ਪ੍ਰਧਾਨ ਮੰਤਰੀ ਦਫਤਰ
ਸਿਪੈੱਟ (CIPET) - ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲਸ ਟੈਕਨੋਲੋਜੀ, ਜੈਪੁਰ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
30 SEP 2021 2:37PM by PIB Chandigarh
ਨਮਸਕਾਰ,
ਰਾਜਸਥਾਨ ਦੀ ਧਰਤੀ ਦੇ ਸਪੂਤ ਅਤੇ ਭਾਰਤ ਦੀ ਸਭ ਤੋਂ ਬੜੀ ਪੰਚਾਇਤ ਲੋਕ ਸਭਾ ਦੇ ਕਸਟੋਡੀਅਨ, ਸਾਡੇ ਆਦਰਯੋਗ ਸਪੀਕਰ ਸ਼੍ਰੀਮਾਨ ਓਮ ਬਿਰਲਾ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਜੀ, ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮੰਡਾਵੀਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਹੋਰ ਸਾਰੇ ਸਹਿਯੋਗੀ ਸ਼੍ਰੀਮਾਨ ਗਜੇਂਦਰ ਸਿੰਘ ਸ਼ੇਖਾਵਤ ਜੀ, ਭੂਪੇਂਦਰ ਯਾਦਵ ਜੀ, ਅਰਜੁਨ ਰਾਮ ਮੇਘਵਾਲ ਜੀ, ਕੈਲਾਸ਼ ਚੌਧਰੀ ਜੀ, ਡਾਕਟਰ ਭਾਰਤੀ ਪਵਾਰ ਜੀ, ਭਗਵੰਤ ਖੁਬਾ ਜੀ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਭੈਣ ਵਸੁੰਧਰਾ ਰਾਜੇ ਜੀ, ਨੇਤਾ ਵਿਰੋਧੀ ਧਿਰ ਗੁਲਾਬ ਚੰਦ ਕਟਾਰੀਆ ਜੀ, ਰਾਜਸਥਾਨ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦਗਣ, ਵਿਧਾਇਕ ਗਣ, ਪ੍ਰੋਗਰਾਮ ਵਿੱਚ ਉਪਸਥਿਤ ਹੋਰ ਸਾਰੇ ਮਹਾਨੁਭਾਵ, ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,
100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਨੇ ਦੁਨੀਆ ਦੇ ਹੈਲਥ ਸੈਕਟਰ ਦੇ ਸਾਹਮਣੇ ਅਨੇਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ, ਅਤੇ ਇਸ ਮਹਾਮਾਰੀ ਨੇ ਬਹੁਤ ਕੁਝ ਸਿਖਾਇਆ ਵੀ ਹੈ ਅਤੇ ਬਹੁਤ ਕੁਝ ਸਿਖਾ ਰਹੀ ਹੈ। ਹਰ ਦੇਸ਼ ਆਪਣੇ-ਆਪਣੇ ਤਰੀਕੇ ਨਾਲ ਇਸ ਸੰਕਟ ਨਾਲ ਨਿਪਟਣ ਵਿੱਚ ਜੁਟਿਆ ਹੈ। ਭਾਰਤ ਨੇ ਇਸ ਆਪਦਾ ਵਿੱਚ ਆਤਮਨਿਰਭਰਤਾ ਦਾ, ਆਪਣੀ ਸਮਰੱਥਾ ਵਿੱਚ ਵਾਧੇ ਦਾ ਸੰਕਲਪ ਲਿਆ ਹੈ। ਰਾਜਸਥਾਨ ਵਿੱਚ 4 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਦੇ ਕਾਰਜ ਦੀ ਸ਼ੁਰੂਆਤ ਅਤੇ ਜੈਪੁਰ ਵਿੱਚ ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲ ਟੈਕਨੋਲੋਜੀ ਦਾ ਉਦਘਾਟਨ, ਇਸੇ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਮੈਂ ਰਾਜਸਥਾਨ ਦੇ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਅਤੇ ਅੱਜ ਮੈਨੂੰ ਰਾਜਸਥਾਨ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ virtually ਮਿਲਣ ਦਾ ਮੌਕਾ ਮਿਲਿਆ ਹੈ। ਤਾਂ ਮੈਂ ਰਾਜਸਥਾਨ ਦੇ ਉਨ੍ਹਾਂ ਬੇਟੇ-ਬੇਟੀਆਂ ਦਾ ਵੀ ਅਭਿਨੰਦਨ ਕਰਨਾ ਚਾਹੁੰਦਾ ਹਾਂ। ਜਿਨ੍ਹਾਂ ਨੇ ਓਲੰਪਿਕਸ ਵਿੱਚ ਹਿੰਦੁਸਤਾਨ ਦਾ ਝੰਡਾ ਗੱਡਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵੈਸੇ ਮੇਰੇ ਰਾਜਸਥਾਨ ਦੇ ਬੇਟੇ-ਬੇਟੀਆਂ ਨੂੰ ਵੀ ਮੈਂ ਅੱਜ ਫਿਰ ਤੋਂ ਇੱਕ ਵਾਰ ਵਧਾਈਆਂ ਦੇਣਾ ਚਾਹੁੰਦਾ ਹਾਂ। ਅੱਜ ਜਦੋਂ ਇਹ ਪ੍ਰੋਗਰਾਮ ਹੋ ਰਿਹਾ ਹੈ ਤਦ, ਜੈਪੁਰ ਸਹਿਤ ਦੇਸ਼ ਦੇ 10 CIPET ਸੈਂਟਰਸ ਵਿੱਚ ਪਲਾਸਟਿਕ ਅਤੇ ਉਸ ਨਾਲ ਜੁੜੇ ਵੇਸਟ ਮੈਨੇਜਮੈਂਟ ਰੂਲਸ ਨੂੰ ਲੈਕੇ ਜਾਗਰੂਕਤਾ ਪ੍ਰੋਗਰਾਮ ਵੀ ਚਲ ਰਿਹਾ ਹੈ। ਇਸ ਪਹਿਲ ਦੇ ਲਈ ਵੀ ਮੈਂ ਦੇਸ਼ ਦੇ ਸਾਰੇ ਪਤਵੰਤੇ ਨਾਗਰਿਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਾਈਓ ਅਤੇ ਭੈਣੋਂ,
