ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ), 2021 ਦੇ ਲਈ ਭਾਰਤੀ ਪੈਨੋਰਮਾ ਦੀ ਅਧਿਕਾਰਤ ਚੋਣ ਦਾ ਐਲਾਨ


ਭਾਰਤੀ ਫੀਚਰ ਫਿਲਮ ਖੰਡ ਦਾ ਉਦਘਾਟਨ ‘ਸੇਮਖੋਰ (SEMKHOR)’ (ਦਿਮਾਸਾ) ਨਾਲ ਹੋਵੇਗਾ

ਰਾਜੀਵ ਪ੍ਰਕਾਸ਼ ਦੁਆਰਾ ਨਿਰਦੇਸ਼ਿਤ ‘ਵੇਦ...ਦ ਵਿਜ਼ਨਰੀ’ ਨਾਲ ਭਾਰਤੀ ਗ਼ੈਰ-ਫੀਚਰ ਫਿਲਮ ਖੰਡ ਦਾ ਉਦਘਾਟਨ ਹੋਵੇਗਾ

ਇੱਫੀ ਦੇ ਦੌਰਾਨ 24 ਫੀਚਰ ਫਿਲਮਾਂ ਅਤੇ 20 ਗ਼ੈਰ-ਫੀਚਰ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ

Posted On: 06 NOV 2021 11:19AM by PIB Chandigarh

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ- IFFI) ਨੇ ਗੋਆ ਵਿੱਚ ਆਪਣੇ 52ਵੇਂ ਸੰਸਕਰਣ ਦੇ ਦੌਰਾਨ ਭਾਰਤੀ ਪੈਨੋਰਮਾ ਖੰਡ ਵਿੱਚ ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ ਦੀ ਚੋਣ ਦਾ ਐਲਾਨ ਕੀਤਾ ਹੈ।

ਇਸ ਮਹੋਤਸਵ ਦਾ ਆਯੋਜਨ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲਸ ਦੁਆਰਾ ਗੋਆ ਸਰਕਾਰ ਦੇ ਸਹਿਯੋਗ ਨਾਲ 20-28 ਨਵੰਬਰ, 2021 ਤੱਕ ਕੀਤਾ ਜਾ ਰਿਹਾ ਹੈ। ਮਹੋਤਸਵ ਦੇ ਲਈ ਰਜਿਸਟਰਡ ਕਰਵਾਉਣ ਵਾਲੇ ਸਾਰੇ ਲੋਕ ਚੁਣੀਆਂ ਗਈਆਂ ਫਿਲਮਾਂ ਦਾ ਆਨੰਦ ਲੈ ਸਕਦੇ ਹਨ। ਗੋਆ ਵਿੱਚ 9 ਦਿਨਾਂ ਤੱਕ ਚਲਣ ਵਾਲੇ ਫਿਲਮ ਫੈਸਟੀਵਲ ਦੇ ਦੌਰਾਨ ਸਾਰੇ ਰਜਿਸਟਰਡ ਡੈਲੀਗੇਟਾਂ ਅਤੇ ਚੁਣੀਆਂ ਗਈਆਂਫਿਲਮਾਂ ਦੇ ਪ੍ਰਤੀਨਿਧੀ ਫਿਲਮਾਂ ਦੀ ਸਕ੍ਰੀਨਿੰਗ ਵਿੱਚ ਮੌਜੂਦ ਹੋਣਗੇ।

ਭਾਰਤੀ ਪੈਨੋਰਮਾ ਦਾ ਮੁੱਖ ਉਦੇਸ਼ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਇਨ੍ਹਾਂ ਫਿਲਮਾਂ ਦੀ ਗ਼ੈਰ-ਲਾਭਕਾਰੀ ਸਕ੍ਰੀਨਿੰਗ ਦੇ ਜ਼ਰੀਏ ਫਿਲਮ ਕਲਾ ਨੂੰ ਹੁਲਾਰਾ ਦੇਣ ਦਾ ਲਈ ਸਿਨੇਮਈ, ਵਿਸ਼ਾਗਤ ਅਤੇ ਸੁੰਦਰ ਉੱਤਮਤਾ ਦੀਆਂ ਫੀਚਰ ਅਤੇ ਗ਼ੈਰ-ਫੀਚਰ ਫਿਲਮਾਂ ਦੀ ਚੋਣ ਕਰਨਾ ਹੈ। ਆਪਣੀ ਸਥਾਪਨਾ ਦੇ ਬਾਅਦ ਤੋਂ, ਭਾਰਤੀ ਪੈਨੋਰਮਾ ਸਾਲ ਦੀਆਂ ਸਭ ਤੋਂ ਵਧੀਆ ਭਾਰਤੀ ਫਿਲਮਾਂ ਦੇ ਪ੍ਰਦਰਸ਼ਨ ਦੇ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਰਿਹਾ ਹੈ।

ਫਿਲਮਾਂ ਦੀ ਚੋਣ ਕਰਨ ਵਾਲੀ ਜਿਊਰੀ ਵਿੱਚ ਭਾਰਤੀ ਸਿਨੇਮਾ ਜਗਤ ਦੇ ਉੱਘੇ ਫਿਲਮ ਨਿਰਮਾਤਾ ਅਤੇ ਫਿਲਮੀ ਹਸਤੀਆਂ ਸ਼ਾਮਲ ਸੀ। ਫੀਚਰ ਅਤੇ ਗ਼ੈਰ-ਫੀਚਰ ਦੋਵੇਂ ਖੰਡ ਦੇਉੱਘੇ ਜਿਊਰੀ ਪੈਨਲਆਪਣੀ ਵਿਅਕਤੀਗਤ ਮੁਹਾਰਤ ਦੀ ਵਰਤੋਂ ਕਰਦੇ ਹਨ ਅਤੇ ਆਮ ਸਹਿਮਤੀ ਦੇ ਨਾਲ ਬਰਾਬਰ ਯੋਗਦਾਨ ਪਾਉਂਦੇ ਹਨ ਜਿਸਦੇ ਨਾਲ ਭਾਰਤੀ ਪੈਨੋਰਮਾ ਫਿਲਮਾਂ ਦੀ ਚੋਣ ਹੁੰਦੀ ਹੈ।

ਫੀਚਰ ਫਿਲਮਾਂ

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਦੌਰਾਨ ਪ੍ਰਦਰਸ਼ਨ ਦੇ ਲਈ ਕੁੱਲ 24 ਫੀਚਰ ਫਿਲਮਾਂ ਦੀ ਚੋਣ ਕੀਤੀ ਗਈ ਹੈ। 221 ਸਮਕਾਲੀ ਭਾਰਤੀ ਫਿਲਮਾਂ ਦੇ ਵਿਸ਼ਾਲ ਪੂਲ ਵਿੱਚੋਂ ਚੁਣੀਆਂ ਫੀਚਰ ਫਿਲਮਾਂ ਦਾ ਪੈਕੇਜ ਭਾਰਤੀ ਫਿਲਮ ਉਦਯੋਗ ਦੀ ਜੀਵੰਤਤਾ ਅਤੇ ਵਿਵਿਧਤਾ ਨੂੰ ਦਰਸਾਉਂਦਾ ਹੈ।

12 ਮੈਂਬਰਾਂ ਵਾਲੀ ਫੀਚਰ ਫਿਲਮ ਜਿਊਰੀ ਦੀ ਅਗਵਾਈ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਅਤੇ ਅਭਿਨੇਤਾ ਸ਼੍ਰੀ ਐੱਸ ਵੀ ਰਾਜੇਂਦਰ ਸਿੰਘ ਬਾਬੂ ਨੇ ਕੀਤੀ ਸੀ। ਫੀਚਰ ਜਿਊਰੀ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਸਨ, ਜੋ ਵਿਅਕਤੀਗਤ ਤੌਰ ’ਤੇ ਵੱਖ-ਵੱਖ ਪ੍ਰਸ਼ੰਸਾ ਪ੍ਰਾਪਤ ਫਿਲਮਾਂ, ਫਿਲਮ ਸੰਸਥਾਵਾਂ ਅਤੇ ਪੇਸ਼ਿਆਂ ਦੀ ਨੁਮਾਇੰਦਗੀ ਕਰਦੇ ਹਨ, ਜਦੋਂ ਕਿ ਸਮੂਹਿਕ ਤੌਰ ’ਤੇ ਵਿਭਿੰਨ ਭਾਰਤੀ ਫਿਲਮ ਨਿਰਮਾਣ ਭਾਈਚਾਰਿਆਂ ਦੀ ਨੁਮਾਇੰਦਗੀ ਕਰਦੇ ਹਨ:

 

