ਪ੍ਰਧਾਨ ਮੰਤਰੀ ਦਫਤਰ
azadi ka amrit mahotsav

‘ਗਲੋਬਲ ਸਿਟੀਜ਼ਨ ਲਾਈਵ’ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੀਡੀਓ ਸੰਬੋਧਨ ਦਾ ਮੂਲ-ਪਾਠ

Posted On: 25 SEP 2021 10:50PM by PIB Chandigarh

ਨਮਸਤੇ!

ਇਸ ਯੁਵਾ ਅਤੇ ਊਰਜਾਵਾਨ ਸਭਾ ਨੂੰ ਸੰਬੋਧਿਤ ਕਰਨਾ ਮੇਰੇ ਲਈ ਪ੍ਰਸੰਨਤਾ ਦੀ ਗੱਲ ਹੈ।  ਮੇਰੇ ਸਾਹਮਣੇ ਇੱਕ ਆਲਮੀ ਪਰਿਵਾਰ ਹੈਜੋ ਸਾਡੀ ਪ੍ਰਿਥਵੀ ਦੀਆਂ ਸਾਰੀਆਂ ਸੁੰਦਰ ਵਿਵਿਧਤਾਵਾਂ ਨਾਲ ਭਰਿਆ ਹੈ।

ਗਲੋਬਲ ਸਿਟੀਜ਼ਨ ਮੂਵਮੈਂਟਦੁਨੀਆ ਨੂੰ ਇਕੱਠੇ ਲਿਆਉਣ ਲਈ ਸੰਗੀਤ ਅਤੇ ਰਚਨਾਤਮਕਤਾ ਦਾ ਉਪਯੋਗ ਕਰਦਾ ਹੈ। ਖੇਡਾਂ ਦੀ ਤਰ੍ਹਾਂ ਸੰਗੀਤ ਵਿੱਚ ਵੀ ਲੋਕਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦੀ ਅੰਤਰਨਿਹਿਤ ਸਮਰੱਥਾ ਹੁੰਦੀ ਹੈ। ਮਹਾਨ ਹੈਨਰੀ ਡੇਵਿਡ ਥੋਰੋ ਨੇ ਇੱਕ ਵਾਰ ਕਿਹਾ ਸੀ ਅਤੇ ਮੈਂ ਇਸ ਦਾ ਹਵਾਲਾ ਦਿੰਦਾ ਹਾਂ: ਜਦੋਂ ਮੈਂ ਸੰਗੀਤ ਸੁਣਦਾ ਹਾਂਤਾਂ ਮੈਂ ਕਿਸੇ ਖ਼ਤਰੇ ਤੋਂ ਨਹੀਂ ਡਰਦਾ ਹਾਂ ਮੇਰੇ ਵਿੱਚ ਅਸੁਰੱਖਿਆ ਦੀ ਭਾਵਨਾ ਨਹੀਂ ਰਹਿੰਦੀ ਹੈ। ਮੈਨੂੰ ਕੋਈ ਦੁਸ਼ਮਣ ਨਹੀਂ ਦਿਖਦਾ ਮੈਂ ਸਮੇਂ ਦੇ ਸਭ ਤੋਂ ਪੁਰਾਣੇ ਕਾਲਖੰਡ ਅਤੇ ਸਮੇਂ ਦੀ ਨਵੀਨਤਮ ਅਵਧੀ ਨਾਲ ਆਪਣੇ ਨੂੰ ਜੁੜਿਆ ਮਹਿਸੂਸ ਕਰਦਾ ਹਾਂ।"

ਸੰਗੀਤ ਦਾ ਸਾਡੇ ਜੀਵਨ ਤੇ ਸ਼ਾਂਤੀਪੂਰਨ ਪ੍ਰਭਾਵ ਪੈਂਦਾ ਹੈ। ਇਹ ਮਨ ਅਤੇ ਪੂਰੇ ਸਰੀਰ ਨੂੰ ਸੀਤਲਤਾ ਪ੍ਰਦਾਨ ਕਰਦਾ ਹੈ। ਭਾਰਤ ਵਿੱਚ ਕਈ ਸੰਗੀਤ ਪਰੰਪਰਾਵਾਂ ਹਨ ਹਰੇਕ ਰਾਜ ਵਿੱਚਹਰੇਕ ਖੇਤਰ ਵਿੱਚਸੰਗੀਤ ਦੀਆਂ ਵਿਭਿੰਨ ਸ਼ੈਲੀਆਂ ਹਨ ਮੈਂ ਆਪ ਸਭ ਨੂੰ ਭਾਰਤ ਆਉਣ ਅਤੇ ਸਾਡੇ ਸੰਗੀਤ ਦੀ ਜੀਵੰਤਤਾ ਅਤੇ ਵਿਵਿਧਤਾ ਦੀ ਖੋਜ ਕਰਨ ਦੇ ਲਈ ਸੱਦਾ ਦਿੰਦਾ ਹਾਂ

