ਪ੍ਰਧਾਨ ਮੰਤਰੀ ਦਫਤਰ

ਕੇਵਡੀਆ ਵਿੱਚ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ( ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸੰਯੁਕਤ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 20 OCT 2021 10:28AM by PIB Chandigarh

ਲੋਕਪਾਲ ਦੇ ਪ੍ਰਧਾਨ ਜਸਟਿਸ ਪਿਨਾਕੀ ਚੰਦ੍ਰ ਘੋਸ਼ ਜੀ, ਸੈਂਟਰਲ ਵਿਜੀਲੈਂਸ ਕਮਿਸ਼ਨਰ ਸੁਰੇਸ਼ ਐੱਨ. ਪਟੇਲ ਜੀ, ਸੀਬੀਆਈ ਡਾਇਰੈਕਟਰ ਸੁਬੋਧ ਕੁਮਾਰ ਜਾਯਸਵਾਲ ਜੀ, ਪ੍ਰਤਿਸ਼ਠਿਤ ਪੈਨਲਿਸਟ, ਅਲੱਗ-ਅਲੱਗ ਰਾਜਾਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਗਣ, ਪ੍ਰੋਗਰਾਮ ਵਿੱਚ ਉਪਸਥਿਤ ਹੋਰ ਮਹਾਨੁਭਾਵ,

ਦੇਵੀਓ ਅਤੇ ਸੱਜਣੋਂ !

ਕਰਪਸ਼ਨ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਦੇ ਸਾਰਥਕ ਸਮਾਧਾਨ ਤਲਾਸ਼ਣ ਦੇ ਲਈ, ਆਪ ਸਭ ਸਰਦਾਰ ਵੱਲਭਭਾਈ ਪਟੇਲ ਦੀ ਨਿਕਟਤਾ ਵਿੱਚ ਮਹਾਮੰਥਨ ਦੇ ਲਈ ਜੁਟੇ ਹੋ। ਸਰਦਾਰ ਪਟੇਲ ਨੇ ਹਮੇਸ਼ਾ, ਗਵਰਨੈਂਸ ਨੂੰ ਭਾਰਤ ਦੇ ਵਿਕਾਸ ਦਾ, ਜਨ ਸਰੋਕਾਰ ਦਾ, ਜਨਹਿਤ ਦਾ, ਅਧਾਰ ਬਣਾਉਣ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਸੀ। ਅੱਜ ਅਸੀਂ ਭਾਰਤ ਦੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਆਉਣ ਵਾਲੇ 25 ਵਰ੍ਹਿਆਂ, ਯਾਨੀ ਇਸ ਅੰਮ੍ਰਿਤਕਾਲ ਵਿੱਚ ਆਤਮਨਿਰਭਰ ਭਾਰਤ ਦੇ ਵਿਰਾਟ ਸੰਕਲਪਾਂ ਦੀ ਸਿੱਧੀ ਦੀ ਤਰਫ਼ ਦੇਸ਼ ਵਧ ਰਿਹਾ ਹੈ। ਅੱਜ ਅਸੀਂ ਗੁੱਡ ਗਵਰਨੈਂਸ ਨੂੰ ਇੱਕ ਪ੍ਰਕਾਰ ਨਾਲ – ਗੁਡ ਗਵਰਨੈਂਸ ਪ੍ਰੋ ਪੀਪਲ, ਪ੍ਰੋਐਕਟਿਵ ਗਵਰਨੈਂਸ ਨੂੰ ਸਸ਼ਕਤ ਕਰਨ ਵਿੱਚ ਜੁਟੇ ਹਾਂ। ਅਜਿਹੇ ਸਮੇਂ ਵਿੱਚ ਆਪ ਸਭ ਸਾਥੀਆਂ ਦੀ ਉੱਦਮਤਾ, ਕਰਮਸ਼ੀਲਤਾ ਸਰਦਾਰ ਸਾਹੇਬ ਦੇ ਆਦਰਸ਼ਾਂ ਨੂੰ ਮਜ਼ਬੂਤ ਕਰਨ ਵਾਲੀ ਹੈ।

ਸਾਥੀਓ,

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-

ਨਯਾਯਮੂਲੰ ਸੁਰਾਜਯੰ

ਸਯਾਤ੍ ! (न्यायमूलं सुराज्यं

स्यात् !)

