ਜਹਾਜ਼ਰਾਨੀ ਮੰਤਰਾਲਾ
ਸ਼ਿਪਿੰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਡਿਬਰੂਗੜ੍ਹ ਵਿੱਚ ਕਾਰਗੋ ਟਰਮਿਨਲ, ਟੂਰਿਸਟ ਜੇਟੀ ਅਤੇ ਰਿਵਰ ਫਰੰਟ ਵਿਕਾਸ ਦੇ ਲਈ ਸਥਾਨ ਦਾ ਨਿਰੀਖਣ ਕੀਤਾ
ਭਾਰਤ ਦੇ ਪ੍ਰਮੁੱਖ ਨਦੀ ਬੰਦਰਗਾਹ ਦੇ ਰੂਪ ਵਿੱਚ ਡਿਬਰੂਗੜ੍ਹ ਦਾ ਗੁਆਇਆ ਹੋਇਆ ਮਾਣ ਅਸੀਂ ਵਾਪਸ ਲਿਆਵਾਂਗੇ : ਸ਼੍ਰੀ ਸਰਬਾਨੰਦ ਸੋਨੋਵਾਲ
Posted On:
24 OCT 2021 4:56PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਡਿਬਰੂਗੜ੍ਹ ਸਥਿਤ ਬੋਗੀਬੀਲ ਪੁਲ ਦੇ ਕੋਲ ਪ੍ਰਸਤਾਵਿਤ ਕਾਰਗੋ ਟਰਮਿਨਲ, ਟੂਰਿਸਟ ਜੇਟੀ ਅਤੇ ਰਿਵਰ ਫਰੰਟ ਵਿਕਾਸ ਪ੍ਰੋਜੈਕਟਾਂ ਦੇ ਲਈ ਸਥਾਨ ਦਾ ਦੌਰਾ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਕਾਰਜਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਲਈ ਸੰਬੰਧਿਤ ਹਿਤਧਾਰਕਾਂ ਦੇ ਨਾਲ ਇੱਕ ਬੈਠਕ ਵੀ ਕੀਤੀ।


ਉਪਨਿਵੇਸ਼ਿਕ ਕਾਲ ਵਿੱਚ ਇੱਕ ਪ੍ਰਮੁੱਖ ਨਦੀ ਬੰਦਰਗਾਹ ਦੇ ਰੂਪ ਵਿੱਚ ਡਿਬਰੂਗੜ੍ਹ ਭਾਰਤ ਦੇ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਕਰਤਾ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਡਿਬਰੂਗੜ੍ਹ ਨੂੰ ਫਿਰ ਤੋਂ ਦੇਸ਼ ਦਾ ਇੱਕ ਪ੍ਰਮੁੱਖ ਨਦੀ ਬੰਦਰਗਾਹ ਬਣਾਉਣ ਦੇ ਲਈ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਲਮਾਰਗ ਸੰਖਿਆ 2 (ਪੁੱਤਰਾ) ਅਤੇ ਜਲਮਾਰਗ ਸੰਖਿਆ 16 (ਬਰਾਕ) ਨੂੰ ਵਿਕਸਿਤ ਕੀਤੇ ਜਾਣ ਦੇ ਅਵਸਰ ਦੇਣ ਦੇ ਬਾਅਦ ਬੰਗਲਾਦੇਸ਼ ਦੇ ਨਾਲ ਸੰਪਰਕ ਹੋਣ ਨਾਲ ਇਸ ਦਾ ਲਾਭ ਮਿਲ ਰਿਹਾ ਹੈ ਅਤੇ ਇਹ ਸਾਨੂੰ ਵਿਸ਼ਵ ਦੇ ਬਜ਼ਾਰ ਤੱਕ ਪਹੁੰਚਣ ਦਾ ਮਾਰਗ ਦੇ ਰਹੇ ਹਨ। ਇਸ ਨੂੰ ਦੇਖਦੇ ਹੋਏ ਅਸੀਂ ਅਸਮ ਦੇ ਵਿਭਿੰਨ ਹਿੱਸਿਆਂ ਵਿੱਚ ਐੱਮਐੱਮਐੱਲਪੀ ਸਥਾਪਿਤ ਕਰ ਰਹੇ ਹਨ ਅਤੇ ਨਦੀ ਪੋਰਟਾਂ ਦਾ ਵਿਕਾਸ ਕਰ ਰਹੇ ਹਨ। ਡਿਬਰੂਗੜ੍ਹ ਵਿੱਚ, ਕਾਰਗਾਂ ਅਤੇ ਯਾਤਰੀਆਂ ਦੇ ਲਈ ਇੱਕ ਪੋਰਟ ਬਣਾਇਆ ਜਾਵੇਗਾ।” ਉਨ੍ਹਾਂ ਨੇ ਕਿਹਾ ਕਿ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ, ਅਸਮ ਸਰਕਾਰ ਦਾ ਇੰਨਲੈਂਡ ਵਾਟਰ ਟਰਾਂਸਪੋਰਟ ਡਿਪਾਰਟਮੈਂਟ ਤੇ ਉੱਤਰ-ਪੂਰਬ ਫਰੰਟੀਅਰ ਰੇਲਵੇ ਮਿਲਕੇ ਬੋਗੀਬੀਲ ਪੁਲ ਦੇ ਕੋਲ ਦੇ ਖੇਤਰ ਨੂੰ ਵਿਕਸਤ ਕਰਨ ਦੇ ਲਈ ਕੰਮ ਕਰ ਰਹੇ ਹਾਂ।



ਇਸ ਅਵਸਰ ‘ਤੇ ਇਨਲੈਂਡ ਵਾਟਰ ਅਥਾਰਿਟੀ ਆਵ੍ ਇੰਡੀਆ (ਟੈਕਨੀਕਲ) ਦੇ ਮੈਂਬਰ, ਸ਼੍ਰੀ ਆਸ਼ੁਤੋਸ਼ ਗੌਤਮ, ਅਸਮ ਸਰਕਾਰ ਦੇ ਪ੍ਰਿੰਸੀਪਲ ਕਮਿਸ਼ਨਰ (ਟਰਾਂਸਪੋਰਟ), ਗੋਆ ਸ਼੍ਰੀ ਕੇਕੇ ਦਵਿਵੇਦੀ, ਐੱਨਐੱਫ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਅੰਸ਼ੁਲ ਗੁਪਤਾ, ਅਧਿਕਾਰੀ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

****
ਐੱਮਜੇਪੀਐੱਸ/ਐੱਮਐੱਸ/ਜੇਕੇ
(Release ID: 1766405)
Visitor Counter : 201