ਪ੍ਰਧਾਨ ਮੰਤਰੀ ਦਫਤਰ

ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 22 OCT 2021 11:49AM by PIB Chandigarh

 

ਨਮਸਕਾਰ, ਮੇਰੇ ਪਿਆਰੇ ਦੇਸ਼ਵਾਸੀਓ !

ਅੱਜ ਮੈਂ ਆਪਣੀ ਬਾਤ ਦੀ ਸ਼ੁਰੂਆਤ ਇੱਕ ਵੇਦ ਵਾਕ ਦੇ ਨਾਲ ਕਰਨਾ ਚਾਹੁੰਦਾ ਹਾਂ।

ਕ੍ਰਿਤਮ੍ ਮੇ ਦਕਸ਼ਿਣੇ ਹਸਤੇ,

ਜਯੋ ਮੇ ਸਵਯ ਆਹਿਤ:

(कृतम् मे दक्षिणे हस्ते,

जयो मे सव्य आहितः)

ਇਸ ਬਾਤ ਨੂੰ ਭਾਰਤ ਦੇ ਸੰਦਰਭ ਵਿੱਚ ਦੇਖੀਏ ਤਾਂ ਬਹੁਤ ਸਿੱਧਾ-ਸਾਧਾ ਅਰਥ ਇਹੀ ਹੈ ਕਿ ਸਾਡੇ ਦੇਸ਼ ਨੇ ਇੱਕ ਤਰਫ਼ ਕਰਤੱਵ ਦਾ ਪਾਲਨ ਕੀਤਾ ਤਾਂ ਦੂਸਰੀ ਤਰਫ਼ ਉਸ ਨੂੰ ਬੜੀ ਸਫ਼ਲਤਾ ਵੀ ਮਿਲੀ । ਕੱਲ੍ਹ 21 ਅਕਤੂਬਰ ਨੂੰ ਭਾਰਤ ਨੇ 1 ਬਿਲੀਅਨ, 100 ਕਰੋੜ ਵੈਕਸੀਨ ਡੋਜ਼ ਦਾ ਕਠਿਨ ਲੇਕਿਨ ਅਸਾਧਾਰਣ ਲਕਸ਼ ਪ੍ਰਾਪਤ ਕੀਤਾ ਹੈ। ਇਸ ਉਪਲਬਧੀ ਦੇ ਪਿੱਛੇ 130 ਕਰੋੜ ਦੇਸ਼ਵਾਸੀਆਂ ਦੀ ਕਰਤੱਵ ਸ਼ਕਤੀ ਲਗੀ ਹੈ, ਇਸ ਲਈ ਇਹ ਸਫ਼ਲਤਾ ਭਾਰਤ ਦੀ ਸਫ਼ਲਤਾ ਹੈ, ਹਰ ਦੇਸ਼ਵਾਸੀ ਦੀ ਸਫ਼ਲਤਾ ਹੈ। ਮੈਂ ਇਸ ਦੇ ਲਈ ਸਾਰੇ ਦੇਸ਼ਵਾਸੀਆਂ ਨੂੰ ਹਿਰਦੇ ਤੋਂ ਵਧਾਈ ਦਿੰਦਾ ਹਾਂ।

ਸਾਥੀਓ,

100 ਕਰੋੜ ਵੈਕਸੀਨ ਡੋਜ਼, ਇਹ ਕੇਵਲ ਇੱਕ ਅੰਕੜਾ ਨਹੀਂ ਹੈ। ਇਹ ਦੇਸ਼ ਦੀ ਸਮਰੱਥਾ ਦਾ ਪ੍ਰਤੀਬਿੰਬ ਹੈ, ਇਤਿਹਾਸ ਦੇ ਨਵੇਂ ਅਧਿਆਇ ਦੀ ਰਚਨਾ ਹੈ। ਇਹ ਉਸ ਨਵੇਂ ਭਾਰਤ ਦੀ ਤਸਵੀਰ ਹੈ ਜੋ ਕਠਿਨ ਲਕਸ਼ ਨਿਰਧਾਰਿਤ ਕਰਕੇ, ਉਨ੍ਹਾਂ ਨੂੰ ਹਾਸਲ ਕਰਨਾ ਜਾਣਦਾ ਹੈ। ਇਹ ਉਸ ਨਵੇਂ ਭਾਰਤ ਦੀ ਤਸਵੀਰ ਹੈ ਜੋ ਆਪਣੇ ਸੰਕਲਪਾਂ ਦੀ ਸਿੱਧੀ ਦੇ ਲਈ ਮਿਹਨਤ ਦੀ ਪਰਾਕਾਸ਼ਠਾ ਕਰਦਾ ਹੈ।

