ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਸਾਰ ਭਾਰਤੀ ਦੇ ਨਾਲ ਨਵਰਾਤ੍ਰੇ ਮਨਾਓ

प्रविष्टि तिथि: 05 OCT 2021 5:13PM by PIB Chandigarh

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ, ਲੋਕ ਨਵਰਾਤ੍ਰਿਆਂ ਦੇ ਜਸ਼ਨਾਂ ਲਈ ਤਿਆਰੀਆਂ ਕਰ ਰਹੇ ਹਨ, ਪ੍ਰਸਾਰ ਭਾਰਤੀ ਨੈੱਟਵਰਕ ਤਿਉਹਾਰਾਂ ਦੇ ਸਮੇਂ ਤੁਹਾਡੇ ਮੂਡ ਨੂੰ ਵਧੀਆ ਬਣਾਉਣ ਲਈ ਵਿਸ਼ੇਸ਼ ਸ਼ੋਅ, ਲਾਈਵ ਕਵਰੇਜ ਅਤੇ ਹੋਰ ਬਹੁਤ ਕੁਝ ਲਿਆਵੇਗਾ। ਤੁਹਾਡੇ ਜਸ਼ਨਾਂ ਦਾ ਹਿੱਸਾ ਬਣਨ ਲਈ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਸ਼ਰਧਾ ਅਤੇ ਮਨੋਰੰਜਨ ਨਾਲ ਸਬੰਧਿਤ ਬਹੁਤ ਸਾਰੀ ਦਿਲਚਸਪ ਸਮੱਗਰੀ ਦਾ ਪ੍ਰਸਾਰਣ ਕਰਨਗੇ।

ਨਵਰਾਤ੍ਰਿਆਂ ਦੇ ਪੂਰੇ ਸਮੇਂ ਲਈ, ਦੂਰਦਰਸ਼ਨ ਤੁਹਾਡੇ ਲਈ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ ਤੋਂ ਦੁਰਗਾ ਪੂਜਾ ਅਤੇ ਆਰਤੀ ਲਾਈਵ ਦਿਖਾਵੇਗਾ। ਇਸ ਵਿੱਚ ਕੋਲਕਾਤਾ ਤੋਂ ਮਸ਼ਹੂਰ ‘ਮਹਾਲਯਾ’ ਅਤੇ ਤਿਰੂਪਤੀ ਤੋਂ ਸ਼੍ਰੀ ਵੈਂਕਟੇਸ਼ਵਰ ਸਵਾਮੀ ਨਵਰਾਤ੍ਰੀ ਬ੍ਰਹਮੋਤਸਵਮ ਸ਼ਾਮਲ ਹਨ। ਤੁਸੀਂ ਦੂਰਦਰਸ਼ਨ ’ਤੇ ਅਯੋਧਿਆ ਤੋਂ ਅਯੁੱਧਿਆ ਦੀ ਰਾਮਲੀਲਾ ਨੂੰ ਲਾਈਵ ਵੀ ਦੇਖ ਸਕਦੇ ਹੋ। 6 ਤੋਂ 15 ਅਕਤੂਬਰ ਤੱਕ, ਰਾਮਚ੍ਰਿਤਮਾਨਸ ਦੇ ਰੋਜ਼ਾਨਾ 2 ਐਪੀਸੋਡ ਡੀਡੀ ਨੈਸ਼ਨਲ ’ਤੇ ਪ੍ਰਸਾਰਿਤ ਕੀਤੇ ਜਾਣਗੇ।

 

ਦੂਰਦਰਸ਼ਨ ’ਤੇ ਨਵਰਾਤ੍ਰਿਆਂ ਦੇ ਵਿਸ਼ੇਸ਼ ਪ੍ਰੋਗਰਾਮਾਂ ਦੀ ਸੂਚੀ

 

ਪ੍ਰੋਗਰਾਮ ਦਾ ਨਾਮ

 

ਮਿਆਦ

 

