ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਸਾਰ ਭਾਰਤੀ ਦੁਆਰਾ ਪ੍ਰਸਾਰਣ ਸੁਧਾਰ ਨਾਲ ਨਵੀਆਂ ਟੈਕਨੋਲੋਜੀਆਂ ਅਤੇ ਕੰਟੈਂਟ ਦੇ ਅਵਸਰਾਂ ਦਾ ਮਾਰਗ ਖੁੱਲ੍ਹੇਗਾ

Posted On: 09 OCT 2021 10:33AM by PIB Chandigarh

ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਵਿੱਚ ਪਿਛਲੇ ਕੁਝ ਸਾਲਾਂ ਤੋਂ ਪ੍ਰਸਾਰਣ ਸੁਧਾਰਾਂ ਨੂੰ ਲਾਗੂ ਕਰਦੇ ਹੋਏ ਪ੍ਰਸਾਰ ਭਾਰਤੀ ਐਨਾਲੌਗ ਟੈਰੇਸਟ੍ਰੀਅਲ ਟੀਵੀ ਟਰਾਂਸਮੀਟਰ ਜਿਹੀਆਂ ਗ਼ੈਰ-ਪ੍ਰਚਲਿਤ ਪ੍ਰਸਾਰਣ ਤਕਨੀਕਾਂ ਨੂੰ ਤੇਜ਼ੀ ਨਾਲ ਬਾਹਰ ਕਰ ਰਿਹਾ ਹੈ, ਜਿਸ ਨਾਲ ਉੱਭਰਦੀ ਹੋਈਆਂ ਟੈਕਨੋਲੋਜੀਆਂ ਅਤੇ ਨਵੇਂ ਕੰਟੈਂਟ ਦੇ ਅਵਸਰਾਂ ਵਿੱਚ ਬਦਲਾਅ ਦਾ ਰਾਹ ਪੱਧਰਾ ਹੋ ਰਿਹਾ ਹੈ

ਕੁਝ ਮੀਡੀਆ ਸੰਸਥਾਨਾਂ ਤੋਂ ਪ੍ਰਕਾਸ਼ਿਤ ਹੋਣ ਵਾਲੀ ਗਲਤ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਸਾਰ ਭਾਰਤੀ ਨੇ ਸਪਸ਼ਟ ਕੀਤਾ ਹੈ ਕਿ ਗ਼ੈਰ-ਪ੍ਰਚਲਿਤ ਐਨਾਲੌਗ ਟੈਰੇਸਟ੍ਰੀਅਲ ਟੀਵੀ ਟਰਾਂਸਮੀਟਰਾਂ ਨੂੰ ਲੜੀਬੱਧ ਤਰੀਕੇ ਨਾਲ ਹਟਾਉਣ ਦੇ ਲਈ ਪ੍ਰਸਾਰਣ ਸੁਧਾਰ ਕਦਮਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਹਾਲ ਹੀ ਵਿੱਚ ਡੀਡੀ ਸਿਲਚਰ, ਡੀਡੀ ਕਲਬੁਰਗੀ ਆਦਿ ਬਾਰੇ ਅਜਿਹੀਆਂ ਝੂਠੀਆਂ ਖ਼ਬਰਾਂ ਸਾਹਮਣੇ ਆਈਆਂ ਹਨਪ੍ਰਸਾਰ ਭਾਰਤੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਡੀਡੀ ਕੇਂਦਰ ਯੂਟਿਊਬ ਅਤੇ ਸੋਸ਼ਲ ਮੀਡੀਆ ਸਮੇਤ ਡਿਜੀਟਲ ਮੀਡੀਆ ’ਤੇ ਆਪਣੀ ਮੌਜੂਦਗੀ ਬਣਾਈ ਰੱਖਣ ਤੋਂ ਇਲਾਵਾ ਆਪਣੇ-ਆਪਣੇ ਰਾਜਾਂ ਨੂੰ ਸਮਰਪਿਤ ਦੂਰਦਰਸ਼ਨ ਦੇ ਉਪਗ੍ਰਹਿ ਚੈਨਲਾਂ ’ਤੇ ਪ੍ਰਸਾਰਣ ਦੇ ਲਈ ਪ੍ਰੋਗਰਾਮ ਕੰਟੈਂਟ ਤਿਆਰ ਕਰਨਾ ਜਾਰੀ ਰੱਖਣਗੇਉਦਾਹਰਣ ਦੇ ਲਈ ਡੀਡੀ ਸਿਲਚਰ ਅਤੇ ਡੀਡੀ ਕਲਬੁਰਗੀ ਦੁਆਰਾ ਬਣਾਏ ਗਏ ਪ੍ਰੋਗਰਾਮ ਹੋਣਾ ਕ੍ਰਮਵਾਰ ਡੀਡੀ ਅਸਮ ਅਤੇ ਡੀਡੀ ਚੰਦਨਾ’ਤੇ ਪ੍ਰਸਾਰਿਤ ਕੀਤੇ ਜਾਣਗੇ

