ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਪ੍ਰਯਾਗਰਾਜ ਤੋਂ ਦੇਸ਼ਵਿਆਪੀ ਸਵੱਛ ਭਾਰਤ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ


ਭਾਰਤ ਜਨਭਾਗੀਦਾਰੀ ਨਾਲ ਇੱਕ ਮਹੀਨੇ ਵਿੱਚ 75 ਲੱਖ ਕਿੱਲੋ ਕੂੜਾ ਇਕੱਠਾ ਕਰਕੇ ਬਣਾਵੇਗਾ ਰਿਕਾਰਡ : ਸ਼੍ਰੀ ਅਨੁਰਾਗ ਠਾਕੁਰ

Posted On: 01 OCT 2021 6:48PM by PIB Chandigarh

 

 

https://ci6.googleusercontent.com/proxy/hyXzpbjf-CfGzDbm5NRuhCJrgBjoevRj3NZtXGQ-S1Jw07yOWvURI_2M1OibX9h_NpxEAOanxpADTWrH0bikA_x3BtA546bVVv6pnJCxNPoP916BzN586OgCeg=s0-d-e1-ft#https://static.pib.gov.in/WriteReadData/userfiles/image/image001DZZK.jpg

 

https://ci4.googleusercontent.com/proxy/6eCs0QdYzpzCA8xQNV13TUdV1J3JNcCFnDRZ-lSTYu0CSmeA5udLyo5nn7WreEvwtQrpbMEwu8BkOdxZ6clY1teM7BmX0fT89dXe7F5C7fhTPLQBs-YRmvjceA=s0-d-e1-ft#https://static.pib.gov.in/WriteReadData/userfiles/image/image002YOYU.jpg

 

ਪ੍ਰਯਾਗਰਾਜ।  ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ ਇੱਕ ਅਕਤੂਬਰ ਤੋਂ 31 ਅਕਤੂਬਰ, 2021 ਤੱਕ ਰਾਸ਼ਟਰਵਿਆਪੀ ਸਵੱਛ ਭਾਰਤ ਪ੍ਰੋਗਰਾਮ ਦਾ ਸ਼ੁਭਾਰੰਭ ਸ਼ੁੱਕਰਵਾਰ ਨੂੰ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ  ਸ਼੍ਰੀ ਅਨੁਰਾਗ ਠਾਕੁਰ ਨੇ ਕੀਤਾ । 

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ  (ਭਾਰਤ ਸਰਕਾਰ) ਦਾ ਯੁਵਾ ਮਾਮਲੇ ਵਿਭਾਗ ਦੇ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ)  ਨਾਲ ਜੁੜਿਆ ਯੂਥ ਕਲੱਬ  ਅਤੇ ਰਾਸ਼ਟਰੀ ਸੇਵਾ ਯੋਜਨਾ  (ਐੱਨਐੱਸਐੱਸ) ਨਾਲ ਸੰਬੰਧ ਸੰਸਥਾਨਾਂ  ਦੇ ਨੈੱਟਵਰਕ  ਰਾਹੀਂ ਇਹ ਅਭਿਯਾਨ ਦੇਸ਼ ਭਰ ਦੇ 744 ਜ਼ਿਲ੍ਹਿਆਂ  ਦੇ 2.50  ਲੱਖ ਪਿੰਡਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

 

ਪ੍ਰਯਾਗਰਾਜ ਦੇ ਐੱਮਐੱਨਆਈਟੀ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੇ ਦੌਰਾਨ ਸ਼੍ਰੀ ਅਨੁਰਾਗ ਠਾਕੁਰ  ਨੇ ਕਿਹਾ ਕਿ ਅਸੀਂ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ ਅਤੇ ਅਜਿਹੇ ਵਿੱਚ ਸਾਨੂੰ ਆਪਣੇ ਦੇਸ਼ ਨੂੰ ਪਲਾਸਟਿਕ ਕੂੜੇ ਤੋਂ ਮੁਕਤ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ ।  ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਪ੍ਰੋਗਰਾਮ ਦੀ ਸ਼ੁਰੂਆਤ ਸੰਗਮ ਨਗਰੀ ਤੋਂ ਕਰਨ ਦੀ ਖੁਸ਼ੀ ਹੈ ।  ਇੱਥੋਂ ਨਿਕਲਿਆ ਸੰਦੇਸ਼ ਪੂਰੇ ਦੇਸ਼ ਨੂੰ ਪ੍ਰੇਰਿਤ ਕਰੇਗਾ।  ਅਭਿਯਾਨ ਦਾ ਉਦੇਸ਼ ਪੂਰੇ ਦੇਸ਼ ਵਿੱਚ ਕੂੜੇ ਦੀ ਸਫਾਈ,  ਮੁੱਖ ਰੂਪ ਨਾਲ ਸਿੰਗਲ ਯੂਜ਼ ਪਲਾਸਟਿਕ ਕੂੜੇ ਦੀ ਸਫਾਈ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ,  ਲੋਕਾਂ ਨੂੰ ਸੰਗਠਿਤ ਕਰਨਾ ਅਤੇ ਉਨ੍ਹਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨਾ ਹੈ।

https://twitter.com/PIB_India/status/1443855506058014721

 

ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੁਆਰਾ ਦਿੱਤੇ ਗਏ ਸਫਾਈ ਦੇ ਸੰਦੇਸ਼ ਨੂੰ ਮਾਣਯੋਗ ਮੋਦੀ ਜੀ ਅੱਗੇ ਲਿਜਾ ਰਹੇ ਹਨ।  ਅਸੀਂ ਸਭ ਲੋਕ ਮਿਲ ਕੇ ਦੇਸ਼ ਨੂੰ ਕੂੜੇ - ਕਚਰੇ ਤੋਂ ਆਜ਼ਾਦੀ ਦਿਆਵਾਂਗੇ।  ਉਨ੍ਹਾਂ ਨੇ ਕਿਹਾ ਕਿ ਗੱਲ ਚਾਹੇ ਸੁਤੰਤਰਤਾ ਸੰਗ੍ਰਾਮ ਦੀ ਹੋਵੇ ਜਾਂ ਫਿਰ ਸਵੱਛਤਾ ਸੰਗ੍ਰਾਮ ਦੀ, ਨੌਜਵਾਨਾਂ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਆਜ਼ਾਦੀ ਲਈ ਜਿਸ ਤਰ੍ਹਾਂ ਸੁਤੰਤਰਤਾ ਸੇਨਾਨੀਆਂ ਨੇ ਬਲਿਦਾਨ ਦਿੱਤਾ ਹੈ ਉਸੇ ਤਰ੍ਹਾਂ ਤੁਸੀਂ ਦੇਸ਼ ਨੂੰ ਕੂੜੇ ਤੋਂ ਆਜ਼ਾਦੀ ਦਿਵਾਉਣ ਲਈ ਯੋਗਦਾਨ ਦਿਓ ।

ਇਸ ਮਹਾਪਹਿਲ  ਰਾਹੀਂ,  75 ਲੱਖ ਕਿੱਲੋ ਕੂੜੇ,  ਮੁੱਖ ਰੂਪ ਨਾਲ ਪਲਾਸਟਿਕ ਕੂੜੇ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਨਾਗਰਿਕਾਂ ਦੀ ਮਦਦ ਅਤੇ ਸਵੈ-ਇੱਛੁਕ ਭਾਗੀਦਾਰੀ ਨਾਲ ਉਸ ਨੂੰ ਨਿਪਟਾਇਆ ਜਾਵੇਗਾ।  ਮਾਣਯੋਗ ਮੰਤਰੀ  ਨੇ ਸਵੱਛ ਭਾਰਤ ਅਭਿਯਾਨ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਯੁਵਾ ਜਨ ਦਾ ਵਿਸ਼ੇਸ਼ ਆਭਾਰ ਕੀਤਾ। ਸ਼੍ਰੀ ਠਾਕੁਰ ਨੇ ਕਿਹਾ ਕਿ ਸਾਰੇ ਆਪਣੇ ਨਾਲ ਕੀਤੇ ਗਏ ਸਫਾਈ ਅਭਿਯਾਨ ਦੀ ਕੋਸ਼ਿਸ਼ ਨੂੰ ਸੋਸ਼ਲ ਮੀਡਿਆ ‘ਤੇ ਸ਼ੇਅਰ ਕਰੋ ਅਤੇ ਖੁਦ ਦੁਆਰਾ ਕੀਤੇ ਗਏ ਸਫਾਈ ਕਾਰਜ ਦਾ ਖਾਤਾ ਲਿਖੋ ।  ਇਸੇ ਨੂੰ ਟਵਿਟਰ ‘ਤੇ ਸਾਨੂੰ ਵੀ ਟੈਗ ਕਰੋ। 

 

