ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਦੀਪਾਵਲੀ ਦੀ ਪੂਰਵ-ਸੰਧਿਆ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 03 NOV 2021 3:27PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੀਪਾਵਲੀ ਦੀ ਪੂਰਵ ਸੰਧਿਆ ’ਤੇ ਲੋਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਨਿਮਨਲਿਖਤ ਅਨੁਸਾਰ ਹੈ-

“ਪ੍ਰਕਾਸ਼ ਪੁਰਬ-ਦੀਪਾਵਲੀ ਦੇ ਪਾਵਨ ਅਵਸਰ ’ਤੇ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਪਰੰਪਰਾਗਤ ਹਰਸ਼ ਅਤੇ ਉਲਾਸ ਦੇ ਨਾਲ ਮਨਾਈ ਜਾਣ ਵਾਲੀ ਦੀਪਾਵਲੀ ਦਾ ਸਬੰਧ ਚੌਦਾਂ ਵਰ੍ਹਿਆਂ ਦੇ ਬਨਵਾਸ ਦੇ ਬਾਅਦ ਮਾਂ ਸੀਤਾ ਅਤੇ ਲਕਸ਼ਮਣ ਦੇ ਨਾਲ ਸ਼੍ਰੀ ਰਾਮ ਦੇ ਅਯੁੱਧਿਆ ਪਰਤਣ ਨਾਲ ਹੈ। ਬੁਰਾਈ ’ਤੇ ਅੱਛਾਈ ਦੀ ਵਿਜੈ ਦਾ ਪ੍ਰਤੀਕ ਇਹ ਤਿਉਹਾਰ ਸ਼੍ਰੀ ਰਾਮ ਦੇ ਜੀਵਨ ਦੇ ਮਹਾਨ ਆਦਰਸ਼ਾਂ ਵਿੱਚ ਸਾਡੇ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ।

ਸ਼੍ਰੀ ਰਾਮ ਸਾਡੇ ਸੱਭਿਆਚਾਰ ਵਿੱਚ ਸੱਚ, ਧਰਮ, ਸਾਹਸ ਅਤੇ ਕਰੁਣਾ ਦੇ ਅਵਤਾਰ ਹਨ। ‘ਮਰਯਾਦਾ ਪੁਰਸ਼ੋਤਮ’ ਨੂੰ ਆਦਰਸ਼ ਰਾਜਾ, ਆਗਿਆਕਾਰੀ ਪੁੱਤਰ, ਅਜਿੱਤ ਜੋਧਾ ਅਤੇ ਸਾਰਿਆਂ ਦੇ ਲਈ ਪ੍ਰੇਰਣਾ ਸਰੋਤ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ।

ਦੀਪਾਵਲੀ ਦੇ ਉਤਸਵ ਵਿੱਚ ਸਮ੍ਰਿੱਧੀ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ।

ਮੇਰੀ ਕਾਮਨਾ ਹੈ ਕਿ ਸਾਡੇ ਜੀਵਨ ਵਿੱਚ ਪ੍ਰਕਾਸ਼, ਸਦਭਾਵ, ਸਮ੍ਰਿੱਧੀ ਅਤੇ ਸ਼ਾਂਤੀ ਲੈ ਕੇ ਆਉਣ ਵਾਲਾ ਇਹ ਤਿਉਹਾਰ ਸਾਡੇ ਜੀਵਨ ਨੂੰ ਅਧਿਕ ਸੰਪੰਨ ਬਣਾਉਣ ਦੇ ਲਈ ਇੱਕ ਨਵੇਂ ਉਤਸ਼ਾਹ ਦਾ ਸੰਚਾਰ ਕਰੇ ਅਤੇ ਸਾਡੇ ਆਸ-ਪਾਸ ਦੇ ਲੋਕਾਂ ਦੇ ਲਈ ਖੁਸ਼ੀਆਂ ਲੈ ਕੇ ਆਵੇ।”

 

******

ਐੱਮਐੱਸ/ਐੱਨਐੱਸ/ਡੀਪੀ


(Release ID: 1769366) Visitor Counter : 148