ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਗਲੋਬਲ ਸਿਟੀਜ਼ਨ ਲਾਈਵ' ਸਮੇਂ ਵੀਡੀਓ ਦੇ ਜ਼ਰੀਏ ਸੰਬੋਧਨ ਕੀਤਾ
ਕੋਵਿਡ ਨੇ ਸਾਨੂੰ ਸਿਖਾਇਆ ਹੈ ਕਿ ਜਦੋਂ ਅਸੀਂ ਨਾਲ ਹੁੰਦੇ ਹਾਂ ਤਾਂ ਅਸੀਂ ਮਜ਼ਬੂਤ ਤੇ ਬਿਹਤਰ ਹੁੰਦੇ ਹਾਂ: ਪ੍ਰਧਾਨ ਮੰਤਰੀ
“ਆਉਣ ਵਾਲੀਆਂ ਪੀੜ੍ਹੀਆਂ ਇਹ ਗੱਲ ਚੇਤੇ ਰੱਖਣਗੀਆਂ ਕਿ ਕਿਵੇਂ ਮਨੁੱਖੀ ਸਹਿਣਸ਼ੀਲਤਾ ਨੇ ਸਾਰੇ ਅੜਿੱਕੇ ਪਾਰ ਕੀਤੇ”
“ਗ਼ਰੀਬਾਂ ਨੂੰ ਸਰਕਾਰਾਂ ‘ਤੇ ਵਧੇਰੇ ਨਿਰਭਰ ਬਣਾ ਕੇ ਗ਼ਰੀਬੀ ਨਾਲ ਨਹੀਂ ਲੜਿਆ ਜਾ ਸਕਦਾ, ਗ਼ਰੀਬੀ ਨਾਲ ਤਦ ਹੀ ਲੜਿਆ ਜਾ ਸਕਦਾ ਹੈ ਜਦੋਂ ਗ਼ਰੀਬ ਭਾਈਚਾਰਾ ਸਰਕਾਰਾਂ ਨੂੰ ਇੱਕ ਭਰੋਸੇਮੰਦ ਸਾਥੀ ਵਜੋਂ ਦੇਖਣਾ ਸ਼ੁਰੂ ਕਰ ਦੇਣ”
“ਜਦੋਂ ਸੱਤਾ ਦਾ ਉਪਯੋਗ ਗ਼ਰੀਬਾਂ ਨੂੰ ਮਜ਼ਬੂਤ ਬਣਾਉਣ ਲਈ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਗ਼ਰੀਬੀ ਨਾਲ ਲੜਨ ਦੀ ਤਾਕਤ ਮਿਲਦੀ ਹੈ”
“ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਦਾ ਸਭ ਤੋਂ ਸੌਖਾ ਤੇ ਸਭ ਤੋਂ ਸਫ਼ਲ ਤਰੀਕਾ ਕੁਦਰਤ ਅਨੁਸਾਰ ਜੀਵਨ–ਸ਼ੈਲੀ ਨੂੰ ਅਪਣਾਉਣਾ ਹੈ”
“ਮਹਾਤਮਾ ਗਾਂਧੀ ਦੁਨੀਆ ਦੇ ਸਭ ਤੋਂ ਮਹਾਨ ਵਾਤਾਵਰਣ ਸ਼ਾਸਤਰੀਆਂ ‘ਚੋਂ ਇੱਕ ਹਨ,ਉਨ੍ਹਾਂ ਸਿਫ਼ਰ ਕਾਰਨ ਨਿਕਾਸੀ ਵਾਲੀ ਜੀਵਨ–ਸ਼ੈਲੀ ਨੂੰ ਅਪਣਾਇਆ, ਉਨ੍ਹਾਂ ਜੋ ਵੀ ਕੀਤਾ ਉਸ ਵਿੱਚ ਉਨ੍ਹਾਂ ਸਾਡੇ ਗ੍ਰਹਿ ਦੀ ਭਲਾਈ ਨੂੰ ਸਰਬਉੱਚ ਰੱਖਿਆ ”
“ਗਾਂਧੀ ਜੀ ਨੇ ਟ੍ਰੱਸਟੀਸ਼ਿਪ ਦੇ ਸਿਧਾਂਤ ‘ਤੇ ਚਾਨਣਾ ਪਾਇਆ, ਜਿਸ ਅਨੁਸਾਰ ਅਸੀਂ ਸਾਰੇ ਇਸ ਗ੍ਰਹਿ ਦੇ ਟ੍ਰੱਸਟੀ ਹਾਂ ਤੇ ਇਸ ਦੀ ਦੇਖਭਾਲ਼ ਕਰਨਾ ਸਾਡਾ ਫ਼ਰਜ਼ ਹੈ”
“ਭਾਰਤ ਜੀ–20 ਦਾ ਇਕਲੌਤਾ ਅਜਿਹਾ ਦੇਸ਼ ਹੈ, ਜੋ ਆਪਣੀਆਂ ਪੈ
प्रविष्टि तिथि:
