ਸੂਚਨਾ ਤੇ ਪ੍ਰਸਾਰਣ ਮੰਤਰਾਲਾ
52ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇੱਫੀ-IFFI) ਦੇ ਲਈ ਮੀਡੀਆ ਦੀ ਰਜਿਸਟ੍ਰੇਸ਼ਨ ਸ਼ੁਰੂ
52ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇੱਫੀ-IFFI) ਵਿੱਚ ਦੁਨੀਆ ਭਰ ਦੀਆਂ 300 ਤੋਂ ਅਧਿਕ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ
Posted On:
20 OCT 2021 1:03PM by PIB Chandigarh
52ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇੱਫੀ-IFFI ) ਦਾ ਆਯੋਜਨ ਗੋਆ ਵਿੱਚ 20 ਨਵੰਬਰ ਤੋਂ 28 ਨਵੰਬਰ , 2021 ਤੱਕ ਹੋਵੇਗਾ । ਮੌਜੂਦਾ ਕੋਵਿਡ - 19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ , 52ਵੇਂ ਇੱਫੀ-IFFI ਦਾ ਆਯੋਜਨ ਹਾਈਬ੍ਰਿਡ ਸਰੂਪ ( ਲੋਕ ਇਸ ਪ੍ਰੋਗਰਾਮ ਨੂੰ ਖੁਦ ਉਪਸਥਿਤ ਰਹਿ ਕੇ ਅਤੇ ਔਨਲਾਈਨ ਵੀ ਦੇਖ ਸਕਣਗੇ ) ਵਿੱਚ ਕੀਤਾ ਜਾਵੇਗਾ ।
ਇੱਫੀ ਵਿੱਚ ਦੁਨੀਆ ਭਰ ਦੀਆਂ ਸਮਕਾਲੀਨ ਅਤੇ ਕਲਾਸਿਕ ਫਿਲਮਾਂ ਵਿੱਚੋਂ ਬਿਹਤਰੀਨ ਫਿਲਮਾਂ ਦਾ ਕੋਲਾਜ ਪੇਸ਼ ਕੀਤਾ ਜਾਵੇਗਾ। ਇਹ ਫੈਸਟੀਵਲ ਦੁਨੀਆ ਦੇ ਮੰਨੇ-ਪ੍ਰਮੰਨੇ ਫਿਲਮਕਾਰਾਂ, ਅਭਿਨੇਤਾਵਾਂ , ਟੈਕਨੀਸ਼ੀਅਨਾਂ , ਆਲੋਚਕਾਂ , ਅਕਾਦਮੀਸ਼ੀਅਨਾਂ ਅਤੇ ਫਿਲਮਾਂ ਦੇ ਸ਼ੌਕੀਨ ਲੋਕਾਂ ਦਾ ਸੁਆਗਤ ਕਰੇਗਾ । ਇਹ ਸਭ ਫਿਲਮਾਂ ਦੇ ਪ੍ਰਦਰਸ਼ਨ , ਪੇਸ਼ਕਾਰੀਆਂ , ਮਾਸਟਰ ਕਲਾਸਾਂ, ਪੈਨਲ ਡਿਸਕਸ਼ਨਾਂ, ਸਹਿ - ਨਿਰਮਾਣ , ਸੈਮੀਨਾਰਾਂ ਆਦਿ ਦੇ ਜ਼ਰੀਏ ਫਿਲਮ ਨਿਰਮਾਣ ਦੀ ਕਲਾ ਦਾ ਸਮਾਰੋਹ ਮਨਾਉਣਗੇ।