ਮਿੱਤਰੋ,

ਲਗਭਗ ਦੋ ਵਰ੍ਹਿਆਂ ਤੋਂਮਾਨਵਤਾ ਪੂਰੇ ਜੀਵਨ ਵਿੱਚ ਇੱਕ ਵਾਰ ਆਉਣ ਵਾਲੀ ਆਲਮੀ ਮਹਾਮਾਰੀ ਨਾਲ ਜੂਝ ਰਹੀ ਹੈ। ਮਹਾਮਾਰੀ ਨਾਲ ਲੜਨ ਦੇ ਸਾਡੇ ਸਾਂਝੇ ਅਨੁਭਵ ਨੇ ਸਾਨੂੰ ਸਿਖਾਇਆ ਹੈ ਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂਤਾਂ ਅਸੀਂ ਅਧਿਕ ਮਜ਼ਬੂਤ ਅਤੇ ਬਿਹਤਰ ਹੁੰਦੇ ਹਾਂ ਅਸੀਂ ਇਸ ਸਮੂਹਿਕ ਭਾਵਨਾ ਦੀ ਝਲਕ ਤਦ ਦੇਖੀਜਦੋਂ ਸਾਡੇ ਕੋਵਿਡ-19 ਦੇ ਜੋਧਿਆਂਡਾਕਟਰਾਂਨਰਸਾਂ,  ਚਿਕਿਤਸਾ ਕਰਮੀਆਂ ਨੇ ਮਹਾਮਾਰੀ ਦੇ ਖ਼ਿਲਾਫ਼ ਲੜਨ ਵਿੱਚ ਆਪਣਾ ਸਰਬਸ੍ਰੇਸ਼ਠ ਯੋਗਦਾਨ ਦਿੱਤਾ ਅਸੀਂ ਇਹ ਭਾਵਨਾ ਆਪਣੇ ਵਿਗਿਆਨੀਆਂ ਅਤੇ ਇਨੋਵੇਟਰਾਂ ਵਿੱਚ ਦੇਖੀਜਦੋਂ ਉਨ੍ਹਾਂ ਨੇ ਰਿਕਾਰਡ ਸਮੇਂ ਵਿੱਚ ਨਵੀਂ ਵੈਕਸੀਨ ਬਣਾਈ ਪੀੜ੍ਹੀਆਂ ਉਸ ਪ੍ਰਕਿਰਿਆ ਨੂੰ ਯਾਦ ਰੱਖਣਗੀਆਂਜਿਸ ਵਿੱਚ ਮਾਨਵ ਦੀ ਸਹਿਨੀਅਤਾ (ਲਚਕਤਾ)ਬਾਕੀ ਸਾਰੀਆਂ ਚੀਜ਼ਾਂ ਤੋਂ ਉੱਤੇ ਸੀ

ਮਿੱਤਰੋ,

ਕੋਵਿਡ ਦੇ ਇਲਾਵਾਹੋਰ ਚੁਣੌਤੀਆਂ ਵੀ ਮੌਜੂਦ ਹਨ ਗ਼ਰੀਬੀ ਉਨ੍ਹਾਂ ਚੁਣੌਤੀਆਂ ਵਿੱਚੋਂ ਇੱਕ ਹੈਜੋ ਲਗਾਤਾਰ ਬਣੀ ਹੋਈ ਹੈ। ਗ਼ਰੀਬ ਸਮੁਦਾਇ ਨੂੰ ਸਰਕਾਰਾਂ ਤੇ ਅਧਿਕ ਨਿਰਭਰ ਬਣਾ ਕੇ ਗ਼ਰੀਬੀ ਨਾਲ ਨਹੀਂ ਲੜਿਆ ਜਾ ਸਕਦਾ ਗ਼ਰੀਬੀ ਨਾਲ ਤਦ ਲੜਿਆ ਜਾ ਸਕਦਾ ਹੈਜਦੋਂ ਗ਼ਰੀਬ ਸਮੁਦਾਇ,  ਸਰਕਾਰਾਂ ਨੂੰ ਇੱਕ ਭਰੋਸੇਮੰਦ ਸਾਥੀ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦੇਣਗੇ ਅਜਿਹੇ ਇੱਕ ਭਰੋਸੇਮੰਦ ਸਾਥੀ ਦੇ ਰੂਪ ਵਿੱਚਜੋ ਉਨ੍ਹਾਂ ਨੂੰ ਗ਼ਰੀਬੀ ਦੇ ਦੁਸ਼ਚੱਕਰ ਨੂੰ ਹਮੇਸ਼ਾ ਦੇ ਲਈ ਤੋੜਨ ਵਾਸਤੇ ਸਮਰੱਥ ਬੁਨਿਆਦੀ ਢਾਂਚਾ ਪ੍ਰਦਾਨ ਕਰਨਗੇ

