ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਨੇ ਲੇਹ ਵਿਖੇ ਪ੍ਰਦਰਸ਼ਿਤ ਕੀਤੇ ਗਏ ਵਿਸ਼ਵ ਦੇ ਸਭ ਤੋਂ ਵੱਡੇ ਖਾਦੀ ਰਾਸ਼ਟਰੀ ਝੰਡੇ ਨਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ
Posted On:
02 OCT 2021 2:56PM by PIB Chandigarh
ਮਾਣ ਅਤੇ ਦੇਸ਼ ਭਗਤੀ, ਭਾਰਤੀਅਤਾ ਦੀ ਸਮੂਹਿਕ ਭਾਵਨਾ ਅਤੇ ਖਾਦੀ ਦੀ ਵਿਰਾਸਤੀ ਕਾਰੀਗਰੀ, ਨੇ ਅੱਜ ਲੇਹ ਵਿਖੇ ਖਾਦੀ ਸੂਤੀ ਕੱਪੜੇ ਦੇ ਬਣੇ ਵਿਸ਼ਵ ਦੇ ਸਭ ਤੋਂ ਵੱਡੇ ਰਾਸ਼ਟਰੀ ਝੰਡੇ ਨੂੰ ਸਲਾਮ ਕਰਨ ਵਿੱਚ ਰਾਸ਼ਟਰ ਨੂੰ ਇਕੱਜੁੱਟ ਕੀਤਾ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਮਹਾਤਮਾ ਗਾਂਧੀ ਨੂੰ ਸਰਵਉੱਚ ਸ਼ਰਧਾਂਜਲੀ ਦੇਣ ਲਈ ਯਾਦਗਾਰੀ ਖਾਦੀ ਰਾਸ਼ਟਰੀ ਝੰਡਾ ਤਿਆਰ ਕੀਤਾ ਹੈ, ਜਿਨ੍ਹਾਂ ਨੇ ਖਾਦੀ, ਦੁਨੀਆ ਨੂੰ ਸਭ ਤੋਂ ਵਾਤਾਵਰਣ ਪੱਖੀ ਕੱਪੜੇ ਦਾ ਤੋਹਫ਼ਾ ਦਿੱਤਾ ਸੀ।
ਇਸ ਝੰਡੇ ਦੀ ਘੁੰਡ ਚੁਕਾਈ ਲੱਦਾਖ ਦੇ ਉਪ ਰਾਜਪਾਲ ਸ਼੍ਰੀ ਆਰਕੇ ਮਾਥੁਰ ਨੇ ਕੀਤੀ , ਜਿਨ੍ਹਾਂ ਨੇ ਕਿਹਾ ਕਿ ਯਾਦਗਾਰੀ ਰਾਸ਼ਟਰੀ ਝੰਡਾ ਹਰ ਦੇਸ਼ਵਾਸੀ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਬੰਨ੍ਹੇਗਾ। ਇਸ ਮੌਕੇ ਕੇਵੀਆਈਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ, ਲੱਦਾਖ ਤੋਂ ਸੰਸਦ ਮੈਂਬਰ ਸ੍ਰੀ ਜੇਟੀ ਨਾਮਗਿਆਲ ਅਤੇ ਥਲ ਸੈਨਾ ਮੁਖੀ ਜਨਰਲ ਐਮਐਮ ਨਰਵਣੇ ਹਾਜ਼ਰ ਸਨ।