52ਵੇਂ ਇੱਫੀ ਵਿੱਚ ਜੋ ਮੀਡੀਆ ਪ੍ਰਤਿਨਿਧੀ ਵਿਅਕਤੀਗਤ ਤੌਰ ‘ਤੇ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਹੁਣ https://my.iffigoa.org/extranet/media/ . ‘ਤੇ ਔਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਲਿੰਕ ਵਿੱਚ ਦਿੱਤੇ ਪੱਤਰ ਸੂਚਨਾ ਦਫ਼ਤਰ ਦੇ ਦਿਸ਼ਾ - ਨਿਰਦੇਸ਼ਾਂ ਦੇ ਅਨੁਸਾਰ ਮੀਡੀਆ ਪ੍ਰਵਾਨਗੀ ਦਿੱਤੀ ਜਾਵੇਗੀ ।
ਬਿਨੈਕਾਰਾਂ ਦੀ ਉਮਰ ਇੱਕ ਜਨਵਰੀ , 2021 ਨੂੰ 21 ਸਾਲ ਤੋਂ ਅਧਿਕ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਇੱਫੀ ਜਿਹੇ ਪ੍ਰਮੁੱਖ ਅੰਤਰਰਾਸ਼ਟਰੀ ਫਿਲਮ ਫੈਸਟੀਵਲਾਂ ਦੀ ਕਵਰੇਜ ਕਰਨ ਦਾ ਘੱਟ ਤੋਂ ਘੱਟ ਤਿੰਨ ਵਰ੍ਹਿਆਂ ਦਾ ਪ੍ਰੋਫੈਸ਼ਨਲ ਅਨੁਭਵ ਹੋਣਾ ਚਾਹੀਦਾ ਹੈ ।
ਜਨਹਿਤ ਵਿੱਚ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਬਿਨੈਕਾਰਾਂ ਨੂੰ ਕੋਵਿਡ-19 ਦਾ ਟੀਕਾ ਲਗਿਆ ਹੋਣਾ ਚਾਹੀਦਾ ਹੈ; ਜਿਨ੍ਹਾਂ ਬਿਨੈਕਾਰਾਂ ਨੂੰ ਟੀਕੇ ਦੀ ਪਹਿਲੀ ਜਾਂ ਦੋਨੋਂ ਖੁਰਾਕਾਂ ਲਗ ਚੁੱਕੀਆਂ ਹੋਣ , ਉਹ ਡੈਲੀਗੇਟ ਰਜਿਸਟ੍ਰੇਸ਼ਨ ਪੋਰਟਲ ‘ਤੇ ਆਪਣਾ ਟੀਕਾਕਰਣ ਸਰਟੀਫਿਕੇਟ ਅੱਪਲੋਡ ਕਰਨ ।
ਰਜਿਸਟ੍ਰੇਸ਼ਨ 14 ਨਵੰਬਰ , 2021 ਦੀ ਅੱਧੀ ਰਾਤ ਨੂੰ ਬੰਦ ਹੋ ਜਾਵੇਗੀ
ਔਨਲਾਈਨ ਭਾਗੀਦਾਰੀ ਲਈ ਅਵਸਰ
ਇਸ ਵਰ੍ਹੇ ਜਨਵਰੀ ਵਿੱਚ ਆਯੋਜਿਤ 51ਵੇਂ ਇੱਫੀ ਦੀ ਤਰ੍ਹਾਂ, 52ਵੇਂ ਆਯੋਜਨ ਵਿੱਚ ਵੀ ਫੈਸਟੀਵਲ ਸੰਬੰਧੀ ਗਤੀਵਿਧੀਆਂ ਵਿੱਚ ਵਰਚੁਅਲੀ ਸ਼ਾਮਲ ਹੋਣ ਦਾ ਅਵਸਰ ਦਿੱਤਾ ਜਾਵੇਗਾ। ਕਈ ਫਿਲਮਾਂ ਨੂੰ ਔਨਲਾਈਨ ਦਿਖਾਇਆ ਜਾਵੇਗਾ । ਪੱਤਰ ਸੂਚਨਾ ਦਫ਼ਤਰ ( ਪੀਆਈਬੀ ) ਦੁਆਰਾ ਆਯੋਜਿਤ ਸਾਰੀਆਂ ਇੱਫੀ ਪ੍ਰੈੱਸ ਕਾਨਫਰੰਸਾਂ ਦੀ ਪੀਆਈਬੀ ਦੇ ਯੂ-ਟਿਊਬ ਚੈਨਲ youtube.com/pibindia ‘ਤੇ ਲਾਈਵ-ਸਟ੍ਰੀਮਿੰਗ ਹੋਵੇਗੀ । ਇਸ ਦੇ ਇਲਾਵਾ ਪੱਤਰਕਾਰਾਂ ਦੁਆਰਾ ਸਵਾਲ ਪੁੱਛਣ ਦੀ ਸੁਵਿਧਾ ਵੀ ਔਨਲਾਈਨ ਉਪਲੱਬਧ ਰਹੇਗੀ।
ਵਰਚੁਅਲ ਪਲੈਟਫਾਰਮ ਦੇ ਲਈ ਰਜਿਸਟ੍ਰੇਸ਼ਨ ਦਾ ਐਲਾਨ ਜਲਦੀ ਕੀਤਾ ਜਾਵੇਗਾ
