ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਘੱਟ ਟੀਕਾਕਰਣ ਕਵਰੇਜ ਵਾਲੇ ਜ਼ਿਲ੍ਹਿਆਂ ਦੇ ਨਾਲ ਸਮੀਖਿਆ ਬੈਠਕ ਕੀਤੀ

ਪ੍ਰਧਾਨ ਮੰਤਰੀ ਨੇ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਤੇ ਹੋਰ ਰਾਜਾਂ ਦੇ ਤਹਿਤ ਟੀਕਾਕਰਣ ਦੀ ਘੱਟ ਕਵਰੇਜ ਵਾਲੇ 40 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀਸਾਰੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਸਾਲ ਦੇ ਅੰਤ ਤੱਕ ਟੀਕਾਕਰਣ ਦੀ ਕਵਰੇਜ ਨੂੰ ਹੋਰ ਵਧਾ ਕੇ ਸਵੈ–ਭਰੋਸੇ ਤੇ ਆਤਮ–ਵਿਸ਼ਵਾਸ ਨਾਲ ਨਵੇਂ ਸਾਲ ’ਚ ਦਾਖ਼ਲ ਹੋਣ“ਹੁਣ ਅਸੀਂ ਟੀਕਾਕਰਣ ਮੁਹਿੰਮ ਹਰ ਘਰ ’ਚ ਲਿਜਾਣ ਦੀ ਤਿਆਰੀ ਕਰ ਰਹੇ ਹਾਂ। ‘ਹਰ ਘਰ ਦਸਤਕ’ ਦੇ ਮੰਤਰ ਨਾਲ, ਹਰੇਕ ਬੂਹਾ ਖੜਕਾਓ, ਡਬਲ ਡੋਜ਼ ਵੈਕਸੀਨ ਦੇ ਸੁਰੱਖਿਆ ਨੈੱਟ ਦੀ ਘਾਟ ਵਾਲੇ ਹਰੇਕ ਘਰ ਤੱਕ ਪਹੁੰਚ ਕੀਤੀ ਜਾਵੇਗੀ”“ਸਥਾਨਕ ਪੱਧਰ ਦੇ ਪਾੜੇ ਦੂਰ ਕਰਦਿਆਂ ਸਭ ਦੇ ਟੀਕਾਕਰਣ ਲਈ ਹੁਣ ਤੱਕ ਦੇ ਅਨੁਭਵ ਨੂੰ ਧਿਆਨ ’ਚ ਰੱਖਦਿਆਂ ਸੂਖਮ ਰਣਨੀਤੀਆਂ ਵਿਕਸਤ ਕਰੋ”“ਆਪਣੇ ਜ਼ਿਲ੍ਹਿਆਂ ਨੂੰ ਰਾਸ਼ਟਰੀ ਔਸਤ ਦੇ ਨੇੜੇ ਲਿਜਾਣ ਲਈ ਤੁਹਾਨੂੰ ਆਪਣੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਣੀ ਹੋਵੇਗੀ”“ਤੁਸੀਂ ਸਥਾਨਕ ਧਾਰਮਿਕ ਆਗੂਆਂ ਤੋਂ ਹੋਰ ਮਦਦ ਲੈ ਸਕਦੇ ਹੋ। ਟੀਕਾਕਰਣ ਦੇ ਮਹਾਨ ਸਮਰਥਕ ਬਣਾਉਣ ਲਈ ਸਦਾ ਸਾਰੇ ਧਰਮਾਂ ਦੇ ਲੀਡਰ ਲੱਭੋ”“ਤੁਹਾਨੂੰ ਅਜਿਹੇ ਲੋਕਾਂ ਨਾਲ ਸੰਪਰਕ ਕਰਨਾ ਹੋਵੇਗਾ, ਜਿਨ੍ਹਾਂ ਨੇ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਤਰਜੀਹੀ ਅਧਾਰ ’ਤੇ ਦੂਜੀ ਖ਼ੁਰਾਕ ਨਹੀਂ ਲਈ”