ਮਿੱਤਰੋ ,

ਜਦੋਂ ਸੱਤਾ ਦਾ ਉਪਯੋਗ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਦੇ ਲਈ ਕੀਤਾ ਜਾਂਦਾ ਹੈਤਾਂ ਉਨ੍ਹਾਂ ਨੂੰ ਗ਼ਰੀਬੀ ਨਾਲ ਲੜਨ ਦੀ ਤਾਕਤ ਮਿਲਦੀ ਹੈ। ਅਤੇ ਇਸ ਲਈਸਾਡੇ ਪ੍ਰਯਤਨਾਂ ਵਿੱਚ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਉਣ ਤੋਂ ਵੰਚਿਤ ਰਹਿ ਗਏ ਲੋਕਾਂ ਨੂੰ ਬੈਂਕਿੰਗ ਸੇਵਾ ਦੀ ਸੁਵਿਧਾ ਪ੍ਰਦਾਨ ਕਰਨਾਲੱਖਾਂ ਲੋਕਾਂ ਨੂੰ ਸਮਾਜਿਕ ਸੁਰੱਖਿਆ ਕਵਰੇਜ ਪ੍ਰਦਾਨ ਕਰਨਾ, 50 ਕਰੋੜ (500 ਮਿਲੀਅਨ) ਭਾਰਤੀਆਂ ਨੂੰ ਮੁਫ਼ਤ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਪ੍ਰਦਾਨ ਕਰਨਾ ਸ਼ਾਮਲ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੇਘਰਿਆਂ ਦੇ ਲਈ ਕਰੀਬ ਤਿੰਨ ਕਰੋੜ (30 ਮਿਲੀਅਨ) ਘਰ ਬਣਾਏ ਗਏ ਹਨ  ਇੱਕ ਘਰ ਮਹਿਜ਼ ਇੱਕ ਆਸਰਾ ਭਰ ਨਹੀਂ ਹੁੰਦਾ ਹੈ। ਸਿਰ ਤੇ ਛੱਤ ਲੋਕਾਂ ਨੂੰ ਸਨਮਾਨ ਦਾ ਅਹਿਸਾਸ ਦਿਵਾਉਂਦੀ ਹੈ। ਭਾਰਤ ਵਿੱਚ ਹਰ ਘਰ ਵਿੱਚ ਪੀਣ ਦੇ ਪਾਣੀ ਦਾ ਕਨੈਕਸ਼ਨ ਉਪਲਬਧ ਕਰਵਾਉਣ ਦੇ ਲਈ ਇੱਕ ਹੋਰ ਜਨ-ਅੰਦੋਲਨ ਹੋ ਰਿਹਾ ਹੈ। ਸਰਕਾਰ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਲਈ ਇੱਕ ਟ੍ਰਿਲੀਅਨ ਡਾਲਰ ਤੋਂ ਅਧਿਕ ਦੀ ਰਾਸ਼ੀ ਖਰਚ ਕਰ ਰਹੀ ਹੈ। ਪਿਛਲੇ ਸਾਲ ਕਈ ਮਹੀਨਿਆਂ ਤੋਂ ਅਤੇ ਹੁਣ ਵੀ ਸਾਡੇ 80 ਕਰੋੜ (800 ਮਿਲੀਅਨ) ਨਾਗਰਿਕਾਂ ਨੂੰ ਮੁਫ਼ਤ ਅਨਾਜ ਉਪਲਬਧ ਕਰਵਾਇਆ ਜਾ ਰਿਹਾ ਹੈ। ਇਹ ਸਭ ਕਦਮ ਅਤੇ ਕਈ ਹੋਰ ਪ੍ਰਯਤਨ ਗ਼ਰੀਬੀ ਦੇ ਖ਼ਿਲਾਫ਼ ਲੜਾਈ ਨੂੰ ਤਾਕਤ ਪ੍ਰਦਾਨ ਕਰਨਗੇ

ਮਿੱਤਰੋ,

ਸਾਡੇ ਸਾਹਮਣੇ ਜਲਵਾਯੂ ਪਰਿਵਰਤਨ ਦਾ ਖ਼ਤਰਾ ਮੰਡਰਾ ਰਿਹਾ ਹੈ। ਦੁਨੀਆ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਆਲਮੀ ਵਾਤਾਵਰਣ ਵਿੱਚ ਕਿਸੇ ਵੀ ਬਦਲਾਅ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਖ਼ੁਦ ਤੋਂ ਹੁੰਦੀ ਹੈ। ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਦਾ ਸਭ ਤੋਂ ਸਰਲ ਅਤੇ ਸਭ ਤੋਂ ਸਫ਼ਲ ਤਰੀਕਾ ਕੁਦਰਤ ਦੇ ਅਨੁਰੂਪ ਜੀਵਨ ਸ਼ੈਲੀ ਨੂੰ ਅਪਣਾਉਣਾ ਹੈ।

ਮਹਾਨ ਮਹਾਤਮਾ ਗਾਂਧੀ ਸ਼ਾਂਤੀ ਅਤੇ ਅਹਿੰਸਾ ਬਾਰੇ ਆਪਣੇ ਵਿਚਾਰਾਂ ਲਈ ਵਿਆਪਕ ਰੂਪ ਨਾਲ ਜਾਣੇ ਜਾਂਦੇ ਹਨ ਲੇਕਿਨਕੀ ਤੁਹਾਨੂੰ ਪਤਾ ਹੈ ਕਿ ਉਹ ਦੁਨੀਆ ਦੇ ਮਹਾਨਤਮ ਵਾਤਾਵਰਣ ਪ੍ਰੇਮੀਆਂ ਵਿੱਚ ਵੀ ਸ਼ੁਮਾਰ ਹਨ। ਉਨ੍ਹਾਂ ਨੇ ਜ਼ੀਰੋ ਕਾਰਬਨ ਨਿਕਾਸੀ ਵਾਲੀ ਜੀਵਨਸ਼ੈਲੀ ਨੂੰ ਅਪਣਾਇਆ ਸੀ ਉਨ੍ਹਾਂ ਨੇ ਜੋ ਕੁਝ ਵੀ ਕੀਤਾਉਸ ਵਿੱਚ ਸਾਡੇ ਗ੍ਰਹਿ ਦੀ ਭਲਾਈ ਨੂੰ ਹਰ ਚੀਜ਼ ਤੋਂ ਉੱਪਰ ਰੱਖਿਆ ਉਨ੍ਹਾਂ ਨੇ ਟ੍ਰਸਟੀਸ਼ਿਪ ਦੇ ਸਿਧਾਂਤ ਤੇ ਪ੍ਰਕਾਸ਼ ਪਾਇਆ ਸੀਜਿਸ ਦੇ ਅਨੁਸਾਰ ਅਸੀਂ ਸਾਰੇ ਇਸ ਗ੍ਰਹਿ ਦੇ ਟਰਸਟੀ ਹਾਂ ਅਤੇ ਇਸ ਦੀ ਦੇਖਭਾਲ਼ ਕਰਨਾ ਸਾਡਾ ਕਰਤੱਵ ਹੈ।

 

ਅੱਜ ਭਾਰਤ ਜੀ-20 ਨਾਲ ਜੁੜਿਆ ਇੱਕੋ-ਇੱਕ ਅਜਿਹਾ ਰਾਸ਼ਟਰ ਹੈਜੋ ਪੈਰਿਸ ਸਮਝੌਤੇ ਨਾਲ ਜੁੜੀਆਂ ਆਪਣੀਆਂ ਵਚਨਬੱਧਤਾਵਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਭਾਰਤ ਨੂੰ ਅੰਤਰਰਾਸ਼ਟਰੀ ਸੌਰ ਸਮਝੌਤੇ ਅਤੇ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ ਦੇ ਬੈਨਰ ਤਲੇ ਪੂਰੀ ਦੁਨੀਆ ਨੂੰ ਇਕੱਠੇ ਲਿਆਉਣ ਤੇ ਵੀ ਮਾਣ ਹੈ।

ਮਿੱਤਰੋ,

ਅਸੀਂ ਸਮਸਤ ਮਾਨਵ ਜਾਤੀ ਦੇ ਵਿਕਾਸ ਦੇ ਲਈ ਭਾਰਤ ਦੇ ਵਿਕਾਸ ਵਿੱਚ ਵਿਸ਼ਵਾਸ ਕਰਦੇ ਹਾਂ ਮੈਂ ਰਿਗਵੇਦ ਦਾ ਹਵਾਲਾ ਦਿੰਦੇ ਹੋਏ ਆਪਣੀ ਗੱਲ ਸਮਾਪਤ ਕਰਨਾ ਚਾਹੁੰਦਾ ਹਾਂਜੋ ਸ਼ਾਇਦ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ ਵਿੱਚੋਂ ਇੱਕ ਹੈ। ਇਸ ਦੇ ਛੰਦ ਹਾਲੇ ਵੀ ਆਲਮੀ ਨਾਗਰਿਕਾਂ ਦੇ ਵਿਕਾਸ ਵਿੱਚ ਸੁਨਹਿਰੀ ਮਿਆਰ ਹਨ

ਰਿਗਵੇਦ ਵਿੱਚ ਕਿਹਾ ਗਿਆ ਹੈ:

संगच्छध्वंसंवदध्वंसंवोमनांसिजानताम्

देवाभागंयथापूर्वेसञ्जानानाउपासते||

समानोमन्त्रःसमितिःसमानीसमानंमनःसहचित्तमेषाम्।

समानंमन्त्रम्अभिमन्त्रयेवःसमानेनवोहविषाजुहोमि।।

समानीवआकूति: समानाहृदयानिव: |

समानमस्तुवोमनोयथाव: सुसहासति||

ਇਸ ਦਾ ਅਰਥ ਹੈ:

ਆਓ ਅਸੀਂ ਸਭ ਮਿਲ ਕੇ ਇੱਕ ਸੁਰ ਵਿੱਚ ਬੋਲਦੇ ਹੋਏਅੱਗੇ ਵਧੀਏ;

ਅਸੀਂ ਸਭ ਸਹਿਮਤ ਹੋਈਏ ਅਤੇ ਜੋ ਕੁਝ ਵੀ ਸਾਡੇ ਪਾਸ ਹੈਉਸ ਨੂੰ ਅਸੀਂ ਠੀਕ ਉਸੇ ਪ੍ਰਕਾਰ ਸਾਂਝਾ ਕਰੀਏ ਜਿਵੇਂ ਭਗਵਾਨ ਇੱਕ ਦੂਸਰੇ ਦੇ ਨਾਲ ਕਰਦੇ ਹਨ

ਆਓਅਸੀਂ ਇੱਕ ਸਾਂਝਾ ਉਦੇਸ਼ ਅਤੇ ਸਾਂਝਾ ਵਿਚਾਰ ਰੱਖੀਏ ਆਓ ਅਸੀਂ ਐਸੀ ਏਕਤਾ ਦੇ ਲਈ ਪ੍ਰਾਰਥਨਾ ਕਰੀਏ

ਆਓ ਉਨ੍ਹਾਂ ਇਰਾਦਿਆਂ ਅਤੇ ਆਕਾਂਖਿਆਵਾਂ ਨੂੰ ਸਾਂਝਾ ਕਰੀਏਜੋ ਸਾਨੂੰ ਸਭ ਨੂੰ ਇਕਜੁੱਟ ਕਰਨ

ਮਿੱਤਰੋ,

ਇੱਕ ਗਲੋਬਲ ਸਿਟੀਜ਼ਨ (ਆਲਮੀ ਨਾਗਰਿਕ) ਦੇ ਲਈ ਇਸ ਤੋਂ ਬਿਹਤਰ ਐਲਾਨਨਾਮਾ ਹੋਰ ਕੀ ਹੋ ਸਕਦਾ ਹੈਅਸੀਂ ਸਾਰੇ ਇੱਕ ਦਿਆਲੂਨਿਆਂਪੂਰਨ ਅਤੇ ਸਮਾਵੇਸ਼ੀ ਦੁਨੀਆ ਦੇ ਲਈ ਮਿਲ ਕੇ ਕੰਮ ਕਰਦੇ ਰਹੀਏ

ਧੰਨਵਾਦ

ਆਪ ਸਭ ਦਾ ਬਹੁਤ-ਬਹੁਤ ਧੰਨਵਾਦ

ਨਮਸਤੇ

***************

ਡੀਐੱਸ/ਏਕੇ(Release ID: 1758447) Visitor Counter : 85