ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੁਬਾਰਡੀਨੇਟ ਕਰਜ਼ੇ ਲਈ ਕਰੈਡਿਟ ਗਾਰੰਟੀ ਸਕੀਮ (ਸੀਜੀਐੱਸਐੱਸਡੀ) 31.03.2022 ਤੱਕ ਵਧਾਈ ਗਈ

Posted On: 04 OCT 2021 2:43PM by PIB Chandigarh

ਸਰਕਾਰ ਨੇ ਆਤਮਨਿਰਭਰ ਭਾਰਤ ਪੈਕੇਜ ਦੇ ਤਹਿਤ 13 ਮਈ, 2020 ਨੂੰ  'ਡਿਸਟਰੈਸਡ ਐਸੇਟਸ ਫੰਡ - ਸੁਬਾਰਡੀਨੇਟਸ ਡੇਬਟ ਫਾਰ ਸਟ੍ਰੈੱਸਡ ਐੱਮਐੱਸਐੱਮਈਜ ਸਥਾਪਤ ਕਰਨ ਦਾ ਐਲਾਨ ਕੀਤਾ ਸੀ।

ਇਸ ਅਨੁਸਾਰ, ਸਰਕਾਰ ਵੱਲੋਂ ਜੂਨ 2020 ਨੂੰ ਇੱਕ ਸਕੀਮ ਯਾਨੀਕਿ "ਕਰੈਡਿਟ ਗਾਰੰਟੀ ਸਕੀਮ ਫਾਰ ਸੁਬਾਰਡੀਨੇਟ ਡੇਬਟ' ਮਨਜੂਰ ਕੀਤੀ ਗਈ ਅਤੇ ਸਕੀਮ 24 ਜੂਨ 2020 ਨੂੰ ਲਾਂਚ ਕੀਤੀ ਗਈ ਤਾਂ ਜੋ ਤਣਾਅ ਵਾਲੇ ਐਮਐਸਐਮਈਜ਼ ਅਰਥਾਤ ਐੱਸਐੱਮਏ-2 ਦੇ ਪ੍ਰੋਮੋਟਰਾਂ ਅਤੇ ਐੱਨਪੀਏ ਖਾਤਿਆਂ ਨੂੰ ਉਧਾਰ ਦੇਣ ਵਾਲੀਆਂ ਸੰਸਥਾਵਾਂ ਰਾਹੀਂ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੀਆਂ ਕਿਤਾਬਾਂ 'ਤੇ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਨਰਗਠਨ ਦੇ ਯੋਗ ਹਨ, ਕਰੈਡਿਟ ਸਹੂਲਤ ਪ੍ਰਦਾਨ ਕੀਤੇ ਜਾ ਸਕੇ। ਇਹ ਸਕੀਮ 31.03.2021 ਤੱਕ ਚਾਲੂ ਰਹਿਣੀ ਸੀ।

ਤਣਾਅਪੂਰਨ ਐਮਐਸਐਮਈ ਯੂਨਿਟਾਂ ਲਈ ਸਹਾਇਤਾ ਦੇ ਰਾਹ ਖੁੱਲ੍ਹੇ ਰੱਖਣ ਲਈਸਰਕਾਰ ਨੇ ਪਹਿਲਾਂ ਇਸ ਸਕੀਮ ਨੂੰ 31.03.2021 ਤੋਂ 30.09.2021 ਤੱਕ ਛੇ ਮਹੀਨਿਆਂ ਲਈ ਵਧਾਉਣ ਦਾ ਫੈਸਲਾ ਕੀਤਾ ਸੀ।

ਸਕੀਮ ਦੇ ਹਿੱਸੇਦਾਰਾਂ ਤੋਂ ਪ੍ਰਾਪਤ ਬੇਨਤੀਆਂ ਦੇ ਅਧਾਰ ਤੇਸਰਕਾਰ ਨੇ ਇਸ ਨੂੰ ਹੋਰ ਛੇ ਮਹੀਨਿਆਂ ਦੀ ਮਿਆਦ ਅਰਥਾਤ 30.09.2021 ਤੋਂ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਸਕੀਮ ਹੁਣ 31.03.2022 ਤੱਕ ਕਾਰਜਸ਼ੀਲ ਰਹੇਗੀ।

---------------------------

ਐੱਮਜੇ ਪੀ ਐੱਸ 


(Release ID: 1760930) Visitor Counter : 220