ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦਰਮਿਆਨ ਮੀਟਿੰਗ

Posted On: 24 SEP 2021 3:12AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦੇ ਆਪਣੇ ਦੌਰੇ ਦੇ ