ਪ੍ਰਧਾਨ ਮੰਤਰੀ ਦਫਤਰ

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 SEP 2021 2:19PM by PIB Chandigarh

ਨਮਸਕਾਰ !

ਪ੍ਰੋਗਰਾਮ ਵਿੱਚ ਉਪਸਥਿਤ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸਿਹਤ ਮੰਤਰੀ ਮਨਸੁਖ ਮਾਂਡਵੀਯਾ ਜੀ,  ਮੰਤਰੀ ਮੰਡਲ ਦੇ ਮੇਰੇ ਹੋਰ ਸਾਰੇ ਸਹਿਯੋਗੀ, ਸੀਨੀਅਰ ਅਧਿਕਾਰੀਗਣ, ਦੇਸ਼ ਭਰ ਤੋਂ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਚਿਕਿਤਸਕ, ਹੈਲਥ ਮੈਨੇਜਮੇਂਟ ਨਾਲ ਜੁੜੇ ਲੋਕ, ਪ੍ਰੋਗਰਾਮ ਵਿੱਚ ਉਪਸਥਿਤ ਹੋਰ ਸਾਰੇ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ ।

21ਵੀਂ ਸਦੀ ਵਿੱਚ ਅੱਗੇ ਵਧਦੇ ਹੋਏ ਭਾਰਤ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਬੀਤੇ ਸੱਤ ਵਰ੍ਹਿਆਂ ਵਿੱਚ, ਦੇਸ਼ ਦੀਆਂ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦਾ ਜੋ ਅਭਿਯਾਨ ਚਲ ਰਿਹਾ ਹੈ,  ਉਹ ਅੱਜ ਤੋਂ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼  ਕਰ ਰਿਹਾ ਹੈ ਅਤੇ ਇਹ ਸਾਧਾਰਣ ਪੜਾਅ ਨਹੀਂ ਹੈ,  ਇਹ ਅਸਾਧਾਰਣ ਪੜਾਅ ਹੈ। ਅੱਜ ਇੱਕ ਅਜਿਹੇ ਮਿਸ਼ਨ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਵਿੱਚ ਭਾਰਤ ਦੀਆਂ ਸਿਹਤ ਸੁਵਿਧਾਵਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦੀ ਬਹੁਤ ਬੜੀ ਤਾਕਤ ਹੈ।

ਸਾਥੀਓ,

ਤਿੰਨ ਸਾਲ ਪਹਿਲਾਂ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੀ ਜਨਮ ਜਯੰਤੀ ਦੇ ਅਵਸਰ ’ਤੇ ਪੰਡਿਤ ਜੀ ਨੂੰ ਸਮਰਪਿਤ ਆਯੁਸ਼ਮਾਨ ਭਾਰਤ ਯੋਜਨਾ, ਪੂਰੇ ਦੇਸ਼ ਵਿੱਚ ਲਾਗੂ ਹੋਈ ਸੀ । ਮੈਨੂੰ ਖੁਸ਼ੀ ਹੈ ਕਿ ਅੱਜ ਤੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਵੀ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਮਿਸ਼ਨ, ਦੇਸ਼ ਦੇ ਗ਼ਰੀਬ ਅਤੇ ਮੱਧ ਵਰਗ ਦੇ ਇਲਾਜ ਵਿੱਚ ਹੋਣ ਵਾਲੀਆਂ ਜੋ ਦਿੱਕਤਾਂ ਹਨ, ਉਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਵਿੱਚ ਬਹੁਤ ਬੜੀ ਭੂਮਿਕਾ ਨਿਭਾਏਗਾ । ਟੈਕਨੋਲੋਜੀ ਦੇ ਮਾਧਿਅਮ ਨਾਲ ਮਰੀਜ਼ਾਂ ਨੂੰ ਪੂਰੇ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਨਾਲ ਕਨੈਕਟ ਕਰਨ ਦਾ ਜੋ ਕੰਮ ਆਯੁਸ਼ਮਾਨ ਭਾਰਤ ਨੇ ਕੀਤਾ ਹੈ, ਅੱਜ ਉਸ ਨੂੰ ਵੀ ਵਿਸਤਾਰ ਮਿਲ ਰਿਹਾ ਹੈ, ਇੱਕ ਮਜ਼ਬੂਤ ਟੈਕਨੋਲੋਜੀ ਪਲੈਟਫਾਰਮ ਮਿਲ ਰਿਹਾ ਹੈ।

ਸਾਥੀਓ,

ਅੱਜ ਭਾਰਤ ਵਿੱਚ ਜਿਸ ਤਰ੍ਹਾਂ ਟੈਕਨੋਲੋਜੀ ਨੂੰ ਗੁੱਡ ਗਵਰਨੈਂਸ ਦੇ ਲਈ, ਗਵਰਨੈਂਸ ਸੁਧਾਰਨ ਦਾ ਇੱਕ ਅਧਾਰ ਬਣਾਇਆ ਜਾ ਰਿਹਾ ਹੈ, ਉਹ ਆਪਣੇ ਆਪ ਵਿੱਚ ਜਨ ਸਾਧਾਰਣ ਨੂੰ empower ਕਰ ਰਿਹਾ ਹੈ, ਇਹ ਅਭੂਤਪੂਰਵ ਹੈ। ਡਿਜੀਟਲ ਇੰਡੀਆ ਅਭਿਯਾਨ ਨੇ ਭਾਰਤ ਦੇ ਸਾਧਾਰਣ ਮਾਨਵੀ ਨੂੰ ਡਿਜੀਟਲ ਟੈਕਨੋਲੋਜੀ ਨਾਲ ਕਨੈਕਟ ਕਰਕੇ, ਦੇਸ਼ ਦੀ ਤਾਕਤ ਅਨੇਕ ਗੁਣਾ ਵਧਾ ਦਿੱਤੀ ਹੈ ਅਤੇ ਅਸੀਂ ਭਲੀਭਾਂਤ ਜਾਣਦੇ ਹਾਂ, ਸਾਡਾ ਦੇਸ਼ ਮਾਣ ਦੇ ਨਾਲ ਕਹਿ ਸਕਦਾ ਹੈ, 130 ਕਰੋੜ ਅਧਾਰ ਨੰਬਰ, 118 ਕਰੋੜ ਮੋਬਾਈਲ ਸਬਸਕ੍ਰਾਈਬਰਸ, ਲਗਭਗ 80 ਕਰੋੜ ਇੰਟਰਨੈੱਟ ਯੂਜਰ, ਕਰੀਬ 43 ਕਰੋੜ ਜਨਧਨ ਬੈਂਕ ਖਾਤੇ, ਇਤਨਾ ਬੜਾ ਕਨੈਕਟਡ ਇਫ੍ਰਾਸਟ੍ਰਕਚਰ ਦੁਨੀਆ ਵਿੱਚ ਕਿਤੇ ਨਹੀਂ ਹੈ। ਇਹ ਡਿਜੀਟਲ ਇਫ੍ਰਾਸਟ੍ਰਕਚਰ, ਰਾਸ਼ਨ ਤੋਂ ਲੈ ਕੇ ਪ੍ਰਸ਼ਾਸਨ ਤੱਕ ਹਰ ਇੱਕ ਨੂੰ ਤੇਜ਼ ਅਤੇ ਪਾਰਦਰਸ਼ੀ ਤਰੀਕੇ ਨਾਲ ਸਾਧਾਰਣ ਭਾਰਤੀ ਤੱਕ ਪਹੁੰਚਾ ਰਿਹਾ ਹੈ। UPI ਦੇ ਮਾਧਿਅਮ ਨਾਲ ਕਦੇ ਵੀ, ਕਿਤੇ ਵੀ, ਡਿਜੀਟਲ ਲੈਣ-ਦੇਣ ਵਿੱਚ ਅੱਜ ਭਾਰਤ ਦੁਨੀਆ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਹੈ। ਹੁਣੇ ਦੇਸ਼ ਵਿੱਚ ਜੋ e- Rupi ਵਾਊਚਰ ਸ਼ੁਰੂ ਕੀਤਾ ਗਿਆ ਹੈ, ਉਹ ਵੀ ਇੱਕ ਸ਼ਾਨਦਾਰ ਪਹਿਲ ਹੈ।