ਯਾਨੀ ਸੁਰਾਜ ਤਦੇ ਸੰਭਵ ਹੈ ਜਦੋਂ ਸਾਰਿਆਂ ਨੂੰ ਨਿਆਂ ਮਿਲੇ। ਭ੍ਰਿਸ਼ਟਾਚਾਰ-ਕਰਪਸ਼ਨ, ਛੋਟਾ ਹੋਵੇ ਜਾਂ ਬੜਾ, ਉਹ ਕਿਸੇ ਨਾ ਕਿਸੇ ਦਾ ਹੱਕ ਖੋਹ ਲੈਂਦਾ ਹੈ। ਇਹ ਦੇਸ਼ ਦੇ ਆਮ ਨਾਗਰਿਕ ਨੂੰ ਉਸ ਦੇ ਅਧਿਕਾਰਾਂ ਤੋਂ ਵੰਚਿਤ ਕਰਦਾ ਹੈ, ਰਾਸ਼ਟਰ ਦੀ ਪ੍ਰਗਤੀ ਵਿੱਚ ਬਾਧਕ ਹੁੰਦਾ ਹੈ ਅਤੇ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੀ ਸਮੂਹਿਕ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਆਪ ਸਭ ਸਾਥੀਆਂ ‘ਤੇ, ਜਿਨ੍ਹਾਂ ਸੰਸਥਾਨਾਂ ਨਾਲ ਤੁਹਾਡਾ ਸਬੰਧ ਹੈ ਉਨ੍ਹਾਂ ‘ਤੇ, ਕਰਪਸ਼ਨ ਰੂਪੀ ਅਨਿਆ ਨੂੰ ਖ਼ਤਮ ਕਰਨ ਦੀ ਬਹੁਤ ਬੜੀ ਜ਼ਿੰਮੇਦਾਰੀ ਹੈ। ਅੱਜ ਤੁਹਾਨੂੰ ਸਰਦਾਰ ਪਟੇਲ ਜੀ ਦੀ ਛਤਰਛਾਇਆ ਵਿੱਚ, ਅਤੇ ਮਾਤਾ ਨਰਮਦਾ ਦੇ ਤਟ ‘ਤੇ ਆਪਣੇ ਸੰਕਲਪ ਨੂੰ ਫਿਰ ਦੁਹਰਾਉਣਾ ਹੈ, ਦੇਸ਼ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੇ ਅਹਿਸਾਸ ਨੂੰ ਨਵੀਂ ਊਰਜਾ ਨਾਲ ਭਰਨਾ ਹੈ।

ਸਾਥੀਓ,

ਬੀਤੇ 6-7 ਸਾਲਾਂ ਦੇ ਨਿਰੰਤਰ ਪ੍ਰਯਾਸਾਂ ਨਾਲ ਅਸੀਂ ਦੇਸ਼ ਵਿੱਚ ਇੱਕ ਵਿਸ਼ਵਾਸ ਕਾਇਮ ਕਰਨ ਵਿੱਚ ਸਫ਼ਲ ਹੋਏ ਹਾਂ, ਕਿ ਵਧਦੇ ਹੋਏ ਕਰਪਸ਼ਨ ਨੂੰ ਰੋਕਣਾ ਸੰਭਵ ਹੈ। ਅੱਜ ਦੇਸ਼ ਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਬਿਨਾ ਕੁਝ ਲੈਣ-ਦੇਣ ਦੇ, ਬਿਨਾ ਵਿਚੋਲਿਆਂ ਦੇ ਵੀ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਸਕਦਾ ਹੈ। ਅਤੇ ਅੱਜ ਦੇਸ਼ ਨੂੰ ਇਹ ਵੀ ਵਿਸ਼ਵਾਸ ਹੋਇਆ ਹੈ ਕਿ ਦੇਸ਼ ਨੂੰ ਧੋਖਾ ਦੇਣ ਵਾਲੇ, ਗ਼ਰੀਬ ਨੂੰ ਲੁੱਟਣ ਵਾਲੇ, ਕਿਤਨੇ ਵੀ ਤਾਕਤਵਰ ਕਿਉਂ ਨਾ ਹੋਣ, ਦੇਸ਼ ਅਤੇ ਦੁਨੀਆ ਵਿੱਚ ਕਿਤੇ ਵੀ ਹੋਣ, ਹੁਣ ਉਨ੍ਹਾਂ ‘ਤੇ ਰਹਿਮ ਨਹੀਂ ਕੀਤਾ ਜਾਂਦਾ, ਸਰਕਾਰ ਉਨ੍ਹਾਂ ਨੂੰ ਛੱਡਦੀ ਨਹੀਂ ਹੈ।

ਸਾਥੀਓ,

ਤੁਸੀਂ ਵੀ ਜਾਣਦੇ ਹੋ ਕਿ ਇਹ ਭਰੋਸਾ ਇਤਨੀ ਅਸਾਨੀ ਨਾਲ ਕਾਇਮ ਨਹੀਂ ਹੋਇਆ ਹੈ। ਪਹਿਲਾਂ ਜਿਸ ਤਰ੍ਹਾਂ ਸਰਕਾਰਾਂ ਚਲੀਆਂ, ਪਹਿਲਾਂ ਜਿਸ ਤਰ੍ਹਾਂ ਵਿਵਸਥਾਵਾਂ ਚਲੀਆਂ, ਉਨ੍ਹਾਂ ਵਿੱਚ ਰਾਜਨੀਤਕ ਅਤੇ ਪ੍ਰਸ਼ਾਸਨਿਕ ਇੱਛਾਸ਼ਕਤੀ, ਦੋਹਾਂ ਦੀ ਕਮੀ ਸੀ। ਅੱਜ ਭ੍ਰਿਸ਼ਟਾਚਾਰ ‘ਤੇ ਪ੍ਰਹਾਰ ਦੀ ਰਾਜਨੀਤਕ ਇੱਛਾਸ਼ਕਤੀ ਵੀ ਹੈ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਨਿਰੰਤਰ ਸੁਧਾਰ ਵੀ ਕੀਤਾ ਜਾ ਰਿਹਾ ਹੈ।

