ਟੈਕਸਟਾਈਲ ਮੰਤਰਾਲਾ

ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਜੀਓ-ਸਿੰਥੈਟਿਕਸ ਦੀ ਵਰਤੋਂ ਵਿੱਚ ਡਿਜ਼ਾਈਨ/ਕਮਿਸ਼ਨਿੰਗ ਟੈਕਨੀਕਲ ਪ੍ਰਸੋਨਲ ਦੇ ਕੌਸ਼ਲ ਵਿਕਾਸ ਲਈ ਪ੍ਰਵਾਨਗੀ,

Posted On: 25 OCT 2021 1:07PM by PIB Chandigarh

ਟੈਕਨੀਕਲ ਟੈਕਸਟਾਈਲ ਸੈਕਟਰ ਵਿੱਚ ਕੌਸ਼ਲ / ਟ੍ਰੇਨਿੰਗ ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ (IISc) ਬੰਗਲੌਰ, ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ, ਮਦਰਾਸ ਅਤੇ ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ, ਰੁੜਕੀ ਦੁਆਰਾ ਐੱਨਟੀਟੀਐੱਮ (NTTM) ਦੇ ਅਧੀਨ ਦਿੱਤੀ ਜਾਏਗੀ

 ਬੁਨਿਆਦੀ ਢਾਂਚਾ ਪ੍ਰੋਜੈਕਟਾਂ (ਸੜਕਾਂ, ਰਾਜਮਾਰਗ, ਰੇਲਵੇ, ਜਲ ਸਰੋਤ) ਵਿੱਚ ਜੀਓ-ਟੈਕਸਟਾਈਲ ਦੀ ਵਰਤੋਂ ਨਾਲ ਜੁੜੇ ਤਕਨੀਕੀ ਕਰਮਚਾਰੀਆਂ ਦੇ ਡਿਜ਼ਾਈਨ/ਕਮਿਸ਼ਨਿੰਗ ਦੇ ਪਾਇਲਟ ਪ੍ਰੋਜੈਕਟ ਨੂੰ ਟੈਕਸਟਾਈਲ ਮੰਤਰਾਲੇ ਦੁਆਰਾ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ (i) ਇੰਡੀਅਨ ਇੰਸਟੀਚਿਊਟ ਆਵ੍ ਸਾਇੰਸਿਜ਼, ਬੰਗਲੌਰ, (ii) ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ, ਮਦਰਾਸ;  ਅਤੇ (iii) ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ ਰੁੜਕੀ ਦੁਆਰਾ ਨਾਲੋ ਨਾਲ ਆਯੋਜਿਤ ਕੀਤੀ ਜਾਵੇਗੀ। ਇੰਜੀਨੀਅਰਿੰਗ ਦੇ ਸਬੰਧਤ ਖੇਤਰਾਂ ਦੇ ਕੋਆਰਡੀਨੇਟਿੰਗ ਫੈਕਲਟੀ ਸਬੰਧਤ ਸੰਸਥਾਨ ਦੇ ਹੋਰ ਸਬੰਧਤ ਕੇਂਦਰਾਂ/ਦਫ਼ਤਰਾਂ ਦੀ ਸਲਾਹ ਨਾਲ ਵਿਸ਼ੇਸ਼ ਕੋਰਸਾਂ ਨੂੰ ਲਾਗੂ ਕਰਨ ਦੇ ਕੰਮਾਂ ਦੀ ਦੇਖਭਾਲ ਕਰਨਗੇ।

ਮੰਤਰਾਲਾ ਇਨ੍ਹਾਂ ਕੋਰਸਾਂ ਦੇ ਸੰਚਾਲਨ ਨਾਲ ਸਬੰਧਤ ਸਾਰੇ ਮਾਮਲਿਆਂ ਲਈ (ਏ) ਪ੍ਰੋਫੈਸਰ ਜੀ ਆਈ ਸ਼ਿਵਕੁਮਾਰ ਬਾਬੂ, ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ, ਬੰਗਲੌਰ (ਬੀ) ਪ੍ਰੋਫੈਸਰ ਰਾਜਗੋਪਾਲ ਕਰਪੁਰਾਪੂ, ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੌਜੀ, ਮਦਰਾਸ ਅਤੇ (ਸੀ) ਪ੍ਰੋਫ਼ੈਸਰ ਸਤੇਂਦਰ ਮਿੱਤਲ, ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੌਜੀ, ਰੁੜਕੀ ਨਾਲ ਮਿਲ ਕੇ ਸੰਬੰਧਤ ਸੰਸਥਾਵਾਂ ਨਾਲ ਤਾਲਮੇਲ ਕਰੇਗਾ। 

