ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੀਐੱਮ ਕੇਅਰਸ ਦੇ ਤਹਿਤ ਸਥਾਪਿਤ ਪੀਐੱਸਏ ਆਕਸੀਜਨ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤੇ


ਪ੍ਰਧਾਨ ਮੰਤਰੀ ਨੇ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 35 ਪੀਐੱਸਏ ਆਕਸੀਜਨ ਪਲਾਂਟ ਸਮਰਪਿਤ ਕੀਤੇ



ਪੀਐੱਸਏ ਆਕਸੀਜਨ ਪਲਾਂਟ ਹੁਣ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਾਲੂ ਹੋ ਗਏ ਹਨ



ਸਰਕਾਰ ਦੇ ਮੁਖੀ ਵਜੋਂ ਅਖੰਡ ਯਾਤਰਾ ਦੇ 21ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ‘ਤੇ ਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ



"ਉੱਤਰਾਖੰਡ ਦੀ ਧਰਤੀ ਨਾਲ ਮੇਰਾ ਰਿਸ਼ਤਾ ਸਿਰਫ਼ ਦਿਲ ਦਾ ਹੀ ਨਹੀਂ ਬਲਕਿ ਕਰਮ ਦਾ ਵੀ ਹੈ, ਨਾ ਸਿਰਫ਼ ਸਤ ਦਾ ਬਲਕਿ ਤੱਤ ਦਾ ਵੀ ਹੈ"



“ਭਾਰਤ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਇੰਨੇ ਘੱਟ ਸਮੇਂ ਵਿੱਚ ਜੋ ਸੁਵਿਧਾਵਾਂ ਤਿਆਰ ਕੀਤੀਆਂ ਹਨ ਉਹ ਸਾਡੇ ਦੇਸ਼ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਮਹਾਮਾਰੀ ਤੋਂ ਪਹਿਲਾਂ ਦੀ ਸਿਰਫ਼ ਇੱਕ ਟੈਸਟਿੰਗ ਲੈਬ ਤੋਂ ਤਕਰੀਬਨ 3000 ਟੈਸਟਿੰਗ ਲੈਬਾਂ ਦਾ ਇੱਕ ਨੈੱਟਵਰਕ ਬਣਾਇਆ ਗਿਆ”



“ਜਿਵੇਂ ਜਿਵੇਂ ਮੰਗ ਵਧੀ, ਭਾਰਤ ਨੇ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ 10 ਗੁਣਾ ਤੋਂ ਵੱਧ ਵਧਾਇਆ"



“ਬਹੁਤ ਜਲਦੀ ਹੀ ਭਾਰਤ ਟੀਕਾਕਰਣ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗਾ”



“ਹੁਣ ਸਰਕਾਰ ਇਸ ਗੱਲ ਦੀ ਉਡੀਕ ਨਹੀਂ ਕਰਦੀ ਕਿ ਨਾਗਰਿਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਅਤੇ ਫਿਰ ਕਾਰਵਾਈ ਕਰੀਏ। ਇਹ ਭੁਲੇਖਾ ਸਰਕਾਰੀ ਮਾਨਸਿਕਤਾ ਅਤੇ ਸਿਸਟਮ ਤੋਂ ਦੂਰ ਕੀਤਾ ਜਾ ਰਿਹਾ ਹੈ। ਹੁਣ ਸਰਕਾਰ ਨਾਗਰਿਕਾਂ ਪਾਸ

Posted On: 07 OCT 2021 12:42PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ-AIIMS) ਰਿਸ਼ੀਕੇਸ਼ਉੱਤਰਾਖੰਡ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਐੱਮ ਕੇਅਰਸ ਦੇ ਅਧੀਨ ਸਥਾਪਿਤ ਕੀਤੇ ਗਏ 35 ਪ੍ਰੈਸ਼ਰ ਸਵਿੰਗ ਅਧਿਸੋਖਣ (ਪੀਐੱਸਏ) ਆਕਸੀਜਨ ਪਲਾਂਟ ਦੇਸ਼ ਨੂੰ ਸਮਰਪਿਤ ਕੀਤੇ। ਇਸਦੇ ਨਾਲਹੁਣ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਮਿਸ਼ਨਡ ਪੀਐੱਸਏ ਆਕਸੀਜਨ ਪਲਾਂਟ ਮੁਹੱਈਆ ਹੋ ਜਾਣਗੇ। ਇਸ ਅਵਸਰ ਤੇ ਕੇਂਦਰੀ ਮੰਤਰੀਉੱਤਰਾਖੰਡ ਦੇ ਰਾਜਪਾਲਮੁੱਖ ਮੰਤਰੀਰਾਜ ਮੰਤਰੀ ਅਤੇ ਹੈਲਥ ਕੇਅਰ ਪ੍ਰੋਫੈਸ਼ਨਲ ਮੌਜੂਦ ਸਨ।

