ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 13 ਅਕਤੂਬਰ ਨੂੰ ਪ੍ਰਧਾਨ ਮੰਤਰੀ ਗਤੀ–ਸ਼ਕਤੀ ਲਾਂਚ ਕਰਨਗੇ


‘ਪ੍ਰਧਾਨ ਮੰਤਰੀ ਗਤੀ–ਸ਼ਕਤੀ’ ਬੁਨਿਆਦੀ ਢਾਂਚੇ ਦੇ ਪ੍ਰਮੁੱਖ ਪ੍ਰੋਜੈਕਟਾਂ ‘ਚ ਸਬੰਧਿਤ ਧਿਰਾਂ ਲਈ ਵਿਭਾਗੀ ਅੜਿੱਕੇ ਦੂਰ ਕਰਨ ਤੇ ਸਮੁੱਚੀ ਯੋਜਨਾਬੰਦੀ ਨੂੰ ਸੰਸਥਾਗਤ ਰੂਪ ਦੇਵੇਗੀ



ਸਾਰੇ ਵਿਭਾਗ ਹੁਣ ਇੱਕ ਕੇਂਦਰੀਕ੍ਰਿਤ ਪੋਰਟਲ ਰਾਹੀਂ ਇੱਕ–ਦੂਸਰੇ ਦੇ ਪ੍ਰੋਜੈਕਟਾਂ ‘ਤੇ ਨਜ਼ਰ ਰੱਖ ਸਕਣਗੇ



ਮਲਟੀ–ਮੋਡਲ ਕਨੈਕਟੀਵਿਟੀ ਨਾਲ ਲੋਕਾਂ, ਵਸਤਾਂ ਤੇ ਸੇਵਾਵਾਂ ਦੀ ਆਵਾਜਾਈ ਲਈ ਏਕੀਕ੍ਰਿਤ ਤੇ ਬੇਰੋਕ ਕਨੈਕਟੀਵਿਟੀ ਮੁਹੱਈਆ ਹੋਵੇਗੀ



ਪੀਐੱਮ ਗਤੀਸ਼ਕਤੀ ਨਾਲ ਰੋਜ਼ਗਾਰ ਦੇ ਅਥਾਹ ਮੌਕੇ ਪੈਦਾ ਹੋਣਗੇ, ਲੌਜਿਸਟਿਕ ਲਾਗਤ ਘਟੇਗੀ, ਸਪਲਾਈ ਚੇਨਾਂ ਬਿਹਤਰ ਹੋਣਗੀਆਂ ਤੇ ਸਥਾਨਕ ਵਸਤਾਂ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਬਣਨਗੀਆਂ



ਪ੍ਰਧਾਨ ਮੰਤਰੀ ਪ੍ਰਗਤੀ ਮੈਦਾਨ ‘ਚ ਨਵੇਂ ਪ੍ਰਦਰਸ਼ਨੀ ਕੰਪਲੈਕਸ ਦਾ ਵੀ ਉਦਘਾਟਨ ਕਰਨਗੇ

Posted On: 12 OCT 2021 6:28PM by PIB Chandigarh

ਦੇਸ਼ ਦੇ ਬੁਨਿਆਦੀ ਢਾਂਚਾ ਦ੍ਰਿਸ਼ ਨਾਲ ਜੁੜੀ ਇੱਕ ਇਤਿਹਾਸਿਕ ਘਟਨਾ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਕਤੂਬਰ, 2021 ਨੂੰ ਸਵੇਰੇ 11 ਵਜੇ ਪ੍ਰਗਤੀ ਮੈਦਾਨਨਵੀਂ ਦਿੱਲੀ ਚ ਪੀਐੱਮ ਗਤੀਸ਼ਕਤੀ- ਮਲਟੀ ਮੋਡਲ ਕਨੈਕਟੀਵਿਟੀ ਲਈ ਰਾਸ਼ਟਰੀ ਮਾਸਟਰਪਲੈਨ’ ਦੀ ਸ਼ੁਰੂਆਤ ਕਰਨਗੇ।