Posted On: 03 NOV 2021 2:26PM by PIB Chandigarh

ਇਟਲੀ ਅਤੇ ਗਲਾਸਗੋ ਦੀ ਯਾਤਰਾ ਤੋਂ ਪਰਤਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਜ਼ਿਲ੍ਹਿਆਂ ਨਾਲ ਇੱਕ ਸਮੀਖਿਆ ਬੈਠਕ ਕੀਤੀਜਿੱਥੇ ਟੀਕਾਕਰਣ ਦੀ ਕਵਰੇਜ ਘੱਟ ਹੋਈ ਹੈ। ਇਸ ਬੈਠਕ ਵਿੱਚ ਉਨ੍ਹਾਂ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਸੀਜਿੱਥੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੀ ਕਵਰੇਜ 50% ਤੋਂ ਵੀ ਘੱਟ ਹੋਈ ਹੈ ਤੇ ਦੂਜੀ ਡੋਜ਼ ਦੀ ਕਵਰੇਜ ਵੀ ਘੱਟ ਰਹੀ ਹੈ। ਪ੍ਰਧਾਨ ਮੰਤਰੀ ਨੇ ਝਾਰਖੰਡਮਣੀਪੁਰਨਾਗਾਲੈਂਡਅਰੁਣਾਚਲ ਪ੍ਰਦੇਸ਼ਮਹਾਰਾਸ਼ਟਰਮੇਘਾਲਿਆ ਤੇ ਹੋਰ ਰਾਜਾਂ ਦੇ ਘੱਟ ਟੀਕਾਕਰਣ ਕਵਰੇਜ ਵਾਲੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਜ਼ਿਲ੍ਹਾ ਅਧਿਕਾਰੀਆਂ ਨੇ ਆਪੋਆਪਣੇ ਜ਼ਿਲ੍ਹਿਆਂ ਚ ਸਾਹਮਣੇ ਆਉਣ ਵਾਲੇ ਉਨ੍ਹਾਂ ਮਸਲਿਆਂ ਤੇ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀਜਿਨ੍ਹਾਂ ਕਰਕੇ ਉਨ੍ਹਾਂ ਦੀ ਵੈਕਸੀਨ ਦੀ ਕਵਰੇਜ ਘੱਟ ਰਹੀ ਹੈ। ਉਨ੍ਹਾਂ ਨੇ ਅਫ਼ਵਾਹਾਂ ਕਾਰਨ ਵੈਕਸੀਨ ਲਗਵਾਉਣ ਪ੍ਰਤੀ ਝਿਜਕਆਉਣਜਾਣ ਦੇ ਔਖੇ ਰਾਹਹਾਲੀਆ ਮਹੀਨਿਆਂ ਚ ਕੁਝ ਖ਼ਰਾਬ ਮੌਸਮ ਕਾਰਨ ਪੈਦਾ ਹੋਈਆਂ ਚੁਣੌਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਉੱਤੇ ਕਾਬੂ ਪਾਉਣ ਲਈ ਹੁਣ ਤੱਕ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਲ੍ਹਾ ਅਧਿਕਾਰੀਆਂ ਨੇ ਆਪਣੇ ਵੱਲੋਂ ਅਪਣਾਏ ਗਏ ਚੰਗੇ ਅਭਿਆਸ ਵੀ ਸਾਂਝੇ ਕੀਤੇਜਿਨ੍ਹਾਂ ਸਦਕਾ ਕਵਰੇਜ ਵਿੱਚ ਵਾਧਾ ਹੋਇਆ ਹੈ।

