ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਫੀਫਾ ਦੇ ਸੀਈਓ ਸ਼੍ਰੀ ਯੂਰੀ ਜੋਰਕੇਫ ਨਾਲ ਮੁਲਾਕਾਤ ਕੀਤੀ
ਅਧਿਕ ਟੂਰਨਾਮੈਂਟ ਅਤੇ ਆਯੋਜਨਾਂ ਦੇ ਰਾਹੀਂ ਜਮੀਨੀ ਪੱਧਰ ‘ਤੇ ਫੁੱਟਬਾਲ ਨੂੰ ਹੁਲਾਰਾ ਦੇਣ ਦੇ ਵਿਸ਼ੇ ‘ਤੇ ਚਰਚਾ ਕੀਤੀ ਗਈ
Posted On:
25 OCT 2021 6:30PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਨਵੀਂ ਦਿੱਲੀ ਵਿੱਚ ਫੀਫਾ ਦੇ ਸੀਈਓ ਸ਼੍ਰੀ ਯੂਰੀ ਜੋਰਕੇਫ ਨਾਲ ਮੁਲਾਕਾਤ ਕੀਤੀ।

ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਚਰਚਾ ਕੀਤੀ ਕਿ ਜਮੀਨੀ ਪੱਧਰ ‘ਤੇ ਫੁੱਟਬਾਲ ਨੂੰ ਕਿਵੇਂ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ ਅਤੇ ਅਧਿਕ ਟੂਰਨਾਮੈਂਟ ਅਤੇ ਆਯੋਜਨਾਂ ਦੇ ਨਾਲ ਇਸ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਟੋਕੀਓ ਓਲੰਪਿਕ ਖੇਡਾਂ ਨਾਲ ਮਿਲੀ ਸਫਲਤਾ ਦੇ ਬਾਅਦ ਭਾਰਤ ਵਿੱਚ ਖੇਡਾਂ ਦੇ ਪ੍ਰਤੀ ਰੁਚੀ ਵਧ ਰਹੀ ਹੈ। ਖੇਡ ਸੰਸਕ੍ਰਿਤੀ ਦੇ ਨਿਰਮਾਣ ਨਾਲ ਜੁੜੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਲੈ ਕੇ ਵੀ ਹੁਣ ਦੇ ਹਫਤਿਆਂ ਵਿੱਚ ਇੱਕ ਨਵੀਂ ਗਤੀ ਪੈਦਾ ਹੋਈ ਹੈ।

ਸ਼੍ਰੀ ਯੂਰੀ ਨੇ ਸ਼੍ਰੀ ਠਾਕੁਰ ਨੂੰ ਆਪਣੀ ਫੁੱਟਬਾਲ ਟ੍ਰਿਕਸ ਦਿਖਾਈ, ਜਦਕਿ ਸ਼੍ਰੀ ਠਾਕੁਰ ਨੇ ਵੀ ਆਪਣੇ ਡ੍ਰਿਬਲਿੰਗ ਹੁਨਰ ਦਾ ਪ੍ਰਦਰਸ਼ਨ ਕੀਤਾ।

*******
ਐੱਨਬੀ/ਓਏ
(Release ID: 1766617)