ਸਾਥੀਓ,

ਅੱਜ ਕਈ ਲੋਕ ਭਾਰਤ ਦੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਤੁਲਨਾ ਦੁਨੀਆ ਦੇ ਦੂਸਰੇ ਦੇਸ਼ਾਂ ਨਾਲ ਕਰ ਰਹੇ ਹਨ । ਭਾਰਤ ਨੇ ਜਿਸ ਤੇਜ਼ੀ ਨਾਲ 100 ਕਰੋੜ ਦਾ, ਵੰਨ ਬਿਲੀਅਨ ਦਾ ਅੰਕੜਾ ਪਾਰ ਕੀਤਾ ਹੈ, ਉਸ ਦੀ ਸ਼ਲਾਘਾ ਵੀ ਹੋ ਰਹੀ ਹੈ। ਲੇਕਿਨ, ਇਸ ਵਿਸ਼ਲੇਸ਼ਣ ਵਿੱਚ ਇੱਕ ਬਾਤ ਅਕਸਰ ਛੁਟ ਜਾਂਦੀ ਹੈ ਕਿ ਅਸੀਂ ਇਹ ਸ਼ੁਰੂਆਤ ਕਿੱਥੋਂ ਕੀਤੀ ਹੈ! ਦੁਨੀਆ ਦੇ ਦੂਸਰੇ ਬੜੇ ਦੇਸ਼ਾਂ ਦੇ ਲਈ ਵੈਕਸੀਨ ’ਤੇ ਰਿਸਰਚ ਕਰਨਾ, ਵੈਕਸੀਨ ਖੋਜਣਾ, ਇਸ ਵਿੱਚ ਦਹਾਕਿਆਂ ਤੋਂ ਉਨ੍ਹਾਂ ਦੀ ਮਹਾਰਤ, expertise ਸੀ । ਭਾਰਤ, ਜ਼ਿਆਦਾਤਰ ਇਨ੍ਹਾਂ ਦੇਸ਼ਾਂ ਦੀਆਂ ਬਣਾਈਆਂ ਵੈਕਸੀਨਸ ’ਤੇ ਹੀ ਨਿਰਭਰ ਰਹਿੰਦਾ ਸੀ ।

ਅਸੀਂ ਬਾਹਰੋਂ ਮੰਗਵਾਉਂਦੇ ਸਾਂ, ਇਸੇ ਵਜ੍ਹਾ ਨਾਲ ਜਦੋਂ 100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਆਈ, ਤਾਂ ਭਾਰਤ ’ਤੇ ਸਵਾਲ ਉੱਠਣ ਲਗੇ । ਕੀ ਭਾਰਤ ਇਸ ਆਲਮੀ ਮਹਾਮਾਰੀ ਖ਼ਿਲਾਫ਼ ਲੜ ਪਾਵੇਗਾ ? ਭਾਰਤ ਦੂਸਰੇ ਦੇਸ਼ਾਂ ਤੋਂ ਇਤਨੀ ਵੈਕਸੀਨ ਖਰੀਦਣ ਦਾ ਪੈਸਾ ਕਿੱਥੋਂ ਲਿਆਵੇਗਾ? ਭਾਰਤ ਨੂੰ ਵੈਕਸੀਨ ਕਦੋਂ ਮਿਲੇਗੀ ? ਭਾਰਤ ਦੇ ਲੋਕਾਂ ਨੂੰ ਵੈਕਸੀਨ ਮਿਲੇਗੀ ਵੀ ਜਾਂ ਨਹੀਂ ? ਕੀ ਭਾਰਤ ਇਤਨੇ ਲੋਕਾਂ ਨੂੰ ਟੀਕਾ ਲਗਾ ਪਾਵੇਗਾ, ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕ ਸਕੇ ? ਭਾਂਤ-ਭਾਂਤ ਦੇ ਸਵਾਲ ਸਨ, ਲੇਕਿਨ ਅੱਜ ਇਹ 100 ਕਰੋੜ ਵੈਕਸੀਨ ਡੋਜ਼, ਹਰ ਸਵਾਲ ਦਾ ਜਵਾਬ ਦੇ ਰਿਹਾ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ 100 ਕਰੋੜ ਵੈਕਸੀਨ ਡੋਜ਼ ਲਗਾਈਆਂ ਹਨ, ਅਤੇ ਉਹ ਵੀ ਮੁਫ਼ਤ । ਬਿਨਾਂ ਪੈਸੇ ਲਈ।

ਸਾਥੀਓ,

100 ਕਰੋੜ ਵੈਕਸੀਨ ਡੋਜ਼ ਦਾ ਇੱਕ ਪ੍ਰਭਾਵ ਇਹ ਵੀ ਹੋਵੇਗਾ ਕਿ ਦੁਨੀਆ ਹੁਣ ਭਾਰਤ ਨੂੰ ਕੋਰੋਨਾ ਤੋਂ ਜ਼ਿਆਦਾ ਸੁਰੱਖਿਅਤ ਮੰਨੇਗੀ । ਇੱਕ ਫਾਰਮਾ ਹੱਬ ਦੇ ਰੂਪ ਵਿੱਚ ਭਾਰਤ ਨੂੰ ਦੁਨੀਆ ਵਿੱਚ ਜੋ ਸਵੀਕ੍ਰਿਤੀ ਮਿਲੀ ਹੋਈ ਹੈ, ਉਸ ਨੂੰ ਹੋਰ ਮਜ਼ਬੂਤੀ ਮਿਲੇਗੀ । ਪੂਰਾ ਵਿਸ਼ਵ ਅੱਜ ਭਾਰਤ ਦੀ ਇਸ ਤਾਕਤ ਨੂੰ ਦੇਖ ਰਿਹਾ ਹੈ, ਮਹਿਸੂਸ ਕਰ ਰਿਹਾ ਹੈ।