ਭਾਰਤ ਚ ਬੁਨਿਆਦੀ ਢਾਂਚੇ ਜਾਂ ਬੁਨਿਆਦੀ ਢਾਂਚਾ ਸੁਵਿਧਾਵਾਂ ਦੇ ਨਿਰਮਾਣ ਚ ਪਿਛਲੇ ਕਈ ਦਹਾਕਿਆਂ ਤੋਂ ਅਣਗਿਣਤ ਸਮੱਸਿਆਵਾਂ ਰਾਹ ਚ ਆਉਂਦੀਆਂ ਰਹੀਆਂ ਹਨ। ਵਿਭਿੰਨ ਵਿਭਾਗਾਂ ਵਿਚਾਲੇ ਤਾਲਮੇਲ ਦੀ ਵੱਡਾ ਕਮੀ ਵੇਖੀ ਜਾਂਦੀ ਸੀ। ਉਦਾਹਰਣ ਵਜੋਂ ਇੱਕ ਵਾਰ ਕੋਈ ਸੜਕ ਬਣ ਜਾਣ ਤੋਂ ਬਾਅਦ ਹੋਰ ਏਜੰਸੀਆਂ ਜ਼ਮੀਨਦੋਜ਼ ਕੇਬਲਗੈਸ ਪਾਈਪਲਾਈਨ ਆਦਿ ਵਿਛਾਉਣ ਜਿਹੀਆਂ ਗਤੀਵਿਧੀਆਂ ਲਈ ਬਣੀ ਸੜਕ ਨੂੰ ਮੁੜ ਪੁੱਟ ਦਿੰਦੀਆਂ ਸਨ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਭਾਰੀ ਅਸੁਵਿਧਾ ਹੁੰਦੀ ਸੀਸਗੋਂ ਇਹ ਇੱਕ ਫ਼ਿਜ਼ੂਲਖ਼ਰਚੀ ਵੀ ਹੁੰਦੀ ਸੀ। ਇਸ ਸਮੱਸਿਆ ਦੇ ਹੱਲ ਲਈ ਆਪਸ ਵਿੱਚ ਤਾਲਮੇਲ ਵਧਾਉਣ ਦੇ ਠੋਸ ਕੋਸ਼ਿਸ਼ਾਂ ਕੀਤੀਆਂ ਗਈਆਂਤਾਂ ਜੋ ਸਾਰੇ ਕੇਬਲਪਾਈਪਲਾਈਨ ਆਦਿ ਇੱਕ ਵੇਲੇ ਵਿਛਾਈਆਂ ਜਾ ਸਕਣ। ਪ੍ਰਵਾਨਗੀ ਪ੍ਰਕਿਰਿਆ ਚ ਕਾਫ਼ੀ ਸਮਾਂ ਲਗਣਕਈ ਕਿਸਮ ਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਲੈਣ ਆਦਿ ਸਮੱਸਿਆਵਾਂ ਦੇ ਹੱਲ ਲਈ ਵੀ ਅਨੇਕ ਠੋਸ ਕਦਮ ਉਠਾਏ ਗਏ ਹਨ। ਪਿਛਲੇ ਸੱਤ ਸਾਲਾਂ ਚ ਸਰਕਾਰ ਨੇ ਸਮੁੱਚੇ ਦ੍ਰਿਸ਼ਟੀਕੋਣ ਰਾਹੀਂ ਬੁਨਿਆਦੀ ਢਾਂਚਾ ਸੁਵਿਧਾਵਾਂ ਜਾਂ ਬੁਨਿਆਦੀ ਢਾਂਚੇ ਉੱਤੇ ਬੇਮਿਸਾਲ ਤਰੀਕੇ ਧਿਆਨ ਦੇਣਾ ਯਕੀਨੀ ਬਣਾਇਆ ਹੈ।

ਪ੍ਰਧਾਨ ਮੰਤਰੀ ਗਤੀਸ਼ਕਤੀ’ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਲਈ ਸਾਰੇ ਹਿੱਸੇਦਾਰਾਂ ਵਾਸਤੇ ਇੱਕ ਸੰਪੂਰਨ ਯੋਜਨਾ ਨੂੰ ਸੰਸਥਾਗਤ ਬਣਾ ਕੇ ਪਿਛਲੇ ਸਾਰੇ ਮੁੱਦਿਆਂ ਨੂੰ ਸੁਲਝਾਏਗੀ। ਇੱਕ ਦੂਸਰੇ ਤੋਂ ਅਲੱਗ ਥਲੱਗ ਹੋਣ ਦੀ ਯੋਜਨਾਬੰਦੀ ਅਤੇ ਡਿਜ਼ਾਈਨਿੰਗ ਦੀ ਬਜਾਏਪ੍ਰੋਜੈਕਟਾਂ ਨੂੰ ਸਾਂਝੇ ਦ੍ਰਿਸ਼ਟੀਕੋਣ ਵਿੱਚ ਡਿਜ਼ਾਈਨ ਅਤੇ ਲਾਗੂ ਕੀਤਾ ਜਾਵੇਗਾ। ਇਹ ਵੱਖ-ਵੱਖ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੀਆਂ ਬੁਨਿਆਦੀ ਢਾਂਚਾ ਯੋਜਨਾਵਾਂ ਜਿਵੇਂ ਕਿ ਭਾਰਤਮਾਲਾਸਾਗਰਮਾਲਾਅੰਦਰੂਨੀ ਜਲ ਮਾਰਗਾਂਖ਼ੁਸ਼ਕ/ਜ਼ਮੀਨੀ ਬੰਦਰਗਾਹਾਂਉਡਾਣਆਦਿ ਨੂੰ ਕਵਰ ਕਰੇਗਾ। ਟੈਕਸਟਾਈਲ ਕਲਸਟਰਫਾਰਮਾਸਿਊਟੀਕਲ ਕਲਸਟਰਡਿਫੈਂਸ ਕੌਰੀਡੋਰਇਲੈਕਟ੍ਰੌਨਿਕ ਪਾਰਕਇੰਡਸਟ੍ਰੀਅਲ ਕੌਰੀਡੋਰਫਿਸ਼ਿੰਗ ਕਲਸਟਰਐਗ੍ਰੀ ਜ਼ੋਨ ਵਰਗੇ ਆਰਥਿਕ ਖੇਤਰਾਂ ਨੂੰ ਕਨੈਕਟੀਵਿਟੀ ਵਿੱਚ ਸੁਧਾਰ ਲਿਆਉਣ ਅਤੇ ਭਾਰਤੀ ਕਾਰੋਬਾਰਾਂ ਨੂੰ ਹੋਰ ਪ੍ਰਤੀਯੋਗੀ ਬਣਾਉਣ ਲਈ ਕਵਰ ਕੀਤਾ ਜਾਵੇਗਾ। BISAG-N (ਭਾਸਕਰਾਚਾਰੀਆ ਨੈਸ਼ਨਲ ਇੰਸਟੀਟਿਊਟ ਆਵ੍ ਸਪੇਸ ਐਪਲੀਕੇਸ਼ਨਸ ਅਤੇ ਜੀਓ-ਇਨਫਾਰਮੈਟਿਕਸ) ਦੁਆਰਾ ਵਿਕਸਿਤ ਕੀਤੇ ਗਏ ਇਸਰੋ ਇਮੇਜਰੀ ਨਾਲ ਵੱਖ-ਵੱਖ ਤਕਨੀਕਾਂ ਦੀ ਵਿਆਪਕ ਵਰਤੋਂ ਵੀ ਹੋਵੇਗੀ।

ਪ੍ਰਧਾਨ ਮੰਤਰੀ ਗਤੀਸ਼ਕਤੀ ਛੇ ਥੰਮ੍ਹਾਂ ਤੇ ਅਧਾਰਿਤ ਹੈ:

ਵਿਆਪਕਤਾ: ਇਸ ਵਿੱਚ ਇੱਕ ਕੇਂਦਰੀ ਪੋਰਟਲ ਵਿੱਚ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਸਾਰੀਆਂ ਮੌਜੂਦਾ ਅਤੇ ਯੋਜਨਾਬੱਧ ਪਹਿਲਾਂ ਦੇ ਵੇਰਵੇ ਸ਼ਾਮਲ ਹੋਣਗੇ। ਹੁਣ ਹਰੇਕ ਵਿਭਾਗ ਕੋਲ ਵਿਆਪਕ ਯੋਜਨਾਬੰਦੀ ਅਤੇ ਪ੍ਰੋਜੈਕਟਾਂ ਦੇ ਅਮਲ ਦੇ ਦੌਰਾਨ ਮਹੱਤਵਪੂਰਨ ਡਾਟਾ ਦਾ ਆਦਾਨਪ੍ਰਦਾਨ ਕਰਦਿਆਂ ਇੱਕ ਦੂਜੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਰੱਖਣ ਦੀ ਸੁਵਿਧਾ ਹੋਵੇਗੀ।

ਪ੍ਰਾਥਮਿਕਤਾ: ਇਸ ਦੁਆਰਾਵੱਖ-ਵੱਖ ਵਿਭਾਗ ਵੱਖ-ਵੱਖ ਸੈਕਟਰਾਂ ਨਾਲ ਗੱਲਬਾਤ ਦੁਆਰਾ ਆਪਣੇ ਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ ਦੇਣ ਦੇ ਯੋਗ ਹੋਣਗੇ।

ਵੱਧ ਤੋਂ ਵੱਧ ਉਪਯੋਗਤਾ: ਇਹ ਰਾਸ਼ਟਰੀ ਮਾਸਟਰ ਪਲੈਨ ਵੱਖ-ਵੱਖ ਮੰਤਰਾਲਿਆਂ ਨੂੰ ਅਹਿਮ ਘਾਟਾਂ ਦੀ ਪਛਾਣ ਕਰਨ ਤੋਂ ਬਾਅਦ ਵੱਖ-ਵੱਖ ਪ੍ਰੋਜੈਕਟਾਂ ਦੀ ਯੋਜਨਾਬੰਦੀ ਵਿੱਚ ਸਹਾਇਤਾ ਕਰੇਗਾ। ਇਹ ਮਾਸਟਰ ਪਲੈਨ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਸਮੇਂ ਅਤੇ ਕੀਮਤ ਦੇ ਹਿਸਾਬ ਨਾਲ ਸਭ ਤੋਂ ਪ੍ਰਭਾਵਸ਼ਾਲੀ ਰਸਤਾ ਚੁਣਨ ਵਿੱਚ ਸਹਾਇਤਾ ਕਰੇਗਾ।

ਇਕਸੁਰਤਾ: ਵੱਖ-ਵੱਖ ਮੰਤਰਾਲੇ ਅਤੇ ਵਿਭਾਗ ਅਕਸਰ ਇੱਕ ਦੂਸਰੇ ਤੋਂ ਅਲੱਗ-ਥਲੱਗ ਹੋ ਕੇ ਕੰਮ ਕਰਦੇ ਹਨ। ਉਨ੍ਹਾਂ ਪ੍ਰੋਜੈਕਟਾਂ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਦੇ ਸਬੰਧ ਵਿੱਚ ਉਨ੍ਹਾਂ ਵਿੱਚ ਤਾਲਮੇਲ ਦੀ ਘਾਟ ਹੈ ਜਿਸ ਦੇ ਨਤੀਜੇ ਵਜੋਂ ਦੇਰੀ ਹੁੰਦੀ ਹੈ। ਪ੍ਰਧਾਨ ਮੰਤਰੀ ਗਤੀ-ਸ਼ਕਤੀ’ ਹਰੇਕ ਵਿਭਾਗ ਦੀਆਂ ਗਤੀਵਿਧੀਆਂ ਦੇ ਵਿੱਚ ਸਮੁੱਚੀ ਸਦਭਾਵਨਾ ਲਿਆਉਣ ਦੇ ਨਾਲ-ਨਾਲ ਸ਼ਾਸਨ ਪ੍ਰਣਾਲੀ ਦੀਆਂ ਵੱਖ-ਵੱਖ ਪਰਤਾਂ ਵਿੱਚ ਕੰਮ ਦਾ ਤਾਲਮੇਲ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗੀ।

