ਵਿੱਤ ਮੰਤਰਾਲਾ

ਸਤੰਬਰ 2021 ਲਈ ਇਕੱਤਰ ਕੀਤਾ ਗਿਆ ਜੀਐਸਟੀ ਮਾਲੀਆ


ਸਤੰਬਰ 2021 ਦੇ ਮਹੀਨੇ ਵਿੱਚ 1,17,010 ਕਰੋੜ ਦਾ ਕੁੱਲ ਜੀਐਸਟੀ ਮਾਲੀਆ ਇਕੱਤਰ ਕੀਤਾ ਗਿਆ

Posted On: 01 OCT 2021 11:42AM by PIB Chandigarh

 

ਸਤੰਬਰ 2021 ਦੇ ਮਹੀਨੇ ਵਿੱਚ ਇਕੱਤਰ ਕੀਤਾ ਗਿਆ ਕੁੱਲ ਜੀਐਸਟੀ ਮਾਲੀਆ 1,17,010 ਕਰੋੜ ਰੁਪਏ ਹੈ ਜਿਸ ਵਿੱਚੋਂ ਸੀਜੀਐੱਸਟੀ 20,578 ਕਰੋੜ ਰੁਪਏ, ਐੱਸਜੀਐੱਸਟੀ 26,767 ਕਰੋੜ ਰੁਪਏ, ਆਈਜੀਐੱਸਟੀ 60,911 ਕਰੋੜ ਰੁਪਏ (ਮਾਲ ਦੀ ਦਰਾਮਦ 'ਤੇ ਇਕੱਠੇ ਕੀਤੇ ਗਏ 29,555 ਕਰੋੜ ਰੁਪਏ ਸਮੇਤ) ਅਤੇ ਇਕੱਤਰ ਕੀਤਾ ਗਿਆ ਸੈੱਸ 8,754 ਕਰੋੜ ਰੁਪਏ ਹੈ ਜਿਸ ਵਿੱਚ 623 ਕਰੋੜ ਦਾ ਉਹ ਸੈੱਸ ਵੀ ਸ਼ਾਮਲ ਹੈ ਜੋ ਸਾਮਾਨ ਦੀ ਦਰਾਮਦ ਤੋਂ ਇਕੱਤਰ ਕੀਤਾ ਗਿਆ ਹੈ।

ਸਰਕਾਰ ਨੇ ਰੈਗੂਲਰ ਨਿਪਟਾਰੇ ਦੇ ਤੌਰ ਤੇ ਆਈਜੀਐਸਟੀ ਤੋਂ ਸੀਜੀਐਸਟੀ ਨੂੰ, 28,812 ਕਰੋੜ ਰੁਪਏ ਅਤੇ 24,140 ਕਰੋੜ ਰੁੱਪਏ ਦੇ ਐਸਜੀਐਸਟੀ ਦਾ ਨਿਪਟਾਰਾ ਕੀਤਾ ਹੈ। ਸਤੰਬਰ 2021 ਦੇ ਮਹੀਨੇ ਵਿੱਚ ਰੈਗੂਲਰ ਸੈਟਲਮੈਂਟ ਤੋਂ ਬਾਅਦ ਕੇਂਦਰ ਅਤੇ ਰਾਜਾਂ ਦੀ ਕੁੱਲ ਆਮਦਨ ਸੀਜੀਐਸਟੀ ਲਈ, 49,390 ਕਰੋੜ ਰੁਪਏ ਅਤੇ ਐਸਜੀਐਸਟੀ ਲਈ, 50,907 ਕਰੋੜ ਰੁਪਏ ਹੈ।

ਸਤੰਬਰ 2021 ਦੇ ਮਹੀਨੇ ਦੀ ਆਮਦਨੀ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਜੀਐਸਟੀ ਦੀ ਆਮਦਨੀ ਦੇ ਮੁਕਾਬਲੇ 23% ਵੱਧ ਹੈ। ਮਹੀਨੇ ਦੇ ਦੌਰਾਨ, ਮਾਲ ਦੀ ਦਰਾਮਦ ਤੋਂ ਆਮਦਨੀ 30% ਜ਼ਿਆਦਾ ਸੀ ਅਤੇ ਘਰੇਲੂ ਲੈਣ -ਦੇਣ (ਸੇਵਾਵਾਂ ਦੀ ਦਰਾਮਦ ਸਮੇਤ) ਤੋਂ ਆਮਦਨੀ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਹਨਾਂ ਸਰੋਤਾਂ ਤੋਂ ਹੋਣ ਵਾਲੀ ਆਮਦਨੀ ਨਾਲੋਂ 20% ਵੱਧ ਹੈ। ਸਤੰਬਰ 2020 ਦੀ ਆਮਦਨ ਸਤੰਬਰ 2019 ਦੇ 91,916 ਕਰੋੜ ਰੁਪਏ ਦੇ ਮਾਲੀਏ ਨਾਲੋਂ 4% ਦੇ ਵਾਧੇ ਨਾਲ ਸੀ।

