ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 5 ਅਕਤੂਬਰ ਨੂੰ ਲਖਨਊ ‘ਚ ‘ਆਜ਼ਾਦੀ@75 – ਨਿਊ ਅਰਬਨ ਇੰਡੀਆ: ਟ੍ਰਾਂਸਫਾਰਮਿੰਗ ਅਰਬਨ ਲੈਂਡਸਕੇਪ’ ਕਾਨਫਰੰਸ–ਤੇ–ਐਕਸਪੋ ਦਾ ਉਦਘਾਟਨ ਕਰਨਗੇ
Posted On:
04 OCT 2021 6:33PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਇੰਦਰਾ ਗਾਂਧੀ ਪ੍ਰਤਿਸ਼ਠਾਨ ‘ਚ 5 ਅਕਤੂਬਰ, 2021 ਨੂੰ ਸਵੇਰੇ 10:30 ਵਜੇ ‘ਆਜ਼ਾਦੀ@75 – ਨਿਊ ਅਰਬਨ ਇੰਡੀਆ: ਟ੍ਰਾਂਸਫਾਰਮਿੰਗ ਅਰਬਨ ਲੈਂਡਸਕੇਪ’ ਕਾਨਫਰੰਸ–ਤੇ–ਐਕਸਪੋ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75,000 ਲਾਭਾਰਥੀਆਂ ਨੂੰ ਡਿਜੀਟਲ ਤਰੀਕੇ ਨਾਲ ‘ਪ੍ਰਧਾਨ ਮੰਤਰੀ ਆਵਾਸ ਯੋਜਨਾ – ਅਰਬਨ (ਪੀਐੱਮਏਵਾਈ–ਯੂ)’ ਦੇ ਮਕਾਨਾਂ ਦੀਆਂ ਚਾਬੀਆਂ ਸੌਂਪਣਗੇ। ਉਹ ਸਮਾਰਟ ਸਿਟੀਜ਼ ਮਿਸ਼ਨ ਅਤੇ ਅਮਰੁਤ ਦੇ ਤਹਿਤ ਉੱਤਰ ਪ੍ਰਦੇਸ਼ ਦੇ 75 ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ / ਨੀਂਹ–ਪੱਥਰ ਰੱਖਣਗੇ; ਫੇਮ- II (FAME-II) ਦੇ ਤਹਿਤ ਲਖਨਊ, ਕਾਨਪੁਰ, ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ, ਝਾਂਸੀ ਤੇ ਗ਼ਾਜ਼ੀਆਬਾਦ ਜਿਹੇ ਸੱਤ ਸ਼ਹਿਰਾਂ ਲਈ 75 ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਭਾਰਤ ਸਰਕਾਰ ਦੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੀਆ ਵਿਭਿੰਨ ਪ੍ਰਮੁੱਖ ਮਿਸ਼ਨਾਂ ਨੂੰ ਲਾਗੂ ਕਰਨ ਵਾਲੇ 75 ਪ੍ਰੋਜੈਕਟਾਂ ਨੂੰ ਆਪਣੇ ਕਲਾਵੇ ‘ਚ ਲੈਣ ਵਾਲੀ ਇੱਕ ਕੌਫ਼ੀ ਟੇਬਲ ਬੁੱਕ ਰਿਲੀਜ਼ ਕਰਨਗੇ। ਉਹ ਇਸ ਐਕਸਪੋ ‘ਚ ਸਥਾਪਿਤ ਕੀਤੀਆਂ ਜਾ ਰਹੀਆਂ ਤਿੰਨ ਪ੍ਰਦਰਸ਼ਨੀਆਂ ਵੀ ਦੇਖਣਗੇ ਅਤੇ ਲਖਨਊ ‘ਚ ਬਾਬਾਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ (ਬੀਬੀਏਯੂ) ਵਿਖੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਚੇਅਰ ਸਥਾਪਿਤ ਕਰਨ ਦਾ ਐਲਾਨ ਵੀ ਕਰਨਗੇ।