ਸਾਥੀਓ,

ਭਾਰਤ ਦਾ ਵੈਕਸੀਨੇਸ਼ਨ ਅਭਿਯਾਨ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ’ ਦਾ ਸਭ ਤੋਂ ਜੀਵੰਤ ਉਦਾਹਰਣ ਹੈ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿੱਚ ਇਹ ਵੀ ਆਸ਼ੰਕਾਵਾਂ ਵਿਅਕਤ ਕੀਤੀਆਂ ਜਾ ਰਹੀਆਂ ਸਨ ਕਿ ਭਾਰਤ ਜਿਹੇ ਲੋਕਤੰਤਰ ਵਿੱਚ ਇਸ ਮਹਾਮਾਰੀ ਨਾਲ ਲੜਨਾ ਬਹੁਤ ਮੁਸ਼ਕਿਲ ਹੋਵੇਗਾ । ਭਾਰਤ ਦੇ ਲਈ, ਭਾਰਤ ਦੇ ਲੋਕਾਂ ਦੇ ਲਈ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਤਨਾ ਸੰਜਮ, ਇਤਨਾ ਅਨੁਸ਼ਾਸਨ ਇੱਥੇ ਕਿਵੇਂ ਚਲੇਗਾ ?

ਲੇਕਿਨ ਸਾਡੇ ਲਈ ਲੋਕਤੰਤਰ ਦਾ ਮਤਲਬ ਹੈ- ‘ਸਬਕਾ ਸਾਥ’ਸਭ ਨੂੰ ਨਾਲ ਲੈ ਕੇ ਦੇਸ਼ ਨੇ ‘ਸਬਕੋ ਵੈਕਸੀਨ’, ‘ਮੁਫ਼ਤ ਵੈਕਸੀਨ’ ਦਾ ਅਭਿਯਾਨ ਸ਼ੁਰੂ ਕੀਤਾ । ਗ਼ਰੀਬ-ਅਮੀਰ, ਪਿੰਡ-ਸ਼ਹਿਰ, ਦੂਰ-ਸਦੂਰ, ਦੇਸ਼ ਦਾ ਇੱਕ ਹੀ ਮੰਤਰ ਰਿਹਾ ਕਿ - ਅਗਰ ਬਿਮਾਰੀ ਭੇਦਭਾਵ ਨਹੀਂ ਕਰਦੀ, ਤਾਂ ਵੈਕਸੀਨ ਵਿੱਚ ਵੀ ਭੇਦਭਾਵ ਨਹੀਂ ਹੋ ਸਕਦਾ ! ਇਸ ਲਈ, ਇਹ ਸੁਨਿਸ਼ਚਿਤ ਕੀਤਾ ਗਿਆ ਕਿ ਵੈਕਸੀਨੇਸ਼ਨ ਅਭਿਯਾਨ ’ਤੇ VIP ਕਲਚਰ ਹਾਵੀ ਨਾ ਹੋਵੇ । ਕੋਈ ਕਿਤਨੇ ਹੀ ਬੜੇ ਪਦ’ਤੇ ਕਿਉਂ ਨਾ ਰਿਹਾ ਹੋਵੇ, ਕਿਤਨਾ ਹੀ ਧਨੀ ਕਿਉਂ ਨਾ ਰਿਹਾ ਹੋਵੇ, ਉਸ ਨੂੰ ਵੈਕਸੀਨ ਸਾਧਾਰਣ ਨਾਗਰਿਕਾਂ ਦੀ ਤਰ੍ਹਾਂ ਹੀ ਮਿਲੇਗੀ।

ਸਾਥੀਓ ,

ਸਾਡੇ ਦੇਸ਼ ਦੇ ਲਈ ਇਹ ਵੀ ਕਿਹਾ ਜਾ ਰਿਹਾ ਸੀ ਕਿ ਇੱਥੇ ਜ਼ਿਆਦਾਤਰ ਲੋਕ ਟੀਕਾ ਲਗਵਾਉਣ ਹੀ ਨਹੀਂ ਆਉਣਗੇ । ਦੁਨੀਆ ਦੇ ਕਈ ਬੜੇ ਵਿਕਸਿਤ ਦੇਸ਼ਾਂ ਵਿੱਚ ਅੱਜ ਵੀ ਵੈਕਸੀਨ ਹੈਜਿਟੈਂਸੀ ਇੱਕ ਬੜੀ ਚੁਣੌਤੀ ਬਣੀ ਹੋਈ ਹੈ। ਲੇਕਿਨ ਭਾਰਤ ਦੇ ਲੋਕਾਂ ਨੇ 100 ਕਰੋੜ ਵੈਕਸੀਨ ਡੋਜ਼ ਲੈ ਕੇ ਅਜਿਹੇ ਲੋਕਾਂ ਨੂੰ ਨਿਰੁੱਤਰ ਕਰ ਦਿੱਤਾ ਹੈ।

ਸਾਥੀਓ,

ਕਿਸੇ ਅਭਿਯਾਨ ਵਿੱਚ ਜਦੋਂ ‘ਸਬਕਾ ਪ੍ਰਯਾਸ’ ਜੁੜ ਜਾਂਦਾ ਹੈ, ਤਾਂ ਪਰਿਣਾਮ ਅਦਭੁਤ ਹੀ ਹੁੰਦੇ ਹਨ । ਅਸੀਂ ਮਹਾਮਾਰੀ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਵਿੱਚ ਜਨਭਾਗੀਦਾਰੀ ਨੂੰ ਆਪਣੀ ਪਹਿਲੀ ਤਾਕਤ ਬਣਾਇਆ, ਫ਼ਸਟ ਲਾਈਨ ਆਵ੍ ਡਿਫੈਂਸ ਬਣਾਇਆ । ਦੇਸ਼ ਨੇ ਆਪਣੀ ਇਕਜੁੱਟਤਾ ਨੂੰ ਊਰਜਾ ਦੇਣ ਲਈ ਤਾਲੀ, ਥਾਲੀ ਵਜਾਈ, ਦੀਵੇ ਜਗਾਏ । ਤਦ ਕੁਝ ਲੋਕਾਂ ਨੇ ਕਿਹਾ ਸੀ ਕਿ ਕੀ ਇਸ ਨਾਲ ਬਿਮਾਰੀ ਭੱਜ ਜਾਵੇਗੀ? ਲੇਕਿਨ ਸਾਨੂੰ ਸਾਰਿਆਂ ਨੂੰ ਉਸ ਵਿੱਚ ਦੇਸ਼ ਦੀ ਏਕਤਾ ਦਿਖੀ, ਸਮੂਹਿਕ ਸ਼ਕਤੀ ਦਾ ਜਾਗਰਣ ਦਿਖਿਆ । ਇਸੇ ਤਾਕਤ ਨੇ ਕੋਵਿਡ ਵੈਕਸੀਨੇਸ਼ਨ ਵਿੱਚ ਅੱਜ ਦੇਸ਼ ਨੂੰ ਇਤਨੇ ਘੱਟ ਸਮੇਂ ਵਿੱਚ 100 ਕਰੋੜ ਤੱਕ ਪਹੁੰਚਾਇਆ ਹੈ। ਕਿਤਨੀ ਹੀ ਵਾਰ ਸਾਡੇ ਦੇਸ਼ ਨੇ ਇੱਕ ਦਿਨ ਵਿੱਚ ਇੱਕ ਕਰੋੜ ਟੀਕਾਕਰਣ ਦਾ ਅੰਕੜਾ ਪਾਰ ਕੀਤਾ ਹੈ। ਇਹ ਬਹੁਤ ਬੜੀ ਸਮਰੱਥਾ ਹੈ, ਪ੍ਰਬੰਧ ਕੌਸ਼ਲ ਹੈ, ਟੈਕਨੋਲੋਜੀ ਦਾ ਬਿਹਤਰੀਨ ਇਸਤੇਮਾਲ ਹੈ, ਜੋ ਅੱਜ ਬੜੇ-ਬੜੇ ਦੇਸ਼ਾਂ ਦੇ ਪਾਸ ਨਹੀਂ ਹੈ।

ਸਾਥੀਓ,

ਭਾਰਤ ਦਾ ਪੂਰਾ ਵੈਕਸੀਨੇਸ਼ਨ ਪ੍ਰੋਗਰਾਮ ਵਿਗਿਆਨ ਦੀ ਕੁੱਖ ਵਿੱਚ ਜਨਮਿਆ ਹੈ, ਵਿਗਿਆਨਿਕ ਅਧਾਰਾਂ ’ਤੇ ਪਣਪਿਆ ਹੈ, ਅਤੇ ਵਿਗਿਆਨਿਕ ਤਰੀਕਿਆਂ ਨਾਲ ਚਾਰੇ ਦਿਸ਼ਾਵਾਂ ਵਿੱਚ ਪਹੁੰਚਿਆ ਹੈ। ਸਾਡੇ ਸਭ ਦੇ ਲਈ ਮਾਣ ਕਰਨ ਦੀ ਬਾਤ ਹੈ ਕਿ ਭਾਰਤ ਦਾ ਪੂਰਾ ਵੈਕਸੀਨੇਸ਼ਨ ਪ੍ਰੋਗਰਾਮ, Science Born, Science Driven ਅਤੇ Science Based ਰਿਹਾ ਹੈ। ਵੈਕਸੀਨ ਬਣਨ ਤੋਂ ਪਹਿਲਾਂ ਅਤੇ ਵੈਕਸੀਨ ਲੱਗਣ ਤੱਕ, ਇਸ ਪੂਰੇ ਅਭਿਯਾਨ ਵਿੱਚ ਹਰ ਜਗ੍ਹਾ ਸਾਇੰਸ ਅਤੇ ਸਾਇੰਟਿਫ਼ਿਕ ਅਪ੍ਰੋਚ ਸ਼ਾਮਲ ਰਹੀ ਹੈ। ਸਾਡੇ ਸਾਹਮਣੇ ਚੁਣੌਤੀ ਮੈਨੂਫੈਕਚਰਿੰਗ ਨੂੰ ਲੈ ਕੇ ਵੀ ਸੀ, ਪ੍ਰੋਡਕਸ਼ਨ ਨੂੰ ਸਕੇਲਅੱਪ ਕਰਨ ਦੀ ਵੀ ਸੀ । ਇਤਨਾ ਬੜਾ ਦੇਸ਼, ਇਤਨੀ ਬੜੀ ਆਬਾਦੀ ! ਉਸ ਦੇ ਬਾਅਦ ਅਲੱਗ-ਅਲੱਗ ਰਾਜਾਂ ਵਿੱਚ, ਦੂਰ-ਦਰਾਜ ਇਲਾਕਿਆਂ ਵਿੱਚ ਸਮੇਂ ‘ਤੇ ਵੈਕਸੀਨ ਪਹੁੰਚਾਉਣਾ !

ਇਹ ਵੀ ਕਿਸੇ ਭਾਗੀਰਥ ਕਾਰਜ ਤੋਂ ਘੱਟ ਨਹੀਂ ਸੀ । ਲੇਕਿਨ, ਵਿਗਿਆਨਿਕ ਤੌਰ ਤਰੀਕਿਆਂ ਅਤੇ ਨਵੇਂ-ਨਵੇਂ ਇਨੋਵੇਸ਼ਨ ਨਾਲ ਦੇਸ਼ ਨੇ ਇਨ੍ਹਾਂ ਚੁਣੌਤੀਆਂ ਦੇ ਸਮਾਧਾਨ ਤਲਾਸ਼ੇ । ਅਸਾਧਾਰਣ ਸਪੀਡ ਨਾਲ ਸੰਸਾਧਨਾਂ ਨੂੰ ਵਧਾਇਆ ਗਿਆ । ਕਿਸ ਰਾਜ ਨੂੰ ਕਿਤਨੀ ਵੈਕਸੀਨ ਕਦੋਂ ਮਿਲਣੀ ਚਾਹੀਦੀ ਹੈ, ਕਿਸ ਇਲਾਕੇ ਵਿੱਚ ਕਿਤਨੀ ਵੈਕਸੀਨ ਪਹੁੰਚਣੀ ਚਾਹੀਦੀ ਹੈ, ਇਸ ਦੇ ਲਈ ਵੀ ਵਿਗਿਆਨਿਕ ਫਾਰਮੂਲੇ ਦੇ ਤਹਿਤ ਕੰਮ ਹੋਇਆ । ਸਾਡੇ ਦੇਸ਼ ਨੇ ਕੋਵਿਨ ਪਲੈਟਫ਼ਾਰਮ ਦੀ ਜੋ ਵਿਵਸਥਾ ਬਣਾਈ ਹੈ, ਉਹ ਵੀ ਵਿਸ਼ਵ ਵਿੱਚ ਆਕਰਸ਼ਣ ਦਾ ਕੇਂਦਰ ਹੈ। ਭਾਰਤ ਵਿੱਚ ਬਣੇ ਕੋਵਿਨ ਪਲੈਟਫਾਰਮ ਨੇ, ਨਾ ਕੇਵਲ ਆਮ ਲੋਕਾਂ ਨੂੰ ਸਹੂਲਅਤ ਦਿੱਤੀ, ਬਲਕਿ ਸਾਡੇ ਮੈਡੀਕਲ ਸਟਾਫ਼ ਦੇ ਕੰਮ ਨੂੰ ਵੀ ਅਸਾਨ ਬਣਾਇਆ ।

