ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ‘ਦਿੱਲੀ ਹਾਕੀ ਵੀਕੇਂਡ ਲੀਗ’ ਦਾ ਸ਼ੁਭਾਰੰਭ ਕੀਤਾ, ਕਿਹਾ ਮੁਕਾਬਲੇ ਨਾਲ ਐਥਲੀਟਾਂ ਦਾ ਮਨੋਬਲ ਵੱਧਦਾ ਹੈ
Posted On:
10 OCT 2021 1:10PM by PIB Chandigarh
ਮੁੱਖ ਅੰਸ਼
-
ਅਸੀਂ ਚਾਹੁੰਦੇ ਹਨ ਕਿ ਅਧਿਕ ਤੋਂ ਅਧਿਕ ਰਾਜ ਇਸ ਤਰ੍ਹਾਂ ਦੇ ਆਯੋਜਨ ਕਰਨ, ਤਾਕਿ ਹਾਕੀ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਨੌਜਵਾਨ ਮੁਕਾਬਲੇ ਨੂੰ ਆਪਣੇ ਕੌਸ਼ਲ ਨੂੰ ਹੋਰ ਨਿਖਾਰਣ ਦਾ ਮੋਕਾ ਮਿਲੇ :ਖੇਡ ਮੰਤਰੀ
-
ਟ੍ਰਾਫੀ ਦੇ ਲਈ ਮੁਕਾਬਲਾ ਕਰਨ ਵਾਲੀਆਂ 36 ਟੀਮਾਂ ਅਤੇ ਬਾਅਦ ਦੇ ਚਰਣਾਂ ਵਿੱਚ ਅਧਿਕ ਟੀਮਾਂ ਵਿੱਚ ਹਿੱਸਾ ਲੈ ਸਕਦੀ ਹੈ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਪ੍ਰਤਿਸ਼ਿਠਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹੋਣ ਵਾਲੇ ‘ਦਿੱਲੀ ਹਾਕੀ ਵੀਕੇਂਡ ਲੀਗ 2021-22’ ਦਾ ਸ਼ੁਭਾਰੰਭ ਕੀਤਾ।
ਇਸ ਮੌਕੇ ‘ਤੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਟੋਕੀਓ ਉਲੰਪਿਕ ਵਿੱਚ ਪੁਰਸ਼ ਅਤੇ ਮਹਿਲਾ ਟੀਮਾਂ ਦੀ ਸਫਲਤਾ ਨੇ ਭਾਰਤ ਵਿੱਚ ਹਾਕੀ ਨੂੰ ਇੱਕ ਖੇਡ ਦੇ ਰੂਪ ਵਿੱਚ ਨਵਜੀਵਨ ਦਿੱਤਾ ਹੈ। ਪ੍ਰੋਗਰਾਮ ਵਿੱਚ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਉਹ ਦਿੱਲੀ ਹਾਕੀ ਨੂੰ ਇਸ ਪਹਿਲ ਦੇ ਲਈ ਵਧਾਈ ਦਿੰਦੇ ਹਨ, ਇਸ ਤਰ੍ਹਾਂ ਦੀ ਪਹਿਲ ਜਮੀਨੀ ਪੱਧਰ ‘ਤੇ ਅਧਿਕ ਪ੍ਰਤਿਭਾ ਨੂੰ ਸ਼ਾਮਿਲ ਕਰਨ ਵਿੱਚ ਮਦਦ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਵਿਸ਼ਵ ਪੱਧਰ ਉਤਕ੍ਰਿਸ਼ਟਤਾ ਦੇ ਲਈ ਜਮੀਨੀ ਪੱਧਰ ਦੀ ਪ੍ਰਤਿਭਾ ਨੂੰ ਪ੍ਰੋਤਸਾਹਨ ਦੇਣਾ ਹੈ। ਟ੍ਰੇਨਿੰਗ ਤੇ ਪ੍ਰਤੀਯੋਗਿਤਾਵਾਂ ਸਮਾਨ ਰੂਪ ਤੋਂ ਮਹੱਤਵਪੂਰਨ ਹਨ ਕਿਉਂਕਿ ਇਹ ਐਥਲੀਟਾਂ ਦੇ ਮਨੋਬਲ ਨੂੰ ਵਧਾਉਂਦੇ ਹਨ। ਮੰਤਰੀ ਮਹੋਦਯ ਨੇ ਕਿਹਾ, ਅਸੀਂ ਚਾਹੁੰਦੇ ਹਨ ਕਿ ਅਧਿਕ ਤੋਂ ਅਧਿਕ ਰਾਜ ਇਸ ਤਰ੍ਹਾਂ ਦੇ ਆਯੋਜਨ ਕਰਨ, ਤਾਕਿ ਹਾਕੀ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਯੁਵਾ ਪ੍ਰਤਿਭਾ ਨੂੰ ਆਪਣੇ ਕੌਸ਼ਲ ਨੂੰ ਹੋਰ ਨਿਖਾਰਣ ਦਾ ਮੋਕਾ ਮਿਲੇ।
ਦਿੱਲੀ ਹਾਕੀ ਮਹਾਸੰਘ ਦੇ ਸਹਿਯੋਗ ਨਾਲ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਦੁਆਰਾ ਆਯੋਜਿਤ ਕੀਤੇ ਜਾ ਰਹੇ ਇਸ ਹਾਕੀ ਲੀਗ ਵਿੱਚ ਟ੍ਰਾਫੀ ਦੇ ਲਈ ਮੁਕਾਬਲਾ ਕਰਨ ਵਾਲੀਆਂ ਕੁੱਲ 36 ਟੀਮਾਂ ਹੋਣਗੀਆਂ ਅਤੇ ਬਾਅਦ ਦੇ ਚਰਣਾਂ ਵਿੱਚ ਅਧਿਕ ਟੀਮਾਂ ਵੀ ਹਿੱਸਾ ਲੈ ਸਕਦੀਆਂ ਹਨ। ਇਹ ਮੁਕਬਾਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਹਰੇਕ ਹਫਤੇ ‘ਤੇ 4 ਮੈਚ ਖੇਡੇ ਜਾਣਗੇ। ਲੀਗ ਦਾ ਪਹਿਲਾ ਮੈਚ ਦਿੱਲੀ ਯੂਨੀਵਰਸਿਟੀ ਦੇ ਸ਼ਿਆਮ ਲਾਲ ਕਾਲਜ ਤੇ ਫੇਥ ਕਲੱਬ (ਇੱਕ ਸੁਤੰਤਰ ਹਾਕੀ ਕਲੱਬ) ਦਰਮਿਆਨ ਖੇਡਿਆ ਗਿਆ।
ਲੀਗ ਦੇ ਸ਼ੁਭਾਰੰਭ ਸਮਾਰੋਹ ਵਿੱਚ ਸਾਬਕਾ ਭਾਰਤੀ ਹਾਕੀ ਖਿਡਾਰੀ ਅਤੇ ਪਦਮਸ਼੍ਰੀ ਜਫਰ ਇਕਬਾਲ, ਹਾਕੀ ਵਿਸ਼ਵ ਕੱਪ (1975) ਦੇ ਗੋਲਡ ਮੈਡਲ ਵਿਜੇਤਾ ਬ੍ਰਿਗੇਡੀਯਰ ਐੱਚਜੇਐੱਸ ਚਿਮਨੀ, ਅਤੇ ਸਾਬਕਾ ਭਾਰਤੀ ਹਾਕੀ ਗੋਲਕੀਪਰ ਅਤੇ ਅਰਜੁਨ ਪੁਰਸਕਾਰ ਪ੍ਰਾਪਤਕਰਤਾ ਹੇਨੇਨ ਮੈਰੀ ਇਨੋਸੇਂਟ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ।
*******
ਐੱਨਬੀ/ਓਏ
(Release ID: 1763132)
Visitor Counter : 175