25 SEP 2021 10:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਘੰਟੇ ਚਲਣ ਵਾਲੇ ‘ਗਲੋਬਲ ਸਿਟੀਜ਼ਨ ਲਾਈਵ’ ਨੂੰ ਵੀਡੀਓ ਦੇ ਜ਼ਰੀਏ ਸੰਬੋਧਨ ਕੀਤਾ। ਇਹ ਪ੍ਰੋਗਰਾਮ 25 ਤੇ 26 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ; ਜਿਸ ਵਿੱਚ ਮੁੰਬਈ, ਨਿਊਯਾਰਕ, ਪੈਰਿਸ, ਰੀਓ ਡੀ ਜਨੇਰੀਓ, ਸਿਡਨੀ, ਲਾਸ ਐਂਜਲਸ, ਲਾਗੋਸ ਤੇ ਸਿਓਲ ਸਮੇਤ ਮੁੱਖ ਸ਼ਹਿਰਾਂ ਵਿੱਚ ਲਾਈਵ ਪ੍ਰੋਗਰਾਮ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਨੇ ਇਹ ਦੱਸਣ ਲਈ ਆਲਮੀ ਮਹਾਮਾਰੀ ਦੀ ਚੁਣੌਤੀ ਦਾ ਜ਼ਿਕਰ ਕੀਤਾ ਕਿ ਜਦੋਂ ਅਸੀਂ ਇਕਜੁੱਟ ਹੁੰਦੇ ਹਾਂ, ਤਾਂ ਅਸੀਂ ਮਜ਼ਬੂਤ ਤੇ ਬਿਹਤਰ ਹੁੰਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ,‘ਅਸੀਂ ਇਸ ਸਮੂਹਿਕ ਭਾਵਨਾ ਦੀ ਝਲਕ ਤਦ ਦੇਖੀ, ਜਦੋਂ ਸਾਡੇ ਕੋਵਿਡ–19 ਵਾਰੀਅਰਸ, ਡਾਕਟਰਾਂ, ਨਰਸਾਂ, ਮੈਡੀਕਲ/ਹੈਲਥਕੇਅਰ ਵਰਕਰਾਂ ਨੇ ਆਲਮੀ ਮਹਾਮਾਰੀ ਨਾਲ ਲੜਨ ‘ਚ ਆਪਣਾ ਸਰਬੋਤਮ ਦਿੱਤਾ। ਅਸੀਂ ਆਪਣੇ ਵਿਗਿਆਨੀਆਂ ਤੇ ਇਨੋਵੇਟਰਾਂ ‘ਚ ਵੀ ਇਹ ਭਾਵਨਾ ਦੇਖੀ, ਜਿਨ੍ਹਾਂ ਨੇ ਰਿਕਾਰਡ ਸਮੇਂ ‘ਚ ਨਵੇਂ ਟੀਕੇ ਬਣਾਏ। ਆਉਣ ਵਾਲੀਆਂ ਪੀੜ੍ਹੀਆਂ ਇਹ ਗੱਲ ਯਾਦ ਰੱਖਣਗੀਆਂ ਕਿ ਕਿਵੇਂ ਮਨੁੱਖੀ ਸਹਿਣਸ਼ੀਲਤਾ ਨੇ ਸਾਰੇ ਅੜਿੱਕੇ ਪਾਰ ਕੀਤੇ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਇਲਾਵਾ ਗ਼ਰੀਬੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਗ਼ਰੀਬ ਸਮਾਜ ਨੂੰ ਸਰਕਾਰਾਂ ਉੱਤੇ ਵਧੇਰੇ ਨਿਰਭਰ ਬਣਾ ਕੇ ਗ਼ਰੀਬੀ ਨਾਲ ਲੜਿਆ ਨਹੀਂ ਜਾ ਸਕਦਾ। ਗ਼ਰੀਬੀ ਨਾਲ ਲੜਿਆ ਜਾ ਸਕਦਾ ਹੈ ਜਦੋਂ ਗ਼ਰੀਬ ਸਮਾਜ ਸਰਕਾਰਾਂ ਨੂੰ ਭਰੋਸੇਯੋਗ ਸਾਥੀ ਵਜੋਂ ਵੇਖਣਾ ਸ਼ੁਰੂ ਕਰ ਦੇਣ। ਪ੍ਰਧਾਨ ਮੰਤਰੀ ਨੇ ਕਿਹਾ, 'ਅਜਿਹਾ ਭਰੋਸੇਯੋਗ ਸਾਥੀ ਜੋ ਉਨ੍ਹਾਂ ਨੂੰ ਗ਼ਰੀਬੀ ਦੇ ਭੈੜੇ ਚੱਕਰ ਨੂੰ ਸਦਾ ਲਈ ਤੋੜਨ ਲਈ ਸਮਰੱਥ ਬੁਨਿਆਦੀ ਢਾਂਚਾ ਪ੍ਰਦਾਨ ਕਰੇ।'
