ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਤਕਰੀਬਨ 30,000 ਕਿਸਾਨਾਂ ਨੇ ਕੇਐਮਐਸ 2021-22 ਦੇ ਤਹਿਤ ਹੁਣ ਤੱਕ ਝੋਨੇ ਦੀ ਖਰੀਦ ਦਾ ਲਾਭ ਉਠਾਇਆ ਹੈ
ਹਰਿਆਣਾ ਵਿੱਚ 1,46,509 ਮੀਟ੍ਰਿਕ ਟਨ ਅਤੇ ਪੰਜਾਬ ਵਿੱਚ 1,41,1043 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ
5 ਅਕਤੂਬਰ, 2021 ਤੱਕ ਕੁੱਲ 2,87,552 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ
प्रविष्टि तिथि:
06 OCT 2021 6:47PM by PIB Chandigarh
ਝੋਨੇ ਦੀ ਖਰੀਦ ਹਾਲ ਹੀ ਵਿੱਚ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਫ ਮਾਰਕੀਟਿੰਗ ਸੀਜ਼ਨ (ਕੇਐਮਐਸ ) 2021-22 ਵਿੱਚ ਸ਼ੁਰੂ ਹੋਈ ਹੈ, ਜਿਵੇਂ ਪਿਛਲੇ ਸਾਲਾਂ ਵਿੱਚ ਕੀਤੀ ਗਈ ਸੀ।
ਖਰੀਫ ਮਾਰਕੀਟਿੰਗ ਸੀਜ਼ਨ ( ਕੇਐਮਐਸ) 2021-22 ਵਿੱਚ 05.10.2021 ਤੱਕ ਐਮਐਸਪੀ ਮੁੱਲ ਦੇ ਨਾਲ 563.60 ਕਰੋੜ ਰੁਪਏ ਦੇ ਕੁੱਲ 2,87,552 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸਦਾ ਲਾਭ 29,907 ਕਿਸਾਨਾਂ ਨੂੰ ਪ੍ਰਾਪਤ ਹੋਇਆ ਹੈ। ਹਰਿਆਣਾ ਵਿੱਚ ਕੁੱਲ 1,46,509 ਮੀਟ੍ਰਿਕ ਟਨ ਝੋਨੇ ਅਤੇ ਪੰਜਾਬ ਵਿੱਚ 1,41,043 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।

ਖਰੀਫ ਸੀਜ਼ਨ 2020-21 ਲਈ ਝੋਨੇ ਦੀ ਖ਼ਰੀਦ ਦੀ 05.10.2021 ਤੱਕ 894.24 ਲੱਖ ਮੀਟ੍ਰਿਕ ਟਨ (ਜਿਸ ਵਿੱਚ ਖਰੀਫ ਫਸਲ 718.09 ਲੱਖ ਮੀਟ੍ਰਿਕ ਟਨ ਅਤੇ ਹਾੜੀ ਫਸਲ 176.15 ਲੱਖ ਮੀਟ੍ਰਿਕ ਟਨ ਸ਼ਾਮਲ ਹੈ) ਨਾਲ ਲਗਭਗ ਸਮਾਪਤ ਹੋ ਗਈ ਹੈ। ਪਿਛਲੇ ਸਾਲ, ਝੋਨੇ ਦੀ ਖਰੀਦ 768.70 ਲੱਖ ਮੀਟ੍ਰਿਕ ਟਨ ਸੀ।
ਲਗਭਗ 131.14 ਲੱਖ ਕਿਸਾਨਾਂ ਨੂੰ ਕੇਐਮਐਸ ਖਰੀਦ ਸੀਜਨ 2020-21 ਦੌਰਾਨ ਖਰੀਦ ਕਾਰਜਾਂ ਦਾ ਲਾਭ ਹੋਇਆ ਹੈ। ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 1,68,832.78 ਕਰੋੜ ਰੁਪਏ ਬਣਦੀ ਹੈ । ਕੇਐਮਐਸ ਸੀਜ਼ਨ 2019-20 ਦੇ ਦੌਰਾਨ ਗਈ ਕੀਤੀ 770.93 ਲੱਖ ਮੀਟ੍ਰਿਕ ਟਨ ਦੀ ਰਿਕਾਰਡ ਖਰੀਦ ਪਿਛਲੇ ਉੱਚੇ ਪੱਧਰ ਨੂੰ ਪਾਰ ਕਰਦੇ ਹੋਏ, ਝੋਨੇ ਦੀ ਖਰੀਦ ਹਰ ਸਮੇਂ ਨਾਲੋਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ।

ਕਣਕ ਖਰੀਦਣ ਵਾਲੇ ਸੂਬਿਆਂ ਵਿੱਚ ਮਾਰਕੀਟਿੰਗ ਸੀਜ਼ਨ ਆਰਐਮਐਸ 2021-22 ਦੌਰਾਨ 433.44 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ (ਜੋ ਕਿ ਹਰ ਸਮੇਂ ਨਾਲੋਂ ਰਿਕਾਰਡ ਵੱਧ ਹੈ) ਲਗਭਗ 49.20 ਲੱਖ ਕਿਸਾਨਾਂ ਨੂੰ ਖਰੀਦ ਕਾਰਜਾਂ ਦਾ ਲਾਭ ਹੋਇਆ ਹੈ। ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ ਵਿੱਚ 85,603.57 ਕਰੋੜ ਰੁਪਏ ਬਣਦੀ ਹੈ ।
************
ਡੀ.ਜੇ.ਐਨ./ਐਨ.ਐਸ.
(रिलीज़ आईडी: 1761607)
आगंतुक पटल : 273