ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 15 ਅਕਤੂਬਰ ਨੂੰ ਸੱਤ ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਪ੍ਰੋਗਰਾਮ ਨੂੰ ਵਰਚੁਅਲੀ ਸੰਬੋਧਨ ਕਰਨਗੇ

Posted On: 14 OCT 2021 5:44PM by PIB Chandigarh

ਵਿਜੈਦਸ਼ਮੀ (ਦੁਸਹਿਰੇ) ਦੇ ਸ਼ੁਭ ਅਵਸਰ ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਕਤੂਬਰ, 2021 ਨੂੰ ਦੁਪਹਿਰ ਲਗਭਗ 12.10 ਵਜੇ ਸੱਤ ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਰੱਖਿਆ ਮੰਤਰਾਲੇ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਨੂੰ ਵਰਚੁਅਲੀ ਸੰਬੋਧਨ ਕਰਨਗੇ।

ਇਸ ਅਵਸਰ ਤੇ ਰੱਖਿਆ ਮੰਤਰੀਰੱਖਿਆ ਰਾਜ ਮੰਤਰੀ ਅਤੇ ਰੱਖਿਆ ਉਦਯੋਗ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ।

ਸੱਤ ਨਵੀਆਂ ਰੱਖਿਆ ਕੰਪਨੀਆਂ ਬਾਰੇ

ਸਰਕਾਰ ਨੇ ਦੇਸ਼ ਦੀਆਂ ਰੱਖਿਆ ਤਿਆਰੀਆਂ ਵਿੱਚ ਆਤਮਨਿਰਭਰਤਾ ਵਧਾਉਣ ਦੇ ਲਈ ਇੱਕ ਉਪਾਅ ਦੇ ਤੌਰ ਤੇ ਆਰਡਨੈਂਸ ਫੈਕਟਰੀ ਬੋਰਡ ਨੂੰ ਸਰਕਾਰੀ ਵਿਭਾਗ ਨਾਲ  ਸ਼ਤ-ਪ੍ਰਤੀਸ਼ਤ ਸਰਕਾਰੀ ਮਲਕੀਅਤ ਵਾਲੀ ਕਾਰਪੋਰੇਟ ਕੰਪਨੀਆਂ ਵਿੱਚ ਤਬਦੀਲ ਕਰਨ ਦਾ ਨਿਰਣਾ ਲਿਆ ਹੈ। ਇਹ ਕਦਮ ਬਿਹਤਰ ਫੰਕਸ਼ਨਲ ਖ਼ੁਦਮੁਖਤਿਆਰੀ ਅਤੇ ਦਕਸ਼ਤਾ ਸੁਨਿਸ਼ਚਿਤ ਕਰੇਗਾ ਅਤੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਅਤੇ ਨਵੀਨਤਾ ਦਾ ਮਾਰਗ ਖੋਲ੍ਹੇਗਾ।

ਜਿਨ੍ਹਾਂ ਸੱਤ ਨਵੀਆਂ ਰੱਖਿਆ ਕੰਪਨੀਆਂ ਨੂੰ ਸੂਚੀਬੱਧ ਕੀਤਾ ਗਿਆ ਹੈਉਨ੍ਹਾਂ ਵਿੱਚ ਸ਼ਾਮਲ ਹਨ :

ਮਿਊਨਿਸ਼ਨਸ ਇੰਡੀਆ ਲਿਮਿਟਿਡ (ਐੱਮਆਈਐੱਲ)ਆਰਮਡ ਵਹੀਕਲਸ ਲਿਮਿਟਿਡ (ਅਵਨੀ)  ਅਡਵਾਂਸਡ ਵੈਪਨਸ ਐਂਡ ਇਕਿਉੱਪਮੈਂਟ ਇੰਡੀਆ ਲਿਮਿਟਿਡ (ਏਡਬਲਿਊਈ ਇੰਡੀਆ)ਟਰੂਪ ਕੰਫਰਟਸ ਲਿਮਿਟਿਡ (ਟੀਸੀਐੱਲ)ਯੰਤਰ ਇੰਡੀਆ ਲਿਮਿਟਿਡ (ਵਾਈਆਈਐੱਲ)ਇੰਡੀਆ ਔਪਟੈਲ ਲਿਮਿਟਿਡ (ਆਈਓਐੱਲ) ਅਤੇ ਗਲਾਈਡਰਸ ਇੰਡੀਆ ਲਿਮਿਟਿਡ (ਜੀਆਈਐੱਲ)।

 

**********

ਡੀਐੱਸ/ਏਕੇਜੇ(Release ID: 1764064) Visitor Counter : 24