ਚਾਲੂ ਸਾਲ ਦੀ ਦੂਜੀ ਤਿਮਾਹੀ ਲਈ ਔਸਤ ਮਾਸਿਕ ਕੁੱਲ ਜੀਐਸਟੀ ਇਕੱਤਰਤਾ 1 .15 ਲੱਖ ਕਰੋੜ ਰੁਪਏ ਰਹੀ ਹੈ, ਜੋ ਸਾਲ ਦੀ ਪਹਿਲੀ ਤਿਮਾਹੀ ਵਿੱਚ 1.10 ਲੱਖ ਕਰੋੜ ਰੁਪਏ ਦੀ ਔਸਤ ਮਾਸਿਕ ਇਕੱਤਰਤਾ ਤੋਂ 5% ਵੱਧ ਹੈ। ਇਹ ਸਪੱਸ਼ਟ ਤੌਰ ਤੇ ਸੰਕੇਤ ਕਰਦਾ ਹੈ ਕਿ ਅਰਥ ਵਿਵਸਥਾ ਤੇਜ਼ੀ ਨਾਲ ਰਿਕਵਰ ਹੋ ਰਹੀ ਹੈ। ਆਰਥਿਕ ਵਿਕਾਸ ਦੇ ਨਾਲ, ਟੈਕਸ ਚੋਰੀ ਵਿਰੋਧੀ ਗਤੀਵਿਧੀਆਂ, ਖਾਸ ਕਰਕੇ ਨਕਲੀ ਬਿਲਰਾਂ ਦੇ ਵਿਰੁੱਧ ਕਾਰਵਾਈ ਵੀ ਵਧੀ ਹੋਈ ਜੀਐਸਟੀ ਇਕੱਤਰਤਾ ਵਿੱਚ ਯੋਗਦਾਨ ਪਾ ਰਹੀਆਂ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਮਾਲੀਏ ਵਿੱਚ ਸਕਾਰਾਤਮਕ ਰੁਝਾਨ ਜਾਰੀ ਰਹੇਗਾ ਅਤੇ ਸਾਲ ਦੇ ਦੂਜੇ ਅੱਧ ਵਿੱਚ ਵਧੇਰੇ ਆਮਦਨੀ ਹੋਵੇਗੀ।

ਕੇਂਦਰ ਨੇ ਜੀਐਸਟੀ ਮਾਲੀਏ ਦੇ ਪਾੜੇ ਨੂੰ ਪੂਰਾ ਕਰਨ ਲਈ ਰਾਜਾਂ ਨੂੰ 22,000 ਕਰੋੜ ਰੁਪਏ ਦਾ ਜੀਐਸਟੀ ਮੁਆਵਜ਼ਾ ਵੀ ਜਾਰੀ ਕੀਤਾ ਸੀ।

ਟੇਬਲ ਸਤੰਬਰ 2020 ਦੇ ਮੁਕਾਬਲੇ ਸਤੰਬਰ 2021 ਦੇ ਦੌਰਾਨ ਹਰੇਕ ਰਾਜ ਵਿੱਚ ਇਕੱਠੇ ਕੀਤੇ ਗਏ ਜੀਐਸਟੀ ਦੇ ਰਾਜ-ਅਧਾਰਤ ਅੰਕੜੇ ਦਰਸਾਉਂਦਾ ਹੈ।

 

ਸਤੰਬਰ 2021 [1] ਦੇ ਦੌਰਾਨ ਜੀਐਸਟੀ ਮਾਲੀਏ ਦਾ ਰਾਜ-ਅਨੁਸਾਰ ਵਾਧਾ

 

Sep-20

Sep-21

Growth

Jammu and Kashmir

368

377

3%

Himachal Pradesh

653

680

4%

Punjab

1,194

1,402

17%

Chandigarh

141

152

8%

Uttarakhand

1,065

1,131

6%

Haryana

4,712

5,577

18%

Delhi

3,146

3,605

15%

Rajasthan

2,647

2,959

12%

Uttar Pradesh

5,075

5,692

12%

Bihar

996

876

-12%

Sikkim

106

260

144%

Arunachal Pradesh

35

55

56%

Nagaland

29

30

3%

Manipur

34

33

-2%

Mizoram

17

20

16%

Tripura

50

50

0%

Meghalaya

100

120

20%

Assam

912

968

6%

West Bengal

3,393

3,778

11%

Jharkhand

1,656

2,198

33%

Odisha

2,384

3,326

40%

Chhattisgarh

1,841

2,233

21%

Madhya Pradesh

2,176

2,329

7%

Gujarat

6,090

7,780

28%

Daman and Diu

15

0

-99%

Dadra and Nagar Haveli

225

304

35%

Maharashtra

13,546

16,584

22%

Karnataka

6,050

7,783

29%

Goa

240

319

33%

Lakshadweep

1

0

-51%

Kerala

1,552

1,764

14%

Tamil Nadu

6,454

7,842

21%

Puducherry

148

160

8%

Andaman and Nicobar Islands

19

20

3%

Telangana

2,796

3,494

25%

Andhra Pradesh

2,141

2,595

21%

Ladakh

9

15

61%

Other Territory

110

132

20%

Centre Jurisdiction

121

191

58%

Grand Total

72,250

86,832

20%

 

**********

 

ਆਰ ਐੱਮ/ਕੇ ਐੱਮ ਐੱਨ



(Release ID: 1760069) Visitor Counter : 262