ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
12 OCT 2021 4:10PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ :-
“ਦੁਰਗਾ ਪੂਜਾ ਦੇ ਪਾਵਨ ਅਵਸਰ ‘ਤੇ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿ ਰਹੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਦੇਵੀ ਦੁਰਗਾ ਸ਼ਕਤੀ ਦਾ ਪ੍ਰਤੀਕ ਹਨ ਅਤੇ ਉਹ ਨਾਰੀ ਸ਼ਕਤੀ ਦਾ ਦੈਵੀ ਰੂਪ ਵੀ ਹਨ। ਦੁਰਗਾ ਪੂਜਾ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਉਤਸਵ ਹੈ। ਮਾਂ ਦੁਰਗਾ ਦੇ ਨੌਂ ਅਲੱਗ-ਅਲੱਗ ਰੂਪ ਜੀਵਨ ਦੇ ਨਾਲ ਪ੍ਰਕਿਰਤੀ ਦੇ ਜੁੜਾਅ ਨੂੰ ਦਰਸਾਉਂਦੇ ਹਨ।
ਆਓ, ਇਸ ਤਿਉਹਾਰ ਦੇ ਅਵਸਰ ‘ਤੇ ਅਸੀਂ ਇੱਕ ਅਜਿਹੇ ਸਮਾਜ ਦੇ ਨਿਰਮਾਣ ਦਾ ਸੰਕਲਪ ਕਰੀਏ, ਜਿੱਥੇ ਸਮਾਜ ਵਿੱਚ ਮਹਿਲਾਵਾਂ ਨੂੰ ਪਹਿਲਾਂ ਤੋਂ ਅਧਿਕ ਸਨਮਾਨ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਨੂੰ ਬਰਾਬਰੀ ਦੀ ਭਾਗੀਦਾਰੀ ਪ੍ਰਾਪਤ ਹੋਵੇ।
ਮੇਰੀ ਈਸ਼ਵਰ ਨੂੰ ਪ੍ਰਾਰਥਨਾ ਹੈ ਕਿ ਖੁਸ਼ੀਆਂ ਭਰੇ ਇਸ ਪੁਰਬ ਨਾਲ ਦੇਸ਼ਵਾਸੀਆਂ ਦੇ ਦਰਮਿਆਨ ਸ਼ਾਂਤੀ, ਭਾਈਚਾਰੇ ਅਤੇ ਏਕਤਾ ਦੀ ਭਾਵਨਾ ਹੋਰ ਸਸ਼ਕਤ ਹੋਵੇ ਅਤੇ ਅਸੀਂ ਸਭ ਦੇਸ਼ ਦੀ ਪ੍ਰਗਤੀ ਦੇ ਲਈ ਵੱਧ-ਚੜ੍ਹ ਕੇ ਕੰਮ ਕਰਦੇ ਰਹੀਏ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ -
***
ਡੀਐੱਸ/ਏਕੇ
(Release ID: 1763448)
Visitor Counter : 132