ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ-ਅਮਰੀਕਾ ਸਿਹਤ ਸੰਵਾਦ 2021
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਚੌਥੇ ਭਾਰਤ-ਅਮਰੀਕਾ ਸਿਹਤ ਸੰਵਾਦ ਨੂੰ ਸੰਬੋਧਨ ਕੀਤਾ
"ਸਾਡੇ ਦੇਸ਼ਾਂ ਵਿਚਾਲੇ ਸਹਿਯੋਗ, ਵਿਗਿਆਨਕ ਖੋਜ ਅਤੇ ਵਿਸ਼ਵ ਸਿਹਤ ਖਤਰਿਆਂ ਦੇ ਪ੍ਰਬੰਧਨ ਨੂੰ ਅੱਗੇ ਵਧਾਏਗਾ.": ਡਾ. ਭਾਰਤੀ ਪ੍ਰਵੀਣ ਪਵਾਰ
प्रविष्टि तिथि:
27 SEP 2021 1:18PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ.ਭਾਰਤੀ ਪ੍ਰਵੀਣ ਪਵਾਰ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਆਯੋਜਿਤ ਕੀਤੇ ਜਾ ਰਹੇ ਚੌਥੇ ਭਾਰਤ-ਅਮਰੀਕਾ ਸਿਹਤ ਸੰਵਾਦ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।
ਸੰਵਾਦ ਲਈ ਅਮਰੀਕੀ ਪ੍ਰਤੀਨਿਧੀਮੰਡਲ ਦੀ ਅਗਵਾਈ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐਚਐਚਐਸ) ਦੇ ਗਲੋਬਲ ਮਾਮਲਿਆਂ ਦੇ ਦਫਤਰ ਦੀ ਡਾਇਰੈਕਟਰ ਮਿਸ ਲੋਇਸ ਕਰ ਰਹੇ ਹਨ। ਅਮਰੀਕਾ ਦੇ ਗਲੋਬਲ ਮਾਮਲਿਆਂ ਦੇ ਵਿਭਾਗ (ਐਚਐਚਐੱਸ) ਦੇ ਏਸ਼ੀਆ ਅਤੇ ਪੈਸੀਫਿਕ ਦਫਤਰ ਵਿੱਚ ਡਾਇਰੈਕਟਰ ਮਿਸ ਮਿਸ਼ੇਲ ਮੈਕਕੋਨੇਲ, ਡਾ. ਮਿਸ਼ੇਲ ਵੋਲਫੇ, ਮਿਸ ਡਾਇਨਾ ਐਮ. ਬੈਂਸਿਲ ਵੀ ਮੌਜੂਦ ਸਨ।
ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ, ਡਾ: ਰੇਣੂ ਸਵਰੂਪ, ਸਕੱਤਰ, ਬਾਇਓਟੈਕਨਾਲੌਜੀ ਵਿਭਾਗ, ਡਾ: ਬਲਰਾਮ ਭਾਰਗਵ, ਡਾਇਰੈਕਟਰ ਜਨਰਲ, ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਸਕੱਤਰ, ਸਿਹਤ ਖੋਜ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਮਾਗਮ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ I
ਦੋ ਦਿਨਾਂ ਸੰਵਾਦ ਨੂੰ ਇੱਕ ਪਲੇਟਫਾਰਮ ਦੇ ਰੂਪ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਿਹਤ ਖੇਤਰ ਵਿੱਚ ਚੱਲ ਰਹੇ ਬਹੁ-ਪੱਖੀ ਸਹਿਯੋਗਾਂ ਬਾਰੇ ਵਿਚਾਰ ਵਟਾਂਦਰੇ ਲਈ ਵਰਤਿਆ ਜਾਵੇਗਾ। ਇਸ ਗੇੜ ਵਿੱਚ ਵਿਚਾਰ-ਵਟਾਂਦਰੇ ਲਈ ਯੋਜਨਾਬੱਧ ਕੀਤੇ ਗਏ ਮੁੱਦਿਆਂ ਵਿੱਚ ਮਹਾਮਾਰੀ ਦੀ ਵਿਗਿਆਨਿਕ ਖੋਜ ਅਤੇ ਨਿਗਰਾਨੀ, ਟੀਕੇ ਦੇ ਵਿਕਾਸ, ਇੱਕ ਸਿਹਤ, ਜ਼ੂਨੋਟਿਕ ਅਤੇ ਵੈਕਟਰ ਬੋਰਨ ਬਿਮਾਰੀਆਂ, ਸਿਹਤ ਪ੍ਰਣਾਲੀਆਂ ਅਤੇ ਸਿਹਤ ਨੀਤੀਆਂ ਆਦਿ ਨੂੰ ਮਜ਼ਬੂਤ ਕਰਨ ਨਾਲ ਸਬੰਧਤ ਚਿੰਤਾ ਦੇ ਮੁੱਦੇ ਵੀ ਸ਼ਾਮਲ ਹਨ।