ਸਾਥੀਓ ,

ਭਾਰਤ ਦੇ ਡਿਜੀਟਲ ਸਮਾਧਾਨਾਂ ਨੇ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਵੀ ਹਰ ਭਾਰਤੀ ਦੀ ਬਹੁਤ ਮਦਦ ਕੀਤੀ ਹੈ, ਇੱਕ ਨਵੀਂ ਤਾਕਤ ਦਿੱਤੀ ਹੈ। ਹੁਣ ਜਿਵੇਂ ਆਰੋਗਯ ਸੇਤੂ ਐਪ ਨਾਲ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਵਿੱਚ ਇੱਕ ਸਜਗਤਾ ਲਿਆਉਣਾ, ਜਾਗ੍ਰਿਤੀ ਲਿਆਉਣਾ, ਪੂਰੀਆਂ ਪਰਿਸਥਿ‍ਤੀਆਂ ਨੂੰ ਪਛਾਣਨਾ, ਆਪਣੇ ਆਸ-ਪਾਸ ਦੇ ਪਰਿਸਰ ਨੂੰ ਜਾਣਨਾ, ਇਸ ਵਿੱਚ ਆਰੋਗਯ ਸੇਤੂ ਐਪ ਨੇ ਬਹੁਤ ਬੜੀ ਮਦਦ ਕੀਤੀ ਹੈ। ਉਸੇ ਪ੍ਰਕਾਰ ਨਾਲ ਸਬਕੋ ਵੈਕਸੀਨ, ਮੁਫ਼ਤ ਵੈਕਸੀਨ ਅਭਿਯਾਨ ਦੇ ਤਹਿਤ ਭਾਰਤ ਅੱਜ ਕਰੀਬ-ਕਰੀਬ 90 ਕਰੋੜ ਵੈਕਸੀਨ ਡੋਜ ਲਗਾ ਪਾਇਆ ਹੈ ਆਪ ਉਸ ਦਾ ਰਿਕਾਰਡ ਉਪਲਬਧ ਹੋਇਆ ਹੈ, ਸਰਟੀਫਿਕੇਟ ਉਪਲਬਧ ਹੋਇਆ ਹੈ, ਤਾਂ ਇਸ ਵਿੱਚ Co - WIN ਦਾ ਬਹੁਤ ਬੜਾ ਰੋਲ ਹੈ। ਰਜਿਸਟ੍ਰੇਸ਼ਨ ਤੋਂ ਲੈ ਕੇ ਸਰਟੀਫਿਕੇਸ਼ਨ ਤੱਕ ਦਾ ਇਤਨਾ ਬੜਾ ਡਿਜੀਟਲ ਪਲੈਟਫਾਰਮ, ਦੁਨੀਆ ਦੇ ਬੜੇ-ਬੜੇ ਦੇਸ਼ਾਂ ਦੇ ਪਾਸ ਨਹੀਂ ਹੈ।

ਸਾਥੀਓ ,

ਕੋਰੋਨਾ ਕਾਲ ਵਿੱਚ ਟੈਲੀਮੈਡੀਸਿਨ ਦਾ ਵੀ ਅਭੂਤਪੂਰਵ ਵਿਸਤਾਰ ਹੋਇਆ ਹੈ। ਈ-ਸੰਜੀਵਨੀ ਦੇ ਮਾਧਿਅਮ ਨਾਲ ਹੁਣ ਤੱਕ ਲੱਗਭਗ ਸਵਾ ਕਰੋੜ ਰਿਮੋਟ ਕੰਸਲਟੇਸ਼ਨਸ ਪੂਰੇ ਹੋ ਚੁੱਕੇ ਹਨ । ਇਹ ਸੁਵਿਧਾ ਹਰ ਰੋਜਡ ਦੇਸ਼ ਦੇ ਦੂਰ-ਸੁਦੂਰ ਵਿੱਚ ਰਹਿਣ ਵਾਲੇ ਹਜ਼ਾਰਾਂ ਦੇਸ਼ਵਾਸੀਆਂ ਨੂੰ ਘਰ ਬੈਠੇ ਹੀ ਸ਼ਹਿਰਾਂ ਦੇ ਬੜੇ ਹਸਪਤਾਲਾਂ ਦੇ ਬੜੇ-ਬੜੇ ਡਾਕਟਰਾਂ ਨਾਲ ਕਨੈਕਟ ਕਰ ਰਹੀ ਹੈ। ਮੰਨੇ- ਪ੍ਰਮੰਨੇ ਡਾਕਟਰਾਂ ਦੀ ਸੇਵਾ ਅਸਾਨ ਹੋ ਸਕੀ ਹੈ। ਮੈਂ ਅੱਜ ਇਸ ਅਵਸਰ ’ਤੇ ਦੇਸ਼ ਦੇ ਸਾਰੇ ਡਾਕਟਰਾਂ, ਨਰਸਿਸ ਅਤੇ ਮੈਡੀਕਲ ਸਟਾਫ਼ ਦਾ ਹਿਰਦੈ ਤੋਂ ਬਹੁਤ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਚਾਹੇ ਵੈਕਸੀਨੇਸ਼ਨ ਹੋਵੇ, ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਹੋਵੇ, ਉਨ੍ਹਾਂ ਦੇ ਪ੍ਰਯਤਨ, ਕੋਰੋਨਾ ਨਾਲ ਮੁਕਾਬਲੇ ਵਿੱਚ ਦੇਸ਼ ਨੂੰ ਬੜੀ ਰਾਹਤ ਦੇ ਪਾਏ ਹਨ, ਬਹੁਤ ਬੜੀ ਮਦਦ ਕਰ ਪਾਏ ਹਨ ।

ਸਾਥੀਓ,

ਆਯੁਸ਼ਮਾਨ ਭਾਰਤ- PM JAY ਨੇ ਗ਼ਰੀਬ ਦੇ ਜੀਵਨ ਦੀ ਬਹੁਤ ਬੜੀ ਚਿੰਤਾ ਦੂਰ ਕੀਤੀ ਹੈ। ਹੁਣ ਤੱਕ 2 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੇ ਇਸ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਦੀ ਸੁਵਿਧਾ ਦਾ ਲਾਭ ਉਠਾਇਆ ਹੈ ਅਤੇ ਇਸ ਵਿੱਚ ਵੀ ਅੱਧੀਆਂ ਲਾਭਾਰਥੀ, ਸਾਡੀਆਂ ਮਾਤਾਵਾਂ ਹਨ, ਸਾਡੀਆਂ ਭੈਣਾਂ ਹਨ,  ਸਾਡੀ ਬੇਟੀਆਂ ਹਨ । ਇਹ ਆਪਣੇ ਆਪ ਵਿੱਚ ਸਕੂਨ ਦੇਣ ਵਾਲੀ ਗੱਲ ਹੈ, ਮਨ ਨੂੰ ਸੰਤੋਸ਼ ਦੇਣ ਵਾਲੀ ਗੱਲ ਹੈ। ਅਸੀਂ ਸਭ ਜਾਣਦੇ ਹਾਂ ਸਾਡੇ ਪਰਿਵਾਰਾਂ ਦੀ ਸਥਿਤੀ, ਸਸਤੇ ਇਲਾਜ ਦੇ ਅਭਾਵ/ਅਣਹੋਂਦ ਵਿੱਚ ਸਭ ਤੋਂ ਅਧਿਕ ਤਕਲੀਫ਼ ਦੇਸ਼ ਦੀਆਂ ਮਾਤਾਵਾਂ-ਭੈਣਾਂ ਹੀ ਉਠਾਉਂਦੀਆਂ ਸਨ । ਘਰ ਦੀ ਚਿੰਤਾ, ਘਰ ਦੇ ਖਰਚਿਆਂ ਦੀ ਚਿੰਤਾ,  ਘਰ  ਦੂਜੇ ਲੋਕਾਂ ਦੀ ਚਿੰਤਾ ਵਿੱਚ ਸਾਡੀਆਂ ਮਾਤਾਵਾਂ-ਭੈਣਾਂ ਆਪਣੇ ਉੱਪਰ ਹੋਣ ਵਾਲੇ ਇਲਾਜ ਦੇ ਖਰਚ ਨੂੰ ਹਮੇਸ਼ਾ ਟਾਲਦੀਆਂ ਰਹਿੰਦੀਆਂ ਹਨ, ਲਗਾਤਾਰ ਟਾਲਣ ਦੀ ਕੋਸ਼ਿਸ਼ ਕਰਦੀਆਂ ਹਨ, ਉਹ ਐਸੇ ਹੀ ਕਹਿੰਦੀਆਂ ਹਨ ਕਿ ਨਹੀਂ ਹੁਣ ਠੀਕ ਹੋ ਜਾਵੇਗਾ, ਨਹੀਂ ਇਹ ਤਾਂ ਇੱਕ ਦਿਨ ਦਾ ਮਾਮਲਾ ਹੈ, ਨਹੀਂ ਇੰਜ ਹੀ ਇੱਕ ਪੁੜੀ ਲੈ ਲਵਾਂਗੀ ਤਾਂ ਠੀਕ ਹੋ ਜਾਵੇਗਾ ਕਿਉਂਕਿ ਮਾਂ ਦਾ ਮਨ ਹੈ ਨਾ, ਉਹ ਦੁਖ ਝੱਲ ਲੈਂਦੀ ਹੈ ਲੇਕਿਨ ਪਰਿਵਾਰ ’ਤੇ ਕੋਈ ਆਰਥਿ‍ਕ ਬੋਝ ਆਉਣ ਨਹੀਂ ਦਿੰਦੀ ਹੈ