ਸਮਾਂ

ਛਤਰਪੁਰ ਮੰਦਿਰ ਤੋਂ ਲਾਈਵ ਆਰਤੀ

6 ਤੋਂ 15 ਅਕਤੂਬਰ 2021 ਤੱਕ  

06.00

ਕੋਲਕਾਤਾ ਤੋਂ ਮਹਾਲਯਾ

6 ਅਕਤੂਬਰ 2021 ਨੂੰ

06.30 ਤੋਂ 07.30

ਕੁਨਕਾ ਦੁਰਗਾ ਦੇਵੀ ਦੀ ਕੁਮਕੁਮਾ ਪੂਜਾ ਅਤੇ ਅਲੰਕਾਰਮ - ਵਿਜੈਵਾੜਾ ਤੋਂ ਲਾਈਵ

7 ਤੋਂ 11 ਅਕਤੂਬਰ 2021 ਤੱਕ

06.30

ਕੋਲਕਾਤਾ ਤੋਂ ਦੁਰਗਾ ਪੂਜਾ ਲਾਈਵ

12 ਤੋਂ 15 ਅਕਤੂਬਰ 2021 ਤੱਕ  

06.30 ਤੋਂ 

08.00

ਰਾਮਚ੍ਰਿਤਮਾਨਸ - 2 ਐਪੀਸੋਡ

6 ਤੋਂ 15 ਅਕਤੂਬਰ 2021 ਤੱਕ 

08:00

ਸ਼੍ਰੀ ਵੈਂਕਟੇਸ਼ਵਰ ਸਵਾਮੀ ਨਵਰਾਤ੍ਰੀ ਬ੍ਰਹਮੋਤਸਵਮ - ਤਿਰੂਪਤੀ ਤੋਂ ਲਾਈਵ

8 ਤੋਂ 15 ਅਕਤੂਬਰ 2021 ਤੱਕ 

09:00

ਰਾਮਚ੍ਰਿਤਮਾਨਸ - 2 ਐਪੀਸੋਡ

6 ਤੋਂ 15 ਅਕਤੂਬਰ 2021 ਤੱਕ  

14:00

ਝੰਡੇਵਾਲਨ ਅਤੇ ਛਤਰਪੁਰ ਮੰਦਿਰ ਦੀ ਸਵੇਰ ਦੀ ਆਰਤੀ ਦਾ ਦੁਹਰਾਓ

6 ਤੋਂ 15 ਅਕਤੂਬਰ 2021 ਤੱਕ  

15.00

ਦੁਰਗੋਤਸਵ ਦੇ ਮੌਕੇ ’ਤੇ ਫੀਚਰ ਫਿਲਮਾਂ 

8 ਤੋਂ 15 ਅਕਤੂਬਰ 2021 ਤੱਕ  

16.00

ਅਯੁੱਧਿਆ ਦੀ ਰਾਮਲੀਲਾ - ਅਯੁੱਧਿਆ ਤੋਂ ਲਾਈਵ

6 ਤੋਂ 15 ਅਕਤੂਬਰ 2021 ਤੱਕ  

19.00 ਤੋਂ

22.00 ਤੱਕ

 

ਆਲ ਇੰਡੀਆ ਰੇਡੀਓ ਦਾ ਦੇਸ਼ ਭਰ ਵਿੱਚ ਵਿਸ਼ਾਲ ਨੈੱਟਵਰਕ ਵੱਖ-ਵੱਖ ਸਥਾਨਾਂ ਤੋਂ ਵੱਖ-ਵੱਖ ਨਵਰਾਤ੍ਰਿਆਂ ਦੀ ਵਿਸ਼ੇਸ਼ ਕਵਰੇਜ ਅਤੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰੇਗਾ। 6 ਅਕਤੂਬਰ ਨੂੰ ਮਹਾਲਯਾ ਦੇ ਮੌਕੇ ’ਤੇ, ਵਿਸ਼ੇਸ਼ ਪ੍ਰੋਗਰਾਮ ‘ਮਹਿਸ਼ਾਸੁਰ ਮਰਦਿਨੀ’ ਹਿੰਦੀ/ਸੰਸਕ੍ਰਿਤ ਵਿੱਚ ਸਵੇਰੇ 4 ਵਜੇ ਤੋਂ ਸ਼ਾਮ 5:30 ਵਜੇ ਤੱਕ ਇੰਦਰਪ੍ਰਸਥ, ਐੱਫਐੱਮ ਗੋਲਡ ਅਤੇ ਏਆਈਆਰ ਲਾਈਵ ਨਿਊਜ਼ 24*7’ਤੇ ਪ੍ਰਸਾਰਿਤ ਕੀਤਾ ਜਾਵੇਗਾ। ‘ਮਹਿਸ਼ਾਸੁਰ ਮਰਦਿਨੀ’ ਦਾ ਬੰਗਲਾ ਸੰਸਕਰਣ ਐੱਫਐੱਮ ਰੇਨਬੋ ਨੈੱਟਵਰਕ ਅਤੇ ਰਾਜਧਾਨੀ ਚੈਨਲ ’ਤੇ ਪ੍ਰਸਾਰਿਤ ਕੀਤਾ ਜਾਵੇਗਾ।

ਏਆਈਆਰ ਅਤੇ ਡੀਡੀ ’ਤੇ ਇਹ ਸਾਰੀ ਆਡੀਓ ਵਿਜ਼ੂਅਲ ਸਮੱਗਰੀ ਪ੍ਰਸਾਰ ਭਾਰਤੀ ਦੇ ਨਿਊਜ਼ ਔਨ ਏਅਰ ਐਪ ’ਤੇ ਉਪਲਬਧ ਹੋਵੇਗੀ ਅਤੇ ਸਾਡੇ ਯੂਟਿਊਬ ਚੈਨਲਾਂ ’ਤੇ ਵੀ ਲਾਈਵ-ਸਟ੍ਰੀਮ ਕੀਤੀਆਂ ਜਾਣਗੀਆਂ।

ਨਿਊਜ਼ ਔਨ ਏਅਰ ਐਪ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤਾ ਕਿਊਆਰ ਕੋਡ ਸਕੈਨ ਕਰੋ –ਇਹ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ’ਤੇ ਸਾਰੇ ਨਵਰਾਤ੍ਰਿਆਂ ਨਾਲ ਸਬੰਧਿਤ ਪ੍ਰੋਗਰਾਮਾਂ ਅਤੇ ਕਵਰੇਜਾਂ ਲਈ ਵੰਨ ਸਟੌਪ ਡੈਸਟੀਨੇਸ਼ਨ ਹੈ।

***************

 

ਐੱਸਐੱਸ


(रिलीज़ आईडी: 1761249) आगंतुक पटल : 214
इस विज्ञप्ति को इन भाषाओं में पढ़ें: English , Urdu , Marathi , हिन्दी , Bengali , Tamil , Telugu