ਵਿਸ਼ਲੇਸ਼ਣਾਤਮਕ: ਇਹ ਮਾਸਟਰ ਪਲੈਨ ਜੀਆਈਐੱਸ ਅਧਾਰਿਤ ਸਥਾਨਕ ਯੋਜਨਾਬੰਦੀ ਅਤੇ ਵਿਸ਼ਲੇਸ਼ਣਾਤਮਕ ਸਾਧਨਾਂ ਦੁਆਰਾ 200 ਤੋਂ ਵੱਧ ਪਰਤਾਂ ਨਾਲ ਇੱਕ ਥਾਂ ਤੇ ਪੂਰਾ ਡਾਟਾ ਪ੍ਰਦਾਨ ਕਰੇਗਾਜੋ ਲਾਗੂ ਕਰਨ ਵਾਲੀ ਏਜੰਸੀ ਨੂੰ ਇਸ ਦੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।

ਗਤੀਸ਼ੀਲਤਾ: ਸਾਰੇ ਮੰਤਰਾਲੇ ਅਤੇ ਵਿਭਾਗ ਹੁਣ ਜੀਆਈਐੱਸ ਪਲੈਟਫਾਰਮ ਰਾਹੀਂ ਵਿਭਿੰਨ ਖੇਤਰਾਂ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਕਲਪਨਾਸਮੀਖਿਆ ਅਤੇ ਨਿਗਰਾਨੀ ਕਰਨ ਦੇ ਯੋਗ ਹੋਣਗੇਕਿਉਂਕਿ ਉਪਗ੍ਰਹਿ ਚਿੱਤਰਣ ਜ਼ਮੀਨੀ ਤਰੱਕੀ ਅਤੇ ਇਸ ਅਨੁਸਾਰ ਪ੍ਰੋਜੈਕਟਾਂ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਪ੍ਰਦਾਨ ਕਰੇਗਾ। ਪੋਰਟਲ ਤੇ ਨਿਯਮਤ ਤੌਰ ਤੇ ਅੱਪਡੇਟ ਕੀਤਾ ਜਾਂਦਾ ਹੈ। ਇਹ ਕਦਮ ਇਸ ਮਾਸਟਰ ਪਲੈਨ ਨੂੰ ਅੱਗੇ ਵਧਾਉਣ ਅਤੇ ਅੱਪਡੇਟ ਕਰਨ ਦੇ ਮਹੱਤਵਪੂਰਨ ਉਪਾਵਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ।

ਪ੍ਰਧਾਨ ਮੰਤਰੀ ਗਤੀਸ਼ਕਤੀ’ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਦਾ ਨਤੀਜਾ ਹੈਜੋ ਜੀਵਨ ਨੂੰ ਸੌਖਾ ਅਤੇ ਵਪਾਰ ਕਰਨਾ ਸੌਖਾ ਬਣਾਉਂਦਾ ਹੈ। ਮਲਟੀ-ਮੋਡਲ ਕਨੈਕਟੀਵਿਟੀ ਲੋਕਾਂਸਮਾਨ ਅਤੇ ਸੇਵਾਵਾਂ ਦੀ ਆਵਾਜਾਈ ਦੇ ਇੱਕ ਢੰਗ ਤੋਂ ਦੂਸਰੇ ਢੰਗ ਲਈ ਆਵਾਜਾਈ ਹਿਤ ਏਕੀਕ੍ਰਿਤ ਅਤੇ ਬੇਰੋਕ ਸੰਪਰਕ ਪ੍ਰਦਾਨ ਕਰੇਗੀ। ਇਹ ਕਦਮ ਬੁਨਿਆਦੀ ਢਾਂਚੇ ਨਾਲ ਆਖ਼ਰੀ ਮੀਲ ਤੱਕ ਸੰਪਰਕ ਨੂੰ ਸੌਖਾ ਬਣਾਏਗਾ ਅਤੇ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ।