ਸਾਥੀਓ,

ਅੱਜ 21ਵੀਂ ਸਦੀ ਦਾ ਭਾਰਤ, ਆਧੁਨਿਕ ਸੋਚ ਦੇ ਨਾਲ ਹੀ ਟੈਕਨੋਲੋਜੀ ਨੂੰ ਮਾਨਵਤਾ ਦੇ ਹਿਤ ਵਿੱਚ ਇਸਤੇਮਾਲ ਕਰਨ ‘ਤੇ ਜ਼ੋਰ ਦਿੰਦਾ ਹੈ। ਨਿਊ ਇੰਡੀਆ Innovate ਕਰਦਾ ਹੈ, Initiate ਕਰਦਾ ਹੈ ਅਤੇ Implement ਕਰਦਾ ਹੈ। ਨਿਊ ਇੰਡੀਆ ਹੁਣ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਭ੍ਰਿਸ਼ਟਾਚਾਰ ਸਿਸਟਮ ਦਾ ਹਿੱਸਾ ਹੈ। ਉਸ ਨੂੰ System Transparent ਚਾਹੀਦਾ ਹੈ, Process Efficient ਚਾਹੀਦਾ ਹੈ Governance Smooth ਚਾਹੀਦਾ ਹੈ

ਸਾਥੀਓ,

ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਦੇਸ਼ ਵਿੱਚ ਜੋ ਵਿਵਸਥਾ ਬਣੀ, ਜੋ ਸੋਚ ਰਹੀ, ਉਸ ਵਿੱਚ ਇਹੀ ਭਾਵਨਾ ਪ੍ਰਧਾਨ ਸੀ ਕਿ ਸਰਕਾਰ ਸਭ ਕੁਝ ਆਪਣੇ ਕਬਜ਼ੇ ਵਿੱਚ ਰਖੇ। ਤਦ ਦੀਆਂ ਸਰਕਾਰਾਂ ਨੇ Maximum Control ਆਪਣੇ ਪਾਸ ਰੱਖੇ ਅਤੇ ਇਸ ਵਜ੍ਹਾ ਨਾਲ ਸਿਸਟਮ ਵਿੱਚ ਅਨੇਕ ਪ੍ਰਕਾਰ ਦੀ ਗਲਤ ਪ੍ਰਵਿਰਤੀਆਂ ਨੇ ਜਨਮ ਲੈ ਲਿਆ। Maximum Control, ਚਾਹੇ ਉਹ ਘਰ ਵਿੱਚ ਹੋਵੇ, ਪਰਿਵਾਰ ਵਿੱਚ ਜਾਂ ਫਿਰ ਦੇਸ਼ ਵਿੱਚ, Maximum Damage ਕਰਦਾ ਹੀ ਹੈ। ਇਸ ਲਈ ਅਸੀਂ ਦੇਸ਼ਵਾਸੀਆਂ ਦੇ ਜੀਵਨ ਤੋਂ ਸਰਕਾਰ ਦੇ ਦਖਲ ਨੂੰ ਘੱਟ ਕਰਨ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਲਿਆ। ਅਸੀਂ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ। ਮੈਕਸੀਮਮ ਗਵਰਨਮੈਂਟ ਕੰਟ੍ਰੋਲ ਦੀ ਬਜਾਏ ਮਿਨੀਮਮ ਗਵਰਮੈਂਟ, ਮੈਕਸੀਮਮ ਗਵਰਨੈਂਸ ‘ਤੇ ਫੋਕਸ ਕੀਤਾ।

ਸਾਥੀਓ,

ਆਪ ਸਭ ਇਸ ਗੱਲ ਦੇ ਵੀ ਸਾਖੀ ਹੋ ਕਿ ਦੇਸ਼ ਦੇ ਨਾਗਰਿਕਾਂ ਨੂੰ ਸਸ਼ਕਤ ਕਰਨ ਦੇ ਲਈ ਕਿਸ ਤਰ੍ਹਾਂ Trust ਅਤੇ Technology ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਅੱਜ ਦੇਸ਼ ਵਿੱਚ ਜੋ ਸਰਕਾਰ ਹੈ, ਉਹ ਦੇਸ਼ ਦੇ ਨਾਗਰਿਕਾਂ ‘ਤੇ ਟ੍ਰਸਟ ਕਰਦੀ ਹੈ,