 

ਸਭਾ ਨੂੰ ਸੰਬੋਧਨ ਕਰਦਿਆਂਪ੍ਰਧਾਨ ਮੰਤਰੀ ਨੇ ਅੱਜ ਤੋਂ ਨਵਰਾਤ੍ਰਿਆਂ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਵਰਾਤ੍ਰਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਸ਼ੈਲਪੁਤਰੀ ਹਿਮਾਲਿਆ ਦੀ ਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਦਿਨ ਮੇਰਾ ਇੱਥੇ ਆਉਣਾਇੱਥੇ ਆ ਕੇ ਇਸ ਮਿੱਟੀ ਨੂੰ ਮੱਥਾ ਟੇਕਣਾਹਿਮਾਲਿਆ ਦੀ ਇਸ ਧਰਤੀ ਨੂੰ ਪ੍ਰਣਾਮ ਕਰਨਾਇਸ ਤੋਂ ਵੱਡਾ ਅਸ਼ੀਰਵਾਦ ਜ਼ਿੰਦਗੀ ਵਿੱਚ ਹੋਰ ਕੀ ਹੋ ਸਕਦਾ ਹੈ।" ਉਨ੍ਹਾਂ ਓਲੰਪਿਕਸ ਅਤੇ ਪੈਰਾਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਰਾਜ ਨੂੰ ਵਧਾਈ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉੱਤਰਾਖੰਡ ਦੀ ਧਰਤੀ ਨਾਲ ਉਨ੍ਹਾਂ ਦੇ ਰਿਸ਼ਤੇ ਦਾ ਨੈੱਟਵਰਕ ਨਾ ਸਿਰਫ਼ ਦਿਲ ਦਾ ਹੈਬਲਕਿ ਕਰਮ ਦਾ ਵੀ ਹੈਨਾ ਸਿਰਫ਼ ਸਤ ਦਾਬਲਕਿ ਤੱਤ ਦਾ ਵੀ ਹੈ।

 

ਅੱਜ ਦੀ ਤਾਰੀਖ ਉਨ੍ਹਾਂ ਲਈ ਜੋ ਮਹੱਤਵ ਰੱਖਦੀ ਹੈਉਸ ਨੂੰ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 20 ਵਰ੍ਹੇ ਪਹਿਲਾਂ ਇਸ ਦਿਨ ਉਨ੍ਹਾਂ ਨੂੰ ਜਨਤਾ ਦੀ ਸੇਵਾ ਕਰਨ ਦੀ ਨਵੀਂ ਜ਼ਿੰਮੇਵਾਰੀ ਮਿਲੀ ਸੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਲੋਕਾਂ ਵਿੱਚ ਰਹਿਣ ਦੀ ਉਨ੍ਹਾਂ ਦੀ ਯਾਤਰਾ ਕਈ ਦਹਾਕਿਆਂ ਤੋਂ ਚੱਲ ਰਹੀ ਸੀਪਰ ਅੱਜ ਤੋਂ 20 ਵਰ੍ਹੇ ਪਹਿਲਾਂ ਉਨ੍ਹਾਂ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਮਿਲੀ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਇਸ ਯਾਤਰਾ ਦੀ ਸ਼ੁਰੂਆਤ ਉੱਤਰਾਖੰਡ ਰਾਜ ਦੇ ਗਠਨ ਨਾਲ ਹੋਈ ਸੀ ਕਿਉਂਕਿ ਉਨ੍ਹਾਂ ਇਸ ਦੇ ਕੁਝ ਮਹੀਨਿਆਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ਼ਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਲੋਕਾਂ ਦੇ ਅਸ਼ੀਰਵਾਦ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣਗੇ। ਪ੍ਰਧਾਨ ਮੰਤਰੀ ਨੇ ਸਰਕਾਰ ਦੇ ਮੁਖੀ ਵਜੋਂ ਇਸ ਅਖੰਡ ਯਾਤਰਾ ਦੇ 21ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਦਿਆਂ ਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ।

 

ਸ਼੍ਰੀ ਮੋਦੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਆਕਸੀਜਨ ਪਲਾਂਟ ਉਸੇ ਧਰਤੀ ਤੋਂ ਸਮਰਪਿਤ ਕੀਤੇ ਜਾ ਰਹੇ ਹਨ ਜਿੱਥੋਂ ਯੋਗ ਅਤੇ ਆਯੁਰਵੇਦ ਜਿਹੀਆਂ ਜੀਵਨ-ਸ਼ਕਤੀਆਂ ਨੂੰ ਬਲ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਇੰਨੇ ਘੱਟ ਸਮੇਂ ਵਿੱਚ ਭਾਰਤ ਨੇ ਜੋ ਸੁਵਿਧਾਵਾਂ ਤਿਆਰ ਕੀਤੀਆਂ ਹਨਉਹ ਸਾਡੇ ਦੇਸ਼ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਮਹਾਮਾਰੀ ਤੋਂ ਪਹਿਲਾਂ ਦੀ ਸਿਰਫ਼ 1 ਟੈਸਟਿੰਗ ਲੈਬ ਤੋਂਤਕਰੀਬਨ 3000 ਟੈਸਟਿੰਗ ਲੈਬਾਂ ਦਾ ਨੈੱਟਵਰਕ ਉਸਾਰਿਆ ਗਿਆ।

 