ਐਨਾਲੌਗ ਟੈਰੇਸਟ੍ਰੀਅਲ ਟੀਵੀ ਇੱਕ ਗ਼ੈਰ-ਪ੍ਰਚਲਿਤ ਤਕਨੀਕ ਹੈ ਅਤੇ ਇਸ ਨੂੰ ਲੜੀਬੱਧ ਰੂਪ ਨਾਲ ਹਟਾਉਣਾ ਜਨਤਕ ਅਤੇ ਰਾਸ਼ਟਰੀ ਹਿਤ ਦੋਨਾਂ ਵਿੱਚ ਹੈ ਕਿਉਂਕਿ ਇਹ ਬਿਜਲੀ ’ਤੇ ਹੋਣ ਵਾਲੇ ਵਿਅਰਥ ਖਰਚੇ ਨੂੰ ਘੱਟ ਕਰਨ ਤੋਂ ਇਲਾਵਾ 5 ਜੀ ਜਿਹੀਆਂ ਨਵੀਆਂ ਅਤੇ ਉੱਭਰਦੀਆਂ ਤਕਨੀਕਾਂ ਦੇ ਲਈ ਕੀਮਤੀ ਸਪੈਕਟ੍ਰਮ ਉਪਲਬਧ ਕਰਵਾਉਂਦਾ ਹੈਹੁਣ ਤੱਕ ਸਾਰੇ ਐਨਾਲੌਗ ਟਰਾਂਸਮੀਟਰਾਂ ਵਿੱਚੋਂ ਲਗਭਗ 70 ਫ਼ੀਸਦੀ ਨੂੰ ਲੜੀਬੱਧ ਤਰੀਕੇ ਨਾਲ ਬਾਹਰ ਕਰ ਦਿੱਤਾ ਗਿਆ ਹੈਬਾਕੀਆਂ ਨੂੰ ਲੜੀਬੱਧ ਤਰੀਕੇ ਨਾਲ ਹਟਾਇਆ ਜਾ ਰਿਹਾ ਹੈ ਅਤੇ ਕਰਮਚਾਰੀਆਂ ਦੀ ਤੁਰੰਤ ਤੈਨਾਤੀ ਦੇ ਲਈ ਲੋੜੀਂਦੇ ਉਪਾਅ ਸੁਨਿਸ਼ਚਿਤ ਕੀਤੇ ਜਾ ਰਹੇ ਹਨਰਣਨੀਤਕ ਮਹੱਤਵ ਦੇ ਸਥਾਨਾਂ ਵਿੱਚ ਲਗਭਗ 50 ਐਨਾਲੌਗ ਟੈਰੇਸਟ੍ਰੀਅਲ ਟੀਵੀ ਟਰਾਂਸਮੀਟਰਾਂ ਨੂੰ ਛੱਡ ਕੇ ਪ੍ਰਸਾਰ ਭਾਰਤੀ 31 ਮਾਰਚ, 2022 ਤੱਕ ਬਾਕੀ ਦੇ ਗ਼ੈਰ-ਪ੍ਰਚਲਿਤ ਐਨਾਲੌਗ ਟਰਾਂਸਮੀਟਰਾਂ ਨੂੰ ਬਾਹਰ ਕਰ ਦੇਵੇਗਾ

 

ਏਟੀਟੀ ਫੇਜ਼ ਆਊਟ ਅਤੇ ਸਰੋਤਾਂ ਦੀ ਤਰਕਸੰਗਤ ਸਮੇਂ ਰੇਖਾ

 

ਸਾਲ

ਲੜੀਬੱਧ ਤਰੀਕੇ ਨਾਲ ਹਟਾਏ ਗਏ ਏਟੀਟੀ ਦੀ ਸੰਖਿਆ

ਸਪੈਕਟ੍ਰਮ ਬੈਂਡਵਿਡਥ ਮੁਕਤ

ਆਈਈਈਬੀਆਰ ਖਰਚਿਆਂ ਵਿੱਚ ਕਟੌਤੀ/ ਸਲਾਨਾ

2017 - 18

306

 

ਵੀਐੱਚਐੱਫ ਵਿੱਚ 7 ਮੈਗਾਹਰਟਜ਼,

ਐੱਚਐੱਫ ਵਿੱਚ 8 ਮੈਗਾਹਰਟਜ਼ ਯੂ

 

