ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿਪੈੱਟ (CIPET) - ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲਸ ਟੈਕਨੋਲੋਜੀ, ਜੈਪੁਰ ਦਾ ਉਦਘਾਟਨ ਕੀਤਾ



ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਚਾਰ ਨਵੇਂ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਵੀ ਰੱਖਿਆ



ਭਾਰਤ ਨੇ ਮਹਾਮਾਰੀ ਦੇ ਦੌਰਾਨ ਆਪਣੀ ਤਾਕਤ ਅਤੇ ਆਤਮਨਿਰਭਰਤਾ ਵਧਾਉਣ ਦਾ ਸੰਕਲਪ ਲਿਆ ਹੈ”



“ਅਸੀਂ ਦੇਸ਼ ਦੇ ਸਿਹਤ ਖੇਤਰ ਨੂੰ ਬਦਲਣ ਦੇ ਲਈ ਇੱਕ ਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਰਾਸ਼ਟਰੀ ਸਿਹਤ ਨੀਤੀ ਉੱਤੇ ਕਾਰਜ ਕੀਤਾ ਹੈ”



“ਪਿਛਲੇ 6-7 ਵਰ੍ਹਿਆਂ ਵਿੱਚ 170 ਤੋਂ ਅਧਿਕ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ ਅਤੇ 100 ਤੋਂ ਅਧਿਕ ਨਵੇਂ ਮੈਡੀਕਲ ਕਾਲਜਾਂ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ”



“2014 ਵਿੱਚ, ਦੇਸ਼ ਵਿੱਚ ਮੈਡੀਕਲ ਗ੍ਰੈਜੂਏਟਸ ਅਤੇ ਪੋਸਟ ਗੈਜੂਏਟਸ ਦੇ ਲਈ ਕੁੱਲ ਸੀਟਾਂ ਲਗਭਗ 82000 ਸਨ, ਅੱਜ ਉਨ੍ਹਾਂ ਦੀ ਸੰਖਿਆ ਵਧ ਕੇ 140,000 ਹੋ ਗਈ ਹੈ”



“ਰਾਜਸਥਾਨ ਦਾ ਵਿਕਾਸ, ਦੇਸ਼ ਦੇ ਵਿਕਾਸ ਨੂੰ ਗਤੀ ਦਿੰਦਾ ਹੈ”