ਉਨ੍ਹਾਂ ਨੂੰ ਸ਼ੰਕਾ ਦੀ ਨਜ਼ਰ ਨਾਲ ਨਹੀਂ ਦੇਖਦੀ। ਇਸ ਭਰੋਸੇ ਨੇ ਵੀ ਭ੍ਰਿਸ਼ਟਾਚਾਰ ਦੇ ਅਨੇਕਾਂ ਰਸਤਿਆਂ ਨੂੰ ਬੰਦ ਕੀਤਾ ਹੈ। ਇਸ ਲਈ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਦੇ ਲੇਅਰਸ ਨੂੰ ਹਟਾ ਕੇ, ਕਰਪਸ਼ਨ ਅਤੇ ਗੈਰ ਜ਼ਰੂਰੀ ਪਰੇਸ਼ਾਨੀ ਤੋਂ ਬਚਾਉਣ ਦਾ ਰਸਤਾ ਬਣਾਇਆ ਹੈ। ਡਿਜੀਟਲ ਟੈਕਨੋਲੋਜੀ ਨਾਲ, ਜਨਮ ਪ੍ਰਮਾਣ ਪੱਤਰ ਤੋਂ ਲੈ ਕੇ ਪੈਨਸ਼ਨ ਦੇ ਲਈ ਜ਼ਰੂਰੀ ਜੀਵਨ ਪ੍ਰਮਾਣ ਪੱਤਰ ਤੱਕ ਸੈਕੜੇ ਸੁਵਿਧਾਵਾਂ ਬਿਨਾ ਵਿਚੋਲਿਆਂ ਦੇ ਡਿਲਿਵਰ ਕੀਤੀਆਂ ਜਾ ਰਹੀਆਂ ਹਨ। ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਭਰਤੀਆਂ ਤੋਂ ਇੰਟਰਵਿਊ ਖ਼ਤਮ ਕੀਤੀ ਤਾਂ ਗ਼ਰੀਬ ਅਤੇ ਮਿਡਲ ਕਲਾਸ ਨੂੰ ਕਰਪਸ਼ਨ ਦੇ ਦਬਾਅ ਤੋਂ ਮੁਕਤੀ ਮਿਲੀ ਹੈ। ਗੈਸ ਸਿਲੰਡਰ ਦੀ ਬੁਕਿੰਗ ਤੋਂ ਲੈ ਕੇ ਟੈਕਸ ਨਾਲ ਜੁੜੀਆਂ ਪ੍ਰਕਿਰਿਆਵਾਂ ਤੱਕ ਔਨਲਾਈਨ ਅਤੇ ਫੇਸਲੈੱਸ ਪ੍ਰਕਿਰਿਆਵਾਂ, ਉਨ੍ਹਾਂ ਲੰਬੀਆਂ ਲਾਈਨਾਂ ਤੋਂ ਮੁਕਤੀ ਦੇ ਰਹੀਆਂ ਹਨ ਜੋ ਭ੍ਰਿਸ਼ਟਾਚਾਰ ਦਾ ਬਹੁਤ ਬੜਾ ਜ਼ਰੀਆ ਰਹੀਆਂ ਹਨ।

ਸਾਥੀਓ,

Trust ਅਤੇ Technology ਨਾਲ efficient governance ਅਤੇ Ease of doing business ‘ਤੇ ਕੀ ਅਸਰ ਹੋਇਆ ਹੈ, ਇਹ ਆਪ ਸਭ ਭਲੀਭਾਂਤ ਜਾਣਦੇ ਹੋ। ਪਰਮਿਸ਼ਨ ਅਤੇ ਕੰਪਾਇਲੈਂਸ ਦੇ ਨਾਮ ‘ਤੇ, ਬਿਜ਼ਨਸ ਨੂੰ ਸ਼ੁਰੂ ਕਰਨ ਅਤੇ ਬੰਦ ਕਰਨ ਦੇ ਨਾਮ ‘ਤੇ, ਬੈਂਕਾਂ ਤੋਂ ਲੋਨ ਲੈਣ ਜਾਂ ਲੋਨ ਨੂੰ ਰਫਾ-ਦਫਾ ਕਰਨ ਨੂੰ ਲੈਕੇ, ਜੋ ਕੁਝ ਵੀ ਅਤੀਤ ਵਿੱਚ ਹੋਇਆ ਹੈ, ਜੋ ਦੇਸ਼ ਨੂੰ ਨੁਕਸਾਨ ਹੋਇਆ ਹੈ, ਉਸ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ। ਬੀਤੇ ਸਾਲਾਂ ਵਿੱਚ ਸੈਂਕੜੇ ਅਜਿਹੇ ਪੁਰਾਣੇ ਕਾਨੂੰਨਾਂ ਦੇ ਜਾਲ ਨੂੰ ਅਸੀਂ ਸਾਫ਼ ਕੀਤਾ ਹੈ ਅਤੇ ਅੱਜ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਸਖ਼ਤ ਨਵੇਂ ਕਾਨੂੰਨ ਵੀ ਦੇਸ਼ ਨੂੰ ਦਿੱਤੇ ਹਨ। ਹਜ਼ਾਰਾਂ ਕੰਪਲਾਇੰਸ ਅਤੇ ਭਾਂਤ-ਭਾਂਤ ਦੇ NoC, ਤਰ੍ਹਾਂ-ਤਰ੍ਹਾਂ ਦੀਆਂ ਪਰਮਿਸ਼ਨਸ ਦੇ ਨਾਮ ‘ਤੇ ਕਰਪਸ਼ਨ ਦਾ ਕੈਸਾ ਖੇਲ ਚਲਦਾ ਸੀ, ਇਹ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ।

