ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਜਕੀਯ ਮੈਡੀਕਲ ਕਾਲਜ, ਕੁਸ਼ੀਨਗਰ ਦਾ ਨੀਂਹ ਪੱਥਰ ਰੱਖਿਆ
ਉਨ੍ਹਾਂ ਕੁਸ਼ੀਨਗਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖੇ
"ਜਦੋਂ ਬੁਨਿਆਦੀ ਸੁਵਿਧਾਵਾਂ ਮਿਲਦੀਆਂ ਹਨ ਤਾਂ ਵੱਡੇ ਸੁਪਨੇ ਦੇਖਣ ਦਾ ਹੌਂਸਲਾ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ"
"ਉੱਤਰ ਪ੍ਰਦੇਸ਼ ਨੂੰ 6-7 ਦਹਾਕਿਆਂ ਤੱਕ ਹੀ ਸੀਮਿਤ ਨਹੀਂ ਕੀਤਾ ਜਾ ਸਕਦਾ। ਇਹ ਉਹ ਧਰਤੀ ਹੈ ਜਿਸਦਾ ਇਤਿਹਾਸ ਸਦੀਵੀ ਹੈ, ਜਿਸਦਾ ਯੋਗਦਾਨ ਸਦੀਵੀ ਹੈ"
"ਡਬਲ ਇੰਜਣ ਦੀ ਸਰਕਾਰ ਡਬਲ ਸ਼ਕਤੀ ਨਾਲ ਸਥਿਤੀ ਨੂੰ ਸੁਧਾਰ ਰਹੀ ਹੈ"
"ਸਵਾਮਿਤਵ ਯੋਜਨਾ ਭਵਿੱਖ ਵਿੱਚ ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਸਮ੍ਰਿੱਧੀ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਾਲੀ ਹੈ"
"ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜ਼ਰੀਏ ਯੂਪੀ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 37,000 ਕਰੋੜ ਰੁਪਏ ਤੋਂ ਵੱਧ ਰਕਮ ਜਮ੍ਹਾਂ ਕਰਵਾਈ ਜਾ ਚੁਕੀ ਹੈ”
प्रविष्टि तिथि:
20 OCT 2021 2:35PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਕੀਯ ਮੈਡੀਕਲ ਕਾਲਜ, ਕੁਸ਼ੀਨਗਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕੁਸ਼ੀਨਗਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖੇ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਸ਼ੀਨਗਰ ਵਿੱਚ ਮੈਡੀਕਲ ਕਾਲਜ ਨਾਲ, ਡਾਕਟਰ ਬਣਨ ਜਾਂ ਗੁਣਵਤਾਪੂਰਨ ਮੈਡੀਕਲ ਬੁਨਿਆਦੀ ਢਾਂਚਾ ਹੋਣ ਦੀਆਂ ਸਥਾਨਕ ਇੱਛਾਵਾਂ ਪੂਰੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ, ਆਪਣੀ ਭਾਸ਼ਾ ਵਿੱਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦੀ ਸੰਭਾਵਨਾ ਹਕੀਕਤ ਬਣਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕੁਸ਼ੀਨਗਰ ਦੇ ਸਥਾਨਕ ਨੌਜਵਾਨ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਬੁਨਿਆਦੀ ਸੁਵਿਧਾਵਾਂ ਉਪਲਬਧ ਹੋਣ ਤਾਂ ਵੱਡੇ ਸੁਪਨੇ ਦੇਖਣ ਦਾ ਹੌਂਸਲਾ ਅਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਜੋ ਵਿਅਕਤੀ ਬੇਘਰ ਹੁੰਦਾ ਹੈ, ਝੁੱਗੀ-ਝੌਂਪੜੀ ਵਿੱਚ ਰਹਿੰਦਾ ਹੈ, ਜਦੋਂ ਉਸ ਨੂੰ ਪੱਕਾ ਘਰ ਮਿਲਦਾ ਹੈ, ਜਦੋਂ ਘਰ ਵਿੱਚ ਟਾਇਲਟ ਹੁੰਦਾ ਹੈ, ਬਿਜਲੀ ਦਾ ਕਨੈਕਸ਼ਨ, ਗੈਸ ਦਾ ਕਨੈਕਸ਼ਨ ਹੁੰਦਾ ਹੈ, ਪਾਣੀ ਟੂਟੀ ਤੋਂ ਆਉਂਦਾ ਹੈ, ਤਾਂ ਗ਼ਰੀਬ ਦਾ ਵਿਸ਼ਵਾਸ ਹੋਰ ਵਧਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜ ਵਿੱਚ ‘ਦੋਹਰੇ ਇੰਜਣ’ ਵਾਲੀ ਸਰਕਾਰ ਦੋਹਰੀ ਤਾਕਤ ਨਾਲ ਸਥਿਤੀ ਵਿੱਚ ਸੁਧਾਰ ਕਰ ਰਹੀ ਹੈ। ਉਨ੍ਹਾਂ ਇਸ ਤੱਥ 'ਤੇ ਅਫਸੋਸ ਪ੍ਰਗਟ ਕੀਤਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਗ਼ਰੀਬਾਂ ਦੇ ਮਾਣ ਅਤੇ ਪ੍ਰਗਤੀ ਦੀ ਪਰਵਾਹ ਨਹੀਂ ਕੀਤੀ ਅਤੇ ਵੰਸ਼ਵਾਦ ਦੀ ਰਾਜਨੀਤੀ ਦੇ ਮਾੜੇ ਪ੍ਰਭਾਵਾਂ ਨੇ ਬਹੁਤ ਸਾਰੇ ਚੰਗੇ ਉਪਾਵਾਂ ਨੂੰ ਗ਼ਰੀਬਾਂ ਵਿਚੋਂ ਸਭ ਤੋਂ ਗ਼ਰੀਬਾਂ ਤੱਕ ਪਹੁੰਚਣ ਤੋਂ ਰੋਕਿਆ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਰਾਮ ਮਨੋਹਰ ਲੋਹੀਆ ਕਹਿੰਦੇ ਸਨ ਕਿ - ਕਰਮ ਨੂੰ ਦਇਆ ਨਾਲ ਜੋੜੋ, ਇਸ ਨੂੰ ਪੂਰੀ ਤਰ੍ਹਾਂ ਤਰਸ ਨਾਲ ਜੋੜੋ। ਪਰ ਜੋ ਲੋਕ ਪਹਿਲਾਂ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੂੰ ਗ਼ਰੀਬਾਂ ਦੇ ਦਰਦ ਦੀ ਕੋਈ ਪਰਵਾਹ ਨਹੀਂ ਸੀ, ਪਿਛਲੀ ਸਰਕਾਰ ਨੇ ਆਪਣੇ ਕਰਮ ਨੂੰ ਘੁਟਾਲਿਆਂ ਅਤੇ ਅਪਰਾਧਾਂ ਨਾਲ ਜੋੜਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਵਾਮਿਤਵ ਯੋਜਨਾ ਸ਼ੁਰੂ ਕੀਤੀ ਹੈ ਜੋ ਭਵਿੱਖ ਵਿੱਚ ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਸਮ੍ਰਿੱਧੀ ਦੇ ਨਵੇਂ ਦਰਵਾਜ਼ੇ ਖੋਲ੍ਹਣ ਜਾ ਰਹੀ ਹੈ। ਪੀਐੱਮ ਸਵਾਮਿਤਵ ਯੋਜਨਾ ਦੇ ਤਹਿਤ, ਪਿੰਡ ਦੇ ਮਕਾਨਾਂ ਦੀ ਮਲਕੀਅਤ ਦੇ ਦਸਤਾਵੇਜ਼ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਟਾਇਲਟ ਅਤੇ ਉਜਵਲਾ ਜਿਹੀਆਂ ਯੋਜਨਾਵਾਂ ਨਾਲ, ਭੈਣਾਂ ਅਤੇ ਬੇਟੀਆਂ ਸੁਰੱਖਿਅਤ ਅਤੇ ਸਨਮਾਨਿਤ ਮਹਿਸੂਸ ਕਰਰਹੀਆਂ ਹਨ। ਪੀਐੱਮ ਆਵਾਸ ਯੋਜਨਾ ਵਿੱਚ, ਜ਼ਿਆਦਾਤਰ ਘਰ, ਘਰ ਦੀਆਂ ਮਹਿਲਾਵਾਂ ਦੇ ਨਾਮ ‘ਤੇ ਹਨ।
ਪਹਿਲੇ ਸਮਿਆਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2017 ਤੋਂ ਪਹਿਲਾਂ ਦੀ ਸਰਕਾਰ ਦੀ ਨੀਤੀ ਨੇ ਮਾਫੀਆ ਨੂੰ ਖੁੱਲ੍ਹੀ ਲੁੱਟ ਲਈ ਖੁੱਲ੍ਹੀ ਛੂਟ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਯੋਗੀ ਜੀ ਦੀ ਅਗਵਾਈ ਵਿੱਚ ਮਾਫੀਆ ਲੋਕ ਮੁਆਫੀ ਮੰਗਣ ਲਈ ਇਧਰ-ਉਧਰ ਭੱਜ ਰਹੇ ਹਨ ਅਤੇ ਮਾਫੀਆ ਯੋਗੀ ਜੀ ਦੀ ਸਰਕਾਰ ਦੇ ਅਧੀਨ ਸਭ ਤੋਂ ਜ਼ਿਆਦਾ ਦੁੱਖ ਝੱਲ ਰਹੇ ਹਨ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉੱਤਰ ਪ੍ਰਦੇਸ਼ ਉਹ ਰਾਜ ਹੈ ਜਿਸ ਨੇ ਦੇਸ਼ ਨੂੰ ਵੱਧ ਤੋਂ ਵੱਧ ਪ੍ਰਧਾਨ ਮੰਤਰੀ ਦਿੱਤੇ ਹਨ। ਇਹ ਉੱਤਰ ਪ੍ਰਦੇਸ਼ ਦੀ ਵਿਸ਼ੇਸ਼ਤਾ ਹੈ, ਹਾਲਾਂਕਿ, "ਉੱਤਰ ਪ੍ਰਦੇਸ਼ ਦੀ ਪਹਿਚਾਣ ਸਿਰਫ਼ ਇਸ ਗੱਲ ਤੱਕ ਹੀ ਸੀਮਿਤ ਨਹੀਂ ਹੋ ਸਕਦੀ। ਉੱਤਰ ਪ੍ਰਦੇਸ਼ ਨੂੰ 6-7 ਦਹਾਕਿਆਂ ਤੱਕ ਹੀ ਸੀਮਿਤ ਨਹੀਂ ਕੀਤਾ ਜਾ ਸਕਦਾ। ਇਹ ਉਹ ਧਰਤੀ ਹੈ ਜਿਸ ਦਾ ਇਤਿਹਾਸ ਸਦੀਵੀ ਹੈ, ਜਿਸ ਦਾ ਯੋਗਦਾਨ ਸਦੀਵੀ ਹੈ।” ਭਗਵਾਨ ਰਾਮ ਨੇ ਇਸ ਧਰਤੀ ‘ਤੇ ਅਵਤਾਰ ਲਿਆ; ਭਗਵਾਨ ਸ਼੍ਰੀ ਕ੍ਰਿਸ਼ਨ ਅਵਤਾਰ ਵੀ ਇੱਥੇ ਪ੍ਰਗਟ ਹੋਏ। 24 ਵਿੱਚੋਂ 18 ਜੈਨ ਤੀਰਥੰਕਰ ਉੱਤਰ ਪ੍ਰਦੇਸ਼ ਵਿੱਚ ਪ੍ਰਗਟ ਹੋਏ। ਉਨ੍ਹਾਂ ਕਿਹਾ ਕਿ ਮੱਧਕਾਲੀਨ ਕਾਲ ਵਿੱਚ, ਤੁਲਸੀਦਾਸ ਅਤੇ ਕਬੀਰਦਾਸ ਵਰਗੀਆਂ ਯੁਗ-ਨਿਰਮਾਣ ਸ਼ਖਸੀਅਤਾਂ ਵੀ ਇਸ ਧਰਤੀ ‘ਤੇ ਪੈਦਾ ਹੋਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਰਾਜ ਨੂੰ ਸੰਤ ਰਵਿਦਾਸ ਜਿਹੇ ਸਮਾਜ ਸੁਧਾਰਕ ਨੂੰ ਜਨਮ ਦੇਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਇੱਕ ਅਜਿਹਾ ਖੇਤਰ ਹੈ ਜਿੱਥੇ ਹਰ ਕਦਮ ‘ਤੇ ਤੀਰਥ ਯਾਤਰਾਵਾਂ ਹੁੰਦੀਆਂ ਹਨ, ਅਤੇ ਹਰ ਕਣ ਵਿੱਚ ਊਰਜਾ ਹੁੰਦੀ ਹੈ। ਵੇਦਾਂ ਅਤੇ ਪੁਰਾਣਾਂ ਨੂੰ ਕਲਮਬੱਧ ਕਰਨ ਦਾ ਕੰਮ ਇੱਥੇ ਨੈਮਿਸ਼ਾਰਣਯ (Naimisharanya) ਵਿੱਚ ਕੀਤਾ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅਵਧ ਖੇਤਰ ਵਿੱਚ ਹੀ ਇੱਥੇ ਅਯੁੱਧਿਆ ਜਿਹਾ ਤੀਰਥ ਸਥਾਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਗੌਰਵਪੂਰਨ ਸਿੱਖ ਗੁਰੂ ਪਰੰਪਰਾ ਦਾ ਵੀ ਉੱਤਰ ਪ੍ਰਦੇਸ਼ ਨਾਲ ਡੂੰਘਾ ਸਬੰਧ ਹੈ। ਆਗਰਾ ਦਾ ‘ਗੁਰੂ ਕਾ ਤਾਲ’ ਗੁਰਦੁਆਰਾ ਅਜੇ ਵੀ ਗੁਰੂ ਤੇਗ਼ ਬਹਾਦਰ ਜੀ ਦੀ ਮਹਿਮਾ ਦਾ ਗਵਾਹ ਹੈ, ਉਨ੍ਹਾਂ ਦੀ ਬਹਾਦਰੀ ਜਿੱਥੇ ਉਨ੍ਹਾਂ ਨੇ ਔਰੰਗਜ਼ੇਬ ਨੂੰ ਚੁਣੌਤੀ ਦਿੱਤੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਕਿਸਾਨਾਂ ਤੋਂ ਖਰੀਦ ਵਿੱਚ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਹੁਣ ਤੱਕ, ਉਪਜ ਦੀ ਖਰੀਦ ਲਈ ਤਕਰੀਬਨ 80,000 ਕਰੋੜ ਰੁਪਏ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜ਼ਰੀਏ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 37,000 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾਏ ਗਏ ਹਨ।
********* *********
ਡੀਐੱਸ/ਏਕੇ
(रिलीज़ आईडी: 1765323)
आगंतुक पटल : 210
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam