾਮੀਣ ਸਮਾਜ ’ਚ ਕੰਮ ਕਰ ਰਹੇ ਹਨ, ਉਹ ਦੇਸ਼ ਦੇ ਅਸਲ ਹੀਰੇ ਹਨ”

Posted On: 15 NOV 2021 3:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਜਨਜਾਤੀਯ ਗੌਰਵ ਦਿਵਸ ਮਹਾ–ਸੰਮੇਲਨ’ ਮੌਕੇ ਜਨਜਾਤੀਯ (ਕਬਾਇਲੀ) ਭਾਈਚਾਰੇ ਲਈ ਅਨੇਕ ਮਹੱਤਵਪੂਰਨ ਪਹਿਲਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਮੱਧ ਪ੍ਰਦੇਸ਼ ’ਚ ‘ਰਾਸ਼ਨ ਆਪਕੇ ਗ੍ਰਾਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ‘ਮੱਧ ਪ੍ਰਦੇਸ਼ ਸਿੱਕਲ ਸੈੱਲ ਮਿਸ਼ਨ’ ਨੂੰ ਵੀ ਲਾਂਚ ਕੀਤਾ। ਉਨ੍ਹਾਂ ਦੇਸ਼ ਭਰ ’ਚ 50 ਏਕਲਵਯ ਮੌਡਲ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਨੀਂਹ–ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਮੁੱਖ ਮੰਤਰੀ, ਡਾ. ਵੀਰੇਂਦਰ ਕੁਮਾਰ, ਸ਼੍ਰੀ ਨਰੇਂਦਰ ਸਿੰਘ ਤੋਮਰ, ਸ਼੍ਰੀ ਜਯੋਤਿਰਾਦਿੱਤਿਆ ਐੱਮ ਸਿੰਧੀਆ, ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਐੱਸ. ਪਟੇਲ, ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਡਾ. ਐੱਲ ਮੁਰੂਗਨ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਆਪਣਾ ਪਹਿਲਾ ਜਨਜਾਤੀਯ ਗੌਰਵ ਦਿਵਸ ਮਨਾ ਰਿਹਾ ਹੈ। ਉਨ੍ਹਾਂ ਕਿਹਾ,"ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਪਹਿਲੀ ਵਾਰ, ਇੰਨੇ ਵੱਡੇ ਪੱਧਰ 'ਤੇ, ਸਮੁੱਚੇ ਦੇਸ਼ ਦੇ ਕਬਾਇਲੀ ਸਮਾਜ ਦੀ ਕਲਾ-ਸੱਭਿਆਚਾਰ, ਆਜ਼ਾਦੀ ਅੰਦੋਲਨ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਮਾਣ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਕਬਾਇਲੀ ਸਮਾਜ ਨਾਲ ਆਪਣੇ ਲੰਬੇ ਸਬੰਧ ਦਰਸਾਉਂਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਜੀਵਨ ਦੀ ਅਮੀਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੀਤਾਂ ਅਤੇ ਨਾਚਾਂ ਸਮੇਤ ਆਦਿਵਾਸੀਆਂ ਦੇ ਹਰ ਸੱਭਿਆਚਾਰਕ ਪੱਖ ਵਿੱਚ ਜੀਵਨ ਦਾ ਇੱਕ ਸਬਕ ਮਿਲਦਾ ਹੈ ਅਤੇ ਉਨ੍ਹਾਂ ਕੋਲ ਸਿਖਾਉਣ ਲਈ ਬਹੁਤ ਕੁਝ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਕਬਾਇਲੀ ਨਾਇਕਾਂ ਅਤੇ ਨਾਇਕਾਵਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਦੇਸ਼ ਦੇ ਸਾਹਮਣੇ ਲਿਆਉਣਾ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਬਾਰੇ ਜਾਣੂ ਕਰਵਾਉਣਾ ਸਾਡਾ ਫਰਜ਼ ਹੈ। ਗ਼ੁਲਾਮੀ ਦੇ ਸਮੇਂ ਦੌਰਾਨ ਵਿਦੇਸ਼ੀ ਸ਼ਾਸਨ ਵਿਰੁੱਧ ਬਹੁਤ ਸਾਰੇ ਸੰਘਰਸ਼ ਹੋਏ, ਜਿਨ੍ਹਾਂ ਵਿੱਚ ਖਾਸੀ-ਗਾਰੋ ਅੰਦੋਲਨ, ਮੀਜ਼ੋ ਅੰਦੋਲਨ, ਕੋਲ ਅੰਦੋਲਨ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ,“ਭਾਵੇਂ ਉਹ ਗੋਂਡ ਮਹਾਰਾਣੀ ਵੀਰ ਦੁਰਗਾਵਤੀ ਦੀ ਬਹਾਦਰੀ ਹੋਵੇ ਜਾਂ ਰਾਣੀ ਕਮਲਾਪਤੀ ਦੀ ਕੁਰਬਾਨੀ, ਦੇਸ਼ ਉਨ੍ਹਾਂ ਨੂੰ ਭੁਲਾ ਨਹੀਂ ਸਕਦਾ। ਵੀਰ ਮਹਾਰਾਣਾ ਪ੍ਰਤਾਪ ਦੇ ਸੰਘਰਸ਼ ਦੀ ਉਨ੍ਹਾਂ ਬਹਾਦਰ ਭੀਲਾਂ ਤੋਂ ਬਿਨਾ ਕਲਪਨਾ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਅਤੇ ਕੁਰਬਾਨੀਆਂ ਦਿੱਤੀਆਂ ਸਨ।''