ਬੀਤੇ ਸਾਲਾਂ ਵਿੱਚ ਹਜ਼ਾਰਾਂ ਕੰਪਲਾਇੰਸ ਖ਼ਤਮ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹਜ਼ਾਰਾਂ ਕੰਪਲਾਇੰਸ ਹੋਰ ਖ਼ਤਮ ਕਰਨ ਦਾ ਇਰਾਦਾ ਹੈ। ਜ਼ਿਆਦਾਤਰ ਪਰਮਿਸ਼ਨਸ ਨੂੰ ਫੇਸਲੈੱਸ ਕੀਤਾ ਜਾ ਚੁੱਕਿਆ ਹੈ ਅਤੇ ਸੈਲਫ਼ ਅਸੈੱਸਮੈਂਟ, ਸੈਲਫ਼ ਡੈਕਲੇਰੇਸ਼ਨ ਜਿਹੀਆਂ  ਪ੍ਰਕਿਰਿਆਵਾਂ ਨੂੰ ਬਿਜ਼ਨਸ ਦੇ ਲਈ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। GeM ਯਾਨੀ ਗਵਰਨਮੈਂਟ e-Market ਪਲੇਸ ਦੀ ਵਜ੍ਹਾ ਨਾਲ ਸਰਕਾਰੀ ਖ਼ਰੀਦ ਅਤੇ e-tendering ਵਿੱਚ ਪਾਰਦਰਸ਼ਤਾ ਆਈ ਹੈ, ਉਲਝਣਾਂ ਘੱਟ ਹੋਈਆਂ ਹਨ। ਡਿਜੀਟਲ ਫੁਟਪ੍ਰਿੰਟਸ ਜ਼ਿਆਦਾ ਤੋਂ ਜ਼ਿਆਦਾ ਹੋਣ ਨਾਲ ਇੰਵੈਸਟੀਗੇਸ਼ਨਸ ਵੀ ਜ਼ਿਆਦਾ ਅਸਾਨ ਅਤੇ ਸੁਵਿਧਾਜਨਕ ਹੋ ਰਹੀਆਂ ਹਨ। ਹਾਲ ਵਿੱਚ ਲਾਂਚ ਕੀਤੇ ਗਏ – ਪੀਐੱਮ ਗਤਿਸ਼ਕਤੀ- ਨੈਸ਼ਨਲ ਮਾਸਟਰ ਪਲਾਨ ਨਾਲ ਵੀ ਡਿਸੀਜ਼ਨ ਮੇਕਿੰਗ ਨਾਲ ਜੁੜੀਆਂ ਅਨੇਕ ਮੁਸ਼ਕਿਲਾਂ ਸਮਾਪਤ ਹੋਣ ਵਾਲੀਆਂ ਹਨ।

ਸਾਥੀਓ,

ਜਦੋਂ ਅਸੀਂ ਟ੍ਰਸਟ ਅਤੇ ਟੈਕਨੋਲੋਜੀ ਦੇ ਦੌਰ ਵਿੱਚ ਅੱਗੇ ਵਧ ਰਹੇ ਹਾਂ, ਤਾਂ ਆਪ ਸਭ ਸਾਥੀਆਂ, ਆਪ ਜਿਹੇ ਕਰਮਯੋਗੀਆਂ ‘ਤੇ ਦੇਸ਼ ਦਾ ਟ੍ਰਸਟ ਵੀ ਉਤਨਾ ਹੀ ਅਹਿਮ ਹੈ। ਸਾਨੂੰ ਸਭ ਨੂੰ ਇੱਕ ਬਾਤ ਹਮੇਸ਼ਾ ਯਾਦ ਰੱਖਣੀ ਹੈ- ਰਾਸ਼ਟਰ ਪ੍ਰਥਮ ਸਾਡੇ ਕੰਮ ਦੀ ਇੱਕ ਹੀ ਕਸੌਟੀ ਹੈ- ਜਨਹਿਤ, ਜਨ-ਸਰੋਕਾਰ !

ਅਗਰ ਸਾਡੇ ਫ਼ੈਸਲੇ, ਇਸ ਕਸੌਟੀ ‘ਤੇ ਖਰੇ ਉਤਰਦੇ ਹਨ, ਤਾਂ ਮੈਂ ਹਮੇਸ਼ਾ ਦੇਸ਼ ਦੇ ਹਰ ਕਰਮਯੋਗੀ ਦੇ ਪਿੱਛੇ ਪੂਰੀ ਮਜ਼ਬੂਤੀ ਨਾਲ ਖੜਾ ਮਿਲਾਂਗਾ। ਸਰਕਾਰ ਨੇ ਸਖ਼ਤ ਕਾਨੂੰਨੀ ਰਸਤੇ ਬਣਾਏ ਹਨ। ਉਨ੍ਹਾਂ ਨੂੰ ਲਾਗੂ ਕਰਨਾ ਤੁਹਾਡਾ ਕਰਮ ਹੈ। ਲੇਕਿਨ ਕਾਨੂੰਨ ਦੀ ਤਾਕਤ ਦੇ ਨਾਲ ਹੀ ਉਚਿਤ ਵਿਵਹਾਰ ਦੇ ਲਈ ਪ੍ਰੋਤਸਾਹਿਤ ਕਰਨਾ, Motivate ਕਰਨਾ ਇਹ ਵੀ ਉਤਨਾ ਹੀ ਬਹੁਤ ਜ਼ਰੂਰੀ ਹੈ।

 