ਸਾਥੀਓ ,

ਜਿਨ੍ਹਾਂ ਨੇ ਆਯੁਸ਼ਮਾਨ ਭਾਰਤ ਦੇ ਤਹਿਤ, ਹੁਣ ਤੱਕ ਇਲਾਜ ਦਾ ਲਾਭ ਲਿਆ ਹੈ, ਜਾਂ ਫਿਰ ਜੋ ਉਪਚਾਰ ਕਰਵਾ ਰਹੇ ਹਨ, ਉਨ੍ਹਾਂ ਵਿੱਚੋਂ ਲੱਖਾਂ ਅਜਿਹੇ ਸਾਥੀ ਹਨ, ਜੋ ਇਸ ਯੋਜਨਾ ਤੋਂ ਪਹਿਲਾਂ ਹਸਪਤਾਲ ਜਾਣ ਦੀ ਹਿੰਮਤ ਹੀ ਨਹੀਂ ਜੁਟਾ ਪਾਉਂਦੇ ਸਨ, ਟਾਲਦੇ ਰਹਿੰਦੇ ਸਨ । ਉਹ ਦਰਦ ਸਹਿੰਦੇ ਸਨ, ਜ਼ਿੰਦਗੀ ਦੀ ਗੱਡੀ ਕਿਸੇ ਤਰ੍ਹਾਂ ਖਿੱਚਦੇ ਰਹਿੰਦੇ ਸਨ ਲੇਕਿਨ ਪੈਸੇ ਦੀ ਕਮੀ ਦੀ ਵਜ੍ਹਾ ਨਾਲ ਹਸਪਤਾਲ ਨਹੀਂ ਜਾ ਪਾਉਂਦੇ ਸਨ । ਇਸ ਤਕਲੀਫ਼ ਦਾ ਅਹਿਸਾਸ ਹੀ ਸਾਨੂੰ ਅੰਦਰ ਤੱਕ ਝਕਝੋਰ ਦਿੰਦਾ ਹੈ।

ਮੈਂ ਅਜਿਹੇ ਪਰਿਵਾਰਾਂ ਨਾਲ ਮਿਲਿਆ ਹਾਂ ਇਸ ਕੋਰੋਨਾ ਕਾਲ ਵਿੱਚ ਅਤੇ ਉਸ ਤੋਂ ਪਹਿਲਾਂ ਇਹ ਆਯੁਸ਼ਮਾਨ ਦੀਆਂ ਜਦੋਂ ਜੋ ਲੋਕ ਸੇਵਾਵਾਂ ਲੈਂਦੇ ਸਨ । ਕੁਝ ਬੁਜ਼ੁਰਗ ਇਹ ਕਹਿੰਦੇ ਸਨ ਕਿ ਮੈਂ ਇਸ ਲਈ ਉਪਚਾਰ ਨਹੀਂ ਕਰਵਾਉਂਦਾ ਸੀ ਕਿਉਂਕਿ ਮੈਂ ਆਪਣੀਆਂ ਸੰਤਾਨਾਂ ’ਤੇ ਕੋਈ ਕਰਜ਼ ਛੱਡ ਕੇ ਜਾਣਾ ਨਹੀਂ ਚਾਹੁੰਦਾ ਸਾਂ । ਖ਼ੁਦ ਸਹਿਨ ਕਰ ਲਵਾਂਗੇ, ਹੋ ਸਕਦਾ ਹੈ ਜਲਦੀ ਜਾਣਾ ਪਏ, ਈਸ਼ਵਰ ਬੁਲਾ ਲਵੇ ਤਾਂ ਚਲੇ ਜਾਵਾਂਗੇ ਲੇਕਿਨ ਬੱਚਿਆਂ ’ਤੇ ਸੰਤਾਨਾਂ ’ਤੇ ਕੋਈ ਆਰਥਿ‍ਕ ਕਰਜ ਛੱਡ ਕੇ ਨਹੀਂ ਜਾਣਾ ਹੈ,  ਇਸ ਲਈ ਉਪਚਾਰ ਨਹੀਂ ਕਰਵਾਉਂਦੇ ਸਨ ਅਤੇ ਇੱਥੇ ਇਸ ਪ੍ਰੋਗਰਾਮ ਵਿੱਚ ਉਪਸਥਿਤ ਸਾਡੇ ਤੋਂ ਜ਼ਿਆਦਾਤਰ ਨੇ ਆਪਣੇ ਪਰਿਵਾਰ ਵਿੱਚ, ਆਪਣੇ ਆਸ-ਪਾਸ, ਅਜਿਹੇ ਅਨੇਕਾਂ ਲੋਕਾਂ ਨੂੰ ਦੇਖਿਆ ਹੋਵੇਗਾ । ਸਾਡੇ ਤੋਂ ਜ਼ਿਆਦਾਤਰ ਲੋਕ ਇਸੇ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਖ਼ੁਦ ਵੀ ਗੁਜਰੇ ਹਨ ।

ਸਾਥੀਓ,

ਹਾਲੇ ਤਾਂ ਕੋਰੋਨਾ ਕਾਲ ਹੈ, ਲੇਕਿਨ ਉਸ ਤੋਂ ਪਹਿਲਾਂ, ਮੈਂ ਦੇਸ਼ ਵਿੱਚ ਜਦੋਂ ਵੀ ਪ੍ਰਵਾਸ ਕਰਦਾ ਸੀ, ਰਾਜਾਂ ਵਿੱਚ ਜਾਂਦਾ ਸਾਂ । ਤਾਂ ਮੇਰਾ ਪ੍ਰਯਤਨ ਰਹਿੰਦਾ ਸੀ ਕਿ ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਨੂੰ ਮੈਂ ਜ਼ਰੂਰ ਮਿਲਾਂ । ਮੈਂ ਉਨ੍ਹਾਂ ਨੂੰ ਮਿਲਦਾ ਸਾਂ, ਉਨ੍ਹਾਂ ਨਾਲ ਗੱਲਾਂ ਕਰਦਾ ਸਾਂ । ਉਨ੍ਹਾਂ ਦੇ ਦਰਦ, ਉਨ੍ਹਾਂ ਦੇ  ਅਨੁਭਵ, ਉਨ੍ਹਾਂ ਦੇ ਸੁਝਾਅ, ਮੈਂ ਉਨ੍ਹਾਂ ਤੋਂ ਸਿੱਧਾ ਲੈਂਦਾ ਸਾਂ । ਇਹ ਗੱਲ ਉਂਜ ਮੀਡੀਆ ਵਿੱਚ ਹੋਰ ਜਨਤਕ ਰੂਪ ਨਾਲ ਜ਼ਿਆਦਾ ਚਰਚਾ ਵਿੱਚ ਨਹੀਂ ਆਈ ਲੇਕਿਨ ਮੈਂ ਇਸ ਨੂੰ ਆਪਣਾ ਨਿੱਤ ਕਰਮ ਬਣਾ ਲਿਆ ਸੀ । ਆਯੁਸ਼ਮਾਨ ਭਾਰਤ ਦੇ ਸੈਂਕੜੇ ਲਾਭਾਰਥੀਆਂ ਤੋਂ ਮੈਂ ਖ਼ੁਦ ਰੂ-ਬ-ਰੂ ਮਿਲ ਚੁੱਕਿਆ ਹਾਂ ਅਤੇ ਮੈਂ ਕਿਵੇਂ ਭੁੱਲ ਸਕਦਾ ਹਾਂ ਉਸ ਬੁੱਢੀ ਮਾਂ ਨੂੰ, ਜੋ ਵਰ੍ਹਿਆਂ ਤੱਕ ਦਰਦ ਸਹਿਣ ਦੇ ਬਾਅਦ ਪੱਥਰੀ ਦਾ ਅਪਰੇਸ਼ਨ ਕਰਵਾ ਪਾਈ, ਉਹ ਨੌਜਵਾਨ ਜੋ ਕਿਡਨੀ ਦੀ ਬਿਮਾਰੀ ਤੋਂ ਪਰੇਸ਼ਾਨ ਸੀ, ਕਿਸੇ ਨੂੰ ਪੈਰ ਵਿੱਚ ਤਕਲੀਫ਼, ਕਿਸੇ ਨੂੰ ਰੀੜ੍ਹ ਦੀ ਹੱਡੀ ਵਿੱਚ ਤਕਲੀਫ਼, ਉਨ੍ਹਾਂ ਦੇ ਚਿਹਰੇ ਮੈਂ ਕਦੇ ਭੁੱਲ ਨਹੀਂ ਪਾਉਂਦਾ ਹਾਂ ।

ਅੱਜ ਆਯੁਸ਼ਮਾਨ ਭਾਰਤ, ਅਜਿਹੇ ਸਾਰੇ ਲੋਕਾਂ ਲਈ ਬਹੁਤ ਬੜਾ ਸੰਬਲ ਬਣੀ ਹੈ। ਥੋੜ੍ਹੀ ਦੇਰ ਪਹਿਲਾਂ ਜੋ ਫਿਲਮ ਇੱਥੇ ਦਿਖਾਈ ਗਈ, ਜੋ ਕੌਫ਼ੀ ਟੇਬਲ ਬੁੱਕ ਲਾਂਚ ਕੀਤੀ ਗਈ, ਉਸ ਵਿੱਚ ਖਾਸਕਰਕੇ ਉਨ੍ਹਾਂ ਮਾਤਾਵਾਂ-ਭੈਣਾਂ ਦੀ ਚਰਚਾ ਵਿਸਤਾਰ ਨਾਲ ਕੀਤੀ ਗਈ ਹੈ। ਬੀਤੇ 3 ਸਾਲਾਂ ਵਿੱਚ ਜੋ ਹਜ਼ਾਰਾਂ ਕਰੋੜ ਰੁਪਏ ਸਰਕਾਰ ਨੇ ਖ਼ਰਚ ਕੀਤੇ ਹਨ, ਉਸ ਨਾਲ ਲੱਖਾਂ ਪਰਿਵਾਰ ਗ਼ਰੀਬੀ ਦੇ ਕੁਚੱਕਰ ਵਿੱਚ ਫਸਣ ਤੋਂ ਬਚੇ ਹਨ । ਕੋਈ ਗ਼ਰੀਬ ਰਹਿਣਾ ਨਹੀਂ ਚਾਹੁੰਦਾ ਹੈ, ਸਖ਼ਤ ਮਿਹਨਤ ਕਰਕੇ ਗ਼ਰੀਬੀ ਤੋਂ ਬਾਹਰ ਨਿਕਲਣ ਲਈ ਹਰ ਕੋਈ ਕੋਸ਼ਿ‍ਸ਼ ਕਰਦਾ ਹੈ, ਅਵਸਰ ਤਲਾਸ਼ਦਾ ਹੈ।

ਕਦੇ ਤਾਂ ਲਗਦਾ ਹੈ ਕਿ ਹਾਂ ਬਸ ਹੁਣ ਕੁਝ ਹੀ ਸਮੇਂ ਵਿੱਚ ਹੁਣ ਗ਼ਰੀਬੀ ਤੋਂ ਬਾਹਰ ਆ ਜਾਵੇਗਾ ਅਤੇ ਅਚਾਨਕ ਪਰਿਵਾਰ ਵਿੱਚ ਇੱਕ ਬਿਮਾਰੀ ਆ ਜਾਵੇ ਤਾਂ ਸਾਰੀ ਮਿਹਨਤ ਮਿੱਟੀ ਵਿੱਚ ਮਿਲ ਜਾਂਦੀ ਹੈ।  ਫਿਰ ਉਹ ਪੰਜ-ਦਸ ਸਾਲ ਪਿੱਛੇ ਉਸ ਗ਼ਰੀਬੀ ਦੇ ਚੱਕਰ ਵਿੱਚ ਫਸ ਜਾਂਦਾ ਹੈ। ਬਿਮਾਰੀ ਪੂਰੇ ਪਰਿਵਾਰ ਨੂੰ ਗ਼ਰੀਬੀ ਦੇ ਕੁਚੱਕਰ ਤੋਂ ਬਾਹਰ ਨਹੀਂ ਆਉਣ ਦਿੰਦੀ ਹੈ ਅਤੇ ਇਸ ਲਈ ਆਯੁਸ਼ਮਾਨ ਭਾਰਤ ਸਹਿਤ,  ਹੈਲਥਕੇਅਰ ਨਾਲ ਜੁੜੇ ਜੋ ਵੀ ਸਮਾਧਾਨ ਸਰਕਾਰ ਸਾਹਮਣੇ ਲਿਆ ਰਹੀ ਹੈ, ਉਹ ਦੇਸ਼ ਦੇ ਵਰਤਮਾਨ ਅਤੇ ਭਵਿੱਖ ਵਿੱਚ ਇੱਕ ਬਹੁਤ ਬੜਾ ਨਿਵੇਸ਼ ਹੈ।

 

ਭਾਈਓ ਅਤੇ ਭੈਣੋਂ,

ਆਯੁਸ਼ਮਾਨ ਭਾਰਤ- ਡਿਜੀਟਲ ਮਿਸ਼ਨ, ਹਸਪਤਾਲਾਂ ਵਿੱਚ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਨਾਲ ਹੀ Ease of Living ਵੀ ਵਧਾਏਗਾ । ਵਰਤਮਾਨ ਵਿੱਚ ਹਸਪਤਾਲਾਂ ਵਿੱਚ ਟੈਕਨੋਲੋਜੀ ਦਾ ਜੋ ਇਸਤੇਮਾਲ ਹੁੰਦਾ ਹੈ, ਉਹ ਫਿਲਹਾਲ ਸਿਰਫ਼ ਇੱਕ ਹੀ ਹਸਪਤਾਲ ਤੱਕ ਜਾਂ ਇੱਕ ਹੀ ਗਰੁੱਪ ਤੱਕ ਸੀਮਿਤ ਰਹਿੰਦਾ ਹੈ। ਨਵੇਂ ਹਸਪਤਾਲ ਜਾਂ ਨਵੇਂ ਸ਼ਹਿਰ ਵਿੱਚ ਜਦੋਂ ਮਰੀਜ਼ ਜਾਂਦਾ ਹੈ, ਤਾਂ ਉਸ ਨੂੰ ਫਿਰ ਤੋਂ ਉਸੇ ਪ੍ਰਕਿਰਿਆ ਤੋਂ ਗੁਜਰਨਾ ਪੈਂਦਾ ਹੈ। ਡਿਜੀਟਲ ਹੈਲਥ ਰਿਕਾਰਡਸ ਦੇ ਅਣਹੋਂਦ/ਅਭਾਵ ਵਿੱਚ ਉਸ ਨੂੰ ਸਾਲੋਂ-ਸਾਲ ਤੋਂ ਚਲੀਆਂ ਆ ਰਹੀਆਂ ਫਾਈਲਾਂ ਲੈ ਕੇ ਚਲਣਾ ਪੈਂਦਾ ਹੈ।

ਐਮਰਜੈਂਸੀ ਦੀ ਸਥਿਤੀ ਵਿੱਚ ਤਾਂ ਇਹ ਵੀ ਸੰਭਵ ਨਹੀਂ ਹੁੰਦਾ ਹੈ। ਇਸ ਨਾਲ ਮਰੀਜ਼ ਅਤੇ ਡਾਕਟਰ,  ਦੋਨਾਂ ਦਾ ਬਹੁਤ ਸਾਰਾ ਸਮਾਂ ਵੀ ਬਰਬਾਦ ਹੁੰਦਾ ਹੈ, ਪਰੇਸ਼ਾਨੀ ਵੀ ਜ਼ਿਆਦਾ ਹੁੰਦੀ ਹੈ ਅਤੇ ਇਲਾਜ ਦਾ ਖਰਚ ਵੀ ਬਹੁਤ ਅਧਿਕ ਵਧ ਜਾਂਦਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਪਾਸ ਹਸਪਤਾਲ ਜਾਂਦੇ ਸਮੇਂ ਉਨ੍ਹਾਂ ਦਾ ਮੈਡੀਕਲ ਰਿਕਾਰਡ ਹੀ ਨਹੀਂ ਹੁੰਦਾ । ਅਜਿਹੇ ਵਿੱਚ ਜੋ ਡਾਕਟਰੀ ਸਲਾਹ-ਮਸ਼ਵਰਾ ਹੁੰਦਾ ਹੈ, ਜਾਂਚ ਹੁੰਦੀ ਹੈ, ਉਹ ਉਸ ਨੂੰ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਨੀ ਪੈਂਦੀ ਹੈ, ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਂਦੀ ਹੈ। ਮੈਡੀਕਲ ਹਿਸਟਰੀ ਦਾ ਰਿਕਾਰਡ ਨਾ ਹੋਣ ਨਾਲ ਸਮਾਂ ਵੀ ਜ਼ਿਆਦਾ ਲਗਦਾ ਹੈ ਅਤੇ ਖਰਚ ਵੀ ਵਧਦਾ ਹੈ ਅਤੇ ਕਦੇ-ਕਦੇ ਤਾਂ ਉਪਚਾਰ  contradictory ਵੀ ਹੋ ਜਾਂਦਾ ਹੈ ਅਤੇ ਸਾਡੇ ਪਿੰਡ-ਦੇਹਾਤ ਵਿੱਚ ਰਹਿਣ ਵਾਲੇ ਭਾਈ-ਭੈਣ ਤਾਂ ਇਸ ਵਜ੍ਹਾ ਨਾਲ ਬਹੁਤ ਪਰੇਸ਼ਾਨੀ ਉਠਾਉਂਦੇ ਹਾਂ ।

