ਜਹਾਜ਼ਰਾਨੀ ਮੰਤਰਾਲਾ

ਭਾਰਤ ਦੇ ਪ੍ਰਮੁੱਖ ਬੰਦਰਗਾਹਾਂ ਵਿੱਚ ਪਹਿਲੀ ਵਾਰ ਕੋਲਕਾਤਾ ਸਥਿਤ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਵਿੱਚ ਰੇਡੀਓ ਓਵਰ ਇੰਟਰਨੈਟ ਪ੍ਰੋਟੋਕਾਲ ਪ੍ਰਣਾਲੀ ਦਾ ਉਦਘਾਟਨ ਕੀਤਾ ਗਿਆ

Posted On: 26 OCT 2021 12:47PM by PIB Chandigarh

ਪ੍ਰਭਾਵਕਾਰੀ ਲੰਬੀ ਦੂਰੀ ਦੀ ਸਮੁੰਦਰੀ ਸੰਚਾਰ ਪ੍ਰਦਾਨ ਕਰਨ ਲਈ ਇੱਕ ਬਹੁਤ ਜ਼ਰੂਰੀ ਸਮਾਧਾਨ ਦੇ ਰੂਪ ਵਿੱਚ ਕੋਲਕਾਤਾ ਸਥਿਤ ਸ਼ਿਆਮਾ ਪ੍ਰਸਾਦ ਮੁਖਰਜੀ, ਪੋਰਟ (ਐੱਸਐੱਮਪੀ, ਕੋਲਕਾਤਾ) ਵਿੱਚ ਰੇਡੀਓ ਓਵਰ ਇੰਟਰਨੈਟ ਪ੍ਰੋਟੋਕਾਲ (ਆਰਓਆਈਪੀ) ਪ੍ਰਣਾਲੀ ਦਾ ਉਦਘਾਟਨ ਕੱਲ੍ਹ (ਸੋਮਵਾਰ) ਸ਼ਾਮ ਕੀਤਾ ਗਿਆ। ਕਿਸੇ ਵੀ ਪ੍ਰਮੁੱਖ ਭਾਰਤੀ ਪੋਰਟ ਵਿੱਚ ਪਹਿਲੀ ਵਾਰ ਆਰਓਆਈਪੀ ਪ੍ਰਣਾਲੀ ਨੂੰ ਇੱਕ ਸਮੁੰਦਰੀ ਸੰਚਾਰ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਕੋਲਕਾਤਾ ਤੋਂ ਸੈਂਡ ਹੈਡਸ ਤੱਕ ਪੂਰੀ ਹੁਗਲੀ ਨਦੀ ਦੇ ਖਿੱਤੇ ਨੂੰ ਕਵਰ ਕਰੇਗਾ, ਜਿਸ ਵਿੱਚ 4 ਸਥਾਨਾਂ ‘ਤੇ ਬੇਸ ਸਟੇਸ਼ਨ ਹੋਣਗੇ। ਇਸ ਸੁਵਿਧਾ ਦੇ ਜ਼ਰੀਏ ਕੋਲਕਾਤਾ ਤੋਂ, ਵਿਸ਼ੇਸ਼ ਰੂਪ ਤੋਂ ਤੂਫਾਨ ਅਤੇ ਖਰਾਬ ਮੌਸਮ ਦੇ ਦੌਰਾਨ, ਸੈਂਡ ਹੈਡ੍ਸ ਦੇ ਜਹਾਜ਼ਾਂ ਨਾਲ ਰੇਡੀਓ ਦੇ ਰਾਹੀਂ ਸਿੱਧੇ ਸੰਚਾਰ ਸੰਪਰਕ ਕੀਤਾ ਜਾ ਸਕਦਾ ਹੈ।  

ਐੱਸਐੱਮਪੀ,ਕੋਲਕਾਤਾ ਦੇ ਚੇਅਰਮੈਨ ਸ਼੍ਰੀ ਵਿਨੀਤ ਕੁਮਾਰ ਨੇ ਇਸ ਵਿਕਾਸ ਦੀ ਸਰਾਹਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਇੱਕਮਾਤਰ ਨਦੀ ਬੰਦਰਗਾਹ ਹੋਣ ਦੇ ਬਾਵਜੂਦ ਐੱਸਐੱਮਪੀ, ਕੋਲਕਾਤਾ ਪਿਛਲੇ 152 ਵਰ੍ਹਿਆਂ ਤੋਂ ਲਗਾਤਾਰ ਭਾਰਤ ਦੇ ਪ੍ਰਮੁੱਖ ਬੰਦਰਗਾਹਾਂ ਵਿੱਚ ਆਪਣੀ ਮਹੱਤਵਪੂਰਨ ਸਥਿਤੀ ਬਣਾਈ ਹੋਈ ਹੈ। 

***************

 

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1766685) Visitor Counter : 202