ਸਾਲ 2014 ਦੇ ਬਾਅਦ ਤੋਂ ਰਾਜਸਥਾਨ ਵਿੱਚ 23 ਨਵੇਂ ਮੈਡੀਕਲ ਕਾਲਜਾਂ ਦੇ ਲਈ ਕੇਂਦਰ ਸਰਕਾਰ ਨੇ ਪ੍ਰਵਾਨਗੀ ਦਿੱਤੀ ਸੀ। ਇਨ੍ਹਾਂ ਵਿੱਚੋਂ 7 ਮੈਡੀਕਲ ਕਾਲਜ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਅਤੇ ਅੱਜ ਬਾਂਸਵਾੜਾ, ਸਿਰੋਹੀ, ਹਨੂਮਾਨਗੜ੍ਹ ਅਤੇ ਦੌਸਾ ਵਿੱਚ ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਦੀ ਸ਼ੁਰੂਆਤ ਹੋਈ ਹੈ। ਮੈਂ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਦੇਖਿਆ ਹੈ ਇੱਥੋਂ ਦੇ ਜੋ ਜਨਪ੍ਰਤੀਨਿਧੀ ਰਹੇ ਹਨ, ਸਾਡੇ ਮਾਣਯੋਗ ਸਾਂਸਦ ਹਨ, ਉਨ੍ਹਾਂ ਨਾਲ ਜਦੋਂ ਵੀ ਮੁਲਾਕਾਤ ਹੁੰਦੀ ਸੀ ਤਾਂ ਉਹ ਦੱਸਦੇ ਸਨ ਕਿ ਮੈਡੀਕਲ ਕਾਲਜ ਬਣਨ ਨਾਲ ਕਿਤਨਾ ਫਾਇਦਾ ਹੋਵੇਗਾ। ਚਾਹੇ ਸਾਂਸਦ, ਮੇਰੇ ਮਿੱਤਰ ਭਾਈ ‘ਕਨਕ-ਮਲ’ ਕਟਾਰਾ ਜੀ ਹੋਣ, ਸਾਡੀ ਸੀਨੀਅਰ ਐੱਮਪੀ ਭੈਣ, ਜਸਕੌਰ ਮੀਣਾ ਜੀ ਹੋਣ, ਮੇਰੇ ਬਹੁਤ ਪੁਰਾਣੇ ਸਾਥੀ ਭਾਈ ਨਿਹਾਲਚੰਦ ਚੌਹਾਨ ਜੀ ਹੋਣ ਜਾਂ ਸਾਡੇ ਅੱਧੇ ਗੁਜਰਾਤੀ ਅੱਧੇ ਰਾਜਸਥਾਨੀ ਐਸੇ ਭਾਈਦੇਵਜੀ ਪਟੇਲ ਹੋਣ, ਆਪ ਸਭ ਰਾਜਸਥਾਨ ਵਿੱਚ ਮੈਡੀਕਲ ਇਨਫ੍ਰਾ ਨੂੰ ਲੈਕੇ ਕਾਫੀ ਜਾਗਰੂਕ ਰਹੇ ਹੋ। ਮੈਨੂੰ ਵਿਸ਼ਵਾਸ ਹੈ, ਇਨ੍ਹਾਂ ਨਵੇਂ ਮੈਡੀਕਲ ਕਾਲਜਾਂ ਦਾ ਨਿਰਮਾਣ ਰਾਜ ਸਰਕਾਰ ਦੇ ਸਹਿਯੋਗ ਨਾਲ ਸਮੇਂ ‘ਤੇ ਪੂਰਾ ਹੋਵੇਗਾ।
ਸਾਥੀਓ,
ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਕੁਝ ਦਹਾਕੇ ਪਹਿਲਾਂ ਦੇਸ਼ ਦੀਆਂ ਮੈਡੀਕਲ ਵਿਵਸਥਾਵਾਂ ਦਾ ਕੀ ਹਾਲ ਸੀ। 2001 ਵਿੱਚ, ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਨੂੰ ਗੁਜਰਾਤ ਨੇ ਮੁੱਖ ਮੰਤਰੀ ਦੇ ਤੌਰ ‘ਤੇ ਸੇਵਾ ਦਾ ਅਵਸਰ ਦਿੱਤਾ, ਤਾਂ ਹੈਲਥ ਸੈਕਟਰ ਦੀ ਸਥਿਤੀ ਉੱਥੋਂ ਦੀ ਵੀ ਬਹੁਤ ਚੁਣੌਤੀਆਂ ਨਾਲ ਭਰੀ ਹੋਈ ਸੀ। ਚਾਹੇ ਉਹ ਮੈਡੀਕਲ ਇਨਫ੍ਰਾਸਟ੍ਰਕਚਰ ਹੋਵੇ, ਮੈਡੀਕਲ ਸਿੱਖਿਆ ਹੋਵੇ, ਜਾਂ ਫਿਰ ਇਲਾਜ ਦੀਆਂ ਸੁਵਿਧਾਵਾਂ ਹੋਣ, ਹਰ ਪਹਿਲੂ ‘ਤੇ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਸੀ। ਅਸੀਂ ਚੁਣੌਤੀਆਂ ਨੂੰ ਸਵੀਕਾਰਿਆ ਅਤੇ ਮਿਲ ਕੇ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਗੁਜਰਾਤ ਵਿੱਚ ਉਸ ਸਮੇਂ ਮੁੱਖ ਮੰਤਰੀ ਅੰਮ੍ਰਿਤਮ ਯੋਜਨਾ ਦੇ ਤਹਿਤ ਗ਼ਰੀਬ ਪਰਿਵਾਰਾਂ ਨੂੰ 2 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਸ਼ੁਰੂ ਕੀਤੀ ਗਈ ਸੀ। ਗਰਭਵਤੀ ਮਹਿਲਾਵਾਂ ਨੂੰ ਹਸਪਤਾਲਾਂ ਵਿੱਚ ਡਿਲਿਵਰੀ ਦੇ ਲਈ ਚਿਰੰਜੀਵੀ ਯੋਜਨਾ ਦੇ ਤਹਿਤ ਪ੍ਰੋਤਸਾਹਿਤ ਕੀਤਾ ਗਿਆ, ਜਿਸ ਨਾਲ ਮਾਤਾਵਾਂ ਅਤੇ ਬੱਚਿਆਂ ਦਾ ਜੀਵਨ ਬਚਾਉਣ ਵਿੱਚ ਬਹੁਤ ਅਧਿਕ ਸਫ਼ਲਤਾ ਮਿਲੀ। ਮੈਡੀਕਲ ਸਿੱਖਿਆ ਦੇ ਮਾਮਲੇ ਵਿੱਚ ਵੀ ਬੀਤੇ 2 ਦਹਾਕਿਆਂ ਦੇ ਅਣਥੱਕ ਪ੍ਰਯਤਨਾਂ ਨਾਲ ਗੁਜਰਾਤ ਨੇ ਮੈਡੀਕਲ ਸੀਟਾਂ ਵਿੱਚ ਲਗਭਗ 6 ਗੁਣਾ ਵਾਧਾ ਦਰਜ ਕੀਤਾ ਹੈ।