ਪ੍ਰਧਾਨ ਮੰਤਰੀ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਜੋੜਨ ਵਿੱਚ ਸ਼ਿਵਸ਼ਾਹਿਰ ਬਾਬਾ ਸਾਹੇਬ ਪੁਰੰਦਰੇ ਦੇ ਯੋਗਦਾਨ ਨੂੰ ਯਾਦ ਕੀਤਾ। ਸ਼ਿਵਸ਼ਾਹਿਰ ਬਾਬਾ ਸਾਹੇਬ ਪੁਰੰਦਰੇ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨੇ ਉੱਘੇ ਇਤਿਹਾਸਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,‘‘ਬਾਬਾ ਸਾਹੇਬ ਪੁਰੰਦਰੇ ਜੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜਿਨ੍ਹਾਂ ਆਦਰਸ਼ਾਂ ਨੂੰ ਦੇਸ਼ ਦੇ ਸਾਹਮਣੇ ਰੱਖਿਆ, ਉਹ ਆਦਰਸ਼ ਸਾਨੂੰ ਲਗਾਤਾਰ ਪ੍ਰੇਰਿਤ ਕਰਦੇ ਰਹਿਣਗੇ। ਮੈਂ ਬਾਬਾ ਸਾਹੇਬ ਪੁਰੰਦਰੇ ਜੀ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ।’’