ਸਾਥੀਓ,

ਅੱਜ ਚਾਰੋਂ ਤਰਫ ਇੱਕ ਵਿਸ਼ਵਾਸ ਹੈ, ਉਤਸ਼ਾਹ ਹੈ , ਉਮੰਗ ਹੈ। ਸਮਾਜ ਤੋਂ ਲੈ ਕੇ ਇਕੌਨਮੀ, ਅਸੀਂ ਹਰ ਤਬਕੇ ਤੇ ਦੇਖੀਏ optimism, optimism , optimism ਹੀ ਨਜ਼ਰ ਆਉਂਦਾ ਹੈ। ਐਕਸਪਰਟਸ ਅਤੇ ਦੇਸ਼-ਵਿਦੇਸ਼ ਦੀਆਂ ਅਨੇਕ ਏਜੰਸੀਜ਼ ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਬਹੁਤ ਸਕਾਰਾਤਮਕ ਹਨ। ਅੱਜ ਭਾਰਤੀ ਕੰਪਨੀਆਂ ਵਿੱਚ ਨਾ ਸਿਰਫ਼ ਰਿਕਾਰਡ ਇਨਵੈਸਟਮੈਂਟ ਆ ਰਿਹਾ ਹੈ ਬਲਕਿ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣ ਰਹੇ ਹਨ। ਸਟਾਰਟ-ਅੱਪਸ ਵਿੱਚ ਰਿਕਾਰਡ ਇਨਵੈਸਟਮੈਂਟ ਦੇ ਨਾਲ ਹੀ ਰਿਕਾਰਡ ਸਟਾਰਟ-ਅੱਪਸ , ਯੂਨੀਕੌਰਨ ਬਣ ਰਹੇ ਹਨ। ਹਾਊਸਿੰਗ ਸੈਕਟਰ ਵਿੱਚ ਵੀ ਨਵੀਂ ਊਰਜਾ ਦਿਖ ਰਹੀ ਹੈ ।

ਪਿਛਲੇ ਮਹੀਨਿਆਂ ਵਿੱਚ ਕੀਤੇ ਗਏ ਕਈ ਸਾਰੇ ਰਿਫਾਰਮਸ-ਕਈ ਸਾਰੇ ਇਨੀਸ਼ੀਏਟਿਵ, ਗਤੀ ਸ਼ਕਤੀ ਤੋਂ ਲੈ ਕੇ ਨਵੀਂ ਡ੍ਰੋਨ ਪਾਲਿਸੀ ਤੱਕ ਭਾਰਤ ਦੀ ਅਰਥਵਿਵਸਥਾ ਨੂੰ ਹੋਰ ਤੇਜ਼ੀ ਨਾਲ ਅੱਗੇ ਵਧ ਵਿੱਚ ਬੜੀ ਭੂਮਿਕਾ ਨਿਭਾਉਣਗੇ। ਕੋਰੋਨਾ ਕਾਲ ਵਿੱਚ ਖੇਤੀਬਾੜੀ ਖੇਤਰ ਨੇ ਸਾਡੀ ਅਰਥਵਿਵਸਥਾ ਨੂੰ ਮਜ਼ਬੂਤੀ ਨਾਲ ਸੰਭਾਲ਼ੀ ਰੱਖਿਆ । ਅੱਜ ਰਿਕਾਰਡ ਲੈਵਲ ਤੇ ਅਨਾਜ ਦੀ ਸਰਕਾਰੀ ਖਰੀਦ ਹੋ ਰਹੀ ਹੈ , ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸਾ ਜਾ ਰਿਹਾ ਹੈ । ਵੈਕਸੀਨ ਦੇ ਵਧਦੀ ਹੋਈ ਕਵਰੇਜ ਦੇ ਨਾਲ - ਨਾਲ ਆਰਥਿਕ - ਸਮਾਜਿਕ ਗਤੀਵਿਧੀਆਂ ਹੋਣ , ਖੇਡ ਜਗਤ ਹੋਵੇ , ਟੂਰਿਜ਼ਮ ਹੋਵੇ, ਇੰਟਰਟੇਨਮੈਂਟ ਹੋਵੇ, ਸਭ ਤਰਫ਼ ਸਕਾਰਾਤਮਕ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ। ਆਉਣ ਵਾਲੇ ਤਿਉਹਾਰਾਂ ਦਾ ਮੌਸਮ ਇਸ ਨੂੰ ਹੋਰ ਗਤੀ ਦੇਵੇਗਾ , ਹੋਰ ਸ਼ਕਤੀ ਦੇਵੇਗਾ ।