Posted On: 30 SEP 2021 1:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਸਿਪੈੱਟ (CIPET) - ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲਸ ਟੈਕਨੋਲੋਜੀ, ਜੈਪੁਰ ਦਾ ਉਦਘਾਟਨ ਕੀਤਾ ਉਨ੍ਹਾਂ ਨੇ ਰਾਜਸਥਾਨ ਦੇ ਬਾਂਸਵਾੜਾ, ਸਿਰੋਹੀ, ਹਨੂਮਾਨਗੜ੍ਹ ਅਤੇ ਦੌਸਾ ਜ਼ਿਲ੍ਹਿਆਂ ਵਿੱਚ ਚਾਰ ਨਵੇਂ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਵੀ ਰੱਖਿਆ ਪ੍ਰਧਾਨ ਮੰਤਰੀ ਨੇ 4 ਨਵੇਂ ਮੈਡੀਕਲ ਕਾਲਜਾਂ ਅਤੇ ਸਿਪੈੱਟ (CIPET) ਸੰਸਥਾਨ ਲਈ ਰਾਜਸਥਾਨ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਉਨ੍ਹਾਂ ਨੇ ਕਿਹਾ ਕਿ 2014  ਦੇ ਬਾਅਦ ਕੇਂਦਰ ਸਰਕਾਰ ਨੇ ਰਾਜਸਥਾਨ ਦੇ ਲਈ 23 ਮੈਡੀਕਲ ਕਾਲਜ ਮਨਜ਼ੂਰ ਕੀਤੇ ਹਨ ਅਤੇ ਇਨ੍ਹਾਂ ਵਿੱਚੋਂ 7 ਮੈਡੀਕਲ ਕਾਲਜ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 100 ਵਰ੍ਹਿਆਂ ਦੀ ਸਭ ਤੋਂ ਬੜੀ ਮਹਾਮਾਰੀ ਨੇ ਦੁਨੀਆ ਦੇ ਸਿਹਤ ਖੇਤਰ ਨੂੰ ਇੱਕ ਸਬਕ ਸਿਖਾਇਆ ਹੈ। ਹਰੇਕ ਦੇਸ਼ ਆਪਣੇ-ਆਪਣੇ ਤਰੀਕੇ ਨਾਲ ਇਸ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਇਸ ਆਪਦਾ ਵਿੱਚ ਆਪਣੀ ਤਾਕਤ ਅਤੇ ਆਤਮਨਿਰਭਰਤਾ ਵਧਾਉਣ ਦਾ ਸੰਕਲਪ ਲਿਆ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਰਾਜ ਦਾ ਇੱਕ ਵਿਸ਼ਾ ਹੈ। ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਦੇਸ਼ ਦੇ ਹੈਲ‍ਥ ਸੈਕ‍ਟਰ ਦੀਆਂ ਕਮੀਆਂ ਦਾ ਅਨੁਭਵ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਉਨ੍ਹਾਂ ਨੂੰ ਦੂਰ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ, ‘‘ਦੇਸ਼ ਦੇ ਸਿਹਤ ਸੈਕ‍ਟਰ ਨੂੰ ਟ੍ਰਾਂਸਫੌਰਮ ਕਰਨ ਦੇ ਲਈ ਅਸੀਂ ਇੱਕ ਰਾਸ਼ਟਰੀ ਅਪ੍ਰੋਚ,  ਇੱਕ ਨਵੀਂ ਰਾਸ਼ਟਰੀ ਸਿਹਤ ਨੀਤੀ ’ਤੇ ਕੰਮ ਕੀਤਾ ਸਵੱਛ ਭਾਰਤ ਅਭਿਯਾਨ ਤੋਂ ਲੈ ਕੇ ਆਯੁਸ਼ਮਾਨ ਭਾਰਤ ਅਤੇ ਹੁਣ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤੱਕ, ਅਜਿਹੇ ਅਨੇਕ ਪ੍ਰਯਤਨ ਇਸ ਅਪ੍ਰੋਚ ਦਾ ਹਿੱਸਾ ਹਨ ”ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਕਰੀਬ ਸਾਢੇ ਤਿੰਨ ਲੱਖ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ  ਦੇ ਤਹਿਤ ਮੁਫ਼ਤ ਇਲਾਜ ਮਿਲਿਆ ਅਤੇ ਰਾਜ ਵਿੱਚ ਕਰੀਬ ਢਾਈ ਹਜ਼ਾਰ ਹੈਲਥ ਐਂਡ ਵੈੱਲਨੈੱਸ ਸੈਂਟਰਾਂ ’ਤੇ ਕੰਮ ਸ਼ੁਰੂ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਚਾਹੇ ਮੈਡੀਕਲ ਕਾਲਜ ਹੋਵੇ ਜਾਂ ਫਿਰ ਸੁਪਰ ਸਪੈਸ਼ਲਿਟੀ ਹਸਪਤਾਲ ਹੋਣ, ਇਨ੍ਹਾਂ ਦਾ ਨੈੱਟਵਰਕ ਦੇਸ਼ ਦੇ ਕੋਨੇ-ਕੋਨੇ ਤੱਕ ਤੇਜ਼ੀ ਨਾਲ ਫੈਲਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, ‘‘ਅੱਜ ਅਸੀਂ ਸੰਤੋਸ਼ ਦੇ ਨਾਲ ਕਹਿ ਸਕਦੇ ਹਾਂ ਕਿ 6 ਏਮਸ ਤੋਂ ਅੱਗੇ ਵਧ ਕੇ ਅੱਜ ਭਾਰਤ 22 ਤੋਂ ਜ਼ਿਆਦਾ ਏਮਸ ਦੇ ਸਸ਼ਕਤ ਨੈੱਟਵਰਕ ਦੀ ਤਰਫ਼ ਵਧ ਰਿਹਾ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇਨ੍ਹਾਂ 6-7 ਸਾਲਾਂ ਵਿੱਚ 170 ਤੋਂ ਅਧਿਕ ਨਵੇਂ ਮੈਡੀਕਲ ਕਾਲਜ ਤਿਆਰ ਹੋ ਚੁੱਕੇ ਹਨ ਅਤੇ 100 ਤੋਂ ਜ਼ਿਆਦਾ ਨਵੇਂ ਮੈਡੀਕਲ ਕਾਲਜਾਂ ’ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸਾਲ 2014 ਵਿੱਚ ਦੇਸ਼ ਵਿੱਚ ਮੈਡੀਕਲ ਦੀਆਂ ਅੰਡਰ ਗ੍ਰੈਜੂਏਟਸ ਅਤੇ ਪੋਸਟ ਗ੍ਰੈਜੂਏਟਸ ਦੀਆਂ ਕੁੱਲ ਸੀਟਾਂ 82 ਹਜ਼ਾਰ ਦੇ ਕਰੀਬ ਸਨ ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 1 ਲੱਖ 40 ਹਜ਼ਾਰ ਸੀਟਾਂ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੈਗੂਲੇਸ਼ਨ ਅਤੇ ਗਵਰਨੈਂਸ ਦੇ ਖੇਤਰ ਵਿੱਚ ਵੀ, ਨੈਸ਼ਨਲ ਮੈਡੀਕਲ ਕਮਿਸ਼ਨ ਦੇ ਆਗਮਨ ਦੇ ਨਾਲ, ਅਤੀਤ ਦੀਆਂ ਸਮੱਸਿਆਵਾਂ ਅਤੇ ਪ੍ਰਸ਼ਨਾਂ ਦਾ ਸਮਾਧਾਨ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਸੇਵਾ ਨਾਲ ਜੁੜੀ ਸਕਿਲਡ ਮੈਨਪਾਵਰ ਦਾ ਸਿੱਧਾ ਅਸਰ ਪ੍ਰਭਾਵੀ ਸਿਹਤ ਸੇਵਾਵਾਂ ’ਤੇ ਹੁੰਦਾ ਹੈ। ਦੇਸ਼ ਨੇ ਇਸ ਕੋਰੋਨਾ ਕਾਲ ਵਿੱਚ ਇਸ ਨੂੰ ਹੋਰ ਜ਼ਿਆਦਾ ਮਹਿਸੂਸ ਕੀਤਾ ਹੈ। ਕੇਂਦਰ ਸਰਕਾਰ ਦੀ ‘ਸਬਕੋ ਵੈਕਸੀਨ-ਮੁਫ਼ਤ ਵੈਕਸੀਨ’ ਮੁਹਿੰਮ ਦੀ ਸਫ਼ਲਤਾ ਇਸ ਦਾ ਪ੍ਰਤੀਬਿੰਬ ਹੈ। ਅੱਜ ਭਾਰਤ ਵਿੱਚ ਕੋਰੋਨਾ ਵੈਕਸੀਨ ਦੀਆਂ 88 ਕਰੋੜ ਤੋਂ ਅਧਿਕ ਖੁਰਾਕਾਂ ਲਗ ਚੁੱਕੀਆਂ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਉੱਚ ਪੱਧਰ ਦਾ ਕੌਸ਼ਲ, ਨਾ ਸਿਰਫ਼ ਭਾਰਤ ਦੀ ਤਾਕਤ ਵਧਾਏਗਾ ਬਲਕਿ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਵੀ ਬੜੀ ਭੂਮਿਕਾ ਨਿਭਾਏਗਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਉਦਯੋਗਾਂ ਵਿੱਚੋਂ ਇੱਕ, ਪੈਟ੍ਰੋਕੈਮੀਕਲ ਇੰਡਸਟ੍ਰੀ ਦੇ ਲਈ, ਸਕਿਲਡ ਮੈਨਪਾਵਰ, ਅੱਜ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਨਵਾਂ ਪੈਟ੍ਰੋਕੈਮੀਕਲ ਟੈਕਨੋਲੋਜੀ ਸੰਸਥਾਨ ਲੱਖਾਂ ਨੌਜਵਾਨਾਂ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜੇਗਾ। ਪ੍ਰਧਾਨ ਮੰਤਰੀ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਨੂੰ ਯਾਦ ਕੀਤਾ ਅਤੇ ਰਾਜ ਵਿੱਚ ਪੰਡਿਤ ਦੀਨਦਿਆਲ ਪੈਟ੍ਰੋਲੀਅਮ ਯੂਨੀਵਰਸਿਟੀ, ਜੋ ਹੁਣ ਊਰਜਾ ਯੂਨੀਵਰਸਿਟੀ ਹੈ, ਦੀ ਸਥਾਪਨਾ ਅਤੇ ਉਸ ਨੂੰ ਪ੍ਰੋਤਸਾਹਨ ਦੇਣ ਨਾਲ ਜੁੜੇ ਆਪਣੇ ਪ੍ਰਯਤਨਾਂ ਦਾ ਵੀ ਜ਼ਿਕਰ ਕੀਤਾ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੰਸਥਾਨ ਨੌਜਵਾਨਾਂ ਦੇ ਲਈ ਸਵੱਛ ਊਰਜਾ ਇਨੋਵੇਸ਼ਨਾਂ ਵਿੱਚ ਯੋਗਦਾਨ ਕਰਨ ਦੇ ਮਾਰਗ ਖੋਲ੍ਹਣਗੇ

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਬਾੜਮੇਰ ਵਿੱਚ ਰਾਜਸਥਾਨ ਰਿਫਾਈਨਰੀ ਪ੍ਰੋਜੈਕਟ 70,000 ਕਰੋੜ ਰੁਪਏ ਤੋਂ ਅਧਿਕ ਦੇ ਨਿਵੇਸ਼ ਦੇ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰਾਜ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੱਕ ਰਾਜ ਵਿੱਚ ਕੇਵਲ ਇੱਕ ਹੀ ਸ਼ਹਿਰ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੀ ਆਗਿਆ ਸੀ, ਹੁਣ ਰਾਜ  ਦੇ 17 ਜ਼ਿਲ੍ਹਿਆਂ ਨੂੰ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਰਾਜ ਦੇ ਹਰ ਜ਼ਿਲ੍ਹੇ ਵਿੱਚ ਪਾਈਪ ਵਾਲੇ ਗੈਸ ਦਾ ਨੈੱਟਵਰਕ ਹੋਵੇਗਾ ਉਨ੍ਹਾਂ ਨੇ ਪਖਾਨਿਆਂ, ਬਿਜਲੀ, ਗੈਸ ਕਨੈਕਸ਼ਨ ਜਿਹੀਆਂ ਸੁਵਿਧਾਵਾਂ ਦੇ ਆਉਣ ਨਾਲ ਸ਼ੁਰੂ ਹੋਈ ਜੀਵਨ ਦੀ ਸੁਗਮਤਾ ਦੇ ਵੱਲ ਵੀ ਇਸ਼ਾਰਾ ਕੀਤਾ ਉਨ੍ਹਾਂ ਨੇ ਕਿਹਾ ਕਿ ਅੱਜ ਰਾਜ ਵਿੱਚ ਜਲ ਜੀਵਨ ਮਿਸ਼ਨ ਦੇ ਜ਼ਰੀਏ 21 ਲੱਖ ਤੋਂ ਅਧਿਕ ਪਰਿਵਾਰਾਂ ਨੂੰ ਪਾਈਪ ਨਾਲ ਪਾਣੀ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਰਾਜਸਥਾਨ ਦਾ ਵਿਕਾਸ, ਭਾਰਤ  ਦੇ ਵਿਕਾਸ ਨੂੰ ਗਤੀ ਦਿੰਦਾ ਹੈ” ਅਤੇ ਰਾਜ ਵਿੱਚ ਗ਼ਰੀਬ ਪਰਿਵਾਰਾਂ ਦੇ ਲਈ 13 ਲੱਖ ਤੋਂ ਅਧਿਕ ਪੱਕੇ ਮਕਾਨ ਬਣਾਏ ਗਏ ਹਨ

 

 

 

******

 

ਡੀਐੱਸ/ਏਕੇ



(Release ID: 1759792) Visitor Counter : 141