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗ਼ਰੀਬ ਭਾਈਚਾਰੇ ਨੂੰ ਸ਼ਕਤੀ ਦੇਣ ਲਈ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਗ਼ਰੀਬੀ ਨਾਲ ਲੜਨ ਦੀ ਤਾਕਤ ਮਿਲਦੀ ਹੈ। ਗ਼ਰੀਬਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਉਦਾਹਰਣ ਵਜੋਂ ਉਨ੍ਹਾਂ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਰਹੇ ਲੋਕਾਂ ਨੂੰ ਉਸ ਦੇ ਘੇਰੇ ਵਿੱਚ ਲਿਆਉਣ, ਲੱਖਾਂ ਲੋਕਾਂ ਨੂੰ ਸਮਾਜਿਕ ਸੁਰੱਖਿਆ ਕਵਰੇਜ ਮੁਹੱਈਆ ਕਰਵਾਉਣ, 50 ਕਰੋੜ ਭਾਰਤੀਆਂ ਨੂੰ ਮੁਫ਼ਤ ਅਤੇ ਮਿਆਰੀ ਸਿਹਤ ਸੁਵਿਧਾਵਾਂ ਦੇਣ ਜਿਹੇ ਉਪਾਵਾਂ ਦਾ ਜ਼ਿਕਰ ਦਿੱਤਾ।
ਸ਼ਹਿਰਾਂ ਅਤੇ ਪਿੰਡਾਂ ਵਿੱਚ ਬੇਘਰੇ ਲੋਕਾਂ ਲਈ ਬਣਾਏ ਗਏ 3 ਕਰੋੜ ਘਰਾਂ ਬਾਰੇ ਗੱਲ ਕਰਦਿਆਂ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਘਰ ਸਿਰਫ ਇੱਕ ਪਨਾਹਗਾਹ ਨਹੀਂ ਹੈ। ਉਨ੍ਹਾਂ ਕਿਹਾ, 'ਸਿਰ ਉੱਤੇ ਛੱਤ ਲੋਕਾਂ ਨੂੰ ਆਦਰ ਦਿੰਦੀ ਹੈ।' ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕਿਹਾ ਕਿ 'ਜਨ ਅੰਦੋਲਨ' ਹਰ ਘਰ ਨੂੰ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਮੁਹੱਈਆ ਕਰਵਾਉਣ, ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਲਈ ਇੱਕ ਲੱਖ ਕਰੋੜ ਡਾਲਰ ਤੋਂ ਵੱਧ ਖਰਚ ਕਰਨ, 80 ਕਰੋੜ ਨਾਗਰਿਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਅਤੇ ਹੋਰ ਬਹੁਤ ਸਾਰੇ ਯਤਨਾਂ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਦੀਆਂ ਕੋਸ਼ਿਸ਼ਾਂ ਰਾਹੀਂ ਗ਼ਰੀਬੀ ਵਿਰੁੱਧ ਲੜਾਈ ਨੂੰ ਤਾਕਤ ਮਿਲੇਗੀ।
ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਦੇ ਖ਼ਤਰੇ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਖਤਰੇ ਨੂੰ ਘਟਾਉਣ ਦਾ ਸਭ ਤੋਂ ਸਰਲ ਅਤੇ ਸਫ਼ਲ ਢੰਗ ਹੈ ਕੁਦਰਤ ਦੇ ਅਨੁਕੂਲ ਜੀਵਨ ਸ਼ੈਲੀ ਅਪਣਾਉਣਾ। ਮਹਾਤਮਾ ਗਾਂਧੀ ਨੂੰ ਵਿਸ਼ਵ ਦੇ ਸਭ ਤੋਂ ਮਹਾਨ ਵਾਤਾਵਰਣਕ ਪ੍ਰੇਮੀਆਂ ਵਿੱਚੋਂ ਇੱਕ ਦੱਸਦੇ ਹੋਏ, ਉਨ੍ਹਾਂ ਨੇ ਵਿਸਤਾਰ ਵਿੱਚ ਦੱਸਿਆ ਕਿ ਕਿਵੇਂ ਬਾਪੂ ਨੇ ਜ਼ੀਰੋ-ਕਾਰਬਨ ਜੀਵਨ ਸ਼ੈਲੀ ਨੂੰ ਅਪਣਾਇਆ ਸੀ। ਉਨ੍ਹਾਂ ਜੋ ਵੀ ਕੀਤਾ ਉਸ ਵਿੱਚ, ਉਨ੍ਹਾਂ ਸਾਡੇ ਗ੍ਰਹਿ ਦੀ ਭਲਾਈ ਨੂੰ ਸਰਬੋਤਮ ਰੱਖਿਆ। ਮਹਾਤਮਾ ਦੁਆਰਾ ਪੇਸ਼ ਕੀਤੇ ਗਏ ਟ੍ਰੱਸਟੀਸ਼ਿਪ ਦੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,"ਅਸੀਂ ਸਾਰੇ ਇਸ ਗ੍ਰਹਿ ਦੇ ਟ੍ਰੱਸਟੀ ਹਾਂ ਅਤੇ ਇਸ ਦੀ ਸੰਭਾਲ਼ ਕਰਨਾ ਸਾਡਾ ਫਰਜ਼ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਵਿੱਚ ਭਾਰਤ ਇਕਲੌਤਾ ਦੇਸ਼ ਹੈ, ਜੋ ਆਪਣੀਆਂ ਪੈਰਿਸ ਪ੍ਰਤੀਬੱਧਤਾਵਾਂ ਨਾਲ ਸਹੀ ਰਾਹ ‘ਤੇ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅੰਤਰਰਾਸ਼ਟਰੀ ਸੋਲਰ ਅਲਾਇੰਸ ਅਤੇ ਕੁਲੀਸ਼ਨ ਫਾਰ ਡਿਜ਼ਾਸਟਰ ਰੇਸੀਲੀਐਂਟ ਬੁਨਿਆਦੀ ਢਾਂਚੇ ਦੇ ਬੈਨਰ ਹੇਠ ਵਿਸ਼ਵ ਨੂੰ ਇਕਜੁੱਟ ਕਰਨ 'ਤੇ ਵੀ ਮਾਣ ਹੈ।
************
ਡੀਐੱਸ/ਏਕੇ
(रिलीज़ आईडी: 1758441)
आगंतुक पटल : 214
इस विज्ञप्ति को इन भाषाओं में पढ़ें:
Bengali
,
Assamese
,
Manipuri
,
Tamil
,
English
,
Urdu
,
Marathi
,
हिन्दी
,
Gujarati
,
Odia
,
Telugu
,
Kannada
,
Malayalam