ਗੱਲਬਾਤ ਦੌਰਾਨਪ੍ਰਧਾਨ ਮੰਤਰੀ ਨੇ ਵੈਕਸੀਨ ਪ੍ਰਤੀ ਝਿਜਕ ਦੇ ਮੁੱਦੇ ਅਤੇ ਇਸ ਪਿਛਲੇ ਸਥਾਨਕ ਕਾਰਕਾਂ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ। ਉਨ੍ਹਾਂ ਵਿਚਾਰਾਂ ਦੀ ਇੱਕ ਵਿਆਪਕ ਲੜੀ 'ਤੇ ਚਰਚਾ ਕੀਤੀਜੋ ਇਨ੍ਹਾਂ ਜ਼ਿਲ੍ਹਿਆਂ ਵਿੱਚ 100% ਟੀਕਾਕਰਣ ਕਵਰੇਜ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੇ ਜਾ ਸਕਦੇ ਹਨ। ਉਨ੍ਹਾਂ ਧਾਰਮਿਕ ਅਤੇ ਭਾਈਚਾਰਕ ਆਗੂਆਂ ਦੁਆਰਾ ਵੱਧ ਤੋਂ ਵੱਧ ਭਾਈਚਾਰਕ ਸ਼ਮੂਲੀਅਤ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਦੇਸ਼ ਸਾਲ ਦੇ ਅੰਤ ਤੱਕ ਟੀਕਾਕਰਣ ਦਾ ਘੇਰਾ ਵਧਾਏ ਅਤੇ ਨਵੇਂ ਸਾਲ ਵਿੱਚ ਨਵੇਂ ਸਵੈਭਰੋਸੇ ਅਤੇ ਆਤਮਵਿਸ਼ਵਾਸ ਨਾਲ ਦਾਖ਼ਲ ਹੋਵੇ।

ਕੇਂਦਰੀ ਸਿਹਤ ਸਕੱਤਰ ਨੇ ਦੇਸ਼ ਵਿੱਚ ਟੀਕਾਕਰਣ ਕਵਰੇਜ ਦੀ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਜਾਂ ਵਿੱਚ ਵੈਕਸੀਨ ਦੀਆਂ ਬਕਾਇਆ ਪਈਆਂ ਖੁਰਾਕਾਂ ਦੀ ਉਪਲਬਧਤਾ ਦਾ ਲੇਖਾ-ਜੋਖਾ ਦਿੱਤਾਅਤੇ ਟੀਕਾਕਰਣ ਕਵਰੇਜ ਨੂੰ ਹੋਰ ਬਿਹਤਰ ਬਣਾਉਣ ਲਈ ਰਾਜਾਂ ਵਿੱਚ ਚਲਾਈਆਂ ਜਾ ਰਹੀਆਂ ਵਿਸ਼ੇਸ਼ ਟੀਕਾਕਰਣ ਮੁਹਿੰਮਾਂ ਬਾਰੇ ਵੀ ਗੱਲ ਕੀਤੀ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਾਜ਼ਰ ਮੁੱਖ ਮੰਤਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਧਿਆਨ ਜ਼ਿਲ੍ਹੇ ਨੂੰ ਹੋਰ ਦ੍ਰਿੜਤਾ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਸਦੀ ਦੀ ਇਸ ਸਭ ਤੋਂ ਵੱਡੀ ਮਹਾਂਮਾਰੀ ਵਿੱਚ ਦੇਸ਼ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ,“ਕੋਰੋਨਾ ਵਿਰੁੱਧ ਦੇਸ਼ ਦੀ ਲੜਾਈ ਵਿੱਚ ਇੱਕ ਖਾਸ ਗੱਲ ਇਹ ਸੀ ਕਿ ਅਸੀਂ ਨਵੇਂ ਹੱਲ ਲੱਭੇ ਅਤੇ ਨਵੀਨਤਾਕਾਰੀ ਤਰੀਕੇ ਵਰਤਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਟੀਕਾਕਰਣ ਨੂੰ ਵਧਾਉਣ ਲਈ ਨਵੇਂ ਨਿਵੇਕਲੇ ਤਰੀਕਿਆਂ ਤੇ ਹੋਰ ਕੰਮ ਕਰਨ। ਉਨ੍ਹਾਂ ਦੱਸਿਆ ਕਿ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਕੋਲ ਵੀ ਅਜਿਹੀਆਂ ਚੁਣੌਤੀਆਂ ਸਨ ਪਰ ਉਨ੍ਹਾਂ ਦਾ ਦ੍ਰਿੜਤਾ ਅਤੇ ਨਵੀਨਤਾ ਨਾਲ ਸਾਹਮਣਾ ਕੀਤਾ ਗਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੁਣ ਤੱਕ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਪੱਧਰ ਦੀਆਂ ਘਾਟਾਂ ਨੂੰ ਦੂਰ ਕਰਕੇ ਵੱਧ ਤੋਂ ਵੱਧ ਟੀਕਾਕਰਣ ਕਰਨ ਲਈ ਸੂਖਮ ਰਣਨੀਤੀਆਂ ਤਿਆਰ ਕਰਨ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜ ਪੈਣ 'ਤੇ ਜ਼ਿਲ੍ਹਿਆਂ ਦੇ ਹਰੇਕ ਪਿੰਡਹਰੇਕ ਕਸਬੇ ਲਈ ਵੱਖ-ਵੱਖ ਰਣਨੀਤੀਆਂ ਬਣਾਉਣ ਲਈ ਕਿਹਾ। ਉਨ੍ਹਾਂ ਸੁਝਾਅ ਦਿੱਤਾ ਕਿ ਖੇਤਰ ਦੇ ਅਧਾਰ 'ਤੇ 20-25 ਲੋਕਾਂ ਦੀ ਟੀਮ ਬਣਾ ਕੇ ਅਜਿਹਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਜੋ ਟੀਮਾਂ ਤੁਸੀਂ ਬਣਾਈਆਂ ਹਨਉਨ੍ਹਾਂ ਵਿੱਚ ਸਿਹਤਮੰਦ ਮੁਕਾਬਲਾ ਕਰਵਾਉਣ ਦੀ ਕੋਸ਼ਿਸ਼ ਕਰੋ। ਅਧਿਕਾਰੀਆਂ ਨੂੰ ਸਥਾਨਕ ਟੀਚਿਆਂ ਲਈ ਖੇਤਰ-ਵਾਰ ਸਮਾਂ-ਸਾਰਣੀ ਤਿਆਰ ਕਰਨ ਲਈ ਕਿਹਾਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਨੂੰ ਆਪਣੇ ਜ਼ਿਲ੍ਹਿਆਂ ਨੂੰ ਰਾਸ਼ਟਰੀ ਔਸਤ ਦੇ ਨੇੜੇ ਲਿਜਾਣ ਲਈ ਆਪਣੀ ਬਿਹਤਰ ਕਾਰਗੁਜ਼ਾਰੀ ਦਿਖਾਉਣੀ ਪਵੇਗੀ।

ਪ੍ਰਧਾਨ ਮੰਤਰੀ ਨੇ ਟੀਕਾਕਰਣ ਬਾਰੇ ਅਫ਼ਵਾਹਾਂ ਅਤੇ ਗਲਤਫਹਿਮੀ ਦੇ ਮੁੱਦੇ ਨੂੰ ਛੋਹਿਆ। ਉਨ੍ਹਾਂ ਕਿਹਾ ਕਿ ਜਾਗਰੂਕਤਾ ਹੀ ਇਸ ਦਾ ਇੱਕੋ ਇੱਕ ਹੱਲ ਹੈ ਅਤੇ ਰਾਜ ਦੇ ਅਧਿਕਾਰੀਆਂ ਨੂੰ ਧਾਰਮਿਕ ਆਗੂਆਂ ਤੋਂ ਮਦਦ ਲੈਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਧਾਰਮਿਕ ਆਗੂ ਟੀਕਾਕਰਣ ਮੁਹਿੰਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਸ਼੍ਰੀ ਮੋਦੀ ਨੇ ਕੁਝ ਦਿਨ ਪਹਿਲਾਂ ਵੈਟਿਕਨ ਵਿਖੇ ਪੋਪ ਫ਼੍ਰਾਂਸਿਸ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ। ਉਨ੍ਹਾਂ ਧਾਰਮਿਕ ਆਗੂਆਂ ਦੇ ਟੀਕਿਆਂ ਸਬੰਧੀ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਤੇ ਵਿਸ਼ੇਸ਼ ਜ਼ੋਰ ਦੇਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਟੀਕਾਕਰਣ ਕੇਂਦਰ ਤੱਕ ਲਿਜਾਣ ਅਤੇ ਸੁਰੱਖਿਅਤ ਟੀਕਾਕਰਣ ਦੀ ਥਾਂ ਗੀਅਰ ਬਦਲਦਿਆਂ ਘਰ-ਘਰ ਜਾ ਕੇ ਟੀਕੇ ਲਗਾਉਣ ਲਈ ਪ੍ਰਬੰਧ ਕਰਨ ਵਾਸਤੇ ਕਿਹਾ। ਉਨ੍ਹਾਂ ਸਿਹਤ ਕਰਮੀਆਂ ਨੂੰ ਹਰ ਘਰ ਟੀਕਾਘਰ ਘਰ ਟੀਕਾ’ ਵੈਕਸੀਨ ਹਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਹਰ ਘਰ ਦਸਤਕ’ ਦੀ ਭਾਵਨਾ ਨਾਲ ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਹਰ ਘਰ ਦੇ ਬੂਹੇ ਤੇ ਦਸਤਕ ਦੇਣ ਲਈ ਵੀ ਕਿਹਾ। ਹੁਣ ਅਸੀਂ ਟੀਕਾਕਰਣ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਤਿਆਰੀ ਕਰ ਰਹੇ ਹਾਂ। 'ਹਰ ਘਰ ਦਸਤਕਦੇ ਮੰਤਰ ਨਾਲਹਰ ਘਰ ਦਾ ਦਰਵਾਜ਼ਾ ਖੜਕਾਓਵੈਕਸੀਨ ਦੀ ਡਬਲ ਡੋਜ਼ ਦੇ ਸੁਰੱਖਿਆ ਜਾਲ ਦੀ ਘਾਟ ਵਾਲੇ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਸੁਚੇਤ ਕੀਤਾ ਕਿ ਹਰ ਘਰ ਦਾ ਦਰਵਾਜ਼ਾ ਖੜਕਾਉਂਦੇ ਸਮੇਂ ਪਹਿਲੀ ਖੁਰਾਕ ਦੇ ਨਾਲ-ਨਾਲ ਦੂਜੀ ਖੁਰਾਕ 'ਤੇ ਵੀ ਬਰਾਬਰ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਜਦੋਂ ਵੀ ਇਨਫੈਕਸ਼ਨ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨਤਾਂ ਕਈ ਵਾਰ ਜ਼ਰੂਰੀ ਹੋਣ ਦੀ ਭਾਵਨਾ ਘੱਟ ਜਾਂਦੀ ਹੈ। ਲੋਕਾਂ ਵਿੱਚ ਟੀਕੇ ਲਗਾਉਣ ਦੀ ਮੁਸਤੈਦੀ ਘੱਟ ਜਾਂਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ,“ਤੁਹਾਨੂੰ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨਾ ਪਏਗਾ ਜਿਨ੍ਹਾਂ ਨੇ ਪਹਿਲ ਦੇ ਅਧਾਰ 'ਤੇ ਨਿਰਧਾਰਤ ਸਮਾਂ ਬੀਤਣ ਦੇ ਬਾਵਜੂਦ ਦੂਜੀ ਖੁਰਾਕ ਨਹੀਂ ਲਈ ਹੈ...ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਲਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੁਫ਼ਤ ਟੀਕਾਕਰਣ ਮੁਹਿੰਮ ਦੇ ਤਹਿਤ ਭਾਰਤ ਨੇ ਇੱਕ ਦਿਨ ਵਿੱਚ ਲਗਭਗ 2.5 ਕਰੋੜ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨ ਦਾ ਰਿਕਾਰਡ ਬਣਾਇਆਇਹ ਕਾਰਨਾਮਾ ਭਾਰਤ ਦੀਆਂ ਸਮਰੱਥਾਵਾਂ ਦੀ ਗਵਾਹੀ ਦਿੰਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਆਪਣੇ ਸਾਥੀਆਂ ਦੇ ਚੰਗੇ ਅਭਿਆਸਾਂ ਤੋਂ ਸਿੱਖਣ ਅਤੇ ਸਥਾਨਕ ਜ਼ਰੂਰਤਾਂ ਅਤੇ ਵਾਤਾਵਰਣ ਲਈ ਢੁਕਵੀਂਆਂ ਪਹੁੰਚਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ।

 

 

 

 

 ************

ਡੀਐੱਸ/ਏਕੇ(Release ID: 1769328) Visitor Counter : 84