ਜਹਾਜ਼ਰਾਨੀ ਮੰਤਰਾਲਾ
ਕੋਚਿਨ ਪੋਰਟ ਵਿੱਚ ਸਵੱਛਤਾ ਪਖਵਾੜਾ ਸੰਪੰਨ
Posted On:
01 OCT 2021 10:54AM by PIB Chandigarh
ਕੋਚਿਨ ਪੋਰਟ ਵਿੱਚ 16 ਸਤੰਬਰ , 2021 ਤੋਂ 30 ਸਤੰਬਰ , 2021 ਤੱਕ ਸਵੱਛਤਾ ਪਖਵਾੜਾ ਮਨਾਇਆ ਗਿਆ, ਜਿਸ ਦੇ ਦੌਰਾਨ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਕਰਮਚਾਰੀਆਂ ਨੇ ਸ਼੍ਰਮਦਾਨ ਕੀਤਾ ਅਤੇ ਆਪਣੇ ਕਾਰਜ ਸਥਾਨਾਂ, ਦਫ਼ਤਰ ਪਰਿਸਰਾਂ , ਬੋਟਸ/ ਜਹਾਜ਼ਾਂ ਨੂੰ ਖਿੱਚਣ ਵਾਲੇ ਛੋਟੇ ਜਹਾਜ਼ਾਂ ਅਤੇ ਜਨਤਕ ਸਥਾਨਾਂ ਦੀ ਸਵੱਛਤਾ ਕੀਤੀ ।
ਕੱਲ੍ਹ ਸਵੱਛਤਾ ਦਿਵਸ ਦੇ ਸਮਾਪਤੀ ਦਿਵਸ ਉੱਤੇ ਬੰਦਰਗਾਹ ਇਲਾਕੇ ਅਤੇ ਵਿਲਿੰਗਡਨ ਆਈਲੈਂਡ ਦੇ ਦੋ ਨਗਰ ਨਿਗਮ ਵਾਰਡਾਂ ਵਿੱਚ ਰੱਖ- ਰਖਾਅ ਕਰਨ ਵਾਲੇ ਕਰਮਚਾਰੀਆਂ ਨੂੰ ‘ਹਾਈਜੀਨ ਕਿਟਸ’ ਵੰਡਆਂ ਗਈਆਂ। ਇਸ ਦਾ ਸ਼ੁਭਾਰੰਭ ਕੋਚਿਨ ਪੋਰਟ ਟਰੱਸਟ ਦੀ ਚੇਅਰਪਰਸਨ ਡਾ. ਐੱਮ. ਬੀਨਾ ਨੇ ਕੀਤਾ । ਕੋਚਿਨ ਪੋਰਟ ਟਰੱਸਟ ਦੇ ਸਾਰੇ ਵਿਭਾਗਾਂ ਦੇ ਕੁਝ ਕਰਮਚਾਰੀਆਂ ਨੂੰ ਆਪਣੇ ਘਰਾਂ ਵਿੱਚ ਸਬਜੀਆਂ ਉਗਾਉਣ ਨੂੰ ਪ੍ਰੋਤਸਾਹਿਤ ਕਰਨ ਲਈ ਸਬਜੀਆਂ ਦੇ ਬੀਜਾਂ ਦੇ ਪੈਕੇਟ ਵੰਡੇ ਗਏ। ਹਰਿਤ ਊਰਜਾ ਦੇ ਇਸਤੇਮਾਲ ਨੂੰ ਲੋਕਪ੍ਰਿਯ ਬਣਾਉਣ ਲਈ ਕੀਤੀ ਜਾਣ ਵਾਲੀ ਪਹਿਲ ਦੇ ਤਹਿਤ ‘ਐਮਬਾਰਕੇਸ਼ਨ ਜੈੱਟੀ’ ( ਵਿਲਿੰਗਡਨ ਆਈਲੈਂਡ ਦੇ ਨੌਰਥ - ਐਂਡ ਸਥਿਤ ਪਬਲਿਕ ਫੇਰੀ ਜੈੱਟੀ ) ਉੱਤੇ ਸੌਰ ਊਰਜਾ ਨਾਲ ਚਲਣ ਵਾਲੀ ਪ੍ਰਕਾਸ਼ ਵਿਵਸਥਾ ਲਗਾਈ ਗਈ। ਇਸ ਦਾ ਸ਼ੁਭਾਰੰਭ ਵੀ ਕੋਚਿਨ ਪੋਰਟ ਟਰੱਸਟ ਦੀ ਚੇਅਰਪਰਸਨ ਨੇ ਕੀਤਾ ।
ਸਵੱਛਤਾ ਦੇ ਸੰਦੇਸ਼ ਦਾ ਪ੍ਰਸਾਰ ਕਰਨ ਲਈ 28 ਸਤੰਬਰ , 2021 ਨੂੰ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਕੋਚਿਨ ਪੋਰਟ ਟਰੱਸਟ ਅਤੇ ਉੱਥੇ ਤੈਨਾਤ ਸੀਆਈਐੱਸਐੱਫ ਦੇ ਕਰਮੀ - ਖਿਡਾਰੀਆਂ ਨੇ ਹਿੱਸਾ ਲਿਆ ।