ਸਾਥੀਓ ,

ਇੱਕ ਜ਼ਮਾਨਾ ਸੀ ਜਦੋਂ Made in ਇਹ country, made in ਉਹ country ਦਾ ਬਹੁਤ ਕ੍ਰੇਜ ਹੋਇਆ ਕਰਦਾ ਸੀ। ਲੇਕਿਨ ਅੱਜ ਹਰ ਦੇਸ਼ਵਾਸੀ ਇਹ ਸਾਖਿਆਤ ਅਨੁਭਵ ਕਰ ਰਿਹਾ ਹੈ ਕਿ Made in India ਦੀ ਤਾਕਤ ਬਹੁਤ ਬੜੀ ਹੈ। ਅਤੇ ਇਸ ਲਈ, ਅੱਜ ਮੈਂ ਤੁਹਾਨੂੰ ਫਿਰ ਇਹ ਕਹਾਂਗਾ ਕਿ ਸਾਨੂੰ ਹਰ ਛੋਟੀ ਤੋਂ ਛੋਟੀ ਚੀਜ਼ , ਜੋ Made in India ਹੋਵੇ , ਜਿਸ ਨੂੰ ਬਣਾਉਣ ਵਿੱਚ ਕਿਸੇ ਭਾਰਤਵਾਸੀ ਦਾ ਪਸੀਨਾ ਵਹਿਆ ਹੋਵੇ , ਉਸ ਨੂੰ ਖਰੀਦਣ ਤੇ ਜ਼ੋਰ ਦੇਣਾ ਚਾਹੀਦਾ ਹੈ । ਅਤੇ ਇਹ ਸਭ ਦੇ ਪ੍ਰਯਾਸ ਨਾਲ ਹੀ ਸੰਭਵ ਹੋਵੇਗਾ। ਜਿਵੇਂ ਸਵੱਛ ਭਾਰਤ ਅਭਿਯਾਨ , ਇੱਕ ਜਨ-ਅੰਦੋਲਨ ਹੈ , ਉਸੇ ਤਰ੍ਹਾਂ ਹੀ ਭਾਰਤ ਵਿੱਚ ਬਣੀ ਚੀਜ਼ ਖਰੀਦਣਾ , ਭਾਰਤੀਆਂ ਦੁਆਰਾ ਬਣਾਈ ਚੀਜ਼ ਖਰੀਦਣਾ, Vocal for Local ਹੋਣਾ , ਇਹ ਸਾਨੂੰ ਵਿਵਹਾਰ ਵਿੱਚ ਲਿਆਉਣਾ ਹੀ ਹੋਵੇਗਾ। ਅਤੇ ਮੈਨੂੰ ਵਿਸ਼ਵਾਸ ਹੈ , ਸਭ ਦੇ ਪ੍ਰਯਾਸ ਨਾਲ ਅਸੀਂ ਇਹ ਵੀ ਕਰਕੇ ਰਹਾਂਗੇ । ਤੁਸੀਂ ਯਾਦ ਕਰੋ, ਪਿਛਲੀ ਦੀਵਾਲੀ , ਹਰ ਕਿਸੇ ਦੇ ਮਨ - ਮਸਤਕ ਵਿੱਚ ਇੱਕ ਤਣਾਅ ਸੀ ।

ਲੇਕਿਨ ਇਸ ਦੀਵਾਲੀ, 100 ਕਰੋੜ ਵੈਕਸੀਨ ਡੋਜ਼ ਦੇ ਕਾਰਨ , ਇੱਕ ਵਿਸ਼ਵਾਸ ਦਾ ਭਾਵ ਹੈ। ਅਗਰ ਮੇਰੇ ਦੇਸ਼ ਦੀ ਵੈਕਸੀਨ ਮੈਨੂੰ ਸੁਰੱਖਿਆ ਦੇ ਸਕਦੇ ਹਨ ਤਾਂ ਮੇਰੇ ਦੇਸ਼ ਦਾ ਉਤਪਾਦਨ , ਮੇਰੇ ਦੇਸ਼ ਵਿੱਚ ਬਣੇ ਸਮਾਨ , ਮੇਰੀ ਦੀਵਾਲੀ ਹੋਰ ਵੀ ਸ਼ਾਨਦਾਰ ਬਣਾ ਸਕਦੀ ਹੈ । ਦੀਵਾਲੀ ਦੇ ਦੌਰਾਨ ਵਿਕਰੀ ਇੱਕ ਤਰਫ ਅਤੇ ਬਾਕੀ ਸਾਲ ਦੀ ਵਿਕਰੀ ਇੱਕ ਤਰਫ ਹੁੰਦੀ ਹੈ । ਸਾਡੇ ਇੱਥੇ ਦੀਵਾਲੀ ਦੇ ਸਮੇਂ ਤਿਉਹਾਰਾਂ ਦੇ ਸਮੇਂ ਵਿਕਰੀ ਇੱਕਦਮ ਵਧ ਜਾਂਦੀ ਹੈ । 100 ਕਰੋੜ ਵੈਕਸੀਨ ਡੋਜ਼ , ਸਾਡੇ ਛੋਟੇ-ਛੋਟੇ ਦੁਕਾਨਦਾਰਾਂ , ਸਾਡੇ ਛੋਟੇ - ਛੋਟੇ ਉੱਦਮੀਆਂ , ਸਾਡੇ ਰੇਹੜੀ - ਪਟੜੀ ਵਾਲੇ ਭਾਈਆਂ - ਭੈਣਾਂ , ਸਭ ਦੇ ਲਈ ਆਸ਼ਾਂ ਦੀ ਕਿਰਨ ਬਣ ਕੇ ਆਈ ਹੈ ।