ਮੰਤਰੀ ਨੇ ਕੋਵਿਡ -19 ਮਹਾਮਾਰੀ ਦੇ ਦੌਰਾਨ ਦੋਵਾਂ ਧਿਰਾਂ ਦਰਮਿਆਨ ਆਪਸੀ ਇਕਜੁੱਟਤਾ ਨੂੰ ਅੱਗੇ ਰੱਖਿਆ, ਜਿੱਥੇ ਦੋਵਾਂ ਧਿਰਾਂ ਨੇ ਆਪਣਾ ਨਿਰੰਤਰ ਸਮਰਥਨ ਦਿੱਤਾ। ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਵੱਲੋਂ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਵਧਾਉਣ ਦੇ ਢੰਗ-ਤਰੀਕੇ ਦੀ ਸ਼ਲਾਘਾ ਕੀਤੀ, ਖਾਸ ਕਰਕੇ ਫਾਰਮਾਸਿਊਟੀਕਲਜ, ਇਲਾਜ ਪ੍ਰਣਾਲੀਆਂ ਅਤੇ ਟੀਕੇ ਦੇ ਵਿਕਾਸ ਦੇ ਸੰਬੰਧ ਵਿੱਚ, ਜਿਸਨੂੰ ਭਾਰਤੀ ਟੀਕਾ ਕੰਪਨੀਆਂ ਨਾਲ ਅਮਰੀਕਾ ਅਧਾਰਤ ਏਜੰਸੀਆਂ ਵੱਲੋਂ ਕੋਵਿਡ -19 ਟੀਕਾ ਵਿਕਸਤ ਕਰਨ ਦੇ ਮਾਮਲੇ ਵਿੱਚ ਸਹਿਯੋਗ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ।
ਮੰਤਰੀ ਨੇ ਮਾਨਸਿਕ ਸਿਹਤ ਬਾਰੇ 2020 ਵਿੱਚ ਹਸਤਾਖਰ ਕੀਤੇ ਸਮਝੌਤੇ ਨੂੰ ਮਾਨਤਾ ਦਿੱਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਿਹਤ ਖੇਤਰ ਵਿੱਚ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਵਧੇ ਹੋਏ ਸਹਿਯੋਗ ਨੂੰ ਸਵੀਕਾਰ ਕੀਤਾ। ਭਾਰਤੀ ਗਣਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦਰਮਿਆਨ ਸਿਹਤ ਖੇਤਰ ਵਿੱਚ ਇੱਕ ਹੋਰ ਸਮਝੌਤੇ ਨੂੰ, ਜਿਸ ਵਿੱਚ ਸਹਿਯੋਗ ਦੇ ਪ੍ਰਮੁੱਖ ਖੇਤਰਾਂ ਵਿੱਚ ਸਿਹਤ ਸੁਰੱਖਿਆ ਵਰਗੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸੁਰੱਖਿਆ; ਸੰਚਾਰੀ ਬਿਮਾਰੀਆਂ ਅਤੇ ਗੈਰ-ਸੰਚਾਰੀ ਬਿਮਾਰੀਆਂ; ਸਿਹਤ ਪ੍ਰਣਾਲੀਆਂ; ਅਤੇ ਸਿਹਤ ਨੀਤੀ ਸ਼ਾਮਲ ਹੈ, ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਡਾ. ਪਵਾਰ ਨੇ ਇਨ੍ਹਾਂ ਉਭਰ ਰਹੇ ਖੇਤਰਾਂ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ ਤਾਂ ਜੋ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਕੰਟਰੋਲ ਕੀਤਾ ਸਕੇ, ਜੋ ਚੰਗੀ ਤਰ੍ਹਾਂ ਤਿਆਰ ਅਤੇ ਪ੍ਰਮਾਣਿਤ ਵਿਗਿਆਨਕ ਦ੍ਰਿਸ਼ਟੀਕੋਣਾਂ' ਤੇ ਨਿਰਭਰ ਕਰਦੇ ਹਨ ਅਤੇ ਵਿਸ਼ਵਵਿਆਪੀ ਸਿਹਤ ਖਤਰੇ ਦੀ ਅਗਾਊਂ ਵਿਗਿਆਨਕ ਖੋਜ ਅਤੇ ਪ੍ਰਬੰਧਨ ਵਿੱਚ ਸਹਾਇਤਾ ਲਈ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਂਦੇ ਹਨ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਜਨਤਕ ਅਤੇ ਪ੍ਰਾਈਵੇਟ ਸੈਕਟਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਨਵੀਨਤਾਵਾਂ ਰਾਹੀਂ ਸਿਹਤ ਪ੍ਰਣਾਲੀਆਂ ਦੀਆਂ ਅਸਮਾਨਤਾਵਾਂ ਨਾਲ ਲੜਨ ਵਿੱਚ ਇਸਦੀ ਸ਼ਕਤੀ ਨੂੰ ਜੋੜਨਾ ਚਾਹੀਦਾ ਹੈ।
ਦੋ ਦਿਨਾਂ ਸੰਵਾਦ ਦੀ ਸ਼ੁਰੂਆਤ ਕਰਦਿਆਂ, ਉਨ੍ਹਾਂ ਮੰਨਿਆ ਕਿ ਇਹ ਪਲੇਟਫਾਰਮ ਸਾਰੇ ਭਾਗੀਦਾਰਾਂ ਨੂੰ ਵਿਸਥਾਰਤ ਵਿਚਾਰ-ਵਟਾਂਦਰੇ ਦਾ ਮੌਕਾ ਪ੍ਰਦਾਨ ਕਰੇਗਾ ਜਿਸਦਾ ਉਪਯੋਗ ਭਾਰਤ ਅਤੇ ਅਮਰੀਕਾ, ਦੋਵਾਂ ਦਰਮਿਆਨ ਕਈ ਏਜੰਸੀਆਂ ਦੇ ਨਾਲ ਸਿਹਤ ਏਜੰਡੇ 'ਤੇ ਭਾਈਵਾਲੀ ਦੇ ਦਾਇਰੇ ਨੂੰ ਵਧਾਉਣ ਲਈ ਕੀਤਾ ਜਾ ਸਕਦਾ ਹੈ।
***************
ਐੱਮ ਵੀ/ਏ ਐੱਲ/ਜੀ ਐੱਸ
(रिलीज़ आईडी: 1758728)
आगंतुक पटल : 246