ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਪੂਰੇ ਦੇਸ਼ ਵਿੱਚ ਮਹੀਨਾ ਭਰ ਚੱਲਣ ਵਾਲਾ ਸਵੱਛ ਭਾਰਤ ਅਭਿਯਾਨ ਪੂਰੇ ਜੋਸ਼ ਨਾਲ ਚੱਲ ਰਿਹਾ ਹੈ


ਮੁਹਿੰਮ ਵਿੱਚ 25 ਤੋਂ ਵੱਧ ਪ੍ਰਮੁੱਖ ਆਈਕੋਨਿਕ ਵਿਰਾਸਤੀ ਸਥਾਨ ਸ਼ਾਮਲ ਕੀਤੇ ਗਏ ਹਨ

Posted On: 13 OCT 2021 5:30PM by PIB Chandigarh

 ਮੁੱਖ ਝਲਕੀਆਂ:

 • ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਮੁੱਖ ਤੌਰ 'ਤੇ ਪਲਾਸਟਿਕ ਦੇ ਕਚਰੇ ਨੂੰ ਇਕੱਠਾ ਕਰਨ ਅਤੇ ਹਟਾਉਣ ਲਈ 1 ਅਕਤੂਬਰ 2021 ਤੋਂ 31 ਅਕਤੂਬਰ 2021 ਤੱਕ ਪੈਨ ਇੰਡੀਆ ਕਲੀਨ ਇੰਡੀਆ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ

 • ਸਵੱਛਤਾ ਅਭਿਯਾਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਚਲਾਇਆ ਜਾ ਰਿਹਾ ਹੈ ਤਾਂ ਜੋ ਮੁੱਖ ਤੌਰ ‘ਤੇ ਸਿੰਗਲ ਯੂਜ਼ ਪਲਾਸਟਿਕ ਕਚਰੇ ਨੂੰ ਸਾਫ਼ ਕਰਨ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ

 'ਯੁਵਾ ਮਾਮਲੇ ਅਤੇ ਖੇਡ ਮੰਤਰਾਲਾ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਧਾਰਮਿਕ ਸਥਾਨਾਂ ਸਮੇਤ ਇਤਿਹਾਸਕ ਅਤੇ ਪ੍ਰਤਿਸ਼ਠਾਵਾਨ ਸਥਾਨਾਂ ਦੇ ਆਲੇ ਦੁਆਲੇ ਸਵੱਛ ਭਾਰਤ ਅਭਿਯਾਨ ਚਲਾ ਰਿਹਾ ਹੈ। ਮੰਤਰਾਲੇ ਨੇ ਸਵੱਛ ਭਾਰਤ ਮੁਹਿੰਮ ਲਈ 25 ਤੋਂ ਵੱਧ ਵਿਰਾਸਤੀ ਥਾਵਾਂ ਦੀ ਪਛਾਣ ਕੀਤੀ ਹੈ, ਜਿੱਥੇ ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਰਾਸ਼ਟਰੀ ਸੇਵਾ ਯੋਜਨਾ ਵਲੰਟੀਅਰ ਸੈਲਾਨੀ ਸਥਾਨਾਂ ਦੇ ਆਲੇ ਦੁਆਲੇ ਸਵੱਛਤਾ ਬਣਾਈ ਰੱਖਣ ਦਾ ਸੰਦੇਸ਼ ਦੇਣ ਲਈ ਸਵੱਛਤਾ ਅਭਿਯਾਨ ਚਲਾ ਰਹੇ ਹਨ।