1. ਸ਼੍ਰੀ ਰਾਜੇਂਦਰ ਹੇਗੜੇ, ਆਡੀਓਗ੍ਰਾਫ਼ਰ

2. ਸ਼੍ਰੀ ਮਖੋਨਮਣੀ ਮੋਂਗਸਾਬਾ, ਫਿਲਮ ਨਿਰਮਾਤਾ

3. ਸ਼੍ਰੀ ਵਿਨੋਦ ਅਨੁਪਮਾ, ਫਿਲਮ ਆਲੋਚਕ

4. ਸ਼੍ਰੀਮਤੀ ਜੈਯਸ਼੍ਰੀ ਭੱਟਚਾਰੀਆ, ਫਿਲਮ ਨਿਰਮਾਤਾ

5. ਸ਼੍ਰੀ ਗਿਆਨ ਸਹਾਏ, ਸਿਨੇਮੈਟੋਗ੍ਰਾਫ਼ਰ

6. ਸ਼੍ਰੀ ਪ੍ਰਸ਼ਾਂਤਨੂ ਮਹਾਪਾਤਰ, ਸਿਨੇਮੈਟੋਗ੍ਰਾਫ਼ਰ

7. ਸ਼੍ਰੀ ਹੇਮੇਂਦਰ ਭਾਟੀਆ, ਅਦਾਕਾਰ/ਲੇਖਕ/ਫ਼ਿਲਮ ਨਿਰਮਾਤਾ

8. ਸ਼੍ਰੀ ਅਸੀਮ ਬੋਸ, ਸਿਨੇਮੈਟੋਗ੍ਰਾਫ਼ਰ

9. ਸ਼੍ਰੀ ਪ੍ਰਮੋਦ ਪਵਾਰ, ਅਭਿਨੇਤਾ ਅਤੇ ਫਿਲਮ ਨਿਰਮਾਤਾ

10. ਸ਼੍ਰੀ ਮੰਜੂਨਾਥ ਟੀ ਐੱਸ, ਸਿਨੇਮੈਟੋਗ੍ਰਾਫ਼ਰ

11. ਸ਼੍ਰੀ ਮਲਯ ਰੇ, ਫਿਲਮ ਨਿਰਮਾਤਾ

12. ਸ਼੍ਰੀ ਪਰਾਗ ਛਪੇਕਰ, ਫਿਲਮ ਨਿਰਮਾਤਾ/ਪੱਤਰਕਾਰ

 

ਭਾਰਤੀ ਪੈਨੋਰਮਾ 2021 ਵਿੱਚ ਚੁਣੀਆਂ ਗਈਆਂ 24 ਫੀਚਰ ਫਿਲਮਾਂ ਦੀ ਸੂਚੀ ਇਸ ਪ੍ਰਕਾਰ ਹੈ:

 

ਲੜੀ ਨੰਬਰ

ਫਿਲਮ ਦਾ ਸਿਰਲੇਖ

ਭਾਸ਼ਾ

ਡਾਇਰੈਕਟਰ

  1.  

ਕਲੱਕੋਕਖੋ

ਬੰਗਾਲੀ

ਰਾਜਦੀਪ ਪਾਲ ਅਤੇ ਸਰਮਿਸਠਾ ਮੈਤੀ

  1.  

ਨਿਤਨਤੋਇ ਸਹਜ ਸਰਲ

ਬੰਗਾਲੀ

ਸਤਰਵਿਤ ਪਾਲ

  1.  

ਅਭਿਜਾਨ

ਬੰਗਾਲੀ

ਪਰਮਬ੍ਰਤ ਚਟੋਪਾਧਿਆਏ

  1.  

ਮਾਨਿਕਬਾਬਰ ਮੇਘ

ਬੰਗਾਲੀ

ਅਭਿਨੰਦਨ ਬੈਨਰਜੀ

  1.  

ਸੀਜੋਏ

ਬੋਡੋ

ਵਿਸ਼ਾਲ ਪੀ ਚਾਲਿਹਾ

  1.  

ਸੇਮਖੋਰ

ਦਿਮਾਸਾ

ਐਮੀ ਬਰੂਆ

  1.  

ਟਵੈਂਟੀ ਫ਼ਸਟ ਟਿਫਿਨ 

ਗੁਜਰਾਤੀ

ਵਿਜੇਯਗਿਰੀ ਬਾਵ

  1.  

ਏਟ ਡਾਊਨ ਤੂਫ਼ਾਨ ਮੇਲ

ਹਿੰਦੀ

ਆਕ੍ਰਿਤੀ ਸਿੰਘ

  1.  