ਇੱਫੀ ਬਾਰੇ
ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇੱਫੀ-IFFI ) ਦੀ ਸਥਾਪਨਾ 1952 ਵਿੱਚ ਕੀਤੀ ਗਈ ਸੀ। ਇਹ ਏਸ਼ੀਆ ਦਾ ਅਤਿਅੰਤ ਮਹੱਤਵਪੂਰਨ ਫਿਲਮ ਫੈਸਟੀਵਲ ਹੈ । ਇਸ ਦਾ ਆਯੋਜਨ ਹਰ ਸਾਲ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਇਹ ਆਯੋਜਨ ਗੋਆ ਵਿੱਚ ਕੀਤਾ ਜਾਂਦਾ ਹੈ । ਫੈਸਟੀਵਲ ਦਾ ਉਦੇਸ਼ ਦੁਨੀਆ ਭਰ ਦੇ ਸਿਨੇਮਾ ਨੂੰ ਇੱਕ ਸਾਂਝਾ ਮੰਚ ਉਪਲਬਧ ਕਰਵਾਉਣਾ ਹੈ, ਤਾਕਿ ਫਿਲਮ ਕਲਾ ਦੀ ਉਤਕ੍ਰਿਸ਼ਟਤਾ ਸਾਹਮਣੇ ਆਵੇ, ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਉੱਥੋਂ ਦੇ ਸਮਾਜਿਕ ਅਤੇ ਸੱਭਿਆਚਾਰਕ ਤਾਣੇ - ਬਾਣੇ ਨੂੰ ਪ੍ਰਗਟ ਕਰਨ ਵਾਲੀਆਂ ਫਿਲਮਾਂ ਨੂੰ ਸਮਝਣ - ਜਾਣਨ ਦਾ ਮੌਕਾ ਮਿਲੇ ਅਤੇ ਦੁਨੀਆ ਦੇ ਲੋਕਾਂ ਦੇ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਨੂੰ ਪ੍ਰੋਤਸਾਹਨ ਮਿਲੇ। ਫੈਸਟੀਵਲ ਦਾ ਆਯੋਜਨ ਫਿਲਮ ਫੈਸਟੀਵਲ ਡਾਇਰੈਕਟੋਰੇਟ ( ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ) ਅਤੇ ਗੋਆ ਰਾਜ ਸਰਕਾਰ ਮਿਲ ਕੇ ਕਰਦੇ ਹਨ ।
52ਵੇਂ (ਇੱਫੀ-IFFI) ਸਬੰਧੀ ਸਾਰੇ ਜ਼ਰੂਰੀ ਅੱਪਡੇਟ ਪੀਆਈਬੀ ਦੀ ਵੈੱਬਸਾਈਟ (pib.gov.in) ਅਤੇ ਫੈਸਟੀਵਲ ਦੀ ਵੈੱਬਸਾਈਟ www.iffigoa.org ‘ਤੇ ਦੇਖੇ ਜਾ ਸਕਦੇ ਹਨ। ਇਸ ਦੇ ਇਲਾਵਾ ਇੱਫੀ ਦੇ ਟਵਿੱਟਰ , ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਹੈਂਡਲਾਂ ‘ਤੇ ਅਤੇ ਪੀਆਈਬੀ ਗੋਆ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਦੇਖਿਆ ਜਾ ਸਕਦਾ ਹੈ ।
****
IFFI52-01 | ਪੀਆਈਬੀ ਮੁੰਬਈ | 001 /ਸ੍ਰੀਯੰਕਾ /ਡੀਜੇਐੱਮ
(Release ID: 1765246)