ਯਾਦਗਾਰੀ ਰਾਸ਼ਟਰੀ ਝੰਡਾ 225 ਫੁੱਟ ਲੰਬਾ, 150 ਫੁੱਟ ਚੌੜਾ ਅਤੇ ਭਾਰ ਵਿੱਚ (ਲਗਭਗ) 1400 ਕਿਲੋਗ੍ਰਾਮ ਦਾ ਹੈ। ਇਸ ਯਾਦਗਾਰੀ ਰਾਸ਼ਟਰੀ ਝੰਡੇ ਨੂੰ ਬਣਾਉਣ ਨਾਲ ਖਾਦੀ ਦੇ ਕਾਰੀਗਰਾਂ ਅਤੇ ਸਹਿਯੋਗੀ ਕਰਮਚਾਰੀਆਂ ਲਈ ਲਗਭਗ 3500 ਮਨੁੱਖੀ ਘੰਟੇ ਵਾਧੂ ਕੰਮ ਹੋਇਆ ਹੈ। ਝੰਡਾ ਬਣਾਉਣ ਵਿੱਚ 4600 ਮੀਟਰ ਹੈਂਡ ਸਪੱਨ , ਹੱਥ ਨਾਲ ਬੁਣਾਈ ਗਈ ਖਾਦੀ ਕਪਾਹ ਦੀ ਬੰਟਿੰਗ ਦੀ ਵਰਤੋਂ ਕੀਤੀ ਗਈ ਹੈ ਜੋ ਕੁੱਲ 33,750 ਵਰਗ ਫੁੱਟ ਦੇ ਖੇਤਰ ਨੂੰ ਕਵਰ ਕਰਦਾ ਹੈ। ਝੰਡੇ ਵਿੱਚ ਅਸ਼ੋਕ ਚੱਕਰ 30 ਫੁੱਟ ਦੇ ਵਿਆਸ ਨੂੰ ਮਾਪਦਾ ਹੈ। ਇਸ ਝੰਡੇ ਨੂੰ ਤਿਆਰ ਕਰਨ ਵਿੱਚ 70 ਖਾਦੀ ਕਾਰੀਗਰਾਂ ਨੂੰ 49 ਦਿਨ ਲੱਗੇ।
ਕੇਵੀਆਈਸੀ ਨੇ ਆਜ਼ਾਦੀ ਦੇ 75 ਸਾਲਾਂ, "ਆਜਾਦੀ ਕਾ ਅੰਮ੍ਰਿਤ ਮਹੋਤਸਵ" ਮਨਾਉਣ ਲਈ ਝੰਡੇ ਦੀ ਧਾਰਨਾ ਬਣਾਈ ਹੈ ਅਤੇ ਇਸਨੂੰ ਤਿਆਰ ਕੀਤਾ ਹੈ। ਕਿਉਂਕਿ, ਇਸ ਅਯਾਮ ਦੇ ਰਾਸ਼ਟਰੀ ਝੰਡੇ ਨੂੰ ਸੰਭਾਲਣ ਅਤੇ ਪ੍ਰਦਰਸ਼ਿਤ ਕਰਨ ਲਈ ਬਹੁਤ ਧਿਆਨ ਅਤੇ ਸ਼ੁੱਧਤਾ ਦੀ ਲੋੜ ਹੈ। ਕੇਵੀਆਈਸੀ ਨੇ ਝੰਡਾ ਭਾਰਤੀ ਸੈਨਾ ਨੂੰ ਸੌਂਪ ਦਿੱਤਾ ਹੈ। ਸੈਨਾ ਨੇ ਮੁੱਖ ਲੇਹ ਸ਼ਹਿਰ ਵਿੱਚ ਇੱਕ ਪਹਾੜੀ ਦੀ ਚੋਟੀ ਉੱਤੇ ਝੰਡਾ ਪ੍ਰਦਰਸ਼ਿਤ ਕੀਤਾ ਹੈ। ਸੈਨਾ ਨੇ ਝੰਡੇ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਫਰੇਮ ਤਿਆਰ ਕੀਤਾ ਹੈ ਤਾਂ ਜੋ ਇਹ ਜ਼ਮੀਨ ਨੂੰ ਨਾ ਛੂਹੇ।
