ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਅਤੇ ਜਰਮਨੀ ਸੰਘ ਗਣਰਾਜ ਦੇ ਚਾਂਸਲਰ ਮਹਾਮਹਿਮ ਡਾ. ਅੰਜਲਾ ਮਰਕਲ ਦੇ ਦਰਮਿਆਨ ਜੀ-20 ਲੀਡਰਸ ਸਮਿਟ ਦੇ ਦੌਰਾਨ ਬੈਠਕ

Posted On: 31 OCT 2021 10:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 31 ਅਕਤੂਬਰ 2021 ਨੂੰ ਇਟਲੀ ਦੇ ਰੋਮ ਵਿੱਚ ਜੀ-20 ਸਮਿਟ ਦੇ ਦੌਰਾਨ ਜਰਮਨੀ ਸੰਘ ਗਣਰਾਜ ਦੇ ਚਾਂਸਲਰ ਡਾ. ਅੰਜਲਾ ਮਰਕਲ ਨਾਲ ਮੁਲਾਕਾਤ ਕੀਤੀ।

 

ਦੀਰਘਕਾਲੀ ਆਪਸੀ ਸਹਿਯੋਗ ਅਤੇ ਵਿਅਕਤੀਗਤ ਮਿੱਤਰਤਾ ਨੂੰ ਯਾਦ ਕਰਦੇ ਹੋਏਪ੍ਰਧਾਨ ਮੰਤਰੀ ਨੇ ਸਿਰਫ਼ ਜਰਮਨੀ ਵਿੱਚ ਹੀ ਨਹੀਂ ਬਲਕਿ ਯੂਰਪੀ ਅਤੇ ਆਲਮੀ ਪੱਧਰ ‘ਤੇ ਵੀ ਅਗਵਾਈ ਦੇ ਲਈ ਚਾਂਸਲਰ ਮਰਕਲ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਡਾ. ਮਰਕਲ ਦੇ ਉੱਤਰਾਧਿਕਾਰੀ ਦੇ ਨਾਲ ਡੂੰਘੀ ਰਣਨੀਤਕ ਸਾਂਝੇਦਾਰੀ ਜਾਰੀ ਰੱਖਣ ਪ੍ਰਤੀ ਆਪਣੀ ਪ੍ਰਤੀਬਧਤਾ ਵਿਅਕਤ ਕੀਤੀ।

 

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਜਰਮਨੀ ਦੇ ਦਰਮਿਆਨ ਨਿਕਟ ਦੁਵੱਲੇ ਸਹਿਯੋਗ ‘ਤੇ ਤਸੱਲੀ ਪ੍ਰਗਟਾਈ ਅਤੇ ਆਪਸੀ ਵਪਾਰ ਤੇ ਨਿਵੇਸ਼ ਨਾਲ ਜੁੜੇ ਸਬੰਧਾਂ ਨੂੰ ਹੋਰ ਗਹਿਰਾ ਬਣਾਉਣਾ ਦਾ ਸੰਕਲਪ ਲਿਆ। ਉਹ ਹਰਿਤ ਹਾਈਡ੍ਰੋਜਨ ਸਹਿਤ ਨਵੇਂ ਖੇਤਰਾਂ ਵਿੱਚ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ ਦੇ ਦਾਇਰੇ ਦਾ ਵਿਸਤਾਰ ਕਰਨ ‘ਤੇ ਵੀ ਸਹਿਮਤ ਹੋਏ।

 

ਪ੍ਰਧਾਨ ਮੰਤਰੀ ਨੇ ਡਾ. ਮਰਕਲ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।

 

***

ਡੀਐੱਸ/ਐੱਸਐੱਚ




(Release ID: 1768819) Visitor Counter : 104