ਪ੍ਰਧਾਨ ਮੰਤਰੀ ਨੇ ਕਿਹਾ,‘ਅੱਜ ਜਦੋਂ ਅਸੀਂ ਰਾਸ਼ਟਰੀ ਮੰਚਾਂ ਤੋਂ ਰਾਸ਼ਟਰ ਨਿਰਮਾਣ ਵਿੱਚ ਆਦਿਵਾਸੀ ਸਮਾਜ ਦੇ ਯੋਗਦਾਨ ਦੀ ਚਰਚਾ ਕਰਦੇ ਹਾਂ, ਤਾਂ ਕੁਝ ਲੋਕ ਹੈਰਾਨ ਹੁੰਦੇ ਹਨ। ਅਜਿਹੇ ਲੋਕ ਨਹੀਂ ਸਮਝਦੇ ਕਿ ਭਾਰਤ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਆਦਿਵਾਸੀ ਸਮਾਜ ਦਾ ਕਿੰਨਾ ਯੋਗਦਾਨ ਹੈ। ਇਸ ਦਾ ਕਾਰਨ ਇਹ ਹੈ ਕਿ ਕਬਾਇਲੀ ਸਮਾਜ ਦਾ ਯੋਗਦਾਨ ਜਾਂ ਤਾਂ ਦੇਸ਼ ਨੂੰ ਦੱਸਿਆ ਨਹੀਂ ਗਿਆ ਅਤੇ ਜੇ ਦੱਸਿਆ ਵੀ ਗਿਆ ਤਾਂ ਬਹੁਤ ਹੀ ਸੀਮਤ ਦਾਇਰੇ ਵਿੱਚ ਜਾਣਕਾਰੀ ਦਿੱਤੀ ਗਈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ,“ਇਹ ਇਸ ਲਈ ਹੋਇਆ ਕਿਉਂਕਿ ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਦੇਸ਼ ਵਿੱਚ ਸਰਕਾਰ ਚਲਾਉਣ ਵਾਲਿਆਂ ਨੇ ਆਪਣੀ ਸੁਆਰਥੀ ਰਾਜਨੀਤੀ ਨੂੰ ਪਹਿਲ ਦਿੱਤੀ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਬਾਇਲੀ ਖੇਤਰਾਂ ਵਿੱਚ ਗਰੀਬਾਂ ਲਈ ਘਰ, ਪਖਾਨੇ, ਮੁਫ਼ਤ ਬਿਜਲੀ ਅਤੇ ਗੈਸ ਕਨੈਕਸ਼ਨ, ਸਕੂਲ, ਸੜਕ ਅਤੇ ਮੁਫ਼ਤ ਇਲਾਜ ਵਰਗੀਆਂ ਸੁਵਿਧਾਵਾਂ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਹੀ ਤੇਜ਼ੀ ਨਾਲ ਮਿਲ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਾਰੀਆਂ ਭਲਾਈ ਯੋਜਨਾਵਾਂ ਵਿੱਚ ਕਬਾਇਲੀ ਆਬਾਦੀ ਦੇ ਉੱਚ ਅਨੁਪਾਤ ਵਾਲੇ ਖ਼ਾਹਿਸ਼ੀ ਜ਼ਿਲ੍ਹਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਬਾਇਲੀ ਖੇਤਰ ਦੌਲਤ ਅਤੇ ਸਾਧਨਾਂ ਪੱਖੋਂ ਹਮੇਸ਼ਾ ਹੀ ਅਮੀਰ ਰਿਹਾ ਹੈ। ਉਨ੍ਹਾਂ ਕਿਹਾ,‘‘ਪਰ ਜੋ ਲੋਕ ਪਹਿਲਾਂ ਸਰਕਾਰ ਵਿੱਚ ਸਨ, ਉਨ੍ਹਾਂ ਨੇ ਇਨ੍ਹਾਂ ਖੇਤਰਾਂ ਦਾ ਸ਼ੋਸ਼ਣ ਕਰਨ ਦੀ ਨੀਤੀ ਅਪਣਾਈ। ਅਸੀਂ ਇਨ੍ਹਾਂ ਖੇਤਰਾਂ ਦੀ ਸਮਰੱਥਾ ਦੀ ਸਹੀ ਵਰਤੋਂ ਕਰਨ ਦੀ ਨੀਤੀ ਦੀ ਪਾਲਣਾ ਕਰ ਰਹੇ ਹਾਂ।’’ ਉਨ੍ਹਾਂ ਦੱਸਿਆ ਕਿ ਕਿਵੇਂ ਜੰਗਲਾਤ ਕਾਨੂੰਨਾਂ ਨੂੰ ਬਦਲ ਕੇ ਜੰਗਲਾਤ ਦੇ ਵਸੀਲੇ ਆਦਿਵਾਸੀ ਸਮਾਜ ਨੂੰ ਉਪਲਬਧ ਕਰਵਾਏ ਗਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਪਦਮ ਪੁਰਸਕਾਰ ਦਿੱਤੇ ਗਏ ਹਨ। ਜਦੋਂ ਕਬਾਇਲੀ ਸਮਾਜ ਤੋਂ ਆਏ ਅਵਾਰਡੀ ਰਾਸ਼ਟਰਪਤੀ ਭਵਨ ਪਹੁੰਚੇ ਤਾਂ ਦੁਨੀਆ ਹੈਰਾਨ ਰਹਿ ਗਈ। ਉਨ੍ਹਾਂ ਨੇ ਕਬਾਇਲੀ ਅਤੇ ਗ੍ਰਾਮੀਣ ਸਮਾਜ ਵਿੱਚ ਕੰਮ ਕਰਨ ਵਾਲਿਆਂ ਦੀ ਦੇਸ਼ ਦੇ ਅਸਲੀ ਹੀਰੇ ਵਜੋਂ ਸ਼ਲਾਘਾ ਕੀਤੀ। ਅੱਜ, ਕਬਾਇਲੀ ਵਰਗ ਦੇ ਕਾਰੀਗਰਾਂ ਦੇ ਉਤਪਾਦਾਂ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਹਿਲਾਂ 8-10 ਫਸਲਾਂ ਦੇ ਮੁਕਾਬਲੇ 90 ਤੋਂ ਵੱਧ ਜੰਗਲੀ ਉਪਜਾਂ ਨੂੰ ‘ਘੱਟੋ–ਘੱਟ ਸਮਰਥਨ ਮੁੱਲ’ (MSP) ਦਿੱਤਾ ਜਾ ਰਿਹਾ ਹੈ। ਅਜਿਹੇ ਜ਼ਿਲ੍ਹਿਆਂ ਲਈ 150 ਤੋਂ ਵੱਧ ਮੈਡੀਕਲ ਕਾਲਜ ਮਨਜ਼ੂਰ ਕੀਤੇ ਗਏ ਹਨ। 2500 ਤੋਂ ਵੱਧ ਵਨ ਧਨ ਵਿਕਾਸ ਕੇਂਦਰਾਂ ਨੂੰ 37 ਹਜ਼ਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਆ ਹੈ। 7 ਲੱਖ ਨੌਕਰੀਆਂ ਦੀ ਅਗਵਾਈ 20 ਲੱਖ ਜ਼ਮੀਨ 'ਪੱਟੇ' ਉੱਤੇ ਦਿੱਤੀ ਗਈ ਹੈ ਅਤੇ ਆਦਿਵਾਸੀ ਨੌਜਵਾਨਾਂ ਦੇ ਹੁਨਰ ਅਤੇ ਸਿੱਖਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਪਿਛਲੇ 7 ਸਾਲਾਂ ਵਿੱਚ 9 ਨਵੇਂ ਆਦਿਵਾਸੀ ਖੋਜ ਸੰਸਥਾਨ ਸ਼ਾਮਲ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਮਾਤ ਭਾਸ਼ਾ 'ਤੇ ਜ਼ੋਰ ਦੇਣ ਨਾਲ ਕਬਾਇਲੀ ਲੋਕਾਂ ਨੂੰ ਮਦਦ ਮਿਲੇਗੀ।

 

***************

 

ਡੀਐੱਸ/ਏਕੇ(Release ID: 1772141) Visitor Counter : 170