ਇਤਨਾ ਹੀ ਨਹੀਂ, ਡਾਕਟਰਾਂ ਦੀ ਕਦੇ ਅਖ਼ਬਾਰ ਵਿੱਚ advertisement ਤਾਂ ਹੁੰਦੀ ਹੀ ਨਹੀਂ ਹੈ। ਕੰਨੋਂ- ਕੰਨ ਗੱਲ ਪਹੁੰਚਦੀ ਹੈ ਕਿ ਫਲਾਣੇ ਡਾਕਟਰ ਅੱਛੇ ਹਨ, ਮੈਂ ਗਿਆ ਸੀ ਤਾਂ ਅੱਛਾ ਹੋਇਆ । ਹੁਣ ਇਸ ਦੇ ਕਾਰਨ ਡਾਕਟਰਾਂ ਦੀ ਜਾਣਕਾਰੀ ਹਰ ਕਿਸੇ ਦੇ ਪਾਸ ਪਹੁੰਚੇਗੀ ਕਿ ਭਾਈ ਹਾਂ ਕੌਣ ਅਜਿਹੇ ਬੜੇ-ਬੜੇ ਡਾਕਟਰ ਹਨ, ਕੌਣ ਇਸ ਵਿਸ਼ੇ ਦੇ ਜਾਣਕਾਰ ਹਨ, ਕਿਸ ਦੇ ਪਾਸ ਪਹੁੰਚਣਾ ਚਾਹੀਦਾ ਹੈ, ਨਜ਼ਦੀਕ ਕੌਣ ਹੈ, ਜਲਦੀ ਕਿੱਥੇ ਪਹੁੰਚ ਸਕਦੇ ਹਾਂ, ਸਾਰੀਆਂ ਸੁਵਿਧਾਵਾਂ ਅਤੇ ਤੁਸੀਂ ਜਾਣਦੇ ਹੋ ਅਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਨ੍ਹਾਂ ਸਾਰੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਤੋਂ ਮੁਕਤੀ ਦਿਵਾਉਣ ਵਿੱਚ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਬੜੀ ਭੂਮਿਕਾ ਨਿਭਾਏਗਾ ।

 

ਸਾਥੀਓ ,

ਆਯੁਸ਼ਮਾਨ ਭਾਰਤ -  ਡਿਜੀਟਲ ਮਿਸ਼ਨ,  ਹੁਣ ਪੂਰੇ ਦੇਸ਼ ਦੇ ਹਸਪਤਾਲਾਂ ਦੇ ਡਿਜੀਟਲ ਹੈਲਥ ਸੌਲਿਊਸ਼ਨਸ ਨੂੰ ਇੱਕ ਦੂਸਰੇ ਨਾਲ ਕਨੈਕਟ ਕਰੇਗਾ।  ਇਸ ਦੇ ਤਹਿਤ ਦੇਸ਼ਵਾਸੀਆਂ ਨੂੰ ਹੁਣ ਇੱਕ ਡਿਜੀਟਲ ਹੈਲਥ ਆਈਡੀ ਮਿਲੇਗੀ।  ਹਰ ਨਾਗਰਿਕ ਦਾ ਹੈਲਥ ਰਿਕਾਰਡ ਡਿਜਿਟਲੀ ਸੁਰੱਖਿਅਤ ਰਹੇਗਾ।  ਡਿਜੀਟਲ ਹੈਲਥ ਆਈਡੀ ਦੇ ਮਾਧਿਅਮ ਨਾਲ ਮਰੀਜ਼ ਖੁਦ ਵੀ ਅਤੇ ਡਾਕਟਰ ਵੀ ਪੁਰਾਣੇ ਰਿਕਾਰਡ ਨੂੰ ਜ਼ਰੂਰਤ ਪੈਣ ਤੇ ਚੈੱਕ ਕਰ ਸਕਦਾ ਹੈ ।  ਇਹੀ ਨਹੀਂ,  ਇਸ ਵਿੱਚ ਡਾਕਟਰ ,  ਨਰਸ ,  ਪੈਰਾਮੈਡੀਕਸ ਜਿਹੇ ਸਾਥੀਆਂ ਦੀ ਵੀ ਰਜਿਸਟ੍ਰੇਸ਼ਨ ਹੋਵੇਗੀ ।  ਦੇਸ਼  ਦੇ ਜੋ ਹਸਪਤਾਲ ਹਨ ,  ਕਲੀਨਿਕ ਹਨ ,  ਲੈਬਸ ਹਨ ,  ਦਵਾਈਆਂ ਦੀਆਂ ਦੁਕਾਨਾਂ ਹਨ ,  ਇਹ ਸਾਰੀਆਂ ਵੀ ਰਜਿਸਟਰ ਹੋਣਗੀਆਂ।  ਯਾਨੀ ਇਹ ਡਿਜੀਟਲ ਮਿਸ਼ਨ ,  ਹੈਲਥ ਨਾਲ ਜੁੜੇ ਹਰ ਸਟੇਕ-ਹੋਲਡਰ ਨੂੰ ਇਕੱਠੇ,  ਇੱਕ ਹੀ ਪਲੈਟਫਾਰਮ ਤੇ ਲੈ ਆਵੇਗਾ।

 

ਸਾਥੀਓ ,

ਇਸ ਮਿਸ਼ਨ ਦਾ ਸਭ ਤੋਂ ਬੜਾ ਲਾਭ ਦੇਸ਼  ਦੇ ਗ਼ਰੀਬਾਂ ਅਤੇ ਮੱਧ ਵਰਗ ਨੂੰ ਹੋਵੇਗਾ।  ਇੱਕ ਸਹੂਲਤ ਤਾਂ ਇਹ ਹੋਵੇਗੀ ਕਿ ਮਰੀਜ਼ ਨੂੰ ਦੇਸ਼ ਵਿੱਚ ਕਿਤੋਂ ਵੀ ਅਜਿਹਾ ਡਾਕਟਰ ਢੂੰਡਣ ਵਿੱਚ ਅਸਾਨੀ ਹੋਵੇਗੀ,  ਜੋ ਉਸ ਦੀ ਭਾਸ਼ਾ ਵੀ ਜਾਣਦਾ ਅਤੇ ਸਮਝਦਾ ਹੈ ਅਤੇ ਉਸ ਦੀ ਬਿਮਾਰੀ ਦਾ ਉੱਤਮ ਤੋਂ ਉੱਤਮ ਉਪਚਾਰ ਦਾ ਉਹ ਅਨੁਭਵੀ ਹੈ ।  ਇਸ ਨਾਲ ਮਰੀਜ਼ਾਂ ਨੂੰ ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਉਪਸਥਿਤ ਸਪੈਸ਼ਲਿਸਟ ਡਾਕਟਰ ਨਾਲ ਸੰਪਰਕ ਕਰਨ ਦੀ ਸਹੂਲਤ ਵਧੇਗੀ।  ਸਿਰਫ ਡਾਕਟਰ ਹੀ ਨਹੀਂ ,  ਬਲਕਿ ਬਿਹਤਰ ਟੈਸਟ ਦੇ ਲਈ ਲੈਬਸ ਅਤੇ ਦਵਾਈਆਂ ਦੁਕਾਨਾਂ ਦੀ ਵੀ ਪਹਿਚਾਣ ਅਸਾਨੀ ਨਾਲ ਸੰਭਵ ਹੋ ਪਾਏਗੀ ।

 

ਸਾਥੀਓ ,

ਇਸ ਆਧੁਨਿਕ ਪਲੈਟਫਾਰਮ ਨਾਲ ਇਲਾਜ ਅਤੇ ਹੈਲਥਕੇਅਰ ਪਾਲਿਸੀ ਮੇਕਿੰਗ ਨਾਲ ਜੁੜਿਆ ਪੂਰਾ ਈਕੋਸਿਸਟਮ ਹੋਰ ਅਧਿਕ ਪ੍ਰਭਾਵੀ ਹੋਣ ਵਾਲਾ ਹੈ। ਡਾਕਟਰ ਅਤੇ ਹਸਪਤਾਲ ਇਸ ਪਲੈਟਫਾਰਮ ਦਾ ਉਪਯੋਗ ਆਪਣੀ ਸਰਵਿਸ ਨੂੰ ਰਿਮੋਟ ਹੈਲਥ ਸਰਵਿਸ ਪ੍ਰੋਵਾਈਡ ਕਰਨ ਵਿੱਚ ਕਰ ਸਕਣਗੇ।  ਪ੍ਰਭਾਵੀ ਅਤੇ ਭਰੋਸੇਯੋਗ ਡੇਟੇ ਦੇ ਨਾਲ ਇਸ ਨਾਲ ਇਲਾਜ ਵੀ ਬਿਹਤਰ ਹੋਵੇਗਾ ਅਤੇ ਮਰੀਜ਼ਾਂ ਨੂੰ ਬੱਚਤ ਵੀ ਹੋਵੇਗੀ।

