ਕਬਾਇਲੀ ਮਾਮਲੇ ਮੰਤਰਾਲਾ
ਭਾਰਤੀ ਕਬਾਇਲੀ ਕਲਾ ਅਤੇ ਸ਼ਿਲਪ ਨੂੰ ਕਨੇਡਾ ਵਿੱਚ ਹੁਲਾਰਾ ਦਿੱਤਾ ਜਾਏਗਾ
ਟ੍ਰਾਈਫੇਡ ਦਾ ਆਤਮਨਿਰਭਰ ਕਾਰਨਰ ਕਨੇਡਾ ਵਿੱਚ ਹਾਈ ਕਮਿਸ਼ਨ ਆਵ੍ ਇੰਡੀਆ ਵਿੱਚ ਸਥਾਪਿਤ ਕੀਤਾ ਗਿਆ
Posted On:
02 OCT 2021 4:21PM by PIB Chandigarh
ਗਾਂਧੀ ਜਯੰਤੀ ਦੇ ਮੌਕੇ ਨੂੰ ਯਾਦਗਾਰ ਬਣਾਉਣ ਲਈ ਅੱਜ ਕਨੇਡਾ ਦੇ ਓਟਾਵਾ ਵਿੱਚ ਹਾਈ ਕਮਿਸ਼ਨ ਆਵ੍ ਇੰਡੀਆ ਵਿੱਚ ਇੱਕ ਆਤਮਨਿਰਭਰ ਭਾਰਤ ਕਾਰਨਰ ਦਾ ਉਦਘਾਟਨ ਕੀਤਾ ਗਿਆ। ਭਾਰਤ ਵਿੱਚ ਉੱਤਮ ਜੀਆਈ-ਟੈਗ ਵਾਲੀ ਕਬਾਇਲੀ ਕਲਾ ਅਤੇ ਸ਼ਿਲਪ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਟ੍ਰਾਈਫੇਡ ਦੁਆਰਾ ਪ੍ਰੋਤਸਾਹਿਤ ਆਤਮਨਿਰਭਰ ਕਾਰਨਰ ਦੀ ਸ਼ੁਰੂਆਤ ਕਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਅਜੈ ਬਿਸਾਰਿਯਾ ਨੇ ਕੀਤੀ। ਇਸ ਕਾਰਨਰ ਵਿੱਚ ਆਦਿਵਾਸੀ ਹਸਤਸ਼ਿਲਪ ਅਤੇ ਉਤਪਾਦਾਂ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਅਤੇ ਉਤਪਾਦਾਂ ਦੀ ਸੂਚੀ ਅਤੇ ਸਾਹਿਤਕ ਦੇ ਨਾਲ-ਨਾਲ ਕਨੇਡਾ ਵਿੱਚ ਅਜਿਹੇ ਉਤਪਾਦਾਂ ਦੀ ਵਿਵਸਾਇਕ ਖਰੀਦ ਅਤੇ ਵੰਡ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਪਹਿਲ ਭਾਰਤ ਦੇ ਆਦਿਵਾਸੀ ਕਾਰੀਗਰਾਂ ਨੂੰ ਕਨੇਡਾ ਦੇ ਬਜ਼ਾਰ ਨਾਲ ਜੁੜਨ ਵਿੱਚ ਮਦਦ ਕਰੇਗੀ।
ਹਾਈ ਕਮਿਸ਼ਨਰ ਵਿੱਚ ‘ਆਤਮਨਿਰਭਰ ਭਾਰਤ’ ਕਾਰਨਰ ਨੂੰ ਇੱਕ ਸੰਸਾਰਿਕ ਪਹਿਲ ਦੇ ਹਿੱਸੇ ਦੇ ਰੂਪ ਵਿੱਚ ਸਥਾਪਤ ਕੀਤਾ ਗਿਆ, ਜੋ ਕਿ ਭਾਰਤ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਪਰਿਸੰਘ (ਟ੍ਰਾਈਫੇਡ) ਦੇ ਸਹਿਯੋਗ ਨਾਲ ਉਨ੍ਹਾਂ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਕਾਰਜ ਕਰਦੇ ਹਨ, ਜਿਨ੍ਹਾਂ ਆਦਿਵਾਸੀ ਸਮੂਹ ਪੂਰੇ ਭਾਰਤ ਵਿੱਚ ਸਦੀਆਂ ਤੋਂ ਬਣਾਉਂਦੇ ਆ ਰਹੇ ਹਨ।
ਇਹ ਕਾਰਨਰ ਜਨਤਾ ਨੂੰ ਪ੍ਰਦਰਸ਼ਨ ਲਈ 10 ਸਪ੍ਰਿੰਗਫੀਲਡ ਰੋਡ, ਓਟਾਵਾ ਵਿੱਚ ਸਥਿਤ ਹਾਈ ਕਮਿਸ਼ਨਰ ਦੇ ਇਤਿਹਾਸਿਕ ਪਿਲਾਈ ਮੈਮੇਰੀਅਲ ਕੋਨਸੁਲਰ ਹਾਲ ਵਿੱਚ ਭਾਰਤ ਦਾ ਆਦਿਵਾਸੀ ਹਸਤਸ਼ਿਲਪ ਦੀ ਵਿਸਤ੍ਰਿਤ ਚੇਨ ਨੂੰ ਪ੍ਰਦਰਸ਼ਿਤ ਕਰਨਾ ਜਾਰੀ ਰੱਖੇਗਾ।
ਵਣਜਕ ਪੁੱਛਤਾਛ ਲਈ ਹਾਈ ਕਮਿਸ਼ਨ ਦੇ ਵੈਬਲਿੰਕ (hciottawa.gov.in) ਤੇ ਸੰਪਰਕ ਕੀਤਾ ਜਾ ਸਕਦਾ ਹੈ।
*****
ਐੱਨਬੀ/ਯੂਡੀ
(Release ID: 1760927)
Visitor Counter : 160