ਸਾਥੀਓ ,

ਅੱਜ ਸਾਡੇ ਸਾਹਮਣੇ ਅੰਮ੍ਰਿਤ ਮਹੋਤਸਵ ਦੇ ਸੰਕਲਪ ਹਨ, ਤਾਂ ਅਜਿਹੇ ਵਿੱਚ ਸਾਡੀ ਇਹ ਸਫਲਤਾ ਸਾਨੂੰ ਇੱਕ ਨਵਾਂ ‍ਆਤਮਵਿਸ਼ਵਾਸ ਦਿਵਾਉਂਦੀ ਹੈ। ਅਸੀਂ ਅੱਜ ਕਹਿ ਸਕਦੇ ਹਾਂ ਕਿ ਦੇਸ਼ ਬੜੇ ਲਕਸ਼ ਤੈਅ ਕਰਨਾ ਅਤੇ ਉਨ੍ਹਾਂ ਨੂੰ ਹਾਸਲ ਕਰਨਾ ਬਖੂਬੀ ਜਾਣਦਾ ਹੈ। ਲੇਕਿਨ, ਇਸ ਦੇ ਲਈ ਸਾਨੂੰ ਨਿਰੰਤਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਸੀਂ ਲਾਪਰਵਾਹ ਨਹੀਂ ਹੋਣਾ ਹੈ। ਕਵਚ ਕਿਤਨਾ ਹੀ ਉੱਤਮ ਹੋਵੇ, ਕਵਚ ਕਿਤਨਾ ਹੀ ਆਧੁਨਿਕ ਹੋਵੇ, ਕਵਚ ਤੋਂ ਸੁਰੱਖਿਆ ਦੀ ਪੂਰੀ ਗਰੰਟੀ ਹੋਵੇ, ਤਾਂ ਵੀ ਜਦੋਂ ਤੱਕ ਯੁੱਧ ਚਲ ਰਿਹਾ ਹੈ, ਹਥਿਆਰ ਨਹੀਂ ਸੁੱਟੇ ਜਾਂਦੇ। ਮੇਰੀ ਤਾਕੀਦ ਹੈ , ਕਿ ਸਾਨੂੰ ਆਪਣੇ ਤਿਉਹਾਰਾਂ ਨੂੰ ਪੂਰੀ ਸਤਰਕਤਾ ਦੇ ਨਾਲ ਹੀ ਮਨਾਉਣਾ ਹੈ । ਅਤੇ ਜਿੱਥੋਂ ਤੱਕ ਮਾਸਕ ਦਾ ਸਵਾਲ ਹੈ , ਕਦੇ - ਕਦੇ ਜ਼ਰਾ ਲੇਕਿਨ ਹੁਣ ਤਾਂ ਡਿਜ਼ਾਈਨ ਦੀ ਦੁਨੀਆ ਵੀ ਮਾਸਕ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਮੇਰਾ ਇਤਨਾ ਹੀ ਕਹਿਣਾ ਹੈ ਜਿਵੇਂ ਸਾਨੂੰ ਜੁੱਤੇ ਪਹਿਨ ਕੇ ਹੀ ਬਾਹਰ ਜਾਣ ਦੀ ਆਦਤ ਲਗ ਗਈ ਹੈ , ਬਸ ਉਸੇ ਤਰ੍ਹਾਂ ਹੀ ਮਾਸਕ ਨੂੰ ਵੀ ਇੱਕ ਸਹਿਜ ਸੁਭਾਅ ਬਣਾਉਣਾ ਹੀ ਹੋਵੇਗਾ । ਜਿਨ੍ਹਾਂ ਨੂੰ ਹੁਣ ਤੱਕ ਵੈਕਸੀਨ ਨਹੀਂ ਲਗੀ ਹੈ, ਉਹ ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ । ਜਿਨ੍ਹਾਂ ਨੂੰ ਵੈਕਸੀਨ ਲਗ ਗਈ ਹੈ , ਉਹ ਦੂਸਰਿਆਂ ਨੂੰ ਪ੍ਰੇਰਿਤ ਕਰਨ। ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਭ ਮਿਲ ਕੇ ਪ੍ਰਯਾਸ ਕਰਾਂਗੇ, ਤਾਂ ਕੋਰੋਨਾ ਨੂੰ ਹੋਰ ਜਲਦੀ ਹਰਾ ਸਕਾਂਗੇ । ਆਪ ਸਭ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਇੱਕ ਵਾਰ ਫਿਰ ਬਹੁਤ – ਬਹੁਤ ਸ਼ੁਭਕਾਮਨਾਵਾਂ। ਬਹੁਤ - ਬਹੁਤ ਧੰਨਵਾਦ!

 

***

ਡੀਐੱਸ/ਵੀਜੇ/ਐੱਸਜੇ/ਏਕੇ



(Release ID: 1765742) Visitor Counter : 226