ਭਾਈਓ ਅਤੇ ਭੈਣੋਂ ,

ਦੇਸ਼ ਵਿੱਚ ਸਿਹਤ ਸੇਵਾਵਾਂ ਨੂੰ ਸਹਿਜ ਅਤੇ ਸੁਲਭ ਬਣਾਉਣ ਦਾ ਜੋ ਅਭਿਯਾਨ ਅੱਜ ਪੂਰੇ ਦੇਸ਼ ਵਿੱਚ ਸ਼ੁਰੂ ਹੋਇਆ ਹੈਇਹ 6 - 7 ਸਾਲ ਤੋਂ ਚਲ ਰਹੀ ਨਿਰੰਤਰ ਪ੍ਰਕਿਰਿਆ ਦਾ ਇੱਕ ਹਿੱਸਾ ਹੈ।  ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਦੇਸ਼ ਵਿੱਚ ਆਰੋਗਤਾ ਨਾਲ ਜੁੜੀ ਦਹਾਕਿਆਂ ਦੀ ਸੋਚ ਅਤੇ ਅਪ੍ਰੋਚ ਵਿੱਚ ਬਦਲਾਅ ਕੀਤਾ ਹੈ। ਹੁਣ ਭਾਰਤ ਵਿੱਚ ਇੱਕ ਅਜਿਹੇ ਹੈਲਥ ਮਾਡਲ ਤੇ ਕੰਮ ਜਾਰੀ ਹੈ,  ਜੋ ਹੌਲਿਸਟਿਕ ਹੋਵੇ ,  ਸਮਾਵੇਸ਼ੀ ਹੋਵੇ ।  ਇੱਕ ਅਜਿਹਾ ਮਾਡਲ ,  ਜਿਸ ਵਿੱਚ ਬਿਮਾਰੀਆਂ ਤੋਂ ਬਚਾਅ ਤੇ ਬਲ ਹੋਵੇ ,  -  ਯਾਨੀ ਪ੍ਰਿਵੈਂਟਿਵ ਹੈਲਥਕੇਅਰ ,  ਬਿਮਾਰੀ ਦੀ ਸਥਿਤੀ ਵਿੱਚ ਇਲਾਜ ਸੁਲਭ ਹੋਵੇ ,  ਸਸਤਾ ਹੋਵੇ ਅਤੇ ਸਭ ਦੀ ਪਹੁੰਚ ਵਿੱਚ ਹੋਵੇ ।  ਯੋਗ ਅਤੇ ਆਯੁਰਵੇਦ ਜਿਹੀਆਂ ਆਯੁਸ਼ ਦੀਆਂ ਸਾਡੀਆਂ ਪਰੰਪਰਾਗਤ ਚਿਕਿਤਸਾ ਪ੍ਰਣਾਲੀਆਂ ਤੇ ਬਲ ਹੋਵੇ ,  ਅਜਿਹੇ ਸਾਰੇ ਪ੍ਰੋਗਰਾਮ ਗ਼ਰੀਬ ਅਤੇ ਮੱਧ ਵਰਗ ਨੂੰ ਬਿਮਾਰੀ  ਦੇ ਕੁਚੱਕਰ ਤੋਂ ਬਚਾਉਣ ਲਈ ਸ਼ੁਰੂ ਕੀਤੇ ਗਏ ।  ਦੇਸ਼ ਵਿੱਚ ਹੈਲਥ ਇਨਫ੍ਰਾ ਦੇ ਵਿਕਾਸ ਅਤੇ ਬਿਹਤਰ ਇਲਾਜ ਦੀਆਂ ਸਹੂਲਤਵਾਂ ,  ਦੇਸ਼  ਦੇ ਕੋਨੇ - ਕੋਨੇ ਤੱਕ ਪਹੁੰਚਾਉਣ  ਦੇ ਲਈ ,  ਨਵੀਂ ਸਿਹਤ ਨੀਤੀ ਬਣਾਈ ਗਈ ।  ਅੱਜ ਦੇਸ਼ ਵਿੱਚ ਏਮਸ ਜਿਹੇ ਬਹੁਤ ਬੜੇ ਅਤੇ ਆਧੁਨਿਕ ਸਿਹਤ ਸੰਸਥਾਨਾਂ ਦਾ ਨੈੱਟਵਰਕ ਵੀ ਤਿਆਰ ਕੀਤਾ ਜਾ ਰਿਹਾ ਹੈ ।  ਹਰ 3 ਲੋਕ ਸਭਾ ਖੇਤਰਾਂ  ਦੇ ਦਰਮਿਆਨ ਇੱਕ ਮੈਡੀਕਲ ਕਾਲਜ ਦਾ ਨਿਰਮਾਣ ਵੀ ਪ੍ਰਗਤੀ ਤੇ ਹੈ।

ਸਾਥੀਓ ,

ਭਾਰਤ ਵਿੱਚ ਸਿਹਤ ਸਹੂਲਤਵਾਂ ਨੂੰ ਬਿਹਤਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਪਿੰਡਾਂ ਵਿੱਚ ਜੋ ਚਿਕਿਤਸਾ ਸਹੂਲਤਵਾਂ ਮਿਲਦੀਆਂ ਹਨ ,  ਉਨ੍ਹਾਂ ਵਿੱਚ ਸੁਧਾਰ ਹੋਵੇ ।  ਅੱਜ ਦੇਸ਼ ਵਿੱਚ ਪਿੰਡ ਅਤੇ ਘਰ  ਦੇ ਨਜ਼ਦੀਕ ਹੀ,  ਪ੍ਰਾਇਮਰੀ ਹੈਲਥਕੇਅਰ ਨਾਲ ਜੁੜੇ ਨੈੱਟਵਰਕ ਨੂੰ ਹੈਲਥ ਐਂਡ ਵੈੱਲਨੈੱਸ ਸੈਂਟਰਸ ਨਾਲ ਸਸ਼ਕਤ ਕੀਤਾ ਜਾ ਰਿਹਾ ਹੈ। ਹੁਣ ਤੱਕ ਅਜਿਹੇ ਲਗਭਗ 80 ਹਜ਼ਾਰ ਸੈਂਟਰਸ ਚਾਲੂ ਹੋ ਚੁੱਕੇ ਹਨ। ਇਹ ਸੈਂਟਰਸ ,  ਰੁਟੀਨ ਚੈੱਕਅੱਪ ਅਤੇ ਟੀਕਾਕਰਣ ਤੋਂ ਲੈ ਕੇ ਗੰਭੀਰ  ਬਿਮਾਰੀਆਂ ਦੀ ਸ਼ੁਰੂਆਤੀ ਜਾਂਚ ਅਤੇ ਅਨੇਕ ਪ੍ਰਕਾਰ  ਦੇ ਟੈਸਟਸ ਦੀਆਂ ਸਹੂਲਤਵਾਂ ਨਾਲ ਲੈਸ ਹਨ ।  ਕੋਸ਼ਿਸ਼ ਇਹ ਹੈ ਕਿ ਇਨ੍ਹਾਂ ਸੈਂਟਰਸ ਦੇ ਮਾਧਿਅਮ ਨਾਲ ਜਾਗਰੂਕਤਾ ਵਧੇ ਅਤੇ ਸਮਾਂ ਰਹਿੰਦੇ ਗੰਭੀਰ  ਬਿਮਾਰੀਆਂ ਦਾ ਪਤਾ ਚਲ ਸਕੇ ।

ਸਾਥੀਓ ,

ਕੋਰੋਨਾ ਆਲਮੀ ਮਹਾਮਾਰੀ ਦੇ ਇਸ ਦੌਰ ਵਿੱਚ ,  ਮੈਡੀਕਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਨਿਰੰਤਰ ਗਤੀ ਦਿੱਤੀ ਜਾ ਰਹੀ ਹੈ। ਦੇਸ਼  ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਕ੍ਰਿਟੀਕਲ ਕੇਅਰ ਬਲੌਕਸ ਦਾ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ ,  ਬੱਚਿਆਂ  ਦੇ ਇਲਾਜ ਲਈ ਜ਼ਿਲ੍ਹਾ ਅਤੇ ਬਲੌਕ  ਦੇ ਹਸਪਤਾਲਾਂ ਵਿੱਚ ਵਿਸ਼ੇਸ਼ ਸਹੂਲਤਵਾਂ ਬਣ ਰਹੀਆਂ ਹਨ। ਜ਼ਿਲ੍ਹਾ ਪੱਧਰ  ਦੇ ਹਸਪਤਾਲਾਂ ਵਿੱਚ ਆਪਣੇ ਆਕਸੀਜਨ ਪਲਾਂਟਸ ਵੀ ਸਥਾਪਿਤ ਕੀਤੇ ਜਾ ਰਹੇ ਹਨ।

