ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰੋਮ ਤੇ ਗਲਾਸਗੋ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ

Posted On: 28 OCT 2021 7:27PM by PIB Chandigarh

ਮੈਂ ਮਹਾਮਹਿਮ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਦੇ ਸੱਦੇ ਤੇ 29 ਅਕਤੂਬਰ ਤੋਂ 31 ਅਕਤੂਬਰ, 2021 ਤੱਕ ਰੋਮਇਟਲੀ ਤੇ ਵੈਟਿਕਨ ਸਿਟੀ ਦੇ ਦੌਰੇ ਤੇ ਹੋਵਾਂਗਾਉਸ ਤੋਂ ਬਾਅਦ 1 ਨਵੰਬਰ ਤੋਂ 2 ਨਵੰਬਰ, 2021 ਤੱਕ ਮਹਾਮਹਿਮ ਪ੍ਰਧਾਲ ਮੰਤਰੀ ਬੋਰਿਸ ਜੌਨਸਨ ਦੇ ਸੱਦੇ ਤੇ ਗਲਾਸਗੋਇੰਗਲੈਂਡ ਦੀ ਯਾਤਰਾ ਕਰਾਂਗਾ।

ਰੋਮ ਮੈਂ ਜੀ–20 ਦੇਸ਼ਾਂ ਦੇ ਆਗੂਆਂ ਦੇ 16ਵੇਂ ਸਿਖ਼ਰਸੰਮੇਲਨ ਚ ਸ਼ਾਮਲ ਹੋਵਾਂਗਾਜਿੱਥੇ ਮੈਂ ਮਹਾਮਾਰੀ ਤੋਂ ਬਾਅਦ ਵਿਸ਼ਵ ਅਰਥਵਿਵਸਥਾ ਤੇ ਸਿਹਤ ਦੀ ਪੁਨਰਸੁਰਜੀਤੀਟਿਕਾਊ ਵਿਕਾਸ ਤੇ ਜਲਵਾਯੂ ਪਰਿਵਰਤਨ ਬਾਰੇ ਹੋਰ ਜੀ–20 ਆਗੂਆਂ ਨਾਲ ਵਿਚਾਰਵਟਾਂਦਰੇ ਚ ਸ਼ਾਮਲ ਹੋਵਾਂਗਾ। ਸਾਲ 2020 ’ਚ ਮਹਾਮਾਰੀ ਆਉਣ ਦੇ ਬਾਅਦ ਤੋਂ ਇਹ ਜੀ–20 ਦੇਸ਼ਾਂ ਦਾ ਪਹਿਲਾ ਰੂਰੂ ਸਿਖ਼ਰਸੰਮੇਲਨ ਹੋਵੇਗਾ ਅਤੇ ਅਸੀਂ ਵਿਸ਼ਵ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੇ ਯੋਗ ਹੋਵਾਂਗੇ ਤੇ ਇਸ ਮੁੱਦੇ ਤੇ ਵਿਚਾਰਾਂ ਦਾ ਅਦਾਨਪ੍ਰਦਾਨ ਕਰਾਂਗੇ ਕਿ ਜੀ–20 ਕਿਵੇਂ ਆਰਥਿਕ ਲਚਕਤਾ ਮਜ਼ਬੂਤ ਕਰਨਮਹਾਮਾਰੀ ਤੋਂ ਬਾਅਦ ਸ਼ਮੂਲੀਅਤ ਰਾਹੀਂ ਟਿਕਾਊ ਤਰੀਕੇ ਨਾਲ ਮੁੜਉਸਾਰੀ ਲਈ ਇੱਕ ਇੰਜਣ ਬਣ ਸਕਦਾ ਹੈ।

ਆਪਣੇ ਇਟਲੀ ਦੌਰੇ ਦੌਰਾਨ ਮੈਂ ਵੈਟਿਕਨ ਸਿਟੀ ਵੀ ਜਾਵਾਂਗਾ ਤੇ ਮਹਾਪਵਿੱਤਰ ਪੋਪ ਫ਼੍ਰਾਂਸਿਸ ਨੂੰ ਮਿਲਾਂਗਾ ਤੇ ਵਿਦੇਸ਼ ਮੰਤਰੀ ਮਹਾਪ੍ਰਤਿਸ਼ਿਠਤ ਕਾਰਡੀਨਲ ਪੀਟਰੋ ਪੈਰੋਲਿਨ ਨਾਲ ਮੁਲਾਕਾਤ ਕਰਾਂਗਾ।

ਜੀ–20 ਸਿਖ਼ਰਸੰਮੇਲਨ ਦੇ ਚਲਦਿਆਂ ਮੈਂ ਹੋਰ ਭਾਈਵਾਲ ਦੇਸ਼ਾਂ ਦੇ ਆਗੂਆਂ ਨੂੰ ਵੀ ਮਿਲਾਂਗਾ ਤੇ ਉਨ੍ਹਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕਰਾਂਗਾ।