ਕੇਂਦਰੀ ਰੱਖਿਆ ਮੰਤਰੀ, ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਦੇ ਨਾਲ ਉੱਤਰ ਪ੍ਰਦੇਸ਼ ਦੇ ਰਾਜਪਾਲ ਤੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਹੋਣਗੇ।
ਕਾਨਫਰੰਸ–ਅਤੇ–ਐਕਸਪੋ ਬਾਰੇ
ਇਹ ਕਾਨਫਰੰਸ–ਅਤੇ–ਐਕਸਪੋ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ 5 ਤੋਂ 7 ਅਕਤੂਬਰ, 2021 ਤੱਕ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਕਾਰਵਾਏ ਜਾ ਰਹੇ ਹਨ। ਇਸ ਦਾ ਵਿਸ਼ਾ ‘ਸ਼ਹਿਰੀ ਭੂ–ਦ੍ਰਿਸ਼ ਦੀ ਕਾਇਆਕਲਪ’ ਹੈ ਅਤੇ ਉੱਤਰ ਪ੍ਰਦੇਸ਼ ‘ਚ ਲਿਆਂਦੀਆਂ ਗਈਆਂ ਵੱਡੀਆਂ ਪਰਿਵਰਤਨਕਾਰੀ ਤਬਦੀਲੀਆਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਕਾਨਫਰੰਸ–ਅਤੇ–ਐਕਸਪੋ ਵਿੱਚ ਹਿੱਸਾ ਲੈਣਗੇ, ਜਿਸ ਨਾਲ ਅਗਲੇਰੀ ਕਾਰਵਾਈ ਲਈ ਸ਼ੇਅਰਿੰਗ, ਪ੍ਰਤੀਬੱਧਤਾ ਤੇ ਨਿਰਦੇਸ਼ ਦੇ ਅਨੁਭਵਾਂ ਵਿੱਚ ਮਦਦ ਮਿਲੇਗੀ।
ਇਸ ਕਾਨਫਰੰਸ–ਅਤੇ ਐਕਸਪੋ ‘ਚ ਤਿੰਨ ਪ੍ਰਦਰਸ਼ਨੀਆਂ ਨਿਮਨਲਿਖਤ ਅਨੁਸਾਰ ਸਥਾਪਿਤ ਕੀਤੀਆਂ ਜਾ ਰਹੀਆਂ ਹਨ:
(i) ਇਸ ਪ੍ਰਦਰਸ਼ਨੀ ਦਾ ਨਾਮ ‘ਨਿਊ ਅਰਬ ਇੰਡੀਆ’ (ਨਵਾਂ ਸ਼ਹਿਰੀ ਭਾਰਤ) ਹੈ, ਜਿੱਥੇ ਕਾਇਆ–ਪਲਟਣ ਵਾਲੀਆਂ ਸ਼ਹਿਰੀ ਮਿਸ਼ਨਾਂ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੇ ਅਨੁਮਾਨ ਦਰਸਾਏ ਜਾਣਗੇ। ਇਸ ਵਿੱਚ ਪਿਛਲੇ ਸੱਤ ਸਾਲਾਂ ਦੌਰਾਨ ਪ੍ਰਮੁੱਖ ਸ਼ਹਿਰੀ ਮਿਸ਼ਨਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ ਤੇ ਭਵਿੱਖ ਦੇ ਅਨੁਮਾਨ ਵੀ ਪ੍ਰਦਰਸ਼ਿਤ ਹੋਣਗੇ।