ਸਾਥੀਓ ,

ਆਮ ਤੌਰ ਤੇ ਤੁਹਾਡਾ ਕੰਮ ਤਦ ਸ਼ੁਰੂ ਹੁੰਦਾ ਹੈ ਜਦੋਂ ਕੋਈ ਘੁਟਾਲਾ,  ਭ੍ਰਿਸ਼ਟਾਚਾਰ ,  ਅਨਿਯਮਿਤਤਾ ਹੋ ਜਾਂਦੀ ਹੈ ।  ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ।  ਅਜਿਹਾ ਕਿਉਂ ਨਹੀਂ ਹੋ ਸਕਦਾ ਕਿ ਅਸੀਂ ਪ੍ਰਿਵੈਂਟਿਵ ਵਿਜੀਲੈਂਸ  ( Preventive Vigilance )  ‘ਤੇ ਕੰਮ ਕਰੀਏ।  ਅਗਰ ਅਸੀਂ ਸਤਰਕ ਹਾਂ ,  ਅਲਰਟ ਹਾਂ ਤਾਂ ਇਹ ਕੰਮ ਅਸਾਨੀ ਨਾਲ ਕੀਤਾ ਜਾ ਸਕਦਾ ਹੈ।  ਤੁਸੀਂ ਤਕਨੀਕ ਦਾ,  ਆਪਣੇ ਅਨੁਭਵ ਦਾ ਸਹਾਰਾ ਲੈ ਕੇ ਇਸ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਸਕਦੇ ਹੋ।  ਪ੍ਰਿਵੈਂਟਿਵ ਵਿਜੀਲੈਂਸ ਲਈ ਸਤਰਕਤਾ,  ਤਕਨੀਕ  ਦੇ ਨਾਲ ਹੀ ਪ੍ਰਕਿਰਿਆ ਵਿੱਚ ਸਰਲਤਾ,  ਸਪਸ਼ਟਤਾ,  ਟ੍ਰਾਂਸਪੇਰੈਂਸੀ ਇਸ ਨੂੰ ਲਿਆ ਕੇ ਅਸੀਂ ਕਈ ਬੜੇ ਬਦਲਾਅ ਲਿਆ ਸਕਦੇ ਹਾਂ।

ਅੱਜ ਦੇਸ਼ ਵਿੱਚ ਕਈ ਸਰਕਾਰੀ ਵਿਭਾਗ,  ਬੈਂਕ ,  ਪੀਐੱਸਯੂ ,  ਵਿੱਤੀ ਸੰਸਥਾਨ ਪ੍ਰਿਵੈਂਟਿਵ ਵਿਜੀਲੈਂਸ ਦੀ ਦਿਸ਼ਾ ਵਿੱਚ ਕਈ ਮਹੱਤਵਪੂਰਨ ਕੰਮ ਕਰ ਰਹੇ ਹਨ।  ਅਸੀਂ ਸਭ ਨੇ ਆਪਣੇ ਘਰਾਂ ਵਿੱਚ ਅਨੇਕ ਵਾਰ ਸੁਣਿਆ ਹੈ Prevention is better than cure ਆਪ ਕੋਸ਼ਿਸ਼ ਕਰੋ ਕਿ Preventive Vigilance ,  ਤੁਹਾਡੀ ਕਾਰਜਪ੍ਰਣਾਲੀ ਦਾ ਹਿੱਸਾ ਬਣੇ।  ਇਸ ਨਾਲ ਇੱਕ ਤਾਂ ਤੁਹਾਡਾ ਕੰਮ ਅਸਾਨ ਹੋਵੇਗਾ ਦੂਸਰਾ ਦੇਸ਼  ਦੇ ਸਮੇਂ ,  ਸੰਸਾਧਨ ,  ਸ਼ਕਤੀ ਨੂੰ ਬਚਾਇਆ ਜਾ ਸਕੇਗਾ ।  ਮੈਨੂੰ ਦੱਸਿਆ ਗਿਆ ਹੈ ਕਿ ਇਸ ਨੂੰ ਦੇਖਦੇ ਹੋਏ CVC ਨੇ ਆਪਣੀ ਨਿਯਮਾਵਲੀ ਵਿੱਚ ਕੁਝ ਸੁਧਾਰ ਕੀਤੇ ਹਨ। ਇਸ ਰੂਲਬੁੱਕ ਵਿੱਚ ਈ-ਸਤਰਕਤਾ ਤੇ ਇੱਕ ਅਤਿਰਿਕਤ ਅਧਿਆਇ ਜੋੜਿਆ ਗਿਆ ਹੈ।  ਅਪਰਾਧ ਕਰਨ ਵਾਲੇ ਤਾਂ ਹਰ ਮਹੀਨੇ ਹਰ ਦਿਨ ਨਵੇਂ-ਨਵੇਂ ਤਰੀਕੇ ਖੋਜ ਲੈਂਦੇ ਹਨ ਅਜਿਹੇ ਵਿੱਚ ਅਸੀਂ ਉਨ੍ਹਾਂ ਤੋਂ ਦੋ ਕਦਮ   ਅੱਗੇ ਹੀ ਰਹਿਣਾ ਹੈ ।

ਸਾਥੀਓ ,

ਤੁਸੀਂ ਯਾਦ ਰੱਖਣਾ ਹੈ ਕਿ ਤੁਹਾਡੀ ਸਾਂਝੇਦਾਰੀ ,  ਇਸ ਮਿੱਟੀ ਨਾਲ ਹੈ ,  ਮਾਂ ਭਾਰਤੀ  ਨਾਲ ਹੈ ।  ਦੇਸ਼ ਅਤੇ ਦੇਸ਼ਵਾਸੀਆਂ ਨੂੰ ਧੋਖਾ ਦੇਣ ਵਾਲੇ ਦੇ ਲਈ ਦੇਸ਼ ਅਤੇ ਦੁਨੀਆ ਵਿੱਚ ਕੋਈ ਵੀ Safe haven ਨਹੀਂ ਹੋਣਾ ਚਾਹੀਦਾ ਹੈ ।  ਕੋਈ ਕਿਤਨਾ ਵੀ ਤਾਕਤਵਰ ਹੋਵੇ ,  ਅਗਰ ਉਹ ਰਾਸ਼ਟਰਹਿਤ  ਦੇ,  ਜਨਹਿਤ ਦੇ ਵਿਰੁੱਧ ਆਚਰਣ ਕਰ ਰਿਹਾ ਹੈ ,  ਤਾਂ ਉਸ ਤੇ ਐਕਸ਼ਨ ਤੋਂ ਪਿੱਛੇ ਹਟਣ ਦੀ ਜ਼ਰੂਰਤ ਨਹੀਂ ਹੈ।  ਸਾਨੂੰ ਰਾਸ਼ਟਰਹਿਤ ਵਿੱਚ ਆਪਣਾ ਕਰਮ ਕਰਦੇ ਜਾਣਾ ਹੈ,  ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਾ ਹੈ ।  ਅਤੇ ਇੱਕ ਗੱਲ ਆਪ ਸਭ ਨੂੰ ਯਾਦ ਰੱਖਣੀ ਹੈ।  ਤੁਹਾਡਾ ਕੰਮ ਕਿਸੇ ਨੂੰ ਡਰਾਉਣ ਦਾ ਨਹੀਂ ਹੈ ਬਲਕਿ ਗ਼ਰੀਬ ਤੋਂ ਗ਼ਰੀਬ  ਦੇ ਮਨ – ਮਸਤਕ ਤੋਂ ਬੇਵਜ੍ਹਾ ਦਾ ਡਰ ਕੱਢਣਾ ਹੈ ,  ਹਿਚਕ  ਦੇ ਮਾਹੌਲ ਨੂੰ ਦੂਰ ਕਰਨਾ ਹੈ ।  ਭ੍ਰਿਸ਼ਟਾਚਾਰ ਦੇ ਵਿਰੁੱਧ ਦੇਸ਼ ਦੀ ਲੜਾਈ ਦਿਨੋਂ-ਦਿਨ ਹੋਰ ਮਜ਼ਬੂਤ ਹੋਵੇ ,  ਇਸ ਦੇ ਲਈ ਤੁਹਾਡੇ ਪ੍ਰਯਤਨ ਬਹੁਤ ਜ਼ਰੂਰੀ ਹਨ।  ਸਾਨੂੰ ਇਸ ਲੜਾਈ ਨੂੰ ਏਜੰਸੀਆਂ ਤੱਕ ਹੀ ਸੀਮਿਤ ਨਹੀਂ ਰੱਖਣਾ ਹੈ। 

ਇਸ ਲਈ ਅੱਜ ਟੈਕਨੋਲੋਜੀ ਦੇ ਨਕਾਰਾਤਮਕ ਪਹਿਲੂਆਂ ਨਾਲ ਨਿਪਟਣਾ ਵੀ ਬਹੁਤ ਜ਼ਰੂਰੀ ਹੈ ।  ਜਿਵੇਂ ਕੋਈ ਵੀ ਤਾਲਾ ਫੂਲਪਰੂਫ ਨਹੀਂ ਹੋ ਸਕਦਾ,  ਗ਼ਲਤ ਨੀਅਤ ਵਾਲਾ ਉਸ ਦੀ ਚਾਬੀ ਖੋਜ ਹੀ ਲੈਂਦਾ ਹੈ।  ਉਸੇ ਤਰ੍ਹਾਂ ਹੀ ਟੈਕਨੋਲੋਜੀ ਦਾ ਤੋੜ ਵੀ ਅਪਰਾਧੀ ਮਾਨਸਿਕਤਾ ਵਾਲੇ ਢੂੰਡ ਹੀ ਲੈਂਦੇ ਹਨ ।  ਮਜ਼ਬੂਤ ਡਿਜੀਟਲ ਗਵਰਨੈਂਸ ਦੇ ਨਾਲ ਸਾਈਬਰ ਕ੍ਰਾਈਮ ਅਤੇ ਸਾਈਬਰ ਫ੍ਰਾਡ ਵੀ ਇੱਕ ਬਹੁਤ ਬੜੀ ਚੁਣੌਤੀ ਬਣਦੀ ਜਾ ਰਹੀ ਹੈ ।  ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਐਕਸਪਰਟ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਚੁਣੌਤੀਆਂ ਤੇ ਗੰਭੀਰਤਾ ਨਾਲ ਮੰਥਨ ਕਰੋਗੇ ।  ਇੱਕ ਹੋਰ ਤਾਕੀਦ ਮੈਂ 15 ਅਗਸਤ ਨੂੰ ਲਾਲ ਕਿਲੇ ਤੋਂ ਸਾਰੇ ਸਰਕਾਰੀ ਵਿਭਾਗਾਂ ਵਿੱਚ ਨਿਯਮਾਂਪ੍ਰਕਿਰਿਆਵਾਂ ਦੀ ਸਮੀਖਿਆ ਨੂੰ ਲੈ ਕੇ ਕੀਤੀ ਸੀ। 