ਭਾਰਤ ਇੱਕ ਆਯਾਤਕ ਤੋਂ ਮਾਸਕ ਅਤੇ ਕਿੱਟਾਂ ਦਾ ਨਿਰਯਾਤਕ ਬਣ ਗਿਆ ਹੈ। ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਵੀ ਨਵੇਂ ਵੈਂਟੀਲੇਟਰਾਂ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਭਾਰਤ ਨੇ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਦਾ ਤੇਜ਼ੀ ਅਤੇ ਵੱਡੇ ਪੱਧਰ 'ਤੇ ਨਿਰਮਾਣ ਕੀਤਾ ਹੈ। ਭਾਰਤ ਨੇ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਤੇਜ਼ ਟੀਕਾਕਰਣ ਮੁਹਿੰਮ ਨੂੰ ਲਾਗੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਉਹ ਸਾਡੇ ਸੰਕਲਪਸਾਡੀ ਸੇਵਾ ਅਤੇ ਸਾਡੀ ਏਕਤਾ ਦਾ ਪ੍ਰਤੀਕ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਦਿਨਾਂ ਵਿੱਚਭਾਰਤ ਇੱਕ ਦਿਨ ਵਿੱਚ 900 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਕਰਦਾ ਸੀ। ਜਿਵੇਂ ਜਿਵੇਂ ਮੰਗ ਵਧੀਭਾਰਤ ਨੇ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ 10 ਗੁਣਾ ਤੋਂ ਵੱਧ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕਿਸੇ ਵੀ ਦੇਸ਼ ਲਈ ਇਹ ਕਲਪਨਾਯੋਗ ਟੀਚਾ ਨਹੀਂ ਸੀਪਰ ਭਾਰਤ ਨੇ ਇਸ ਨੂੰ ਪ੍ਰਾਪਤ ਕਰ ਲਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਕੋਰੋਨਾ ਵੈਕਸੀਨ ਦੀਆਂ 93 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਬਹੁਤ ਜਲਦੀ ਭਾਰਤ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗਾ। ਉਨ੍ਹਾਂ ਕਿਹਾ ਕਿ ਭਾਰਤ ਨੇ ਕੋਵਿਨ (Cowin) ਪਲੈਟਫਾਰਮ ਬਣਾ ਕੇ ਪੂਰੀ ਦੁਨੀਆ ਨੂੰ ਰਾਹ ਦਿਖਾਇਆ ਹੈ ਜੋ ਦਿਖਾਉਂਦਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਟੀਕਾਕਰਣ ਕਿਵੇਂ ਕੀਤਾ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਰਕਾਰ ਇਸ ਗੱਲ ਦੀ ਉਡੀਕ ਨਹੀਂ ਕਰਦੀ ਕਿ ਨਾਗਰਿਕ ਉਸ ਪਾਸ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਅਤੇ ਫਿਰ ਉਹ ਕੋਈ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਇਹ ਭੁਲੇਖਾ ਸਰਕਾਰੀ ਮਾਨਸਿਕਤਾ ਅਤੇ ਸਿਸਟਮ ਤੋਂ ਦੂਰ ਕੀਤਾ ਜਾ ਰਿਹਾ ਹੈ। ਹੁਣ ਸਰਕਾਰ ਨਾਗਰਿਕਾਂ ਪਾਸ ਜਾਂਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 6-7 ਸਾਲ ਪਹਿਲਾਂ ਤਕ ਸਿਰਫ਼ ਕੁਝ ਰਾਜਾਂ ਵਿੱਚ ਹੀ ਏਮਸ ਦੀ ਸੁਵਿਧਾ ਉਪਲਭਦ ਸੀਅੱਜ ਏਮਸ ਨੂੰ ਹਰ ਰਾਜ ਵਿੱਚ ਲਿਜਾਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ 6 ਏਮਸ ਤੋਂ 22 ਏਮਸ ਦਾ ਮਜ਼ਬੂਤ ਨੈੱਟਵਰਕ ਬਣਾਉਣ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਸਰਕਾਰ ਦਾ ਇਹ ਵੀ ਟੀਚਾ ਹੈ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਮੈਡੀਕਲ ਕਾਲਜ ਹੋਣਾ ਚਾਹੀਦਾ ਹੈ। ਉਨ੍ਹਾਂ ਯਾਦ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਉੱਤਰਾਖੰਡ ਦੀ ਰਚਨਾ ਦਾ ਸੁਪਨਾ ਪੂਰਾ ਕੀਤਾ ਸੀ। ਸ਼੍ਰੀ ਅਟਲ ਬਿਹਾਰੀ ਵਾਜਪੇਈ ਦਾ ਮੰਨਣਾ ਸੀ ਕਿ ਵਿਕਾਸ ਨਾਲ ਕਨੈਕਟੀਵਿਟੀ ਦਾ ਸਿੱਧਾ ਸਬੰਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਸਦਕਾ ਦੇਸ਼ ਵਿੱਚ ਬੇਮਿਸਾਲ ਗਤੀ ਅਤੇ ਪੈਮਾਨੇ 'ਤੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿੱਚ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂਉੱਤਰਾਖੰਡ ਵਿੱਚ ਸਿਰਫ਼ 1,30,000 ਘਰਾਂ ਵਿੱਚ ਹੀ ਨਲ ਦੇ ਪਾਣੀ ਦੀ ਪਹੁੰਚ ਸੀ। ਅੱਜ ਉੱਤਰਾਖੰਡ ਦੇ 7,10,000 ਤੋਂ ਵੱਧ ਘਰਾਂ ਵਿੱਚ ਪਾਈਪ ਜ਼ਰੀਏ ਪੀਣ ਵਾਲੇ ਪਾਣੀ ਦਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਯਾਨੀ ਸਿਰਫ਼ 2 ਵਰ੍ਹਿਆਂ ਦੇ ਅੰਦਰਰਾਜ ਦੇ ਤਕਰੀਬਨ 6 ਲੱਖ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਮਿਲ ਗਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਹਰ ਸਿਪਾਹੀਹਰ ਸਾਬਕਾ ਸੈਨਿਕ ਦੇ ਹਿਤਾਂ ਪ੍ਰਤੀ ਵੀ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਰਕਾਰ ਹੈ ਜਿਸ ਨੇ ਵੰਨ ਰੈਂਕ ਵੰਨ ਪੈਨਸ਼ਨ ਲਾਗੂ ਕਰਕੇ ਹਥਿਆਰਬੰਦ ਬਲਾਂ ਤੋਂ ਸਾਡੇ ਭਰਾਵਾਂ ਦੀ 40 ਵਰ੍ਹੇ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ।

 

 

 

 

 

 

 

 

 

 

 

 

 

 

                     

 

  ********** **********

 

ਡੀਐੱਸ/ਏਕੇ


(Release ID: 1761944) Visitor Counter : 188