(ii) ਨਵੀਨ ਕਿਸਮ ਦੀਆਂ 75 ਨਿਰਮਾਣ ਟੈਕਨੋਲੋਜੀਆਂ ਬਾਰੇ ‘ਗਲੋਬਲ ਹਾਊਸਿੰਗ ਟੈਕਨੋਲੋਜੀ ਚੈਲੰਜ–ਇੰਡੀਆ’ (GHTC-India) ਦੇ ਤਹਿਤ ਲਗਣ ਵਾਲੀ ਪ੍ਰਦਰਸ਼ਨੀ ਦਾ ਨਾਮ ‘ਇੰਡੀਅਨ ਹਾਊਸਿੰਗ ਟੈਕਨੋਲੋਜੀ ਮੇਲਾ’ (IHTM) ਹੈ, ਜਿੱਥੇ ਦੇਸ਼ ਵਿੱਚ ਵਿਕਸਿਤ ਕੀਤੀਆਂ ਗਈਆਂ ਨਵੀਆਂ ਨਿਰਮਾਣ ਟੈਕਨੋਲੋਜੀਆਂ, ਸਮੱਗਰੀਆਂ ਤੇ ਪ੍ਰਕਿਰਿਆਵਾਂ ਪ੍ਰਦਰਸ਼ਿਤ ਹੋਣਗੀਆਂ।
(iii) ਪ੍ਰਮੁੱਖ ਸ਼ਹਿਰੀ ਮਿਸ਼ਨਾਂ ਤੇ ਭਵਿੱਖ ਦੇ ਅਨੁਮਾਨਾਂ ਦੇ ਤਹਿਤ 2017 ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਵਿਸ਼ਾ ‘ਯੂਪੀ@75: ਟ੍ਰਾਂਸਫਾਰਮਿੰਗ ਅਰਬਨ ਲੈਂਡਸਕੇਪ ਇਨ ਉੱਤਰ ਪ੍ਰਦੇਸ਼’ ਹੈ।
ਇਹ ਪ੍ਰਦਰਸ਼ਨੀਆਂ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੀਆਂ ਵਿਭਿੰਨ ਪ੍ਰਮੁੱਖ ਸ਼ਹਿਰੀ ਮਿਸ਼ਨਾਂ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਪ੍ਰਦਰਸ਼ਿਤ ਹੋਣਗੀਆਂ। ਇਨ੍ਹਾਂ ਪ੍ਰਦਰਸ਼ਨੀਆਂ ਦੇ ਵਿਸ਼ੇ ‘ਸਵੱਛ ਸ਼ਹਿਰੀ ਭਾਰਤ’ (ਕਲੀਨ ਅਰਬਨ ਇੰਡੀਆ), ‘ਜਲ–ਸੰਭਾਲ਼ ਨਗਰ’ (ਵਾਟਰ ਸਕਿਓਰ ਸਿਟੀਜ਼), ਨਵੀਆਂ ਨਿਰਮਾਣ ਟੈਕਨੋਲੋਜੀਆਂ, ਸਮਾਰਟ ਸਿਟੀ ਵਿਕਾਸ, ਟਿਕਾਊ ਗਤੀਸ਼ਲਤਾ ਤੇ ਆਜੀਵਿਕਾ ਮੌਕਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਨਗਰ (ਸਸਟੇਨੇਬਲ ਮੋਬਿਲਿਟੀ ਐਂਡ ਸਿਟੀਜ਼ ਪ੍ਰੋਮੋਟਿੰਗ ਲਾਈਵਲੀਹੁੱਡ ਅਪਰਚੁਨਿਟੀਜ਼) ਹੋਣਗੇ।
ਇਹ ਕਾਨਫਰੰਸ–ਅਤੇ–ਐਕਸਪੋ 6 ਤੋਂ 7 ਅਕਤੂਬਰ, 20121 ਨੂੰ ਦੋ ਦਿਨਾਂ ਲਈ ਆਮ ਜਨਤਾ ਵਾਸਤੇ ਖੁੱਲ੍ਹੀ ਰਹੇਗੀ।
************
ਡੀਐੱਸ/ਵੀਜੇ
(Release ID: 1761015)
Visitor Counter : 251
Read this release in:
Malayalam
,
Tamil
,
Odia
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Telugu
,
Kannada