ਸਾਥੀਓ,
ਮੁੱਖ ਮੰਤਰੀ ਦੇ ਰੂਪ ਵਿੱਚ ਦੇਸ਼ ਦੇ ਹੈਲਥ ਸੈਕਟਰ ਦੀਆਂ ਜੋ ਕਮੀਆਂ ਮੈਨੂੰ ਅਨੁਭਵ ਹੁੰਦੀਆਂ ਸਨ, ਬੀਤੇ 6-7 ਸਾਲਾਂ ਤੋਂ ਉਨ੍ਹਾਂ ਨੂੰ ਦੂਰ ਕਰਨ ਦੀਆਂ ਨਿਰੰਤਰ ਕੋਸ਼ਿਸ਼ਆਂ ਕੀਤੀਆਂ ਜਾ ਰਹੀਆਂ ਹਨ। ਅਤੇ ਸਾਨੂੰ ਸਭ ਨੂੰ ਮਾਲੂਮ ਹੈ ਸਾਡੇ ਸੰਵਿਧਾਨ ਦੇ ਤਹਿਤ ਜੋ federal structure ਦੀ ਵਿਵਸਥਾ ਹੈ। ਉਸ ਵਿੱਚ ਹੈਲਥ ਇਹ ਰਾਜ ਦਾ ਵਿਸ਼ਾ ਹੈ, ਰਾਜ ਦੀ ਜ਼ਿੰਮੇਵਾਰੀ ਹੈ। ਲੇਕਿਨ ਮੈਂ ਰਾਜ ਦਾ ਮੁੱਖ ਮੰਤਰੀ ਰਿਹਾ ਲੰਬੇ ਸਮੇਂ ਤੱਕ। ਤਾਂ ਕੀ ਕਠਿਨਾਈਆਂ ਹੈ ਉਹ ਮੈਨੂੰ ਮਾਲੂਮ ਸੀ। ਤਾਂ ਮੈਂ ਭਾਰਤ ਸਰਕਾਰ ਵਿੱਚ ਆ ਕੇ ਭਲੇ ਹੀ ਜ਼ਿੰਮੇਦਰੀ ਰਾਜ ਦਾ ਹੋਵੇ ਤਾਂ ਵੀ ਉਸ ਵਿੱਚ ਬਹੁਤ ਸਾਰੇ ਕੰਮ ਕਰਨੇ ਚਾਹੀਦੇ ਹਨ ਭਾਰਤ ਸਰਕਾਰ ਨੇ ਅਤੇ ਉਸ ਦਿਸ਼ਾ ਵਿੱਚ ਅਸੀਂ ਪ੍ਰਯਤਨ ਸ਼ੁਰੂ ਕੀਤਾ। ਸਾਡੇ ਇੱਥੇ ਇੱਕ ਬੜੀ ਸਮੱਸਿਆ ਇਹ ਸੀ ਕਿ ਦੇਸ਼ ਦਾ ਹੈਲਥ ਸਿਸਟਮ ਬਹੁਤ ਹੀ ਅਧਿਕ ਟੁਕੜਿਆਂ ਵਿੱਚ ਵੰਡਿਆ ਹੋਇਆ ਸੀ। ਅਲੱਗ-ਅਲੱਗ ਰਾਜਾਂ ਦੇ ਮੈਡੀਕਲ ਸਿਸਟਮ ਵਿੱਚ ਰਾਸ਼ਟਰੀ ਪੱਧਰ ‘ਤੇ ਕਨੈਕਟੀਵਿਟੀ ਅਤੇ ਕਲੈਕਟਿਵ ਅਪ੍ਰੋਚ ਦਾ ਅਭਾਵ ਸੀ।
ਭਾਰਤ ਜੈਸੇ ਦੇਸ਼ ਵਿੱਚ ਜਿੱਥੇ ਬਿਹਤਰ ਸਿਹਤ ਸੁਵਿਧਾਵਾਂ ਰਾਜਾਂ ਦੀਆਂ ਰਾਜਧਾਨੀਆਂ ਜਾਂ ਕੁਝ ਮੈਟ੍ਰੋ ਸਿਟੀਜ਼ ਤੱਕ ਹੀ ਸੀਮਤ ਸਨ, ਜਿੱਥੇ ਗ਼ਰੀਬ ਪਰਿਵਾਰ ਰੋਜ਼ਗਾਰ ਦੇ ਲਈ ਇੱਕ ਰਾਜ ਤੋਂ ਦੂਸਰੇ ਰਾਜ ਜਾਂਦੇ ਹਨ, ਉੱਥੇ ਰਾਜਾਂ ਦੀਆਂ ਸੀਮਾਵਾਂ ਤੱਕ ਸਿਮਟੀਆਂ ਸਿਹਤ ਯੋਜਨਾਵਾਂ ਤੋਂ ਬਹੁਤ ਲਾਭ ਨਹੀਂ ਹੋ ਪਾ ਰਿਹਾ ਸੀ। ਇਸੇ ਪ੍ਰਕਾਰ ਪ੍ਰਾਇਮਰੀ ਹੈਲਥਕੇਅਰ ਅਤੇ ਬੜੇ ਹਸਪਤਾਲਾਂ ਵਿੱਚ ਵੀ ਇੱਕ ਬਹੁਤ ਬੜਾ ਗੈਪ ਨਜ਼ਰ ਆਉਂਦਾ ਸੀ। ਸਾਡੀ ਪਰੰਪਰਾਗਤ ਚਿਕਿਤਸਾ ਪੱਧਤੀ ਅਤੇ ਆਧੁਨਿਕ ਚਿਕਿਤਸਾ ਪੱਧਤੀ ਦੇ ਵਿੱਚ ਵੀ ਤਾਲਮੇਲ ਦੀ ਕਮੀ ਸੀ। ਗਵਰਨੈਂਸ ਦੀ ਇਨ੍ਹਾਂ ਕਮੀਆਂ ਨੂੰ ਦੂਰ ਕੀਤਾ ਜਾਣਾ ਬਹੁਤ ਜ਼ਰੂਰੀ ਸੀ। ਦੇਸ਼ ਦੇ ਸਿਹਤ ਸੈਕਟਰ ਨੂੰ ਟ੍ਰਾਂਸਫੌਰਮ ਕਰਨ ਦੇ ਲਈ ਅਸੀਂ ਇੱਕ ਰਾਸ਼ਟਰੀ ਅਪ੍ਰੋਚ, ਇੱਕ ਨਵੀਂ ਰਾਸ਼ਟਰੀ ਸਿਹਤ ਨੀਤੀ ‘ਤੇ ਕੰਮ ਕੀਤਾ। ਸਵੱਛ ਭਾਰਤ ਅਭਿਯਾਨ ਤੋਂ ਲੈ ਕੇ ਆਯੁਸ਼ਮਾਨ ਭਾਰਤ ਅਤੇ ਹੁਣ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤੱਕ, ਅਜਿਹੇ ਅਨੇਕ ਪ੍ਰਯਤਨ ਇਸੇ ਦਾ ਹਿੱਸਾ ਹਨ। ਆਯੁਸ਼ਮਾਨ ਭਾਰਤ ਯੋਜਨਾ ਨਾਲ ਹੀ ਹੁਣ ਤੱਕ ਰਾਜਸਥਾਨ ਦੇ ਲਗਭਗ ਸਾਢੇ 3 ਲੱਖ ਲੋਕਾਂ ਦਾ ਮੁਫ਼ਤ ਇਲਾਜ ਹੋ ਚੁੱਕਿਆ ਹੈ। ਪਿੰਡ ਦੇਹਾਤ ਵਿੱਚ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਵਾਲੇ ਲਗਭਗ ਢਾਈ ਹਜ਼ਾਰ ਹੈਲਥ ਐਂਡ ਵੈੱਲਨੈੱਸ ਸੈਂਟਰ ਅੱਜ ਰਾਜਸਥਾਨ ਵਿੱਚ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਸਰਕਾਰ ਦਾ ਜ਼ੋਰ ਪ੍ਰਿਵੈਂਟਿਵ ਹੈਲਥਕੇਅਰ ‘ਤੇ ਵੀ ਹੈ। ਅਸੀਂ ਨਵਾਂ ਆਯੁਸ਼ ਮੰਤਰਾਲਾ ਤਾਂ ਬਣਾਇਆ ਹੀ ਹੈ, ਆਯੁਰਵੇਦ ਅਤੇ ਯੋਗ ਨੂੰ ਵੀ ਨਿਰੰਤਰ ਹੁਲਾਰਾ ਦੇ ਰਹੇ ਹਾਂ।
