ਸੂਚਨਾ ਤੇ ਪ੍ਰਸਾਰਣ ਮੰਤਰਾਲਾ
52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਵਰਚੁਅਲੀ ਹਿੱਸਾ ਲੈਣ ਲਈ ਮੀਡੀਆ ਰਜਿਸਟ੍ਰੇਸ਼ਨ ਸ਼ੁਰੂ
52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ), ਗੋਆ ਦੇ ਪ੍ਰੋਗਰਾਮਾਂ ਵਿੱਚ ਔਨਲਾਈਨ ਮਾਧਿਅਮ ਨਾਲ ਹਿੱਸਾ ਲੈਣ ਦੇ ਚਾਹਵਾਨ ਮੀਡੀਆ ਪਰਸਨਸ, ਹੁਣ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਪ੍ਰਕਿਰਿਆ ਉਨ੍ਹਾਂ ਲੋਕਾਂ ਲਈ ਹੈ, ਜੋ 20 ਤੋਂ 28 ਨਵੰਬਰ, 2021 ਤੱਕ ਡਿਜੀਟਲ ਮਾਧਿਅਮ ਰਾਹੀਂ ਵਰਚੁਅਲੀ ਫੈਸਟੀਵਲ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ। ਰਜਿਸਟ੍ਰੇਸ਼ਨ ਹੇਠਾਂ ਦਿੱਤੇ ਲਿੰਕ ਰਾਹੀਂ ਕੀਤਾ ਜਾ ਸਕਦਾ ਹੈ:
https://virtual.iffigoa.org
ਕੋਵਿਡ-19 ਮਹਾਮਾਰੀ ਦੇ ਕਾਰਨ, ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਭਾਰਤ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲ ਦਾ 52ਵਾਂ ਸੰਸਕਰਣ ਹਾਈਬ੍ਰਿਡ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਵਰਚੁਅਲ ਮਾਧਿਅਮ ਰਾਹੀਂ ਫੈਸਟੀਵਲ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਅਵਸਰ ਹੋਣਗੇ। ਵੱਡੀ ਗਿਣਤੀ ਵਿੱਚ ਫਿਲਮਾਂ ਦਾ ਪ੍ਰਦਰਸ਼ਨ ਔਨਲਾਈਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਾਰੀਆਂ ਪ੍ਰੈੱਸ ਕਾਨਫਰੰਸਾਂ ਦਾ ਪੀਆਈਬੀ ਇੰਡੀਆ ਯੂਟਿਊਬ ਚੈਨਲ youtube.com/pibindia 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਔਨਲਾਈਨ ਸਵਾਲ ਪੁੱਛਣ ਦੀ ਸੁਵਿਧਾ ਹੋਵੇਗੀ।
1 ਜਨਵਰੀ, 2021 ਨੂੰ 21 ਸਾਲ ਤੋਂ ਵੱਧ ਉਮਰ ਦੇ ਮੀਡੀਆ ਪਰਸਨਸ ਨੂੰ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਮਾਨਤਾ ਦਿੱਤੀ ਜਾ ਸਕਦੀ ਹੈ। ਮੀਡੀਆ ਲਈ ਰਜਿਸਟ੍ਰੇਸ਼ਨ ਮੁਫ਼ਤ ਹੈ। ਫੈਸਟੀਵਲ ਵਿੱਚ ਹਿੱਸਾ ਲੈਣ ਲਈ ਮਾਨਤਾ ਪ੍ਰਾਪਤ ਮੀਡੀਆ ਪਰਸਨਸ ਨੂੰ ਲੌਗਇਨ ਕੋਡ ਦੇ ਨਾਲ ਈਮੇਲ/ਐੱਸਐੱਮਐੱਸ ਰਾਹੀਂ ਸੂਚਿਤ ਕੀਤਾ ਜਾਵੇਗਾ। ਕਿਰਪਾ ਕਰਕੇ ਨੋਟ ਕਰੋ ਕਿ ਮੀਡੀਆ ਪ੍ਰਤੀਨਿਧੀਆਂ ਨੂੰ ਪੇਸ਼ ਕੀਤੀ ਗਈ ਵਰਚੁਅਲ ਰਜਿਸਟ੍ਰੇਸ਼ਨ ਟ੍ਰਾਂਸਫਰਯੋਗ ਨਹੀਂ ਹੈ। ਇਸ ਤੋਂ ਇਲਾਵਾ, 52ਵੇਂ ਇੱਫੀ ਦਾ ਇਹ ਸਮਾਗਮ ਸਿਰਫ਼ ਵਰਚੁਅਲ ਪਲੈਟਫਾਰਮ ਤੱਕ ਸੀਮਤ ਹੈ ਅਤੇ ਫੈਸਟੀਵਲ ਵਾਲੀ ਥਾਂ 'ਤੇ ਭੌਤਿਕ ਮੌਜੂਦਗੀ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਮੀਡੀਆ ਪ੍ਰਤੀਨਿਧੀ, ਜੋ ਵਿਅਕਤੀਗਤ ਤੌਰ 'ਤੇ 52ਵੇਂ ਇੱਫੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਇੱਥੇ ਰਜਿਸਟਰ ਕਰ ਸਕਦੇ ਹਨ: https://my.iffigoa.org/extranet/media/
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਬਾਰੇ:
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਏਸ਼ੀਆ ਵਿੱਚ ਸਭ ਤੋਂ ਮਹੱਤਵਪੂਰਨ ਫਿਲਮ ਸਮਾਰੋਹਾਂ ਵਿੱਚੋਂ ਇੱਕ ਹੈ। ਇਹ ਫੈਸਟੀਵਲ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਵਰਤਮਾਨ ਵਿੱਚ ਗੋਆ ਰਾਜ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਜਿਸਦਾ ਉਦੇਸ਼ ਫਿਲਮ ਕਲਾ ਦੀ ਉੱਤਮਤਾ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ਵ ਸਿਨੇਮਾ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ; ਵੱਖ-ਵੱਖ ਰਾਸ਼ਟਰਾਂ ਦੀ ਫਿਲਮ ਸੰਸਕ੍ਰਿਤੀ ਨੂੰ ਉਨ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਲੋਕਾਚਾਰ ਦੇ ਸੰਦਰਭ ਵਿੱਚ ਸਮਝਣ ਅਤੇ ਪ੍ਰਸ਼ੰਸਾ ਵਿੱਚ ਯੋਗਦਾਨ ਦੇਣਾ ਹੈ ਅਤੇ ਦੁਨੀਆ ਭਰ ਦੇ ਲੋਕਾਂ ਵਿੱਚ ਦੋਸਤੀ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲਸ (ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ) ਅਤੇ ਗੋਆ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਹੈ।
52ਵੇਂ ਇੱਫੀ ਦੇ ਸਾਰੇ ਸਬੰਧਿਤ ਅੱਪਡੇਟ ਫੈਸਟੀਵਲ ਦੀ ਵੈੱਬਸਾਈਟ www.iffigoa.org 'ਤੇ; ਇੱਫੀ ਦੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਅਤੇ ਪੀਆਈਬੀ ਗੋਆ ਅਤੇ ਪੀਆਈਬੀ ਮੁੰਬਈ ਦੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਦੇਖੇ ਜਾ ਸਕਦੇ ਹਨ। ਫੈਸਟੀਵਲ ਦੇ ਵੇਰਵੇ ਔਨਲਾਈਨ ਉਪਲਬਧ ਹੋਣਗੇ।
*********
(Release ID: 1769782)