ਅਲਫ਼ਾ ਬੀਟਾ ਗਾਮਾ

ਹਿੰਦੀ

ਸ਼ੰਕਰ ਸ਼੍ਰੀਕੁਮਾਰ

  1.                   

ਡੋਲੂ

ਕੰਨੜ

ਸਾਗਰ ਪੁਰਾਣਿਕ

  1.                   

ਤਲੇਦੰਦਾ

ਕੰਨੜ

ਪ੍ਰਵੀਨ ਕ੍ਰਿਪਾਕਰ

  1.                   

ਐਕਟ-1978

ਕੰਨੜ

ਮੰਜੂਨਾਥ ਐੱਸ. (ਮੰਸੂਰ)

  1.                   

ਨੀਲੀ ਹੱਕੀ

ਕੰਨੜ

ਗਣੇਸ਼ ਹੇਗੜੇ

  1.                   

ਨਿਰਾਯ ਥਥਕਲੁਲਾ ਮਾਰਮ

ਮਲਿਆਲਮ

ਜੈਯਰਾਜ

  1.                   

ਸਨੀ

ਮਲਿਆਲਮ

ਰਣਜੀਤ ਸੰਕਰ

  1.                   

ਮੀ ਵਸੰਤਰਾਵ

ਮਰਾਠੀ

ਨਿਪੁਣ ਅਵਿਨਾਸ਼ ਧਰਮਾਧਿਕਾਰੀ

  1.                   

ਬਿਟਰਸਵੀਟ       

ਮਰਾਠੀ

ਅਨੰਤ ਨਾਰਾਇਣ ਮਹਾਦੇਵਨ

  1.                   

ਗੋਦਾਵਰੀ

ਮਰਾਠੀ

ਨਿਖਿਲ ਮਹਾਜਨ

  1.                   

ਫਯੂਨਰਲ

ਮਰਾਠੀ

ਵਿਵੇਕ ਰਾਜੇਂਦਰ ਦੂਬੇ

  1.                   

ਨਿਵਾਸ

ਮਰਾਠੀ

ਮੇਹੁਲ ਅਗਜਾ

  1.                   

ਬੂਮਬਾ ਰਾਇਡ

ਮਿਸ਼ਿੰਗ

ਬਿਸਵਜੀਤ ਬੋਰਾ

  1.                   

ਭਗਵਦਜੁਕਮ

ਸੰਸਕ੍ਰਿਤ

ਯਦੂ ਵਿਜਯਕ੍ਰਿਸ਼ਣਨ

  1.                   

ਕੋਝੰਗਾਲ

ਤਮਿਲ

ਵਿਨੋਦਰਾਜ ਪੀ ਐੱਸ

  1.                   

ਨਾਟਯਮ

ਤੇਲੁਗੂ

ਰੇਵੰਤ ਕੁਮਾਰ ਕੋਰੂਕੋਂਡਾ

 

ਜਿਊਰੀ ਨੇ ਭਾਰਤੀ ਪੈਨੋਰਮਾ 2021 ਦੇ ਫੀਚਰ ਫਿਲਮ ਖੰਡ ਦੇ ਉਦਘਾਟਨ ਦੇ ਲਈ ਸ਼੍ਰੀਮਤੀ ਐਮੀ ਬਰੂਆ ਦੁਆਰਾ ਨਿਰਦੇਸ਼ਿਤ ਫਿਲਮ ‘ਸੇਮਖੋਰ’ (ਦਿਮਾਸਾ) ਦੀ ਚੋਣ ਕੀਤੀ ਹੈ।

ਗ਼ੈਰ-ਫੀਚਰ ਫਿਲਮਾਂ

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਦੇ ਭਾਰਤੀ ਪੈਨੋਰਮਾ ਵਿੱਚ ਭਾਰਤੀ ਫਿਲਮ ਉਦਯੋਗ ਦੇ ਗ਼ੈਰ-ਫੀਚਰ ਵਰਗ ਨਾਲ ਜੁੜੇ ਉੱਘੇ ਜਿਊਰੀ ਮੈਂਬਰਾਂ ਦੁਆਰਾ ਚੁਣੀਆਂ ਗਈਆਂ ਸਮਾਜਿਕ ਅਤੇ ਸੁੰਦਰਤਾਪੂਰਣ ਰੂਪਨਾਲ ਜੀਵੰਤ ਗ਼ੈਰ-ਫੀਚਰ ਫਿਲਮਾਂ ਦਾ ਇੱਕ ਸਮਕਾਲੀ ਪੈਕੇਜ ਸ਼ਾਮਲ ਹੈ।