ਸਾਥੀਓ ,

ਭਾਰਤ ਦੇ ਹੈਲਥ ਸੈਕਟਰ ਨੂੰ ਟ੍ਰਾਂਸਫਾਰਮ ਕਰਨ ਲਈ ਮੈਡੀਕਲ ਐਜੂਕੇਸ਼ਨ ਵਿੱਚ ਵੀ ਅਭੂਤਪੂਰਵ ਰਿਫਾਰਮਸ ਹੋ ਰਹੇ ਹਨ।  7 - 8 ਸਾਲ ਵਿੱਚ ਪਹਿਲਾਂ ਦੀ ਤੁਲਨਾ ਵਿੱਚ ਅੱਜ ਅਧਿਕ ਡਾਕਟਰਸ ਅਤੇ ਪੈਰਾਮੈਡੀਕਲ ਮੈਨਪਾਵਰ ਦੇਸ਼ ਵਿੱਚ ਤਿਆਰ ਹੋ ਰਹੀ ਹੈ।  ਸਿਰਫ਼ ਮੈਨਪਾਵਰ ਹੀ ਨਹੀਂ ਬਲਕਿ ਹੈਲਥ ਨਾਲ ਜੁੜੀ ਆਧੁਨਿਕ ਟੈਕਨੋਲੋਜੀ ,  ਬਾਇਓਟੈਕਨੋਲੋਜੀ ਨਾਲ ਜੁੜੀ ਰਿਸਰਚ ,  ਦਵਾਈਆਂ ਅਤੇ ਉਪਕਰਣਾਂ ਵਿੱਚ ਆਤਮਨਿਰਭਰਤਾ ਨੂੰ ਲੈ ਕੇ ਵੀ ਦੇਸ਼ ਵਿੱਚ ਮਿਸ਼ਨ ਮੋਡ ਤੇ ਕੰਮ ਚਲ ਰਿਹਾ ਹੈ ।  ਕੋਰੋਨਾ ਦੀ ਵੈਕਸੀਨ  ਦੀ ਡਿਵੈਲਪਮੈਂਟ ਅਤੇ ਮੈਨੂਫੈਕਚਰਿੰਗ ਵਿੱਚ ਭਾਰਤ ਨੇ ਜਿਸ ਤਰ੍ਹਾਂ ਆਪਣੀ ਸਮਰੱਥਾ ਦਿਖਾਈ ਹੈ ,  ਉਹ ਸਾਨੂੰ ਮਾਣ ਨਾਲ ਭਰ ਦਿੰਦੀ ਹੈ ।  ਸਿਹਤ ਉਪਕਰਣਾਂ ਅਤੇ ਦਵਾਈਆਂ ਦੇ ਕੱਚੇ ਮਾਲ ਦੇ ਲਈ PLI ਸਕੀਮਸ ਨਾਲ ਵੀ ਇਸ ਖੇਤਰ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਨੂੰ ਬਹੁਤ ਤਾਕਤ ਮਿਲ ਰਹੀ ਹੈ ।

ਸਾਥੀਓ ,

ਬਿਹਤਰ ਮੈਡੀਕਲ ਸਿਸਟਮ  ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਗ਼ਰੀਬ ਅਤੇ ਮੱਧ ਵਰਗ ਦਾ ਦਵਾਈਆਂ ਤੇ ਘੱਟ ਤੋਂ ਘੱਟ ਖਰਚ ਹੋਵੇ। ਇਸ ਲਈ ਕੇਂਦਰ ਸਰਕਾਰ ਨੇ ਜ਼ਰੂਰੀ ਦਵਾਈਆਂ,  ਸਰਜਰੀ  ਦੇ ਸਮਾਨਡਾਇਲਿਸਿਸ,  ਜਿਹੀਆਂ ਅਨੇਕ ਸੇਵਾਵਾਂ ਅਤੇ ਸਮਾਨ ਨੂੰ ਸਸਤਾ ਰੱਖਿਆ ਹੈ।  ਭਾਰਤ ਵਿੱਚ ਹੀ ਬਣਨ ਵਾਲੀਆਂ ਦੁਨੀਆ ਦੀਆਂ ਸ੍ਰੇਸ਼ਠ ਜੈਨੇਰਿਕ ਦਵਾਈਆਂ ਨੂੰ ਇਲਾਜ ਵਿੱਚ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਵਿੱਚ ਲਿਆਉਣ ਲਈ ਪ੍ਰੋਤਸਾਹਨ ਦਿੱਤਾ ਗਿਆ ਹੈ।  8 ਹਜ਼ਾਰ ਤੋਂ ਜ਼ਿਆਦਾ ਜਨਔਸ਼ਧੀ ਕੇਂਦਰਾਂ ਨੇ ਤਾਂ ਗ਼ਰੀਬ ਅਤੇ ਮੱਧ ਵਰਗ ਨੂੰ ਬਹੁਤ ਬੜੀ ਰਾਹਤ ਦਿੱਤੀ ਹੈ ਅਤੇ ਮੈਂ ਜਨਔਸ਼ਧੀ‍ ਕੇਂਦਰਾਂ ਤੋਂ ਜੋ ਦਵਾਈਆਂ ਲੈਂਦੇ ਹਨ ਅਜਿਹੇ ਮਰੀਜ਼ਾਂ ਨਾਲ ਵੀ ਪਿਛਲੇ ਦਿਨਾਂ ਵਿੱਚ ਜੋ ਕਈ ਵਾਰ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਦੇਖਿਆ ਹੈ ਕੁਝ ਪਰਿਵਾਰ ਵਿੱਚ ਅਜਿਹੇ ਲੋਕਾਂ ਨੂੰ ਡੇਲੀ ਕੁਝ ਦਵਾਈਆਂ ਲੈਣੀਆਂ ਪੈਂਦੀਆਂ ਹਨ,  ਕੁਝ ਉਮਰ ਅਤੇ ਕੁਝ ਬਿਮਾਰੀਆਂ  ਦੇ ਕਾਰਨ ।  ਇਸ ਜਨਔਸ਼ਧੀ‍ ਕੇਂਦਰ  ਦੇ ਕਾਰਨ ਅਜਿਹੇ ਮੱਧ ਵਰਗ ਪਰਿਵਾਰ ਹਜ਼ਾਰ ,  ਪੰਦਰਾਂ-ਸੌ ,  ਦੋ-ਦੋ ਹਜ਼ਾਰ ਰੁਪਏ ਹਰ ਮਹੀਨਾ ਬਚਾ ਰਿਹਾ ਹੈ ।

ਸਾਥੀਓ

ਇੱਕ ਸੰਜੋਗ ਇਹ ਵੀ ਹੈ ਕਿ ਅੱਜ ਦਾ ਇਹ ਪ੍ਰੋਗਰਾਮ  ਵਰਲਡ ਟੂਰਿਜ਼ਮ ਡੇਅ ਤੇ ਆਯੋਜਿਤ ਹੋ ਰਿਹਾ ਹੈ।  ਕੁਝ ਲੋਕ ਸੋਚ ਸਕਦੇ ਹਨ ਕਿ ਹੈਲਥ ਕੇਅਰ ਦੇ ਪ੍ਰੋਗਰਾਮ ਦਾ ਟੂਰਿਜ਼ਮ ਨਾਲ ਕੀ ਲੈਣਾ ਦੇਣਾ?  ਲੇਕਿਨ ਹੈਲਥ ਦਾ ਟੂਰਿਜ਼ਮ  ਦੇ ਨਾਲ ਇੱਕ ਬੜਾ ਮਜ਼ਬੂਤ ਰਿਸ਼ਤਾ ਹੈ ।  ਕਿਉਂਕਿ ਜਦੋਂ ਸਾਡਾ ਹੈਲਥ ਇਨਫ੍ਰਾਸਟ੍ਰਕਚਰ ਇੰਟੀਗ੍ਰੇਟਿਡ ਹੁੰਦਾ ਹੈ ,  ਮਜ਼ਬੂਤ ਹੁੰਦਾ ਹੈ ,  ਤਾਂ ਉਸ ਦਾ ਪ੍ਰਭਾਵ ਟੂਰਿਜ਼ਮ ਸੈਕਟਰ ਤੇ ਵੀ ਪੈਂਦਾ ਹੈ  ਕੀ ਕੋਈ ਟੂਰਿਸਟ ਅਜਿਹੀ ਜਗ੍ਹਾ ਆਉਣਾ ਚਾਹੇਗਾ ਜਿੱਥੇ ਕਿਸੇ ਐਮਰਜੈਂਸੀ ਵਿੱਚ ਇਲਾਜ ਦੀ ਬਿਹਤਰ ਸਹੂਲਤ ਹੀ ਨਾ ਹੋਵੇ?  ਅਤੇ ਕੋਰੋਨਾ ਦੇ ਬਾਅਦ ਤੋਂ ਤਾਂ ਹੁਣ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ । 