ਸੰਚਾਲਨ ਖਰਚਿਆਂ ਵਿੱਚ ਸਲਾਨਾ ਲਗਭਗ 100 ਕਰੋੜ ਰੁਪਏ ਦੀ ਬੱਚਤ

2018 - 19

468

2019 - 20

6

2020 - 21

46

2021 - 22

412

21 ਅਕਤੂਬਰ ਤੱਕ - 152

21 ਦਸੰਬਰ ਤੱਕ – 109

22 ਮਾਰਚ ਤੱਕ - 151

 

5 ਜੀ ਬ੍ਰਾਡਕਾਸਟ ਜਿਹੇ ਉੱਭਰਦੇ ਮਾਪਦੰਡਾਂ ਦੇ ਅਨੁਰੂਪ ਡਿਜੀਟਲ ਟੈਰੇਸਟ੍ਰੀਅਲ ਬਰੌਡਕਾਸਟਿੰਗ ਦੇ ਲਈ ਨੈਕਸਟ ਜੇਨ ਬਰੌਡਕਾਸਟਸ ਲਿਊਸ਼ਨ/ ਜਾਂ ਰੋਡਮੈਪ ਵਿਕਸਿਤ ਕਰਨ ਦੇ ਲਈ ਪ੍ਰਸਾਰ ਭਾਰਤੀ ਨੇ ਆਈਆਈਟੀ ਕਾਨਪੁਰ ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਹਨ, ਤਾਂ ਕਿ ਡਾਇਰੈਕਟ ਟੂ ਮੋਬਾਇਲ ਬਰੋਡਕਾਸਟਿੰਗ ਜਿਹੇਨਵੇਂ ਐਪਲੀਕੇਸ਼ਨ ਨੂੰ ਸਮਰੱਥ ਬਣਾਇਆ ਜਾ ਸਕੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਐਲਗੋਰਿਦਮ ਦੇ ਇਸਤੇਮਾਲ ਦੇ ਜ਼ਰੀਏ ਨਵੇਂ ਕੰਟੈਂਟ ਦੇ ਮੌਕੇ ਪੈਦਾ ਕੀਤੇ ਜਾ ਸਕਣ

ਡੀਡੀ ਫ੍ਰੀ ਡਿਸ਼ ਅਤੇ ਡੀਟੀਐੱਚ ਦੇ ਮਾਧਿਅਮ ਨਾਲ ਡੀਡੀ ਅਸਮ ਸਮੇਤ ਦੂਰਦਰਸ਼ਨ ਦੇ ਸਾਰੇ ਚੈਨਲ ਅਤੇ ਕਈ ਪ੍ਰਾਈਵੇਟ ਚੈਨਲ ਪ੍ਰਸਾਰ ਭਾਰਤੀ ਦੁਆਰਾ ਪੂਰੇ ਭਾਰਤ ਵਿੱਚ ਬਿਨਾ ਕਿਸੇ ਮਾਸਿਕ ਕੀਮਤ ਦੇ ਮੁਫ਼ਤ ਉਪਲਬਧ ਕਰਾਏ ਗਏ ਹਨਡੀਡੀ ਫ੍ਰੀ ਡਿਸ਼ ਡੀਟੀਐੱਚ ਚੈਨਲਾਂ ਨੂੰ “ਫ੍ਰੀ ਟੂ ਏਅਰ ਮੌਡ” ਵਿੱਚ ਪ੍ਰਾਪਤ ਕਰਨ ਦੇ ਲਈ ਸੈੱਟ-ਅੱਪ ਬਾਕਸ ਬਜ਼ਾਰ ਤੋਂ ਇੱਕ ਵਾਰ ਦੇ ਨਿਵੇਸ਼ ਦੇ ਰੂਪ ਵਿੱਚ ਖਰੀਦੇ ਜਾ ਸਕਦੇ ਹਨ ਅਤੇ ਇਸ ਦੇ ਮਾਧਿਅਮ ਨਾਲ ਕਈ ਐਜੂਕੇਸ਼ਨਲ ਚੈਨਲਾਂ ਦੇ ਨਾਲ-ਨਾਲ ਆਕਾਸ਼ਵਾਣੀ ਦੇ 40 ਤੋਂ ਜ਼ਿਆਦਾ ਸੈਟੇਲਾਈਟ ਰੇਡੀਓ ਚੈਨਲਾਂ ਸਮੇਤ 120 ਤੋਂ ਜ਼ਿਆਦਾ ਫ੍ਰੀ ਟੂ ਏਅਰ ਚੈਨਲ ਟੀਵੀ ਚੈਨਲ ਦੇਖੇ ਜਾ ਸਕਦੇ ਹਨ

 

****

 

ਸੌਰਭ ਸਿੰਘ


(Release ID: 1762481) Visitor Counter : 302