ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡੀਡੀ ਚੰਦਨਾ ਦੇ 10 ਲੱਖ ਤੋਂ ਅਧਿਕ ਸਬਸਕ੍ਰਾਈਬਰਸ ਹੋਏ, ਡਿਜੀਟਲ ਪ੍ਰਸਾਰ ਭਾਰਤੀ ਨੂੰ ਦੱਖਣੀ ਭਾਰਤ ਵਿੱਚ ਪ੍ਰੋਤਸਾਹਨ ਮਿਲਿਆ
Posted On:
13 OCT 2021 11:53AM by PIB Chandigarh
ਕੁਆਲਿਟੀ ਕੰਟੈਂਟ ਅਤੇ ਡਿਜੀਟਲ ਫਸਟ ਅਪ੍ਰੋਚ ਦੇ ਅਧਾਰ ‘ਤੇ ਭਾਰਤ ਦੇ ਦੱਖਣੀ ਖੇਤਰ ਤੋਂ ਪ੍ਰਸਾਰ ਭਾਰਤੀ ਦੇ ਡਿਜੀਟਲ ਪਲੈਟਫਾਰਮ ਨੇ ਕੁਝ ਹੀ ਵਰ੍ਹਿਆਂ ਵਿੱਚ ਲੰਬਾ ਸਫ਼ਰ ਤੈਅ ਕਰ ਲਿਆ ਹੈ।
ਡੀਡੀ ਚੰਦਨਾ (ਕਰਨਾਟਕ) ਯੂ-ਟਿਊਬ ‘ਤੇ 10 ਲੱਖ ਸਬਸਕ੍ਰਾਈਬਰਸ ਬਣਾ ਕੇ ਮੀਲ ਦਾ ਪੱਥਰ ਹਾਸਲ ਕਰਨ ਵਾਲਾ ਖੇਤਰ ਦਾ ਪਹਿਲਾ ਚੈਨਲ ਬਣ ਗਿਆ ਹੈ ਜਦਕਿ ਡੀਡੀ ਸਪਤਗਿਰੀ (ਆਂਧਰ ਪ੍ਰਦੇਸ਼) ਅਤੇ ਡੀਡੀ ਯਾਦਗਿਰੀ (ਤੇਲੰਗਾਨਾ) ਤੇਜ਼ੀ ਨਾਲ 5 ਲੱਖ ਸਬਸਕ੍ਰਾਈਬਰਸ ਬਣਾਉਣ ਦਾ ਟੀਚਾ ਹਾਸਲ ਕਰਨ ਦੇ ਵੱਲ ਵਧ ਰਹੇ ਹਨ।
1 ਲੱਖ ਤੋਂ ਅਧਿਕ ਯੂ-ਟਿਊਬ ਸਬਸਕ੍ਰਾਈਬਰਸ ਦੇ ਨਾਲ ਤਮਿਲ ਅਤੇ ਮਲਿਆਲਮ ਸਮਾਚਾਰ ਇਕਾਈਆਂ ਅਤੇ ਦੂਰਦਰਸ਼ਨ ਦੇ ਕੇਂਦਰ ਇੱਕ-ਦੂਸਰੇ ਦੇ ਨਾਲ ਅਤੇ ਸਥਾਨਕ ਭਾਸ਼ਾਈ ਮੀਡੀਆ ਉਦਯੋਗ ਦੇ ਨਾਲ ਸਿਹਤਮੰਦ ਮੁਕਾਬਲਾ ਕਰ ਰਹੇ ਹਨ।
ਇਨ੍ਹਾਂ ਯੂਟਿਊਬ ਚੈਨਲਾਂ ‘ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਵੀਡੀਓਜ਼ ਵਿੱਚ ਕਾਮੇਡੀ ਅਤੇ ਟੈਲੀਫਿਲਮਸ ਤੋਂ ਲੈ ਕੇ ਸੈਲੀਬ੍ਰਿਟੀ ਇੰਟਰਵਿਊਜ਼ ਅਤੇ ਐਜੂਕੇਸ਼ਨਲ ਕੰਟੈਂਟ ਤੱਕ ਸ਼ਾਮਲ ਹਨ।
ਦੂਰਦਰਸ਼ਨ ਦੇ ਨੈਸ਼ਨਲ ਚੈਨਲਾਂ ਵਿੱਚ ਇੰਟਰਨੈਸ਼ਲਨ ਅੰਗਰੇਜ਼ੀ ਸਮਾਚਾਰ ਚੈਨਲ ‘ਡੀਡੀ ਇੰਡੀਆ’ ਨੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਅਤੇ ਆਲਮੀ ਦਰਸ਼ਕਾਂ ਦੇ ਲਈ ਬਣਾਈ ਗਈ ਭਾਰਤ ਦੀ ਕਹਾਣੀ ਦੱਸਣ ਵਾਲੀ ਅਨੂਠੀ ਸਮੱਗਰੀ ਦੇ ਕਾਰਨ ਹਾਲ ਹੀ ਵਿੱਚ ਯੂ-ਟਿਊਬ ‘ਤੇ 1 ਲੱਖ ਸਬਸਕ੍ਰਾਈਬਰਸ ਦੀ ਸੰਖਿਆ ਨੂੰ ਪਾਰ ਕਰ ਲਿਆ ਹੈ।
*****
ਐੱਸਐੱਸ
(Release ID: 1763768)
Visitor Counter : 172