ਇੱਕ ਬੈਚ ਵਿੱਚ ਘੱਟੋ-ਘੱਟ 75 ਅਤੇ ਵੱਧ ਤੋਂ ਵੱਧ 100 ਉਮੀਦਵਾਰ ਹੋਣਗੇ। ਪਾਇਲਟ ਪੜਾਅ ਦੌਰਾਨ, ਤਿੰਨਾਂ ਸੰਸਥਾਵਾਂ ਵਿੱਚੋਂ ਹਰੇਕ ਲਈ ਦੋ-ਦੋ ਬੈਚ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਵਿਸ਼ੇਸ਼ ਕੌਸ਼ਲ ਵਿਕਾਸ ਕੋਰਸ ਨੂੰ ਜਾਰੀ ਰੱਖਣ ਸਬੰਧੀ ਮਿਸ਼ਨ ਡਾਇਰੈਕਟੋਰੇਟ ਆਵ੍ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ) ਜਾਂ ਟੈਕਸਟਾਈਲ ਮੰਤਰਾਲੇ ਦੁਆਰਾ ਸਮੀਖਿਆ ਕੀਤੀ ਜਾਏਗੀ।

 ਇੰਸਟੀਚਿਊਟ ਇਹ ਕੋਰਸ ਨੋ-ਪ੍ਰੌਫਿਟ/ਨੋ-ਲੌਸ ਦੇ ਅਧਾਰ ‘ਤੇ ਚਲਾਉਣਗੇ। ਇੰਸਟੀਚਿਊਟ ਇਹਨਾਂ ਕੋਰਸਾਂ ਲਈ ਇਸ਼ਤਿਹਾਰ ਦੇਣਗੇ/ਪ੍ਰਚਾਰ ਕਰਨਗੇ ਅਤੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ (ਜੋ ਭਾਰਤੀ ਨਾਗਰਿਕ ਹਨ, ਜਿਨ੍ਹਾਂ ਕੋਲ ਸੰਬੰਧਿਤ ਵਿਦਿਅਕ ਯੋਗਤਾ ਹੈ ਅਤੇ ਇਸ ਖੇਤਰ ਵਿੱਚ ਕਾਫ਼ੀ ਤਜਰਬਾ ਹੈ) ਤੋਂ ਬਿਨੈ-ਪੱਤਰਾਂ ਦੀ ਮੰਗ ਸਬੰਧੀ ਸੱਦਾ ਦੇਣਗੇ। ਸੰਸਥਾ ਹਰੇਕ ਉਮੀਦਵਾਰ ਤੋਂ ਟੋਕਨ ਫੀਸ ਵਜੋਂ 1,000 ਰੁਪਏ ਵਸੂਲ ਕਰੇਗੀ। ਇੱਕ ਵਾਰ ਜਦੋਂ ਬੈਚਾਂ ਵਿੱਚ ਘੱਟੋ ਘੱਟ 75 ਉਮੀਦਵਾਰਾਂ ਦੀ ਗਿਣਤੀ ਦਾ ਫੈਸਲਾ ਹੋ ਜਾਂਦਾ ਹੈ, ਤਾਂ ਟੈਕਸਟਾਈਲ ਮੰਤਰਾਲਾ ਸਬੰਧਤ ਸੰਸਥਾ ਨੂੰ ਪੂਰੀ ਰਕਮ ਜਾਂ ਪ੍ਰਤੀ ਬੈਚ 4.50 ਲੱਖ ਰੁਪਏ ਪੇਸ਼ਗੀ ਦੇਵੇਗਾ। ਬੈਚ/ਕੋਰਸ ਪੂਰਾ ਹੋਣ 'ਤੇ, ਇੰਸਟੀਚਿਊਟ ਮੰਤਰਾਲੇ ਨੂੰ ਖਰਚੇ/ਯੂਸੀ ਦਾ ਵੇਰਵਾ ਪੇਸ਼ ਕਰੇਗਾ ਅਤੇ ਵਾਧੂ ਗ੍ਰਾਂਟ, ਜੇਕਰ ਕੋਈ ਹੈ, ਸਰਕਾਰ ਨੂੰ ਵਾਪਸ ਕਰ ਦਿੱਤੀ ਜਾਵੇਗੀ।

 ਆਪਣੇ ਤੌਰ 'ਤੇ, ਟੈਕਸਟਾਈਲ ਮੰਤਰਾਲਾ ਅਪ੍ਰੈਂਟਿਸਾਂ ਨੂੰ ਜੁਟਾਉਣ ਲਈ ਕੇਂਦਰ ਸਰਕਾਰ/ਰਾਜ ਸਰਕਾਰਾਂ ਦੇ ਹੋਰ ਸਬੰਧਤ ਵਿਭਾਗਾਂ ਨਾਲ ਵੀ ਤਾਲਮੇਲ ਕਰੇਗਾ। ਸਬੰਧਤ ਸੰਸਥਾਵਾਂ ਨੂੰ ਢੁੱਕਵੇਂ ਉਮੀਦਵਾਰਾਂ ਦੀ ਵਿਆਪਕ ਭਾਗੀਦਾਰੀ ਲਈ ਆਪੋ-ਆਪਣੇ ਨੈੱਟਵਰਕਾਂ (ਸੋਸ਼ਲ ਮੀਡੀਆ ਪਲੈਟਫਾਰਮਾਂ/ਅਲੂਮਨੀ ਨੈੱਟਵਰਕਾਂ ਸਮੇਤ) ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

 

*********

 

ਡੀਜੇਐੱਨ/ਟੀਐੱਫਕੇ



(Release ID: 1766401) Visitor Counter : 181