ਝੰਡੇ ਨੂੰ 9 ਬਰਾਬਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਸਦਾ ਹਰੇਕ ਦਾ ਵਜ਼ਨ 100 ਕਿਲੋ ਹੈ ਅਤੇ ਹਰੇਕ ਹਿੱਸੇ ਦਾ ਮਾਪ 50 x 75 ਫੁੱਟ ਹੈ। ਨੇਫਾ, ਚਾਰਾਂ ਪਾਸਿਆਂ ਤੋਂ ਪ੍ਰਦਾਨ ਕੀਤਾ ਗਿਆ ਹੈ ਜਿਸ ਵਿੱਚ 12 ਮਿਲੀਮੀਟਰ ਰੱਸੀ ਹੈ। ਕੁੱਲ 12 ਉੱਚ ਗੁਣਵੱਤਾ ਵਾਲੀਆਂ ਨਾਈਲੋਨ ਰੱਸੀਆਂ - ਅਰਥਾਤ ਉੱਪਰ ਅਤੇ ਹੇਠਲੇ ਪਾਸੇ 3 ਰੱਸੀਆਂ ਅਤੇ ਖੱਬੇ ਤੇ ਸੱਜੇ ਪਾਸੇ 3 ਰੱਸੀਆਂ ਲਗਭਗ 3000 ਕਿਲੋਗ੍ਰਾਮ ਦੀ ਬ੍ਰੇਕਿੰਗ ਲੋਡ ਸਮਰੱਥਾ ਦੇ ਨਾਲ ਪ੍ਰਦਾਨ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ, ਹਰੇਕ ਰੱਸੀ ਦੇ ਦੋਵਾਂ ਸਿਰਿਆਂ ਤੇ ਇੱਕ ਲੂਪ ਹੁੰਦਾ ਹੈ ਜੋ ਸਮੂਹਿਕ ਰੂਪ ਵਿੱਚ ਝੰਡੇ ਦਾ ਭਾਰ ਰੱਖ ਸਕਦਾ ਹੈ। ਝੰਡੇ ਨੂੰ ਬਣਾਉਣ ਲਈ ਇਨ੍ਹਾਂ ਹਿੱਸਿਆਂ ਨੂੰ ਇਕੱਠੇ ਟਾਂਕੇ ਲਗਾਏ ਗਏ ਹਨ ਅਤੇ ਜੋੜਾਂ ਦੀ ਇਸ ਤਰੀਕੇ ਨਾਲ ਸਿਲਾਈ ਕੀਤੀ ਗਈ ਹੈ ਕਿ ਨੇਫੇ ਦੇ ਅੰਦਰ ਦੀਆਂ ਰੱਸੀਆਂ ਅਦਿੱਖ ਰਹਿਣਗੀਆਂ। ਨੇਫੇ ਦੀ ਅੰਦਰਲੀ ਪਰਤ ਰਸਾਇਣਕ ਰੂਪ ਨਾਲ ਲੇਪ ਕੀਤੀ ਖਾਦੀ ਬੰਟਿੰਗ ਨਾਲ ਬਣੀ ਹੈ ਜੋ ਰੱਸੀਆਂ ਤੋਂ ਫਰਿਕਸ਼ਨ ਨੂੰ ਘਟਾਉਂਦੀ ਹੈ ਅਤੇ ਝੰਡੇ ਦੇ ਕੱਪੜੇ ਨੂੰ ਨੁਕਸਾਨ ਤੋਂ ਬਚਾਉਂਦੀ ਹੈ। ਨੇਫੇ ਨੂੰ ਤਿਕੋਣੀ ਰੰਗ ਵਿੱਚ ਮੁਹਈਆ ਕਰਵਾਇਆ ਗਿਆ ਹੈ ਤਾਂ ਜੋ ਇਹ ਝੰਡੇ ਦੇ ਰੰਗਾਂ ਵਿੱਚ ਘੁੱਲ ਮਿਲ ਜਾਵੇ।
--------------
ਐੱਮ/ਜੇ ਪੀ ਐੱਸ /ਐੱਮ ਐੱਸ/ ਜੇਕੇ
(Release ID: 1760516)
Visitor Counter : 209