ਬਿਜਲੀ ਮੰਤਰਾਲਾ

ਐੱਨਟੀਪੀਸੀ-ਆਰਈਐੱਲ ਨੇ ਪਹਿਲੇ ਗ੍ਰੀਨ ਟਰਮ ਲੋਨ ‘ਤੇ ਦਸਤਖਤ ਕੀਤੇ

Posted On: 30 SEP 2021 11:27AM by PIB Chandigarh


 

https://static.pib.gov.in/WriteReadData/userfiles/image/IMG-20210930-WA0007XUGI.jpg

ਨੈਸ਼ਨਲ ਥਰਮਲ ਪਾਵਰ ਕਾਪੋਰੇਸ਼ਨ-ਨਵਿਆਉਣਯੋਗ ਊਰਜਾ ਲਿਮਿਟੇਡ (ਆਰਈਐੱਲ), ਐੱਨਟੀਪੀਸੀ ਦੀ 100% ਸਹਾਇਕ ਕੰਪਨੀ ਹੈ। ਆਰਈਐੱਲ ਨੇ ਪਹਿਲੇ ਗ੍ਰੀਨ ਟਰਮ ਲੋਨ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਲੋਨ ਸਮਝੌਤਾ 500 ਕਰੋੜ ਰੁਪਏ ਦਾ ਹੈ ਜੋ ਕੰਪੀਟੀਟਿਵ ਰੇਟ ‘ਤੇ ਹਾਸਲ ਹੋਇਆ ਹੈ। ਲੋਨ ਦੀ ਮਿਆਦ 15 ਸਾਲ ਹੈ। ਜ਼ਿਕਰਯੋਗ ਹੈ ਕਿ ਆਰਈਐੱਲ ਨੇ 29 ਸਤੰਬਰ, 2021 ਨੂੰ ਬੈਂਕ ਆਵ੍ ਇੰਡੀਆ ਦੇ ਨਾਲ ਰਾਜਸਥਾਨ ਸਥਿਤ ਆਪਣੀ 470 ਮੈਗਾਵਾਟ ਸੌਲਰ ਪ੍ਰੋਜੈਕਟ ਅਤੇ ਗੁਜਰਾਤ ਸਥਿਤ 200 ਮੈਗਾਵਾਟ ਸੌਲਰ ਪ੍ਰੋਜੈਕਟ ਦੇ ਲਈ ਇਹ ਸਮਝੌਤਾ ਕੀਤਾ ਹੈ।

 

ਐੱਨਟੀਪੀਸੀ-ਆਰਈਐੱਲ ਨੇ ਕੋਲ ਇਸ ਸਮੇਂ 3,450 ਮੈਗਾਵਾਟ ਦੀ ਨਵਿਆਉਣਯੋਗ ਪ੍ਰੋਜੈਕਟਸ ਹਨ, ਜਿਨ੍ਹਾਂ ਵਿੱਚੋਂ 820 ਮੈਗਾਵਾਟ ਦੇ ਪ੍ਰੋਜੈਕਟ ਨਿਰਮਾਣ ਅਧੀਨ ਹਨ ਅਤੇ 2,630 ਮੈਗਾਵਾਟ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਮਿਲ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਿਜਲੀ ਖਰੀਦ ਸਮਝੌਤੇ (ਪੀਪੀਈ) ਹਾਲੇ ਲੰਬਿਤ ਹਨ।

 

*********

ਐੱਮਵੀ/ਆਈਜੀ



(Release ID: 1759704) Visitor Counter : 198