ਮੈਂ CVC ਅਤੇ CBI ਸਹਿਤ ਸਾਰੀਆਂ ਐਂਟੀਕਰਪਸ਼ਨ ਸੰਸਥਾਵਾਂ ਅਤੇ ਸੰਸਥਾਵਾਂ ਨੂੰ ਵੀ ਕਹਾਂਗਾ ਕਿ,  ਤੁਹਾਡੇ ਇੱਥੇ ਜੋ ਦਹਾਕਿਆਂ ਤੋਂ ਚਲੀਆਂ ਆ ਰਹੀਆਂ ਅਜਿਹੀਆਂ ਪ੍ਰਕਿਰਿਆਵਾਂ ਹਨ ,  ਜੋ ਨਵੇਂ ਭਾਰਤ ਦੀ ਨਵੀਂ ਸੋਚ ਦੇ ਆੜੇ ਆਉਂਦੀਆਂ ਹਨ ,  ਉਨ੍ਹਾਂ ਨੂੰ ਹਟਾਇਆ ਜਾਵੇ ।  ਨਵੇਂ ਭਾਰਤ ਦੀ ਨਵੀਂ ਸੋਚ ਅਤੇ ਨਵੇਂ ਸੰਕਲਪਾਂ ਦੇ ਲਈ ਇਸ ਤੋਂ ਬਿਹਤਰ ਸਮਾਂ ਹੋਰ ਕੀ ਹੋ ਸਕਦਾ ਹੈ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।  ਤੁਸੀਂ ਵੀ ਇਸ ਮਹਾਯੱਗ  ਵਿੱਚ ਆਪਣੇ ਪ੍ਰਯਤਨਾਂ ਦੇ ਨਾਲ ਜੁਟ ਜਾਓ।  ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਸਿਸਟਮ ਦੀਆਂ ਬਰੀਕੀਆਂ ਵੀ ਪਤਾ ਹਨ ਅਤੇ ਉਹ ਕਮੀਆਂ ਵੀ ਪਤਾ ਹਨ ਜਿੱਥੋਂ ਭ੍ਰਿਸ਼ਟਾਚਾਰ ਪਣਪਦਾ ਹੈ।  ਕਰਪਸ਼ਨ ਲਈ ਜੀਰੋ ਟੌਲਰੈਂਸ ਦੀ ਨਿਊ ਇੰਡੀਆ ਦੀ ਨੀਤੀ ਨੂੰ ਤੁਹਾਨੂੰ ਦਿਨੋ ਦਿਨ ਮਜ਼ਬੂਤ ਬਣਾਉਣਾ ਹੈ ।  ਤੁਸੀਂ ਇਸ ਮਹਾਮੰਥਨ ਦੇ ਦੌਰਾਨ ਵੀ ਇਸ ਪ੍ਰਕਾਰ ਦੀਆਂ ਪ੍ਰਕਿਰਿਆਵਾਂ ਅਤੇ ਕਾਨੂੰਨਾਂ ਤੇ ਚਰਚਾ ਕਰੋਗੇ ।

 

ਤੁਸੀਂ ਕਾਨੂੰਨਾਂ ਨੂੰ ਇਸ ਤਰ੍ਹਾਂ ਲਾਗੂ ਕਰੋ ਕਿ ਗ਼ਰੀਬ ਸਿਸਟਮ ਦੇ ਕਰੀਬ ਆਉਣ ਅਤੇ ਭ੍ਰਿਸ਼ਟਾਚਾਰੀ ਇੱਕ - ਇੱਕ ਕਰਕੇ ਸਿਸਟਮ ਤੋਂ ਬਾਹਰ ਹੋਣ। ਇਹ ਬਹੁਤ ਬੜੀ ਦੇਸ਼ ਸੇਵਾ ਹੋਵੇਗੀ। ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਕਰਪਸ਼ਨ ਮੁਕਤ ਸਮਾਜ ਦੇ ਨਿਰਮਾਣ ਦੇ ਲਈ ਤੁਸੀਂ ਇਨੋਵੇਸ਼ਨਸ  ਦੇ ਨਾਲ ਅੱਗੇ ਵਧੋਗੇ ,  ਇਸੇ ਕਾਮਨਾ  ਦੇ ਨਾਲ ਤੁਹਾਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ!

ਬਹੁਤ-ਬਹੁਤ ਧੰਨਵਾਦ  !

 

*********

 

ਡੀਐੱਸ/ਏਕੇ



(Release ID: 1765248) Visitor Counter : 153