 ਇਸ ਸਵੱਛ ਭਾਰਤ ਪ੍ਰੋਗਰਾਮ ਦੇ ਤਹਿਤ, ਸਵੱਛ ਭਾਰਤ ਅਭਿਯਾਨ ਗੁਵਾਹਾਟੀ ਦੇ ਕਾਮਾਖਿਆ ਮੰਦਰ, ਗਯਾ ਦੇ ਮਹਾਬੋਧੀ ਮੰਦਰ, ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ, ਜੰਮੂ ਦੇ ਅਮਰ ਮਹਿਲ ਪੈਲੇਸ, ਕਰਨਾਟਕ ਦੇ ਹੰਪੀ, ਮੱਧ ਪ੍ਰਦੇਸ਼ ਦੇ ਖਜੂਰਾਹੋ, ਓਡੀਸ਼ਾ ਦੇ ਪੁਰੀ ਮੰਦਰ, ਮਦੁਰਈ ਦੇ ਮੀਨਾਕਸ਼ੀ ਮੰਦਰ, ਅੰਮ੍ਰਿਤਸਰ ਦੇ ਗੋਲਡਨ ਟੈਂਪਲ/ ਜੱਲ੍ਹਿਆਂਵਾਲਾ ਬਾਗ, ਲਖਨਊ ਦੇ ਰੂਮੀ ਦਰਵਾਜ਼ਾ ਅਤੇ ਹਰਿਦੁਆਰ ਦੀ ਹਰਿ ਕੀ ਪੌੜੀ ਆਦਿ ਵਰਗੇ ਪ੍ਰਸਿੱਧ (ਆਈਕੋਨਿਕ) ਸਥਾਨਾਂ ‘ਤੇ ਚਲਾਏ ਜਾ ਰਹੇ ਹਨ। ਇਸੇ ਨੂੰ ਜਾਰੀ ਰੱਖਦੇ ਹੋਏ, ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਨੇ ਹੈਦਰਾਬਾਦ ਦੇ ਗੋਲਕੋਂਡਾ ਕਿਲ੍ਹੇ 'ਤੇ ਮੰਗਲਵਾਰ ਨੂੰ ਸਵੱਛ ਭਾਰਤ ਅਭਿਯਾਨ ਚਲਾਇਆ।

(ਗੋਲਕੋਂਡਾ ਕਿਲ੍ਹੇ, ਹੈਦਰਾਬਾਦ ਵਿਖੇ ਸਵੱਛਤਾ ਅਭਿਯਾਨ)

 ਇਸ ਮੌਕੇ ਬੋਲਦਿਆਂ ਐੱਨਐੱਸਐੱਸ ਯੂਥ ਅਫਸਰ ਸ਼੍ਰੀ ਕੇ ਸੀ ਰੈੱਡੀ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ, “ਅਸੀਂ ਨਾ ਸਿਰਫ਼ ਸਵੱਛ ਭਾਰਤ ਅਭਿਯਾਨ ਦਾ ਆਯੋਜਨ ਕਰ ਰਹੇ ਹਾਂ ਬਲਕਿ ਸਵੱਛ ਅਤੇ ਸਿਹਤਮੰਦ ਮਾਹੌਲ ਬਾਰੇ ਜਾਗਰੂਕਤਾ ਵੀ ਪੈਦਾ ਕਰ ਰਹੇ ਹਾਂ।”  ਉਨ੍ਹਾਂ ਕਿਹਾ ਕਿ ਤੇਲੰਗਾਨਾ ਦੇ ਜ਼ਿਲ੍ਹਿਆਂ ਵਿੱਚ ਸਵੱਛ ਭਾਰਤ ਪ੍ਰੋਗਰਾਮ ਦੇ ਅਧੀਨ ਇਸ ਮਹੀਨੇ ਦੇ ਅੰਤ ਤੱਕ ਕਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਦੇ ਹਿੱਸੇ ਵਜੋਂ, ਐੱਨਵਾਈਕੇ, ਐੱਨਐੱਸਐੱਸ ਵਲੰਟੀਅਰਾਂ ਨੇ ਗੋਲਕੋਂਡਾ ਕਿਲ੍ਹੇ ਦੇ ਆਲੇ ਦੁਆਲੇ ਦੇ ਖੇਤਰਾਂ ਤੋਂ ਸਿੰਗਲ ਯੂਜ਼ ਪਲਾਸਟਿਕ ਸਮੇਤ ਤਕਰੀਬਨ 285 ਕਿਲੋਗ੍ਰਾਮ ਕਚਰਾ ਇਕੱਠਾ ਕੀਤਾ। ਸਥਾਨਕ ਲੋਕਾਂ ਨੂੰ ਸਵੱਛਤਾ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਬਚਣ ਅਤੇ ਉਨ੍ਹਾਂ ਦੇ ਸਹੀ ਨਿਪਟਾਰੇ ਦੀ ਸਲਾਹ ਦਿੱਤੀ ਗਈ। ਸੁਸ਼੍ਰੀ ਖੁਸ਼ਬੂ ਗੁਪਤਾ, ਜ਼ਿਲ੍ਹਾ ਐੱਨਵਾਈਕੇ ਕੋਆਰਡੀਨੇਟਰ, ਹੈਦਰਾਬਾਦ;  ਸ਼੍ਰੀ ਕੇ ਸੀ ਰੈਡੀ, ਯੂਥ ਅਸਿਸਟੈਂਟ ਅਤੇ ਐੱਨਵਾਇਕੇ, ਐੱਨਐੱਸਐੱਸ ਅਤੇ ਹੋਰ ਐਸੋਸੀਏਸ਼ਨਾਂ ਦੇ ਤਕਰੀਬਨ 100 ਵਲੰਟੀਅਰਾਂ ਨੇ ਇਸ ਸਵੱਛ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲਿਆ। 