ਜਿੱਥੇ ਵੈਕਸੀਨੇਸ਼ਨ ਜਿਤਨਾ ਜ਼ਿਆਦਾ ਹੋਵੇਗਾ,  ਟੂਰਿਸਟ ਉੱਥੇ ਜਾਣ ਵਿੱਚ ਉਤਨਾ ਹੀ ਸੇਫ ਮਹਿਸੂਸ ਕਰਨਗੇ ਅਤੇ ਆਪਣਾ ਦੇਸ਼ਾ ਹੋਵੇਗਾ,  ਹਿਮਾਚਲ ਹੋਵੇ ,  ਉੱਤਰਾਖੰਡ ਹੋਵੇ ,  ਸਿੱਕਿਮ ਹੋਵੇ,  ਗੋਆ ਹੋਵੇ,  ਇਹ ਜੋ ਸਾਡੇ ਟੂਰਿਸਟ ਡੈਸਟੀਨੇਸ਼ਨ ਵਾਲੇ ਰਾਜ ਹਨ ,  ਉੱਥੇ ਬਹੁਤ ਤੇਜ਼ੀ ਨਾਲ ਅੰਡੇਮਾਨ ਨਿਕੋਬਾਰ ਹੋਵੇ ਬਹੁਤ ਤੇਜ਼ੀ ਨਾਲ ਵੈਕਸੀਨੇਸ਼ਨ ਨੂੰ ਬਲ ਦਿੱਤਾ ਗਿਆ ਹੈ ਕਿਉਂਕਿ ਟੂਰਿਸਟਾਂ ਦੇ ਲਈ ਮਨ ਵਿੱਚ ਇੱਕ ਵਿਸ਼ਵਾਸ ਪੈਦਾ ਹੋਵੇ।  ਆਉਣ ਵਾਲੇ ਵਰ੍ਹਿਆਂ ਵਿੱਚ ਇਹ ਗੱਲ ਨਿਸ਼ਚਿਤ ਹੈ ਕਿ ਸਾਰੇ ਫੈਕਟਰ ਹੋਰ ਵੀ ਮਜ਼ਬੂਤ ਹੋਣਗੇ ।  ਜਿਨ੍ਹਾਂ - ਜਿਨ੍ਹਾਂ ਥਾਵਾਂ ਤੇ ਹੈਲਥ ਇਨਫ੍ਰਾ ਬਿਹਤਰ ਹੋਵੇਗਾ ,  ਉੱਥੇ ਟੂਰਿਜ਼ਮ ਦੀਆਂ ਸੰਭਾਵਨਾਵਾਂ ਹੋਰ ਜ਼ਿਆਦਾ ਬਿਹਤਰ ਹੋਣਗੀਆਂ।  ਯਾਨੀ ,  ਹੌਸਪਿਟਲ ਅਤੇ ਹੌਸਪਿਟੈਲਿਟੀ ਇੱਕ ਦੂਸਰੇ  ਦੇ ਨਾਲ ਮਿਲ ਕੇ ਚਲਣਗੇ ।

ਸਾਥੀਓ ,

ਅੱਜ ਦੁਨੀਆ ਦਾ ਭਰੋਸਾ ,  ਭਾਰਤ  ਦੇ ਡਾਕਟਰਸ ਅਤੇ ਹੈਲਥ ਸਿਸਟਮ ਤੇ ਲਗਾਤਾਰ ਵਧ ਰਿਹਾ ਹੈ।  ਵਿਸ਼ਵ ਵਿੱਚ ਸਾਡੇ ਦੇਸ਼  ਦੇ ਡਾਕਟਰਾਂ ਨੇ ਬਹੁਤ ਇੱਜਤ ਕਮਾਈ ਹੈ ,  ਭਾਰਤ ਦਾ ਨਾਮ ਉੱਚਾ ਕੀਤਾ ਹੈ ।  ਦੁਨੀਆ  ਦੇ ਬੜੇ-ਬੜੇ ਲੋਕਾਂ  ਤੋਂ ਤੁਸੀਂ ਪੁੱਛੋਗੇ ਤਾਂ ਕਹਿਣਗੇ ਹਾਂ ਮੇਰਾ ਇੱਕ ਡਾਕਟਰ ਹਿੰਦੁਸਤਾਨੀ ਹੈ ਯਾਨੀ ਭਾਰਤ ਦੇ ਡਾਕਟਰਾਂ ਦਾ ਨਾਮਣਾ ਹੈ। ਭਾਰਤ ਦਾ ਇਨਫ੍ਰਾਸਟ੍ਰਕਚਰ ਜੇਕਰ ਮਿਲ ਜਾਵੇ ਤਾਂ ਦੁਨੀਆ ਤੋਂ ਹੈਲਥ ਦੇ ਲਈ ਭਾਰਤ ਆਉਣ ਵਾਲਿਆਂ ਦੀ ਸੰਖਿਆ ਵਧਣੀ ਹੀ ਵਧਣੀ ਹੈ ।  ਇਨਫ੍ਰਾਸਟ੍ਰਕਚਰ ਦੀਆਂ ਕਈ ਮਰਿਯਾਦਾਵਾਂ  ਦੇ ਦਰਮਿਆਨ ਵੀ ਲੋਕ ,  ਭਾਰਤ ਵਿੱਚ ਟ੍ਰੀਟਮੈਂਟ ਕਰਾਉਣ ਲਈ ਆਉਂਦੇ ਹਨ ਅਤੇ ਉਸ ਦੀ ਕਦੇ - ਕਦੇ ਤਾਂ ਬੜੀਆਂ ਇਮੋਸ਼ਨਲ ਕਥਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ ।  ਛੋਟੇ - ਛੋਟੇ ਬੱਚੇ ਸਾਡੇ ਆਂਢ - ਗੁਆਂਢ  ਦੇ ਦੇਸ਼ਾਂ ਤੋਂ ਵੀ ਜਦੋਂ ਇੱਥੇ ਆਉਂਦੇ ਹਨ ਸਵਸਥ (ਤੰਦਰੁਸਤ) ਹੋ ਕੇ ਜਾਂਦੇ ਹਨ ,  ਬੜਾ ਪਰਿਵਾਰ ਖੁਸ਼ ਬਸ ਦੇਖਣ ਨਾਲ ਖੁਸ਼ੀਆਂ ਫੈਲ ਜਾਂਦੀਆਂ ਹਨ । 

ਸਾਥੀਓ ,

ਸਾਡੇ ਵੈਕਸੀਨੇਸ਼ਨ ਪ੍ਰੋਗਰਾਮ ,  Co - Win ਟੈਕਨੋਲੋਜੀ ਪਲੈਟਫਾਰਮ ਅਤੇ ਫਾਰਮਾ ਸੈਕਟਰ ਨੇ ਹੈਲਥ ਸੈਕਟਰ ਵਿੱਚ ਭਾਰਤ ਦੀ ਪ੍ਰਤਿਸ਼ਠਾ ਨੂੰ ਹੋਰ ਵਧਾਇਆ ਹੈ ।  ਜਦੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੁਆਰਾ ਟੈਕਨੋਲੋਜੀ ਦੀਆਂ ਨਵੀਆਂ  ਵਿਵਸਥਾਵਾਂ ਵਿਕਸਿਤ ਹੋਣਗੀਆਂ ,  ਤਾਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮਰੀਜ਼ ਨੂੰ ਭਾਰਤ ਦੇ ਡਾਕਟਰਾਂ ਨਾਲ ਕੰਸਲਟ ਕਰਨ ,  ਇਲਾਜ ਕਰਵਾਉਣ,  ਆਪਣੀ ਰਿਪੋਰਟ ਉਨ੍ਹਾਂ ਨੂੰ ਭੇਜ ਕੇ ਮਸ਼ਵਰਾ ਲੈਣ ਵਿੱਚ ਬਹੁਤ ਅਸਾਨੀ ਹੋ ਜਾਵੇਗੀ ।  ਨਿਸ਼ਚਿਤ ਤੌਰ ਤੇ ਇਸ ਦਾ ਪ੍ਰਭਾਵ ਹੈਲਥ ਟੂਰਿਜ਼ਮ ਤੇ ਵੀ ਪਵੇਗਾ ।

ਸਾਥੀਓ ,

ਸਵਾਸਥ (ਤੰਦਰੁਸਤ) ਭਾਰਤ ਦਾ ਮਾਰਗ ,  ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ,  ਭਾਰਤ  ਦੇ ਬੜੇ ਸੰਕਲਪਾਂ ਨੂੰ ਸਿੱਧ ਕਰਨ ਵਿੱਚ ,  ਬੜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਹੁਤ ਜ਼ਰੂਰੀ ਹੈ ।  ਇਸ ਦੇ ਲਈ ਸਾਨੂੰ ਮਿਲ ਕੇ ਆਪਣੇ ਪ੍ਰਯਤਨ ਜਾਰੀ ਰੱਖਣੇ ਹੋਣਗੇ ।  ਮੈਨੂੰ ਵਿਸ਼ਵਾਸ ਹੈ ,  ਚਿਕਿਤਸਾ ਖੇਤਰ ਨਾਲ ਜੁੜੇ ਸਾਰੇ ਵਿਅਕਤੀ ,  ਸਾਡੇ ਡਾਕਟਰਸ ,  ਪੈਰਾਮੈਡੀਕਸ ,  ਚਿਕਿਤਸਾ ਸੰਸਥਾਨ ,  ਇਸ ਨਵੀਂ ਵਿਵਸਥਾ ਨੂੰ ਤੇਜ਼ੀ ਨਾਲ ਆਤਮਸਾਤ ਕਰਨਗੇ।  ਇੱਕ ਵਾਰ ਫਿਰ ,  ਆਯੁਸ਼ਮਾਨ ਭਾਰਤ -  ਡਿਜੀਟਲ ਮਿਸ਼ਨ ਦੇ ਲਈ ਮੈਂ ਦੇਸ਼ ਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ !!

 

ਬਹੁਤ - ਬਹੁਤ ਧੰਨਵਾਦ  !

 

*****

ਡੀਐੱਸ/ਐੱਸਐੱਚ/ਏਵੀ(Release ID: 1758732) Visitor Counter : 236