ਪ੍ਰਧਾਨ ਮੰਤਰੀ ਗਤੀਸ਼ਕਤੀ ਜਨਤਾ ਅਤੇ ਕਾਰੋਬਾਰੀ ਭਾਈਚਾਰੇ ਨੂੰ ਕਨੈਕਟੀਵਿਟੀਹੋਰ ਵਪਾਰਕ ਕੇਂਦਰਾਂਉਦਯੋਗਿਕ ਖੇਤਰਾਂ ਅਤੇ ਆਲੇ ਦੁਆਲੇ ਦੇ ਵਾਤਾਵਰਣ ਨਾਲ ਜੁੜੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਇਹ ਨਿਵੇਸ਼ਕਾਂ ਨੂੰ ਢੁਕਵੇਂ ਸਥਾਨਾਂ ਤੇ ਆਪਣੇ ਕਾਰੋਬਾਰ ਦੀ ਯੋਜਨਾ ਬਣਾਉਣ ਦੇ ਯੋਗ ਬਣਾਏਗਾਜਿਸ ਨਾਲ ਆਪਸੀ ਤਾਲਮੇਲ ਵਧੇਗਾ। ਇਹ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰੇਗਾ ਅਤੇ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ। ਇਹ ਲੌਜਿਸਟਿਕਸ ਦੇ ਖਰਚਿਆਂ ਨੂੰ ਘਟਾ ਕੇ ਅਤੇ ਸਪਲਾਈ ਲੜੀ ਨੂੰ ਬਿਹਤਰ ਬਣਾ ਕੇ ਅਤੇ ਸਥਾਨਕ ਉਦਯੋਗਾਂ ਤੇ ਖਪਤਕਾਰਾਂ ਦੇ ਵਿਚਕਾਰ ਅਨੁਕੂਲ ਸਬੰਧਾਂ ਨੂੰ ਯਕੀਨੀ ਬਣਾ ਕੇ ਸਥਾਨਕ ਉਤਪਾਦਾਂ ਦੀ ਵਿਸ਼ਵਵਿਆਪੀ ਪ੍ਰਤੀਯੋਗਤਾ ਵਿੱਚ ਸੁਧਾਰ ਕਰੇਗਾ।

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਪ੍ਰਗਤੀ ਮੈਦਾਨ ਵਿਖੇ ਨਵੇਂ ਪ੍ਰਦਰਸ਼ਨੀ ਕੰਪਲੈਕਸ (ਪ੍ਰਦਰਸ਼ਨੀ ਹਾਲ ਤੋਂ 5) ਦਾ ਉਦਘਾਟਨ ਵੀ ਕਰਨਗੇ। ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਦਾ ਪ੍ਰਮੁੱਖ ਸਮਾਗਮਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ) 2021 ਵੀ 14-27 ਨਵੰਬਰ, 2021 ਦੌਰਾਨ ਇਨ੍ਹਾਂ ਨਵੇਂ ਪ੍ਰਦਰਸ਼ਨੀ ਹਾਲਾਂ ਵਿੱਚ ਆਯੋਜਿਤ ਕੀਤਾ ਜਾਵੇਗਾ।

ਇਸ ਮੌਕੇ ਕੇਂਦਰੀ ਵਣਜ ਮੰਤਰੀਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀਰੇਲਵੇ ਮੰਤਰੀਸ਼ਹਿਰੀ ਹਵਾਬਾਜ਼ੀ ਮੰਤਰੀਸਮੁੰਦਰੀ ਜਹਾਜ਼ਾਂ (ਜਹਾਜ਼ਰਾਨੀ)ਬਿਜਲੀ ਮੰਤਰੀਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਵੀ ਮੌਜੂਦ ਰਹਿਣਗੇ।

 

 

 **********

ਡੀਐੱਸ/ਏਕੇਜੇ



(Release ID: 1763438) Visitor Counter : 311