ਸਵੱਛ ਭਾਰਤ ਅਭਿਯਾਨ ਪ੍ਰੋਗਰਾਮ ਦੇ ਸ਼ੁਭਾਰੰਭ ਦੇ ਦੌਰਾਨ ਉੱਤਰ ਪ੍ਰਦੇਸ਼ ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰੀਆ, ਸਾਂਸਦ ਕੇਸ਼ਰੀ ਦੇਵੀ ਪਟੇਲ,  ਯੁਵਾ ਮਾਮਲੇ ਦੇ ਮੰਤਰੀ ਸ਼੍ਰੀ ਉਪੇਂਦ੍ਰ ਤਿਵਾਰੀ,  ਯੁਵਾ ਪ੍ਰੋਗਰਾਮ ਵਿਭਾਗ ਦੀ ਸਕੱਤਰ ਸ਼੍ਰੀਮਤੀ ਉਸ਼ਾ ਸ਼ਰਮਾ, ਨਹਿਰੂ ਯੁਵਾ ਕੇਂਦਰ ਸੰਗਠਨ ਦੇ ਡਾਇਰੈਕਟਰ ਜਨਰਲ ਸ਼੍ਰੀ ਵਿਜੈ ਕੁਮਾਰ  ਸਹਿਤ ਹੋਰ ਮੌਜੂਦ ਰਹੇ। ਇਸ ਪ੍ਰੋਗਰਾਮ ਦੇ ਬਾਅਦ ਸ਼੍ਰੀ ਅਨੁਰਾਗ ਠਾਕੁਰ ਨੇ ਸੰਗਮ ਖੇਤਰ ਵਿੱਚ ਸਫਾਈ ਅਭਿਯਾਨ ਚਲਾਇਆ ਅਤੇ ਸਫਾਈ ਦਾ ਸੰਦੇਸ਼ ਦਿੱਤਾ । 

ਸਵੱਛ ਭਾਰਤ ਪ੍ਰੋਗਰਾਮ ਆਪਣੇ ਪੈਮਾਨੇ ਅਤੇ ਪਹੁੰਚ ਦੋਨੋਂ ਲਿਹਾਜ਼ ਨਾਲ ਵਿਸ਼ੇਸ਼ ਹੈ ਅਤੇ ਜਨ ਭਾਗੀਦਾਰੀ ਨਾਲ ਜਨ ਅੰਦੋਲਨ ਦੇ ਮਾਡਲ ‘ਤੇ ਇਸ ਦੀ ਕਲਪਨਾ ਕੀਤੀ ਗਈ ਹੈ ਅਤੇ ਇਸ ਦੇ ਮਾਧਿਅਮ ਰਾਹੀਂ ਪ੍ਰੋਗਰਾਮ ਦੀ ਸਫਲਤਾ ਅਤੇ ਸਥਿਰਤਾ ਲਈ ਹਰੇਕ ਨਾਗਰਿਕ ਦੀ ਭੂਮਿਕਾ ਅਤੇ ਯੋਗਦਾਨ ਦੀ ਯੋਜਨਾ ਤਿਆਰ ਕੀਤੀ ਗਈ ਹੈ ।

https://ci3.googleusercontent.com/proxy/G57tpPXQAsagB1O5mgC97lfMXtzECOd5yebInl7DK_BUoTgT_Cv_qbCU1JIGJ0elsJbgJn-CZRrwgdsII8NALLVsJkTWxCUc0AkI6pF2FoHedmQXrng6oMj2-A=s0-d-e1-ft#https://static.pib.gov.in/WriteReadData/userfiles/image/image00316GG.jpg

 

ਹਾਲਾਂਕਿ,  ਸਵੱਛ ਭਾਰਤ ਪ੍ਰੋਗਰਾਮ ਵਿੱਚ ਮੁੱਖ ਰੂਪ ਨਾਲ ਪਿੰਡਾਂ ‘ਤੇ ਧਿਆਨ ਦਿੱਤਾ ਜਾਵੇਗਾ,  ਜਨਸੰਖਿਆ ਦੇ ਵਿਸ਼ੇਸ਼ ਵਰਗ ਜਿਵੇਂ ਧਾਰਮਿਕ ਸੰਗਠਨ,  ਸਿੱਖਿਅਕ,  ਕਾਰਪੋਰੇਟ ਸੰਸਥਾ,  ਟੀਵੀ ਅਤੇ ਫਿਲਮ ਐਕਟਰ,  ਮਹਿਲਾ ਸਮੂਹ ਅਤੇ ਹੋਰ ਵੀ ਇੱਕ ਵਿਸ਼ੇਸ਼ ਨਿਰਧਾਰਿਤ ਦਿਨ ‘ਤੇ ਸਵੱਛ ਭਾਰਤ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ।  ਇਸ ਭਾਗੀਦਾਰੀ ਦਾ ਉਦੇਸ਼ ਅਭਿਯਾਨ ਦੇ ਪ੍ਰਤੀ ਉਨ੍ਹਾਂ ਦੀ ਇਕਜੁੱਟਤਾ ਦਾ ਪ੍ਰਦਰਸ਼ਨ ਕਰਨਾ ਅਤੇ ਇਸ ਨੂੰ ਇੱਕ ਜਨਤਕ ਅੰਦੋਲਨ ਦਾ ਰੂਪ ਦੇਣਾ ਹੈ । 

 

ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਚਿੰਨ੍ਹਤ ਸਥਾਨਾਂ ‘ਤੇ ਕੂੜਾ ਸੰਗ੍ਰਿਹ ਥੈਲਿਆਂ ਵਿੱਚ ਇਕੱਠੇ ਕਰਕੇ ਉਸ ਦਾ ਨਿਪਟਾਨ ਕਰਨ ਦੀ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਇਸ ਦੇ ਇਲਾਵਾ,  ਇਕੱਠੇ ਕੀਤੇ ਗਏ ਕੂੜੇ ਦੇ ਥੈਲਿਆਂ ਦਾ ਭਾਰ ਰਸੀਦ ਦੇ ਅਨੁਸਾਰ ਮਾਪਿਆ ਜਾਵੇਗਾ ।

https://ci5.googleusercontent.com/proxy/EIcjSQ_74d77SJlfmRCIrNZbV9Gaxhq9MEg8o_-ljowTLGIGTBi5ePEevRuRMUI-t1scACoVjhYw-2zvtz4gY6OpCstl15kLH-cAC4siF1LWE6YmiSAK3BlS7g=s0-d-e1-ft#https://static.pib.gov.in/WriteReadData/userfiles/image/image004U1LY.jpg

ਸਵੱਛਤਾ ਅਭਿਯਾਨ ਇਤਿਹਾਸਿਕ/ਪ੍ਰਸਿੱਧ ਸਥਾਨਾਂ ਅਤੇ ਟੂਰਿਸਟ ਸਥਾਨਾਂ,  ਬੱਸ ਸਟੈਂਡ/ਰੇਲਵੇ ਸਟੇਸ਼ਨਾਂ,  ਰਾਸ਼ਟਰੀ ਰਾਜ ਮਾਰਗ ਅਤੇ ਵਿਦਿਅਕ ਸੰਸਥਾਨਾਂ ਵਰਗੀਆਂ ਭੀੜ-ਭਾੜ ਵਾਲੀਆਂ ਜਗ੍ਹਾਵਾਂ ‘ਤੇ ਵੀ ਚਲਾਏ ਜਾਣਗੇ। 

ਸਵੱਛ ਭਾਰਤ ਕੇਵਲ ਇੱਕ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਆਮ ਆਦਮੀ ਦੀਆਂ ਅਸਲ ਚਿੰਤਾਵਾਂ ਅਤੇ ਸਫਾਈ ਨਾਲ ਜੁੜੀਆਂ ਸਮੱਸਿਆ ਨੂੰ ਹੱਲ ਕਰਨ ਦੇ ਉਸ ਦੇ ਸੰਕਲਪ ਨੂੰ ਦਰਸਾਉਂਦਾ ਹੈ

ਸਵੱਛਤਾ ਅਭਿਯਾਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਸਾਲ 2014 ਵਿੱਚ ਕੀਤੀ ਗਈ ਸੀ ਅਤੇ ਉਦੋਂ ਤੋਂ,  ਇਸ ਸੰਬੰਧ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਸਵੱਛ ਭਾਰਤ ਪ੍ਰੋਗਰਾਮ ਨਵੇਂ ਸਿਰੇ ਤੋਂ ਧਿਆਨ ਦਿੱਤੇ ਜਾਣ ਅਤੇ ਪ੍ਰਤਿਬੱਧਤਾ ਦੇ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਪਹਿਲ ਨੂੰ ਅੱਗੇ ਵਧਾ ਰਿਹਾ ਹੈ । 

ਇਹ ਅਸਲ ਵਿੱਚ ਸਾਡੇ ਸਾਰਿਆਂ ਲਈ ਸਵੱਛ ਭਾਰਤ ਪਹਿਲ ਦਾ ਹਿੱਸਾ ਬਨਣ ਦਾ ਇੱਕ ਵੱਡਾ ਮੌਕਾ ਹੋਣ ਜਾ ਰਿਹਾ ਹੈ । ਨੌਜਵਾਨਾਂ ਅਤੇ ਨਾਗਰਿਕਾਂ ਦੇ ਸਾਮੂਹਿਕ ਯਤਨਾਂ ਅਤੇ ਸਾਰੇ ਹਿਤਧਾਰਕਾਂ ਦੀ ਮਦਦ ਨਾਲ,  ਭਾਰਤ ਨਿਰਸੰਦੇਹ ਸਵੱਛਤਾ ਅਭਿਯਾਨ ਸ਼ੁਰੂ ਕਰੇਗਾ ਅਤੇ ਆਪਣੇ ਨਾਗਰਿਕਾਂ ਲਈ ਜੀਉਣ ਦੀਆਂ ਬਿਹਤਰ ਦਿਸ਼ਾਵਾਂ ਦਾ ਨਿਰਮਾਣ ਕਰੇਗਾ ।

 *******

 ਐੱਨਬੀ/ਓਏ


(Release ID: 1760506) Visitor Counter : 204