31 ਅਕਤੂਬਰ ਨੂੰ ਜੀ–20 ਦੇਸ਼ਾਂ ਦੇ ਸਿਖ਼ਰਸੰਮੇਲਨ ਦੀ ਸਮਾਪਤੀ ਮੌਕੇਮੈਂ ਜਲਵਾਯੂ ਪਰਿਵਰਤਨ  ਬਾਰੇ ਸੰਯੁਕਤ ਰਾਸ਼ਟਰ ਦੀ ਢਾਂਚਾਗਤ ਕਨਵੈਸ਼ਨ’ (UNFCCC) ਦੀ ‘26ਵੀਂ ਕਾਨਫ਼ਰੰਸ ਆਵ੍ ਪਾਰਟੀਜ਼’ (COP-26) ਵਿੱਚ ਸ਼ਾਮਲ ਹੋਣ ਲਈ ਗਲਾਸਗੋ ਰਵਾਨਾ ਹੋਵਾਂਗਾ। ਮੈਂ 1–2 ਨਵੰਬਰ, 2021 ਨੂੰ ਵਿਸ਼ਵ ਆਗੂਆਂ ਦਾ ਸਿਖ਼ਰਸੰਮੇਲਨ’ (WLS) ਸਿਰਲੇਖ ਹੇਠਲੇ ‘COP-26’ ਦੇ ਉੱਚਪੱਧਰੀ ਭਾਗ ਵਿੱਚ ਸ਼ਾਮਲ ਹੋਵਾਂਗਾਜਿੱਥੇ ਵਿਸ਼ਵ ਦੇ ਲਗਭਗ 120 ਦੇਸ਼ਾਂ/ਸਰਕਾਰਾਂ ਦੇ ਮੁਖੀ ਮੌਜੂਦ ਹੋਣਗੇ।

ਪ੍ਰਕਿਰਤੀ ਨਾਲ ਇੱਕਸੁਰਤਾ ਚ ਰਹਿਣ ਅਤੇ ਇਸ ਧਰਤੀ ਲਈ ਡੂੰਘੇ ਸਤਿਕਾਰ ਦੇ ਸੱਭਿਆਚਾਰ ਦੀ ਸਾਡੀ ਰਵਾਇਤ ਦੀ ਤਰਜ਼ ਤੇ ਅਸੀਂ ਸਵੱਛ ਤੇ ਅਖੁੱਟ ਊਰਜਾਊਰਜਾ ਕਾਰਜਕੁਸ਼ਲਤਾਵਣ ਲਾਉਣ ਤੇ ਜੈਵਿਕ ਵਿਵਿਧਤਾ ਦਾ ਪਸਾਰ ਕਰਨ ਬਾਰੇ ਉਦੇਸ਼ਮੁਖੀ ਕਾਰਵਾਈ ਕਰ ਰਹੇ ਹਾਂ। ਅੱਜਭਾਰਤ ਜਲਵਾਯੂ ਅਨੁਕੂਲਣਉਸ ਦਾ ਅਸਰ ਘਟਾਉਣ ਤੇ ਲਚਕਤਾ ਬਹੁਪੱਖੀ ਗੱਠਜੋੜ ਬਣਾਉਣ ਲਈ ਸਮੂਹਿਕ ਕੋਸ਼ਿਸ਼ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਸਥਾਪਿਤ ਅਖੁੱਟ ਊਰਜਾਪੌਣ ਤੇ ਸੂਰਜੀ ਊਰਜਾ ਦੀ ਸਮਰੱਥਾ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ ਦੇਸ਼ਾਂ ਚ ਸ਼ਾਮਲ ਹੈ। WLS ’ਮੈਂ ਜਲਵਾਯੂ ਕਾਰਵਾਈ ਤੇ ਸਾਡੀਆਂ ਪ੍ਰਾਪਤੀਆਂ ਬਾਰੇ ਭਾਰਤ ਦਾ ਸ਼ਾਨਦਾਰ ਟ੍ਰੈਕ ਰਿਕਾਰਡ ਸਾਂਝਾ ਕਰਾਂਗਾ।

ਮੈਂ ਕਾਰਬਨ ਸਪੇਸ ਦੀ ਇੱਕਸਮਾਨ ਵੰਡ,, ਜਲਵਾਯੂ ਦੇ ਅਸਰ ਘਟਾਉਣ ਅਨੁਕੂਲਣ ਤੇ ਲਚਕਤਾ ਉਸਾਰੀ ਦੇ ਕਦਮਾਂ ਵਿੱਚ ਮਦਦਵਿੱਤ ਦੀ ਗਤੀਸ਼ੀਲਤਾਟੈਕਨੋਲੋਜੀ ਟ੍ਰਾਂਸਫ਼ਰ ਅਤੇ ਗ੍ਰੀਨ ਤੇ ਸਮਾਵੇਸ਼ੀ ਵਿਕਾਸ ਲਈ ਟਿਕਾਊ ਜੀਵਨਸ਼ੈਲੀਆਂ ਦੇ ਮਹੱਤਵ ਦੇ ਵਿਆਪਕ ਹੱਲ ਨੂੰ ਵੀ ਉਜਾਗਰ ਕਰਾਂਗਾ।

COP26 ਸਿਖ਼ਰਸੰਮੇਲਨ ਭਾਈਵਾਲ ਦੇਸ਼ਾਂ ਦੇ ਆਗੂਆਂਇਨੋਵੇਟਰਾਂ ਤੇ ਅੰਤਰਸਰਕਾਰੀ ਸੰਗਠਨਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਨਾਲ ਮਿਲਣ ਦਾ ਮੌਕਾ ਵੀ ਪ੍ਰਦਾਨ ਕਰੇਗਾ ਤੇ ਉੱਥੇ ਸਾਡੇ ਸਵੱਛ ਵਿਕਾਸ ਵਿੱਚ ਹੋਰ ਵਾਧਾ ਕਰਨ ਦੀਆਂ ਸੰਭਾਵਨਾਵਾਂ ਲੱਭੀਆਂ ਜਾਣਗੀਆਂ।

 

 

 **********

ਡੀਐੱਸ/ਐੱਸਐੱਚ


(Release ID: 1767388) Visitor Counter : 205