ਕੋਚਿਨ ਪੋਰਟ ਟਰੱਸਟ ਦੇ ਕਰਮਚਾਰੀਆਂ ਨੂੰ ਸਵੱਛ ਵਾਤਾਵਰਣ ਬਾਰੇ ਜਾਗਰੂਕ ਕਰਨ ਲਈ ਮੈਡੀਕਲ ਵਿਭਾਗ ਨੇ ਕਲਾਸਾਂ ਲਗਾਈਆਂ । ਇਸੇ ਤਰ੍ਹਾਂ ਜਹਾਜ਼ਰਾਨੀ ਵਿਭਾਗ ਨੇ ਜਲ- ਸਰੋਤਾਂ ਨੂੰ ਸਾਫ਼ ਰੱਖਣ ਦੀ ਅਹਮੀਅਤ ਬਾਰੇ ਦੱਸਿਆ। ਸਵੱਛਤਾ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੇ ਬੈਨਰਾਂ ਅਤੇ ਸਟੀਕਰਾਂ ਨੂੰ ਮਾਲ ਲੱਦਣ - ਉਤਾਰਣ ਵਾਲੇ ਉਪਕਰਨਾਂ , ਬੋਟਸ ਅਤੇ ਬੰਦਰਗਾਹ ਇਲਾਕੇ ਦੇ ਹਰ ਮਹੱਤਵਪੂਰਣ ਸਥਾਨਾਂ ਉੱਤੇ ਲਗਾਇਆ ਗਿਆ । ਸਵੱਛਤਾ ਪਖਵਾੜੇ ਦੇ ਦੌਰਾਨ ਕੇਂਦਰੀ ਵਿਦਿਆਲੇ ਦੇ ਵਿਦਿਆਰਥੀਆਂ ਲਈ ਸਵੱਛਤਾ ਵਿਸ਼ਾ ਉੱਤੇ ਲਘੂ ਫਿਲਮ ਅਤੇ ਪੋਸਟਰ ਡਿਜਾਈਨਿੰਗ ਮੁਕਾਬੇਲ ਦਾ ਆਯੋਜਨ ਕੀਤਾ ਗਿਆ ।
ਪਖਵਾੜੇ ਦੇ ਦੌਰਾਨ ਐਰਨਾਕੁਲਮ ਗੋਦੀ (ਵਾਰਫ) ਦੇ ਵਾਰਫ ਸੁਪਰੀਟੇਂਡੈਂਟ ਦੇ ਦਫ਼ਤਰ ਤੱਕ ਦਿਵਿਯਾਂਜਨ ਅਸਾਨੀ ਨਾਲ ਪਹੁੰਚ ਸਕਣ, ਇਸ ਸਹੂਲਤ ਦਾ ਨਿਰਮਾਣ ਕੀਤਾ ਗਿਆ ।
ਕੋਚਿਨ ਪੋਰਟ ਟਰੱਸਟ ਦੇ ਬਹਤਰੀਨ ਰੱਖ – ਰਖਾਅ ਵਾਲੇ ਦਫਤਰਾਂ ਦੀ ਪਹਿਚਾਣ ਕੀਤੀ ਗਈ ਅਤੇ ਸਵੱਛਤਾ ਪਖਵਾੜੇ ਦੇ ਦੌਰਾਨ ਉਨ੍ਹਾਂ ਨੂੰ ਸਮੁਚਿਤ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ ।
ਪਖਵਾੜੇ ਦੇ ਦੌਰਾਨ ਵਿਲਿੰਗਡਨ ਆਈਲੈਂਡ ਦੇ ਕਈ ਸਥਾਨਾਂ ਤੋਂ ਪੰਦਰਾਂ ਟਰੱਕ ਭਰ ਕੇ ਕਚਰਾ ਹਟਾਇਆ ਗਿਆ ਅਤੇ ਉਸ ਨੂੰ ਨਿਰਧਾਰਿਤ ਸਥਾਨ ਉੱਤੇ ਸੁੱਟਿਆ ਗਿਆ।
ਮਹਾਮਾਰੀ ਦੇ ਹਾਲਾਤ ਨੂੰ ਧਿਆਨ ਵਿੱਚ ਰੱਖ ਕੇ , ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਅਤੇ ਹੋਰ ਸੁਰੱਖਿਆ ਉਪਾਵਾਂ ਨੂੰ ਅਪਣਾਉਂਦੇ ਹੋਏ ਸਾਰੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ।
*****
ਐੱਮਜੇਪੀਐੱਸ/ਐੱਮਐੱਸ/ਜੇਕੇ
(Release ID: 1760200)
Visitor Counter : 174