ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਸ਼ਟਰ ਵਿਆਪੀ ਕੋਵਿਡ ਟੀਕਾਕਰਣ ਤਹਿਤ ਹੁਣ ਤੱਕ 102.94 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਜਾ ਚੁੱਕੇ ਹਨ


ਤੰਦਰੁਸਤ ਹੋਣ ਦੀ ਵਰਤਮਾਨ ਦਰ 98.19 ਪ੍ਰਤੀਸ਼ਤ, ਮਾਰਚ 2020 ਦੇ ਬਾਅਦ ਸਭ ਤੋਂ ਜ਼ਿਆਦਾ
ਪਿਛਲੇ 24 ਘੰਟਿਆਂ ਵਿੱਚ 12,428 ਨਵੇਂ ਰੋਗੀ ਸਾਹਮਣੇ ਆਏ
ਭਾਰਤ ਵਿੱਚ ਸਰਗਰਮ ਮਰੀਜ਼ਾਂ ਦੀ ਸੰਖਿਆ (1,63,816) ਬੀਤੇ 241 ਦਿਨਾਂ ਵਿੱਚ ਸਭ ਤੋਂ ਘੱਟ
ਵੀਕਲੀ ਪਾਜ਼ਿਟੀਵਿਟੀ ਰੇਟ (1.24 ਪ੍ਰਤੀਸ਼ਤ), ਪਿਛਲੇ 32 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਘੱਟ

Posted On: 26 OCT 2021 10:19AM by PIB Chandigarh

ਪਿਛਲੇ 24 ਘੰਟਿਆਂ ਵਿੱਚ  64,75,733 ਵੈਕਸੀਨ ਦੀ ਖੁਰਾਕ ਦੇਣ ਦੇ ਨਾਲ ਹੀ ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਫਾਈਨਲ ਰਿਪੋਰਟ ਅਨੁਸਾਰ 102.94 ਕਰੋੜ (1,02,94,01,119) ਤੋਂ ਜ਼ਿਆਦਾ ਹੋ ਗਿਆ। ਇਸ ਉਪਲਬਧੀ ਨੂੰ 1,02,28,502 ਟੀਕਾਕਰਣ ਸੈਸ਼ਨਾਂ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਅਨੁਸਾਰ ਕੁੱਲ ਟੀਕਾਕਰਣ ਦਾ ਵਿਵਰਣ ਇਸ ਪ੍ਰਕਾਰ ਹੈ: 

 

 

 

ਸਿਹਤ ਕਰਮਚਾਰੀ

ਪਹਿਲੀ ਖੁਰਾਕ

1,03,78,376

ਦੂਸਰੀ ਖੁਰਾਕ

91,61,406

 

ਫ੍ਰੰਟ ਲਾਈਨ ਵਰਕਰਸ

ਪਹਿਲੀ ਖੁਰਾਕ

1,83,69,785

ਦੂਸਰੀ ਖੁਰਾਕ

1,57,60,430

 

18-44 ਸਾਲ ਉਮਰ ਵਰਗ

ਪਹਿਲੀ ਖੁਰਾਕ

40,94,98,214

ਦੂਸਰੀ ਖੁਰਾਕ

12,88,99,829

 

45-59 ਸਾਲ ਉਮਰ ਵਰਗ

ਪਹਿਲੀ ਖੁਰਾਕ

17,25,40,509

ਦੂਸਰੀ ਖੁਰਾਕ

9,20,43,343

 

60 ਸਾਲ ਤੋਂ ਜ਼ਿਆਦਾ

ਪਹਿਲੀ ਖੁਰਾਕ

10,83,99,191

ਦੂਸਰੀ ਖੁਰਾਕ

6,43,50,036

ਕੁੱਲ

1,02,94,01,119

 

ਪਿਛਲੇ 24 ਘੰਟਿਆਂ ਵਿੱਚ 15,951ਰੋਗੀਆਂ ਦੇ ਠੀਕ ਹੋਣ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 3,35,83,318 ਹੋ ਗਈ ਹੈ।

ਨਤੀਜੇ ਵਜੋਂ, ਭਾਰਤ ਵਿੱਚ ਤੰਦਰੁਸਤ ਹੋਣ ਦੀ ਦਰ 98.19% ਹੈ। ਤੰਦਰੁਸਤ ਹੋਣ ਦੀ ਦਰ ਮਾਰਚ, 2020 ਦੇ ਬਾਅਦ ਉੱਚਤਮ ਪੱਧਰ ’ਤੇ ਹੈ।