(ਮੀਨਾਕਸ਼ੀ ਮੰਦਰ, ਮਦੁਰਾਈ ਵਿਖੇ ਕਲੀਨ ਇੰਡੀਆ ਡਰਾਈਵ)

ਸਵੱਛਤਾ ਅਭਿਯਾਨ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਵੀ ਚਲਾਏ ਜਾ ਰਹੇ ਹਨ, ਖ਼ਾਸ ਕਰਕੇ ਉਨ੍ਹਾਂ ਥਾਵਾਂ ‘ਤੇ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ। ਮਦੁਰੈ ਕਾਮਰਾਜ ਯੂਨੀਵਰਸਿਟੀ ਦੇ 100 ਐੱਨਐੱਸਐੱਸ ਵਲੰਟੀਅਰਾਂ ਨੇ ਮਦੁਰਾਇ ਦੇ ਮੀਨਾਕਸ਼ੀ ਮੰਦਰ ਦੇ ਪਰਿਸਰ ਵਿੱਚ ਸਵੱਛ ਭਾਰਤ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ।

 ਮੰਡਯਾ ਦੇ ਮੰਦਰਾਂ ਵਿੱਚ ਚਲਾਏ ਗਏ ਸਵੱਛਤਾ ਅਭਿਯਾਨ

 ਇਸਦੇ ਨਾਲ ਹੀ, ਕਰਨਾਟਕ ਦੇ ਮੰਡਯਾ ਜ਼ਿਲ੍ਹੇ ਦੇ ਮੰਦਰਾਂ ਅਤੇ ਇਸਦੇ ਆਲੇ ਦੁਆਲੇ ਵੀ ਸਵੱਛ ਭਾਰਤ ਅਭਿਯਾਨ ਦਾ ਆਯੋਜਨ ਕੀਤਾ ਗਿਆ।

 ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਦੇ ਯੁਵਾ ਮਾਮਲਿਆਂ ਦੇ ਵਿਭਾਗ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਆਪਣੇ ਸੰਬੰਧਿਤ ਯੁਵਾ ਸਵੈਸੇਵੀ ਸੰਗਠਨਾਂ ਜਿਵੇਂ ਐੱਨਵਾਈਕੇਐੱਸ, ਐੱਨਐੱਸਐੱਸ, ਯੂਥ ਕਲੱਬਾਂ ਆਦਿ ਦੀ ਸਹਾਇਤਾ ਨਾਲ 1 ਅਕਤੂਬਰ 2021 ਤੋਂ 31 ਅਕਤੂਬਰ 2021 ਤੱਕ ਦੇਸ਼ ਵਿਆਪੀ ਸਵੱਛ ਭਾਰਤ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਵੱਛ ਭਾਰਤ (ਕਲੀਨ ਇੰਡੀਆ) ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ ਬਲਕਿ ਇਹ ਆਮ ਆਦਮੀ ਦੀਆਂ ਅਸਲ ਚਿੰਤਾਵਾਂ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਦਰਸਾਉਂਦਾ ਹੈ।

 

 ********

 

ਐੱਨਬੀ/ਓਏ


(Release ID: 1764058) Visitor Counter : 257