ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 1 ਤੋਂ 31 ਅਕਤੂਬਰ ਤੱਕ ਇੱਕ ਮਹੀਨੇ ਦੇ ਰਾਸ਼ਟਰਵਿਆਪੀ ਸਵੱਛ ਭਾਰਤ ਅਭਿਯਾਨ ਦੀ ਘੋਸ਼ਣਾ ਕੀਤੀ
Posted On:
26 SEP 2021 4:41PM by PIB Chandigarh
ਸਰਕਾਰ ਮੁੱਖ ਰੂਪ ਨਾਲ ਇੱਕ ਵਾਰ ਉਪਯੋਗ ਹੋਣ ਵਾਲੇ ਪਲਾਸਟਿਕ ਕਚਰੇ ਨੂੰ ਖ਼ਤਮ ਕਰਨ ਲਈ 1 ਤੋਂ 31 ਅਕਤੂਬਰ , 2021 ਤੱਕ , ਇੱਕ ਮਹੀਨਾ ਚੱਲਣ ਵਾਲੇ ਦੇਸ਼ਵਿਆਪੀ ਸਵੱਛ ਭਾਰਤ ਅਭਿਯਾਨ ਦਾ ਸ਼ੁਭਾਰੰਭ ਕਰੇਗੀ। ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਇੱਕ ਟਵੀਟ ਸੰਦੇਸ਼ ਵਿੱਚ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਭਾਰਤ ਦੀ ਸੁਤੰਤਰਤਾ ਦੇ 75 ਸਾਲ ਮਨਾਉਣ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਾਂ ਪਲਾਸਟਿਕ ਮੁਕਤ ਭਾਰਤ ਬਣਾਉਣ ਦਾ ਸਾਡਾ ਸੰਕਲਪ ਹੈ ਜੋ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ‘ਤੇ ਅਧਾਰਿਤ ਹੈ ਜਿਸ ਵਿੱਚ ਸਵੱਛਤਾ ਸਰਬਉੱਚ ਪ੍ਰਾਥਮਿਕਤਾ ਹੈ ।
ਮੰਤਰੀ ਮਹੋਦਯ ਨੇ ਸਾਰਿਆਂ ਨੂੰ ਇਸ ਅਭਿਯਾਨ ਵਿੱਚ ਉਤਸਾਹਪੂਰਵਕ ਸ਼ਾਮਿਲ ਹੋਣ ਅਤੇ ਸੰਕਲਪ ਸੇ ਸਿੱਧੀ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੀ ਤਾਕੀਦ ਕੀਤੀ ਹੈ। ਮੰਤਰੀ ਮਹੋਦਯ ਨੇ ਟਵੀਟ ਵਿੱਚ ਕਿਹਾ, ਸਵੱਛਤਾ ਸਰਬਉੱਚ ਹੈ। # ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਆਪਸੀ ਸਹਿਯੋਗ ਨਾਲ ਦੇਸ਼ ਨੂੰ ਪਲਾਸਟਿਕ ਕਚਰੇ ਤੋਂ ਆਜ਼ਾਦੀ ਦਿਵਾਉਣ ਲਈ ਸੰਕਲਪ ਸੇ ਸਿੱਧੀ ਮੂਲ ਮੰਤਰ ਦੁਆਰਾ 1 ਤੋਂ 31 ਅਕਤੂਬਰ ਤੱਕ ਚੱਲਣ ਵਾਲੇ # ਸਵੱਛ ਭਾਰਤ ਅਭਿਯਾਨ ਪ੍ਰੋਗਰਾਮ ਨਾਲ ਜੁੜੋ।
https://twitter.com/pibyas/status/1442074051447439364
ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਵੱਛਤਾ ਅਭਿਯਾਨ ਹੋਵੇਗਾ, ਜਿਸ ਵਿੱਚ ਦੇਸ਼ ਦੇ ਕਈ ਹਿੱਸਿਆਂ ਤੋਂ 75 ਲੱਖ ਟਨ ਤੋਂ ਅਧਿਕ ਕਚਰਾ, ਮੁੱਖ ਰੂਪ ਨਾਲ ਪਲਾਸਟਿਕ ਕਚਰਾ , ਇਕੱਠਾ ਕੀਤਾ ਜਾਵੇਗਾ ਅਤੇ ਇਸ ਨੂੰ ‘ਵੇਸਟ ਟੂ ਵੈਲਥ ਮਾਡਲ’ ਦੇ ਅਧਾਰ ‘ਤੇ ਅੱਗੇ ਪ੍ਰਸੰਸਕ੍ਰਿਤ ਕੀਤਾ ਜਾਵੇਗਾ । ਇਸ ਅਭਿਯਾਨ ਦਾ ਉਦੇਸ਼ "ਸਵੱਛ ਭਾਰਤ : ਸੁਰੱਖਿਅਤ ਭਾਰਤ" ਦੇ ਮੰਤਰ ਦਾ ਪ੍ਰਚਾਰ ਕਰਨਾ ਹੈ ।
https://twitter.com/Nyksindia/status/1442029706124029957
ਅਭਿਯਾਨ ਵਿੱਚ ਭਾਗ ਲੈਣ ਲਈ ਵਿਅਕਤੀ, ਸੰਗਠਨ, ਹਿਤਧਾਰਕ ਆਦਿ ਹੇਠਾਂ ਦਿੱਤੇ ਗਏ ਲਿੰਕ ‘ਤੇ ਰਜਿਸਟਰ ਕਰਾ ਸਕਦੇ ਹਨ :
https://docs.google.com/forms/d/e/1FAIpQLSfnk5KMQ_bvtk1cFe56oCya0p3semGoKY5vEOJDdPtxzWAdaA/viewform
*****
ਐੱਨਬੀ/ਓਏ/ਯੂਡੀ
(Release ID: 1758434)
Visitor Counter : 203