 

https://ci3.googleusercontent.com/proxy/kUhseBbkdIrrkfu68pzMGW-sOLEpOKbKUE14F4Y1_5ayfyTgsNlcAczP8gchZuN2LIw5boOsVHAYBG_j-o7u-13EXS1B_UMNdW0sTgLsRqCw1J-e6TNDQmVH7A=s0-d-e1-ft#https://static.pib.gov.in/WriteReadData/userfiles/image/image002C5KB.jpg

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਨਿਰੰਤਰ ਅਤੇ ਸਹਿਯੋਗਾਤਮਕ ਰੂਪ ਨਾਲ ਕੀਤੇ ਜਾ ਰਹੇ ਪ੍ਰਯਤਨਾਂ ਦੇ ਫਲਸਰੂਪ ਪਿਛਲੇ 121 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੋਵਿਡ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਪਿਛਲੇ 24 ਘੰਟਿਆਂ 12,428 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ 238 ਦਿਨਾਂ ਵਿੱਚ ਸਭ ਤੋਂ ਘੱਟ ਹੈ।

 

https://ci4.googleusercontent.com/proxy/A6ldPNQlqmVVsXJbdEvajTr9TbTlOHTj0AfHXfx46y1_jupRVkhhawL79V5Kb-cnA5LIUJAk54Wy5s0AaRHZktPAoVULqM9cP0yb6bAvUH4YPnor5TAgCKlLLw=s0-d-e1-ft#https://static.pib.gov.in/WriteReadData/userfiles/image/image003LY9H.jpg

ਸਰਗਰਮ ਮਾਮਲੇ 2 ਲੱਖ ਤੋਂ ਘੱਟ ਲਗਾਤਾਰ ਬਣੇ ਹੋਏ ਹਨ ਅਤੇ ਵਰਮਤਾਨ ਵਿੱਚ 1,63,816 ਸਰਗਰਮ ਰੋਗੀ ਹਨ। ਇਹ ਪਿਛਲੇ 241 ਦਿਨਾਂ ਵਿੱਚ ਸਭ ਤੋਂ ਘੱਟ ਹਨ। ਵਰਤਮਾਨ ਵਿੱਚ ਇਹ ਸਰਗਰਮ ਮਾਮਲੇ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਰੀਜ਼ਾਂ ਦਾ 0.48 ਪ੍ਰਤੀਸ਼ਤ ਹੈ। ਇਹ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।

 

https://ci5.googleusercontent.com/proxy/ItRheKRYXcuu4pzK6YVWRWAZgT58Kam60ngPL5alEyl65VgxUX5rTri7MqZu0F9b9XbJupDUYGROpZqMtxBouHVSrK-DNMuceeH58ckTfslCdZYnLnLO7dpf0Q=s0-d-e1-ft#https://static.pib.gov.in/WriteReadData/userfiles/image/image004A7HP.jpg

ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 11,31,826 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 60.19 ਕਰੋੜ (60,19,01,543) ਟੈਸਟ ਕੀਤੇ ਹਨ।

ਦੇਸ਼ ਭਰ ਵਿੱਚ ਟੈਸਟ ਸਮਰੱਥਾ ਨੂੰ ਵਧਾਇਆ ਗਿਆ ਹੈ। ਵੀਕਲੀ ਪਾਜ਼ਿਟੀਵਿਟੀ ਰੇਟ 1.24 ਪ੍ਰਤੀਸ਼ਤ ਹੈ ਜੋ ਪਿਛਲੇ 32 ਦਿਨਾਂ ਤੋਂ ਲਗਾਤਾਰ 2% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਰੂਪ ਨਾਲ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ 1.10 ਪ੍ਰਤੀਸ਼ਤ ਹੈ। ਰੋਜ਼ਾਨਾ ਸਕਾਰਾਤਮਕ ਦਰ ਪਿਛਲੇ 22 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਘੱਟ ਅਤੇ ਲਗਾਤਾਰ 57 ਦਿਨਾਂ ਤੋਂ ਰੋਜ਼ਾਨਾ 3 ਪ੍ਰਤੀਸ਼ਤ ਤੋਂ ਹੇਠ ਬਣੀ ਹੋਈ ਹੈ। 

 

https://ci4.googleusercontent.com/proxy/qDRfoWceHstjEbWPy-sT73v6WouzjZwfEicJVRanECJS_atlX0bkGjBxU4yRR-VrLk2UVVZlzfwKBJibJ__vwqY7TYS2lStRwumvJ8eRJDEgQ7FDKbil2HnPpA=s0-d-e1-ft#https://static.pib.gov.in/WriteReadData/userfiles/image/image0055R71.jpg

 

****

ਐੱਮਵੀ

ਐੱਚਐੱਫਡਬਲਿਊ/ਕੋਵਿਡ ਸਟੇਟਸ ਡਾਟਾ/26ਅਕਤੂਬਰ2021/3



(Release ID: 1766947) Visitor Counter : 112