ਭਾਈਓ ਅਤੇ ਭੈਣੋਂ,
ਇੱਕ ਹੋਰ ਬੜੀ ਸਮੱਸਿਆ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਧੀਮੀ ਗਤੀ ਦੀ ਵੀ ਰਹੀ ਹੈ। ਚਾਹੇ ਏਮਸ ਹੋਵੇ, ਮੈਡੀਕਲ ਕਾਲਜ ਹੋਵੇ ਜਾਂ ਫਿਰ ਏਮਸ ਜੈਸੇ ਸੁਪਰ ਸਪੈਸ਼ਲਿਟੀ ਹਸਪਤਾਲ ਹੋਣ, ਇਨ੍ਹਾਂ ਦਾ ਨੈੱਟਵਰਕ ਦੇਸ਼ ਦੇ ਕੋਨੇ-ਕੋਨੇ ਤੱਕ ਤੇਜ਼ੀ ਨਾਲ ਫੈਲਾਉਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਸੰਤੋਸ਼ ਦੇ ਨਾਲ ਕਹਿ ਸਕਦੇ ਹਾਂ ਕਿ 6 ਏਮਸ ਤੋਂ ਅੱਗੇ ਵਧ ਕੇ ਅੱਜ ਭਾਰਤ 22 ਤੋਂ ਜ਼ਿਆਦਾ ਏਮਸ ਦੇ ਸਸ਼ਕਤ ਨੈੱਟਵਰਕ ਦੀ ਤਰਫ਼ ਵਧ ਰਿਹਾ ਹੈ। ਇਨ੍ਹਾਂ 6-7 ਸਾਲਾਂ ਵਿੱਚ 170 ਤੋਂ ਅਧਿਕ ਨਵੇਂ ਮੈਡੀਕਲ ਕਾਲਜ ਤਿਆਰ ਹੋ ਚੁੱਕੇ ਹਨ ਅਤੇ 100 ਤੋਂ ਜ਼ਿਆਦਾ ਨਵੇਂ ਮੈਡੀਕਲ ਕਾਲਜਾਂ ‘ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸਾਲ 2014 ਵਿੱਚ ਦੇਸ਼ ਵਿੱਚ ਮੈਡੀਕਲ ਦੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੀਆਂ ਕੁੱਲ ਸੀਟਾਂ 82 ਹਜ਼ਾਰ ਦੇ ਕਰੀਬ ਸਨ। ਅੱਜ ਇਨ੍ਹਾਂ ਦੀ ਸੰਖਿਆ ਵਧ ਕੇ ਇੱਕ ਲੱਕ 40 ਹਜ਼ਾਰ ਸੀਟਾਂ ਤੱਕ ਪਹੁੰਚ ਰਹੀ ਹੈ। ਯਾਨੀ ਅੱਜ ਜ਼ਿਆਦਾ ਨੌਜਵਾਨਾਂ ਨੂੰ ਡਾਕਟਰ ਬਣਨ ਦਾ ਮੌਕਾ ਮਿਲ ਰਿਹਾ ਹੈ, ਅੱਜ ਪਹਿਲਾਂ ਤੋਂ ਕਿਤੇ ਅਧਿਕ ਨੌਜਵਾਨ ਡਾਕਟਰ ਬਣ ਰਹੇ ਹਨ। ਮੈਡੀਕਲ ਐਜੂਕੇਸ਼ਨ ਦੀ ਇਸ ਤੇਜ਼ ਪ੍ਰਗਤੀ ਦਾ ਬਹੁਤ ਬੜਾ ਲਾਭ ਰਾਜਸਥਾਨ ਨੂੰ ਵੀ ਮਿਲਿਆ ਹੈ। ਰਾਜਸਥਾਨ ਵਿੱਚ ਇਸ ਦੌਰਾਨ ਮੈਡੀਕਲ ਸੀਟਾਂ ਵਿੱਚ ਦੁੱਗਣੇ ਤੋਂ ਵੀ ਅਧਿਕ ਵਾਧਾ ਹੋਇਆ ਹੈ। ਯੂਜੀ ਸੀਟਾਂ 2 ਹਜ਼ਾਰ ਤੋਂ ਵਧ ਕੇ 4 ਹਜ਼ਾਰ ਤੋਂ ਜ਼ਿਆਦਾ ਹੋਈਆਂ ਹਨ। ਪੀਜੀ ਸੀਟਾਂ ਰਾਜਸਥਾਨ ਵਿੱਚ ਹਜ਼ਾਰ ਤੋਂ ਵੀ ਘੱਟ ਸਨ। ਅੱਜ PG ਸੀਟਾਂ ਵੀ 2100 ਤੱਕ ਪਹੁੰਚ ਰਹੀਆਂ ਹਨ।
ਭਾਈਓ ਅਤੇ ਭੈਣੋਂ,
ਅੱਜ ਦੇਸ਼ ਵਿੱਚ ਪ੍ਰਯਤਨ ਇਹ ਹੈ ਕਿ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਜਾਂ ਫਿਰ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਦੇਣ ਵਾਲਾ ਘੱਟ ਤੋਂ ਘੱਟ ਇੱਕ ਸੰਸਥਾਨ ਜ਼ਰੂਰ ਹੋਵੇ। ਇਸ ਦੇ ਲਈ ਮੈਡੀਕਲ ਸਿੱਖਿਆ ਨਾਲ ਜੁੜੀ ਗਵਰਨੈਂਸ ਤੋਂ ਲੈ ਕੇ ਦੂਸਰੀਆਂ ਨੀਤੀਆਂ, ਕਾਨੂੰਨਾਂ, ਸੰਸਥਾਨਾਂ ਵਿੱਚ ਬੀਤੇ ਵਰ੍ਹਿਆਂ ਦੌਰਾਨ ਬੜੇ ਰਿਫਾਰਮਸ ਕੀਤੇ ਗਏ ਹਨ। ਅਸੀਂ ਦੇਖਿਆ ਹੈ ਕਿ ਪਹਿਲੇ ਜੋ ਮੈਡੀਕਲ ਕੌਸਿਲ ਆਵ੍ ਇੰਡੀਆ- MCI ਸੀ, ਕਿਸ ਤਰ੍ਹਾਂ ਉਸ ਦੇ ਫ਼ੈਸਲਿਆਂ ‘ਤੇ ਸਵਾਲ ਉੱਠਦੇ ਸਨ, ਭਾਂਤ-ਭਾਂਤ ਦੇ ਆਰੋਪ (ਦੋਸ਼) ਲਗਦੇ ਸਨ, ਪਾਰਲੀਮੈਂਟ ਵਿੱਚ ਵੀ ਘੰਟਿਆਂ ਤੱਕ ਉਸ ਦੀ ਬਹਿਸ ਹੁੰਦੀ ਸੀ।
