ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਲੇਹ, ਲੱਦਾਖ ਵਿੱਚ ਦੂਜੇ ‘ਅਲਟੀਮੇਟ ਲੱਦਾਖ ਸਾਈਕਲਿੰਗ ਚੈਲੇਂਜ’ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਆਓ ਸਾਈਕਲ ਚਲਾਈਏ , ਆਪਾਂ ਤੰਦਰੁਸਤ ਰਹੀਏ ਅਤੇ ਭਾਰਤ ਨੂੰ ਤੰਦਰੁਸਤ ਰੱਖੀਏ: ਸ਼੍ਰੀ ਅਨੁਰਾਗ ਠਾਕੁਰ
Posted On:
25 SEP 2021 11:13AM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਅਤੇ ਫਿੱਟ ਇੰਡੀਆ ਅਭਿਯਾਨ ਦੇ ਤਹਿਤ ਦੂਜੇ “ਅਲਟੀਮੇਟ ਲੱਦਾਖ ਸਾਈਕਲਿੰਗ ਚੈਲੇਂਜ” ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ । ਸਾਈਕਲਿੰਗ ਫੈਡਰੇਸ਼ਨ ਆਵ੍ ਇੰਡੀਆ ਦੇ ਤਾਲਮੇਲ ਨਾਲ ਲੱਦਾਖ ਪੁਲਿਸ ਦੁਆਰਾ ਇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਹੈ ।
ਸਾਈਕਲ ਚਲਾਉਣ ਦੇ ਮੁਕਾਬਲੇ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ , ਫਿੱਟ ਇੰਡੀਆ ਅਭਿਯਾਨ ਦੀ ਪ੍ਰੇਰਨਾ ਹੈ । ਇਹ ਪ੍ਰੋਗਰਾਮ ਦੇਸ਼ਵਾਸੀਆਂ ਵਿੱਚ ਬਿਹਤਰ ਸਿਹਤ ਦੇ ਪ੍ਰਤੀ ਜਾਗਰੂਕਤਾ ਨੂੰ ਹੁਲਾਰਾ ਦਿੰਦਾ ਹੈ । ਮੰਤਰੀ ਨੇ ਕਿਹਾ ਕਿ ਉਹ ਸਮੁੰਦਰ ਤਲ ਤੋਂ 11000 ਫੁੱਟ ਦੀ ਉਚਾਈ ‘ਤੇ ਸਾਈਕਲ ਚਲਾਉਣ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਲੱਦਾਖ ਦੇ ਯੁਵਾਵਾਂ ਦੇ ਜੋਸ਼ ਨੂੰ ਵੇਖ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਮੰਤਰੀ ਨੇ ਸਾਈਕਲ ਮੁਕਾਬਲੇ ਨੂੰ ਹੁਲਾਰਾ ਦੇ ਕੇ ਫਿੱਟ ਇੰਡੀਆ ਅਭਿਯਾਨ ਵਿੱਚ ਯੋਗਦਾਨ ਦੇਣ ਲਈ ਲੱਦਾਖ ਦੇ ਯੁਵਾਵਾਂ ਦੀ ਪ੍ਰਸ਼ੰਸਾ ਕੀਤੀ ।
ਕੇਂਦਰੀ ਮੰਤਰੀ ਨੇ ਫਿੱਟ ਇੰਡੀਆ ਅਭਿਯਾਨ ਦੇ ਤਹਿਤ ਸਾਈਕਲ ਚਲਾਉਣ ਦੇ ਇਸ ਮੁਕਾਬਲੇ ਨੂੰ ਹੁਲਾਰਾ ਦੇਣ ਲਈ ਲੱਦਾਖ ਪੁਲਿਸ ਅਤੇ ਐੱਲਏਐੱਚਡੀਸੀ ਨੂੰ ਵੀ ਵਧਾਈ ਦਿੱਤੀ ।
ਫਿੱਟ ਇੰਡੀਆ ਅਭਿਯਾਨ ਨੂੰ ਹੁਲਾਰਾ ਦੇਣ ਵਿੱਚ ਯੁਵਾਵਾਂ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ , ਆਓ ਸਾਈਕਲ ਚਲਾਈਏ , ਆਪਾਂ ਤੰਦਰੁਸਤ ਰਹੀਏ ਅਤੇ ਭਾਰਤ ਨੂੰ ਤੰਦਰੁਸਤ ਰੱਖੀਏ । ਨੌਜਵਾਨ ਤੰਦਰੁਸਤ ਹਨ , ਤਾਂ ਭਾਰਤ ਤੰਦਰੁਸਤ ਹੈ ।
ਕੇਂਦਰੀ ਮੰਤਰੀ ਨੇ, ਸਾਂਸਦ ਸ਼੍ਰੀ ਜਾਮਯਾਂਗ ਸੇਰਿੰਗ ਨਾਮਗਯਾਲ ਅਤੇ ਸੀਈਸੀ , ਤਾਸ਼ੀ ਗਯਾਲਸਨ ਦੇ ਨਾਲ ਸਾਈਕਲ ਚਲਾਉਣ ਦੇ ਇਸ ਮੁਕਾਬਲੇ ਵਿੱਚ ਭਾਗ ਲਿਆ ।
https://twitter.com/ianuragthakur/status/1441623597022269447
************
ਸ਼ੇਖ ਮੁਦਾਸੀਰ ਅਮੀਨ
(Release ID: 1758179)
Visitor Counter : 171