ਸੱਤ ਮੈਂਬਰਾਂ ਦੀ ਗ਼ੈਰ-ਫੀਚਰ ਜਿਊਰੀ ਦੀ ਅਗਵਾਈ ਮੰਨੇ-ਪ੍ਰਮੰਨੇ ਦਸਤਾਵੇਜ਼ੀ ਫਿਲਮ ਨਿਰਮਾਤਾ ਸ਼੍ਰੀ ਐੱਸ ਨੱਲਾਮੁਥੂ ਨੇ ਕੀਤੀ। ਜਿਊਰੀ ਵਿੱਚ ਨਿਮਨਲਿਖਤ ਮੈਂਬਰਸੀ:

  1. ਸ਼੍ਰੀ ਆਕਾਸ਼ਾਦਿਤਯ ਲਾਮਾ, ਫਿਲਮ ਨਿਰਮਾਤਾ

  2. ਸ਼੍ਰੀ ਸਿਬਾਨੂ ਬੋਰਾ, ਦਸਤਾਵੇਜ਼ੀ ਫਿਲਮ ਨਿਰਮਾਤਾ

  3. ਸ਼੍ਰੀ ਸੁਰੇਸ਼ ਸ਼ਰਮਾ, ਫਿਲਮ ਨਿਰਮਾਤਾ

  4. ਸ਼੍ਰੀ ਸੁਬਰਤ ਜਯੋਤੀ ਨਿਯੋਗ, ਫਿਲਮਆਲੋਚਕ

  5. ਸ਼੍ਰੀਮਤੀ ਮਨੀਸ਼ਾ ਕੁਲਸ਼੍ਰੇਸ਼ਠ, ਲੇਖਿਕਾ

  6. ਸ਼੍ਰੀ ਅਤੁਲ ਗੰਗਵਾਰ, ਲੇਖਕ

203 ਸਮਕਾਲੀ ਭਾਰਤੀ ਗ਼ੈਰ-ਫੀਚਰ ਫਿਲਮਾਂ ਦੇ ਵੱਖਰੇ ਪੂਲ ਵਿੱਚੋਂ ਚੁਣੀਆਂ, ਫਿਲਮਾਂ ਦਾ ਪੈਕੇਜ ਸਾਡੇ ਉੱਭਰਦੇ ਅਤੇ ਸਥਾਪਿਤ ਫਿਲਮ ਨਿਰਮਾਤਾਵਾਂ ਦੀ ਸਮਕਾਲੀ ਭਾਰਤੀ ਕਦਰਾਂ-ਕੀਮਤਾਂ ਨੂੰ ਦਰਸ਼ਾਉਣ, ਉਨ੍ਹਾਂ ਦੀ ਸਮੀਖਿਆ ਕਰਨ, ਮਨੋਰੰਜਨ ਕਰਨ ਅਤੇ ਨਾਲ ਹੀ ਉਨ੍ਹਾਂ ਨੂੰ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਨੂੰ ਦਿਖਾਉਂਦਾ ਹੈ।

ਇੱਫੀਦੇ ਦੌਰਾਨ ਪ੍ਰਦਰਸ਼ਨਦੇ ਲਈ ਕੁੱਲ 20 ਗ਼ੈਰ-ਫੀਚਰ ਫਿਲਮਾਂ ਦੀ ਚੋਣ ਕੀਤੀ ਗਈ ਹੈ।

ਭਾਰਤੀ ਪੈਨੋਰਮਾ 2021 ਵਿੱਚ ਚੁਣੀਆਂ ਗਈਆਂ 20 ਗ਼ੈਰ-ਫੀਚਰ ਫਿਲਮਾਂ ਦੀ ਸੂਚੀ ਇਸ ਪ੍ਰਕਾਰ ਹੈ: 

ਲੜੀ ਨੰਬਰ

ਫਿਲਮ ਦਾ ਸਿਰਲੇਖ

ਭਾਸ਼ਾ

ਡਾਇਰੈਕਟਰ

  1.  

ਵੀਰਾਂਗਣਾ

ਅਸਾਮੀ

ਕਿਸ਼ੋਰ ਕਲਿਤਾ

  1.  

ਨਾਦ – ਦ ਸਾਊਂਡ

ਬੰਗਾਲੀ

ਅਭਿਜੀਤ ਏ. ਪਾਲ

  1.  

ਸੈਨਬਾਰੀਟੂ ਸੰਦੇਸ਼ਖਾਲੀ

ਬੰਗਾਲੀ

ਸੰਘਮਿੱਤਰਾ ਚੌਧਰੀ

  1.  

ਬਾਦਲ ਸਰਕਾਰ ਐਂਡ ਦ ਅਲਟਰਨੇਟਿਵ ਥੀਏਟਰ

ਅੰਗਰੇਜ਼ੀ

ਅਸ਼ੋਕ ਵਿਸ਼ਵਨਾਥਨ

  1.  

ਵੇਦ…ਦ ਵਿਜ਼ਨਰੀ

ਅੰਗਰੇਜ਼ੀ

ਰਾਜੀਵ ਪ੍ਰਕਾਸ਼

  1.  

ਸੁਰਮਾਉਂਟਿੰਗ ਚੈਲੇਂਜਿਜ

ਅੰਗਰੇਜ਼ੀ

ਸਤੀਸ਼ ਪਾਂਡੇ

  1.  

ਸੁਨਪਤ

ਗੜ੍ਹਵਾਲੀ

ਰਾਹੁਲ ਰਾਵਤ

  1.  

ਦ ਸਪੈਲ ਆਵ੍ ਪਰਪਲ

ਗੁਜਰਾਤੀ

ਪ੍ਰਾਚੀ ਬਜਨਿਯਾ

  1.  

ਭਾਰਤ, ਪ੍ਰਕ੍ਰਿਤੀ ਕਾ ਬਾਲਕ

ਹਿੰਦੀ

ਡਾ. ਦੀਪਿਕਾ ਕੋਠਾਰੀ ਅਤੇ ਰਾਮਜੀ ਓਮ

  1.                   

ਤੀਨ ਅਧਿਆਇ

ਹਿੰਦੀ

ਸੁਭਾਸ਼ ਸਾਹੂ

  1.                   

ਬਬਲੂ ਬੇਬੀਲੋਨ ਸੇ

ਹਿੰਦੀ

ਅਭਿਜੀਤ ਸਾਰਥੀ

  1.                   

ਦ ਨਾਕਰ

ਹਿੰਦੀ

ਅਨੰਤ ਨਰਾਇਣ ਮਹਾਦੇਵਨ

  1.                   

ਗੰਗਾ-ਪੁੱਤਰ

ਹਿੰਦੀ

ਜੈਯ ਪ੍ਰਕਾਸ਼

  1.                   

ਗਜਰਾ

ਹਿੰਦੀ

ਵਿਨੀਤ ਸ਼ਰਮਾ

  1.                   

ਜੁਗਲਬੰਦੀ

ਹਿੰਦੀ

ਚੇਤਨ ਭਾਕੁਨੀ

  1.                   

ਪਾਬੰਗ ਸਯਾਮ

ਮਣੀਪੁਰੀ

ਹਾਓਬਮ ਪਬਨ ਕੁਮਾਰ

  1.                   

ਮਰਮਰਸ ਆਵ੍ ਦ ਜੰਗਲ

ਮਰਾਠੀ

ਸੋਹਿਲ ਵੈਦਿਯ

  1.                   

ਬੈਕਸਟੇਜ

ਉੜੀਆ

ਲਿਪਕਾ ਸਿੰਘ ਦਰਾਈ

  1.                   

ਵਿਚ

ਸੰਥਾਲੀ

ਜੈਕੀ ਆਰ. ਬਾਲਾ

  1.                   

ਸਵੀਟ ਬਿਰਯਾਨੀ

ਤਮਿਲ

ਜੈਯਚੰਦਰ ਹਾਸ਼ਮੀ

 

ਜਿਊਰੀ ਨੇ ਭਾਰਤੀ ਪੈਨੋਰਮਾ, 2021 ਦੇ ਗ਼ੈਰ-ਫੀਚਰ ਫਿਲਮ ਖੰਡ ਦੇ ਉਦਘਾਟਨ ਦੇ ਲਈ ਸ਼੍ਰੀ ਰਾਜੀਵ ਪ੍ਰਕਾਸ਼ ਦੁਆਰਾ ਨਿਰਦੇਸ਼ਿਤ ‘ਵੇਦ...ਦ ਵਿਜ਼ਨਰੀ’ (ਅੰਗਰੇਜ਼ੀ) ਦੀ ਚੋਣ ਕੀਤੀਹੈ।

*****

ਐੱਸਐੱਸ


(Release ID: 1769735) Visitor Counter : 304