ਪਾਰਦਰਸ਼ਤਾ ਦੇ ਵਿਸ਼ੇ ਵਿੱਚ ਸਵਾਲੀਆ ਨਿਸ਼ਾਨ ਆਉਂਦੇ ਸਨ। ਇਸ ਦਾ ਬਹੁਤ ਬੜਾ ਪ੍ਰਭਾਵ ਦੇਸ਼ ਵਿੱਚ ਮੈਡੀਕਲ ਸਿੱਖਿਆ ਦੀ ਕੁਆਲਿਟੀ ਅਤੇ ਹੈਲਥ ਸਰਵਿਸਜ਼ ਦੀ ਡਿਲਿਵਰੀ ‘ਤੇ ਪਿਆ ਰਿਹਾ। ਵਰ੍ਹਿਆਂ ਤੋਂ ਹਰ ਸਰਕਾਰ ਸੋਚਦੀ ਸੀ ਕੁਝ ਕਰਨਾ ਚਾਹੀਦਾ ਹੈ, ਬਦਲਾਅ ਕਰਨਾ ਚਾਹੀਦਾ ਹੈ ਕੁਝ ਨਿਰਣਾ ਕਰਨਾ ਚਾਹੀਦਾ ਹੈ, ਲੇਕਿਨ ਨਹੀਂ ਹੋ ਪਾ ਰਿਹਾ ਸੀ। ਮੈਨੂੰ ਵੀ ਇਹ ਕੰਮ ਕਰਨ ਵਿੱਚ ਬਹੁਤ ਮੁਸ਼ਕਿਲਾਂ ਆਈਆਂ। ਸੰਸਦ ਵਿੱਚ ਕਈ, ਪਿਛਲੀ ਸਰਕਾਰ ਦੇ ਸਮੇਂ ਕਰਨਾ ਚਾਹੁੰਦੇ ਸਨ। ਨਹੀਂ ਕਰ ਪਾਉਂਦਾ ਸੀ। ਇਤਨੇ ਗਰੁੱਪ ਇਤਨੇ ਬੜੇ ਅੜੰਗੇ ਪਾਉਂਦੇ ਸਨ। ਬੜੀਆਂ ਮੁਸੀਬਤਾਂ ਤੋਂ ਆਖਰਕਾਰ ਹੋਇਆ। ਸਾਨੂੰ ਵੀ ਇਸ ਨੂੰ ਠੀਕ ਕਰਨ ਦੇ ਲਈ ਬਹੁਤ ਮਸ਼ੱਕਤ ਕਰਨੀ ਪਈ। ਹੁਣ ਇਨ੍ਹਾਂ ਵਿਵਸਥਾਵਾਂ ਦੀ ਜ਼ਿੰਮੇਵਾਰੀ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਪਾਸ ਹੈ। ਇਸ ਦਾ ਬਹੁਤ ਬਿਹਤਰ ਪ੍ਰਭਾਵ, ਦੇਸ਼ ਦੇ ਹੈਲਥਕੇਅਰ ਹਿਊਮਨ ਰੀਸੋਰਸ ਅਤੇ ਹੈਲਥ ਸਰਵਿਸਜ਼ ‘ਤੇ ਦਿਖਣਾ ਸ਼ੁਰੂ ਹੋ ਗਿਆ ਹੈ।
ਸਾਥੀਓ,
ਦਹਾਕਿਆਂ ਪੁਰਾਣੇ ਹੈਲਥ ਸਿਸਟਮ ਵਿੱਚ ਅੱਜ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਦਲਾਅ ਜ਼ਰੂਰੀ ਹਨ। ਮੈਡੀਕਲ ਐਜੂਕੇਸ਼ਨ ਅਤੇ ਹੈਲਥ ਸਰਵਿਸਜ਼ ਡਿਲਿਵਰੀ ਵਿੱਚ ਜੋ ਗੈਪ ਸੀ, ਉਸ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਹੈ। ਬੜੇ ਹਸਪਤਾਲ, ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਉਨ੍ਹਾਂ ਦੇ ਸੰਸਾਧਨਾਂ ਦਾ ਨਵਾਂ ਡਾਕਟਰ, ਨਵੇਂ ਪੈਰਾਮੈਡਿਕਸ ਤਿਆਰ ਕਰਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਹੋਵੇ, ਇਸ ‘ਤੇ ਸਰਕਾਰ ਦਾ ਬਹੁਤ ਜ਼ੋਰ ਹੈ। ਤਿੰਨ-ਚਾਰ ਦਿਨ ਪਹਿਲਾਂ ਸ਼ੁਰੂ ਹੋਇਆ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਦੇਸ਼ ਦੇ ਕੋਨੇ-ਕੋਨੇ ਤੱਕ ਸਿਹਤ ਸੇਵਾਵਾਂ ਨੂੰ ਪਹੁੰਚਾਉਣ ਵਿੱਚ ਬਹੁਤ ਮਦਦ ਕਰੇਗਾ। ਚੰਗੇ ਹਸਪਤਾਲ, ਟੈਸਟਿੰਗ ਲੈਬਸ, ਫਾਰਮੇਸੀ, ਡਾਕਟਰਾਂ ਨਾਲ ਅਪਾਇੰਟਮੈਂਟ, ਸਭ ਇੱਕ ਕਲਿੱਕ ‘ਤੇ ਹੋਵੇਗਾ। ਇਸ ਨਾਲ ਮਰੀਜ਼ਾਂ ਨੂੰ ਆਪਣਾ ਹੈਲਥ ਰਿਕਾਰਡ ਸੰਭਾਲ਼ ਕੇ ਰੱਖਣ ਦੀ ਵੀ ਇੱਕ ਸੁਵਿਧਾ ਮਿਲ ਜਾਵੇਗੀ।
ਭਾਈਓ ਅਤੇ ਭੈਣੋਂ,
ਸਿਹਤ ਸੇਵਾ ਨਾਲ ਜੁੜੀ ਸਕਿਲਡ ਮੈਨਪਾਵਰ ਦਾ ਸਿੱਧਾ ਅਸਰ ਪ੍ਰਭਾਵੀ ਸਿਹਤ ਸੇਵਾਵਾਂ ‘ਤੇ ਹੁੰਦਾ ਹੈ। ਇਸ ਨੂੰ ਅਸੀਂ ਇਸ ਕੋਰੋਨਾ ਕਾਲ ਵਿੱਚ ਹੋਰ ਜ਼ਿਆਦਾ ਮਹਿਸੂਸ ਕੀਤਾ ਹੈ। ਕੇਂਦਰ ਸਰਕਾਰ ਦੇ ਸਬਕੋ ਵੈਕਸੀਨ-ਮੁਫ਼ਤ ਵੈਕਸੀਨ ਅਭਿਯਾਨ ਦੀ ਸਫ਼ਲਤਾ ਇਸੇ ਦਾ ਪ੍ਰਤੀਬਿੰਬ ਹੈ। ਅੱਜ ਭਾਰਤ ਵਿੱਚ ਕੋਰੋਨਾ ਵੈਕਸੀਨ ਦੀਆਂ 88 ਕਰੋੜ ਤੋਂ ਅਧਿਕ ਡੋਜ਼ ਲਗ ਚੁੱਕੀਆਂ ਹਨ। ਰਾਜਸਥਾਨ ਵਿੱਚ ਵੀ 5 ਕਰੋੜ ਤੋਂ ਅਧਿਕ ਵੈਕਸੀਨ ਡੋਜ਼ ਲਗ ਚੁੱਕੀ ਹੈ। ਹਜ਼ਾਰਾਂ ਸੈਂਟਰਸ ‘ਤੇ ਸਾਡੇ ਡਾਕਟਰਸ, ਨਰਸਿਸ, ਮੈਡੀਕਲ ਸਟਾਫ਼ ਲਗਾਤਾਰ ਵੈਕਸੀਨੇਸ਼ਨ ਕਰਨ ਵਿੱਚ ਜੁਟੇ ਹੋਏ ਹਨ। ਮੈਡੀਕਲ ਖੇਤਰ ਵਿੱਚ ਦੇਸ਼ ਦੀ ਇਹ ਸਮਰੱਥਾ ਸਾਨੂੰ ਹੋਰ ਵਧਾਉਣੀ ਹੈ। ਪਿੰਡ ਅਤੇ ਗ਼ਰੀਬ ਪਰਿਵਾਰਾਂ ਤੋਂ ਆਉਣ ਵਾਲੇ ਨੌਜਵਾਨਾਂ ਦੇ ਲਈ ਸਿਰਫ਼ ਅੰਗ੍ਰੇਜ਼ੀ ਭਾਸ਼ਾ ਵਿੱਚ ਮੈਡੀਕਲ ਅਤੇ ਟੈਕਨੀਕਲ ਐਜੂਕੇਸ਼ਨ ਦੀ ਪੜ੍ਹਾਈ ਇੱਕ ਹੋਰ ਰੁਕਾਵਟ ਰਹੀ ਹੈ। ਹੁਣ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਹਿੰਦੀ ਅਤੇ ਦੂਸਰੀਆਂ ਭਾਰਤੀ ਭਾਸ਼ਾਵਾਂ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਵੀ ਮਾਰਗ ਬਣਿਆ ਹੈ।
ਰਾਜਸਥਾਨ ਦੇ ਪਿੰਡਾਂ ਦੀਆਂ ਗ਼ਰੀਬ ਪਰਿਵਾਰਾਂ ਦੀਆਂ ਮਾਤਾਵਾਂ ਨੇ ਆਪਣੀਆਂ ਸੰਤਾਨਾਂ ਦੇ ਲਈ ਜੋ ਸੁਪਨੇ ਦੇਖੇ ਹਨ, ਉਹ ਹੁਣ ਹੋਰ ਅਸਾਨੀ ਨਾਲ ਪੂਰੇ ਹੋਣਗੇ। ਗ਼ਰੀਬ ਦਾ ਬੇਟਾ ਵੀ, ਗ਼ਰੀਬ ਦੀ ਬੇਟੀ ਵੀ ਜਿਸ ਨੂੰ ਅੰਗ੍ਰੇਜ਼ੀ ਸਕੂਲ ਵਿੱਚ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਹੈ। ਉਹ ਵੀ ਹੁਣ ਡਾਕਟਰ ਬਣ ਕੇ ਮਾਨਵਤਾ ਦੀ ਸੇਵਾ ਕਰੇਗੀ। ਜ਼ਰੂਰੀ ਇਹ ਵੀ ਹੈ ਕਿ ਮੈਡੀਕਲ ਸਿੱਖਿਆ ਨਾਲ ਜੁੜੇ ਅਵਸਰ ਸਮਾਜ ਦੇ ਹਰ ਹਿੱਸੇ, ਹਰ ਵਰਗ ਨੂੰ ਸਮਾਨ ਰੂਪ ਨਾਲ ਮਿਲਣ। ਮੈਡੀਕਲ ਸਿੱਖਿਆ ਵਿੱਚ ਓਬੀਸੀ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਆਮ ਵਰਗ ਦੇ ਨੌਜਵਾਨਾਂ ਨੂੰ ਰਾਖਵਾਂਕਰਣ ਦੇਣ ਦੇ ਪਿੱਛੇ ਵੀ ਇਹੀ ਭਾਵਨਾ ਹੈ।
ਸਾਥੀਓ,
ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਉੱਚ ਪੱਧਰ ਦਾ ਕੌਸ਼ਲ, ਨਾ ਸਿਰਫ਼ ਭਾਰਤ ਦੀ ਤਾਕਤ ਵਧਾਵੇਗਾ ਬਲਕਿ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਵੀ ਬੜੀ ਭੂਮਿਕਾ ਨਿਭਾਵੇਗਾ। ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਉਦਯੋਗਾਂ ਵਿੱਚੋਂ ਇੱਕ, ਪੈਟ੍ਰੋ-ਕੈਮੀਕਲ ਇੰਡਸਟ੍ਰੀ ਦੇ ਲਈ, ਸਕਿਲਡ ਮੈਨਪਾਵਰ, ਅੱਜ ਦੀ ਜ਼ਰੂਰਤ ਹੈ। ਰਾਜਸਥਾਨ ਦਾ ਨਵਾਂ ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲ ਟੈਕਨੋਲੋਜੀ ਇਸ ਖੇਤਰ ਵਿੱਚ ਹਰ ਸਾਲ ਸੈਕੜੇ ਨੌਜਵਾਨਾਂ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜੇਗਾ। ਪੈਟ੍ਰੋਕੈਮੀਕਲਸ ਦਾ ਉਪਯੋਗ ਅੱਜ-ਕੱਲ੍ਹ ਐਗਰੀਕਲਚਰ, ਹੈਲਥਕੇਅਰ ਅਤੇ ਆਟੋਮੋਬਾਈਲ ਇੰਡਸਟ੍ਰੀ ਤੋਂ ਲੈ ਕੇ ਜੀਵਨ ਦੇ ਅਨੇਕ ਹਿੱਸਿਆਂ ਵਿੱਚ ਵਧ ਰਿਹਾ ਹੈ। ਇਸ ਲਈ ਸਕਿਲਡ ਨੌਜਵਾਨਾਂ ਦੇ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਰੋਜ਼ਗਾਰ ਦੇ ਅਨੇਕ ਅਵਸਰ ਬਣਨ ਵਾਲੇ ਹਨ।
ਸਾਥੀਓ,
ਅੱਜ ਜਦੋਂ ਅਸੀਂ, ਇਸ ਪੈਟ੍ਰੋਕੈਮੀਕਲ ਸੰਸਥਾਨ ਦਾ ਉਦਘਾਟਨ ਕਰ ਰਹੇ ਹਾਂ, ਤਾਂ ਮੈਨੂੰ 13-14 ਸਾਲ ਪਹਿਲਾਂ ਦੇ ਉਹ ਦਿਨ ਵੀ ਯਾਦ ਆ ਰਹੇ ਹਨ, ਜਦੋਂ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਗੁਜਰਾਤ ਵਿੱਚ ਅਸੀਂ ਪੈਟ੍ਰੋਲੀਅਮ ਯੂਨੀਵਰਸਿਟੀ ਦੇ Idea ‘ਤੇ ਕੰਮ ਸ਼ੁਰੂ ਕੀਤਾ ਸੀ। ਤਦ ਕੁਝ ਲੋਕ ਇਸ Idea ‘ਤੇ ਹਸਦੇ ਸਨ ਕਿ ਆਖਰ ਇਸ ਯੂਨੀਵਰਸਿਟੀ ਦੀ ਜ਼ਰੂਰਤ ਕੀ ਹੈ, ਇਹ ਕੀ ਕਰ ਪਾਵੇਗੀ, ਇਸ ਵਿੱਚ ਪੜ੍ਹਨ ਦੇ ਲਈ ਵਿਦਿਆਰਥੀ ਕਿੱਥੋਂ ਆਉਣਗੇ? ਲੇਕਿਨ ਅਸੀਂ ਇਸ Idea ਨੂੰ Drop ਨਹੀਂ ਕੀਤਾ। ਰਾਜਧਾਨੀ ਗਾਂਧੀਨਗਰ ਵਿੱਚ ਜ਼ਮੀਨ ਤਲਾਸ਼ੀ ਗਈ ਅਤੇ ਫਿਰ ਪੰਡਿਤ ਦੀਨ ਦਿਆਲ ਪੈਟ੍ਰੋਲੀਅਮ ਯੂਨੀਵਰਸਿਟੀ- PDPU ਦੀ ਸ਼ੁਰੂਆਤ ਹੋਈ। ਬਹੁਤ ਹੀ ਘੱਟ ਸਮੇਂ ਵਿੱਚ PDPU ਨੇ ਦਿਖਾ ਦਿੱਤਾ ਹੈ ਕਿ ਉਸ ਦੀ ਸਮਰੱਥਾ ਕੀ ਹੈ। ਪੂਰੇ ਦੇਸ਼ ਦੇ ਵਿਦਿਆਰਥੀਆਂ ਵਿੱਚ ਉੱਥੇ ਪੜ੍ਹਨ ਦੀ ਹੋੜ ਲਗ ਗਈ। ਹੁਣ ਇਸ ਯੂਨੀਵਰਸਿਟੀ ਦੇ ਵਿਜ਼ਨ ਦਾ ਹੋਰ ਵਿਸਤਾਰ ਹੋ ਚੁੱਕਿਆ ਹੈ। ਹੁਣ ਇਹ ਪੰਡਿਤ ਦੀਨ ਦਿਆਲ ਐਨਰਜੀ ਯੂਨੀਵਰਸਿਟੀ- PDEU ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਇਸ ਤਰ੍ਹਾਂ ਦੇ ਸੰਸਥਾਨ ਹੁਣ ਭਾਰਤ ਦੇ ਨੌਜਵਾਨਾਂ ਨੂੰ Clean Energy ਦੇ ਲਈ Innovative Solutions ਦੇ ਲਈ ਖੋਜ ਦਾ ਮਾਰਗ ਦਿਖਾ ਰਹੇ ਹਨ, ਉਨ੍ਹਾਂ ਦੀ ਐਕਸਪਰਟੀਜ਼ ਵਧਾ ਰਹੇ ਹਨ।
ਸਾਥੀਓ,
ਬਾੜਮੇਰ ਵਿੱਚ ਰਾਜਸਥਾਨ ਰਿਫਾਈਨਰੀ ਪ੍ਰੋਜੈਕਟ ‘ਤੇ ਵੀ ਤੇਜ਼ੀ ਨਾਲ ਕੰਮ ਜਾਰੀ ਹੈ। ਇਸ ਪ੍ਰੋਜੈਕਟ ‘ਤੇ 70 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲ ਟੈਕਨੋਲੋਜੀ ਤੋਂ ਪੜ੍ਹ ਕੇ ਨਿਕਲਣ ਵਾਲੇ ਪ੍ਰੋਫੈਸ਼ਨਲਸ ਦੇ ਲਈ ਇਹ ਪ੍ਰੋਜੈਕਟ ਬਹੁਤ ਸਾਰੇ ਨਵੇਂ ਮੌਕੇ ਬਣਾਵੇਗਾ। ਰਾਜਸਥਾਨ ਵਿੱਚ ਜੋ ਸਿਟੀ ਗੈਸ ਡਿਸਟ੍ਰੀਬਿਊਸ਼ਨ ਦਾ ਕੰਮ ਹੋ ਰਿਹਾ ਹੈ, ਉਸ ਵਿੱਚ ਵੀ ਨੌਜਵਾਨਾਂ ਦੇ ਲਈ ਬਹੁਤ ਸੰਭਾਵਨਾਵਾਂ ਹਨ। 2014 ਤੱਕ ਰਾਜਸਥਾਨ ਦੇ ਸਿਰਫ਼ ਇੱਕ ਸ਼ਹਿਰ ਵਿੱਚ ਹੀ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੀ ਪ੍ਰਵਾਨਗੀ ਸੀ। ਅੱਜ ਰਾਜਸਥਾਨ ਦੇ 17 ਜ਼ਿਲ੍ਹੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦੇ ਲਈ ਅਧਿਕ੍ਰਿਤ ਕੀਤੇ ਜਾ ਚੁੱਕੇ ਹਨ। ਆਉਣ ਵਾਲੇ ਵਰ੍ਹਿਆਂ ਵਿੱਚ ਰਾਜ ਦੇ ਹਰ ਜ਼ਿਲ੍ਹੇ ਵਿੱਚ ਪਾਈਪ ਨਾਲ ਗੈਸ ਪਹੁੰਚਾਉਣ ਦਾ ਨੈੱਟਵਰਕ ਹੋਵੇਗਾ।
ਭਾਈਓ ਅਤੇ ਭੈਣੋਂ,
ਰਾਜਸਥਾਨ ਦਾ ਇੱਕ ਬੜਾ ਹਿੱਸਾ ਰੇਗਿਸਤਾਨੀ ਤਾਂ ਹੈ ਹੀ, ਸੀਮਾਵਰਤੀ ਹੈ। ਕਠਿਨ ਭੂਗੋਲਿਕ ਪਰਿਸਥਿਤੀਆਂ ਦੇ ਕਾਰਨ ਸਾਡੀਆਂ ਮਾਤਾਵਾਂ-ਭੈਣਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਰਹੀਆਂ ਹਨ। ਅਨੇਕ ਵਰ੍ਹਿਆਂ ਤੱਕ ਮੈਂ ਰਾਜਸਥਾਨ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਆਉਂਦਾ-ਜਾਂਦਾ ਰਿਹਾ ਹਾਂ। ਮੈਂ ਦੇਖਿਆ ਹੈ ਕਿ ਸ਼ੌਚਾਲਯ, ਬਿਜਲੀ ਅਤੇ ਗੈਸ ਕਨੈਕਸ਼ਨ ਦੇ ਅਭਾਵ ਵਿੱਚ ਮਾਤਾਵਾਂ-ਭੈਣਾਂ ਨੂੰ ਕਿਤਨੀਆਂ ਮੁਸ਼ਕਿਲਾਂ ਆਉਂਦੀਆਂ ਸਨ। ਅੱਜ ਗ਼ਰੀਬ ਤੋਂ ਗ਼ਰੀਬ ਦੇ ਘਰ ਸ਼ੌਚਾਲਯ, ਬਿਜਲੀ ਅਤੇ ਗੈਸ ਦਾ ਕਨੈਕਸ਼ਨ ਪਹੁੰਚਣ ਨਾਲ ਜੀਵਨ ਬਹੁਤ ਅਸਾਨ ਹੋਇਆ ਹੈ। ਪੀਣ ਦਾ ਪਾਣੀ ਤਾਂ ਰਾਜਸਥਾਨ ਵਿੱਚ, ਇੱਕ ਪ੍ਰਕਾਰ ਨਾਲ ਹਰ ਦਿਨ ਮਾਤਾਵਾਂ-ਭੈਣਾਂ ਦੇ ਸਬਰ ਦੀ ਪਰੀਖਿਆ ਲੈਂਦਾ ਹੈ। ਅੱਜ ਜਲ ਜੀਵਨ ਮਿਸ਼ਨ ਦੇ ਤਹਿਤ ਰਾਜਸਥਾਨ ਦੇ 21 ਲੱਖ ਤੋਂ ਅਧਿਕ ਪਰਿਵਾਰਾਂ ਨੂੰ ਪਾਈਪ ਤੋਂ ਪਾਣੀ ਪਹੁੰਚਣਾ ਸ਼ੁਰੂ ਹੋਇਆ ਹੈ। ਹਰ ਘਰ ਜਲ ਅਭਿਯਾਨ, ਰਾਜਸਥਾਨ ਦੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੇ ਪੈਰਾਂ ਵਿੱਚ ਜੋ ਸਾਲੋਂ-ਸਾਲ ਛਾਲੇ ਪੈਂਦੇ ਹਨ, ਉਨ੍ਹਾਂ ‘ਤੇ ਮਲ੍ਹਮ ਲਗਾਉਣ ਦਾ ਛੋਟਾ ਪਰ ਇਮਾਨਦਾਰ ਪ੍ਰਯਤਨ ਹੈ।
ਸਾਥੀਓ,
ਰਾਜਸਥਾਨ ਦਾ ਵਿਕਾਸ, ਭਾਰਤ ਦੇ ਵਿਕਾਸ ਨੂੰ ਵੀ ਗਤੀ ਦਿੰਦਾ ਹੈ। ਜਦੋਂ ਰਾਜਸਥਾਨ ਦੇ ਲੋਕਾਂ ਨੂੰ, ਗ਼ਰੀਬ ਦੀ, ਮੱਧ ਵਰਗ ਦੀ ਸਹੂਲੀਅਤ ਵਧਦੀ ਹੈ, ਉਨ੍ਹਾਂ ਦੀ Ease of Living ਵਧਦੀ ਹੈ, ਤਾਂ ਮੈਨੂੰ ਵੀ ਸੰਤੋਸ ਹੁੰਦਾ ਹੈ। ਬੀਤੇ 6-7 ਵਰ੍ਹਿਆਂ ਵਿੱਚ ਕੇਂਦਰ ਦੀ ਆਵਾਸ ਯੋਜਨਾਵਾਂ ਦੇ ਮਾਧਿਅਮ ਨਾਲ ਰਾਜਸਥਾਨ ਦੇ 74 ਲੱਖ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 11 ਹਜ਼ਾਰ ਕਰੋੜ ਰੁਪਏ ਸਿੱਧੇ ਕਿਸਾਨਾਂ ਦਾ ਖਾਤਿਆਂ ਵਿੱਚ ਟ੍ਰਾਂਸਫਰ ਹੋਏ ਹਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਰਾਜ ਦੇ ਕਿਸਾਨਾਂ ਨੂੰ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਲੇਮ ਵੀ ਦਿੱਤਾ ਗਿਆ ਹੈ।
ਸਾਥੀਓ,
ਬਾਰਡਰ ਸਟੇਟ ਹੋਣ ਦੇ ਨਾਤੇ ਕਨੈਕਟੀਵਿਟੀ ਅਤੇ ਬਾਰਡਰ ਏਰੀਆ ਡਿਵੈਲਪਮੈਂਟ ਨੂੰ ਪ੍ਰਾਥਮਿਕਤਾ ਦਾ ਲਾਭ ਵੀ ਰਾਜਸਥਾਨ ਨੂੰ ਮਿਲ ਰਿਹਾ ਹੈ। ਨੈਸ਼ਨਲ ਹਾਈਵੇ ਦਾ ਨਿਰਮਾਣ ਹੋਵੇ, ਨਵੀਆਂ ਰੇਲਵੇ ਲਾਈਨਾਂ ਦਾ ਕੰਮ ਹੋਵੇ, ਸਿਟੀ ਗੈਸ ਡਿਸਟ੍ਰੀਬਿਊਸ਼ਨ ਹੋਵੇ, ਦਰਜਨਾਂ ਪ੍ਰੋਜੈਕਟਸ ‘ਤੇ ਤੇਜ਼ੀ ਨਾਲ ਕੰਮ ਜਾਰੀ ਹੈ। ਦੇਸ਼ ਦੇ ਰੇਲਵੇ ਨੂੰ ਟ੍ਰਾਂਸਫਾਰਮ ਕਰਨ ਜਾ ਰਹੇ ਡੈਡੀਕੇਟਡ ਫ੍ਰੇਟ ਕੌਰੀਡੋਰ ਦਾ ਵੀ ਬੜਾ ਹਿੱਸਾ ਰਾਜਸਥਾਨ ਤੋਂ ਅਤੇ ਗੁਜਰਾਤ ਤੋਂ ਹੈ। ਇਸ ਦਾ ਕੰਮ ਵੀ ਨਵੇਂ ਰੋਜ਼ਗਾਰ ਦੀਆਂ ਅਨੇਕ ਸੰਭਾਵਨਾਵਾਂ ਬਣਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਰਾਜਸਥਾਨ ਦੀ ਸਮਰੱਥਾ, ਪੂਰੇ ਦੇਸ਼ ਨੂੰ ਪ੍ਰੇਰਣਾ ਦਿੰਦੀ ਹੈ। ਸਾਨੂੰ ਰਾਜਸਥਾਨ ਦੀ ਸਮਰੱਥਾ ਨੂੰ ਵੀ ਵਧਾਉਣਾ ਹੈ ਅਤੇ ਦੇਸ਼ ਨੂੰ ਵੀ ਨਵੀਆਂ ਉਚਾਈਆਂ ‘ਤੇ ਪਹੁੰਚਾਉਣਾ ਹੈ। ਇਹ ਸਾਡੇ ਸਬਕੇ ਪ੍ਰਯਾਸ ਨਾਲ ਹੀ ਸੰਭਵ ਹੈ। ਸਬਕਾ ਪ੍ਰਯਾਸ, ਇਹ ਆਜ਼ਾਦੀ ਦੇ 75 ਵਰ੍ਹੇ ਵਿੱਚ ਅਸੀਂ ਇਹ ਸਬਕਾ ਸਹੀ ਪ੍ਰਯਾਸ ਇਸ ਮੰਤਰ ਨੂੰ ਲੈ ਕੇ ਹੋਰ ਜ਼ਿਆਦਾ ਤਾਕਤ ਨਾਲ ਅੱਗੇ ਵਧਣਾ ਹੈ। ਭਾਰਤ ਦੀ ਆਜ਼ਾਦੀ ਕਾ ਇਹ ਅੰਮ੍ਰਿਤਕਾਲ ਰਾਜਸਥਾਨ ਦੇ ਵਿਕਾਸ ਦਾ ਵੀ ਸੁਨਹਿਰੀ ਕਾਲ ਬਣੇ, ਇਹ ਸਾਡੀਆਂ ਸ਼ੁਭਕਾਮਨਾਵਾਂ ਹਨ। ਅਤੇ ਹੁਣ ਜਦ ਮੈਂ ਰਾਜਸਥਾਨ ਦੇ ਮੁੱਖ ਮੰਤਰੀ ਜੀ ਨੂੰ ਸੁਣ ਰਿਹਾ ਸੀ। ਤਾਂ ਉਨ੍ਹਾਂ ਨੇ ਇੱਕ ਲੰਬੀ ਸੂਚੀ ਕੰਮਾਂ ਦੀ ਦੱਸ ਦਿੱਤੀ। ਮੈਂ ਰਾਜਸਥਾਨ ਦੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ। ਕਿ ਉਨ੍ਹਾਂ ਦਾ ਮੇਰੇ ‘ਤੇ ਇਤਨਾ ਭਰੋਸਾ ਹੈ। ਅਤੇ ਲੋਕਤੰਤਰ ਵਿੱਚ ਇਹ ਵੀ ਬਹੁਤ ਬੜੀ ਤਾਕਤ ਹੈ। ਉਨ੍ਹਾਂ ਦੀ ਰਾਜਨੀਤਕ ਵਿਚਾਰਧਾਰਾ ਵੀ ਪਾਰਟੀ ਅਲੱਗ ਹੈ, ਮੇਰੀ ਰਾਜਨੀਤਕ ਵਿਚਾਰਧਾਰਾ ਪਾਰਟੀ ਅਲੱਗ ਹੈ ਲੇਕਿਨ ਅਸ਼ੋਕ ਜੀ ਦਾ ਮੇਰੇ ‘ਤੇ ਜੋ ਭਰੋਸਾ ਹੈ ਉਸੇ ਦੇ ਕਾਰਨ ਅੱਜ ਉਨ੍ਹਾਂ ਨੇ ਦਿਲ ਖੋਲ੍ਹ ਕੇ ਬਹੁਤ ਸਾਰੀਆਂ ਗੱਲਾਂ ਰੱਖੀਆਂ ਹਨ। ਇਹ ਦੋਸਤੀ, ਇਹ ਵਿਸ਼ਵਾਸ, ਇਹ ਭਰੋਸਾ ਇਹ ਲੋਕਤੰਤਰ ਦੀ ਬਹੁਤ ਬੜੀ ਤਾਕਤ ਹੈ। ਮੈਂ ਫਿਰ ਇੱਕ ਵਾਰ ਰਾਜਸਥਾਨ ਦੇ ਲੋਕਾਂ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਧੰਨਵਾਦ !
************
ਡੀਐੱਸ/ਐੱਸਐੱਚ/ਡੀਕੇ
(Release ID: 1759789)
Visitor Counter : 201
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam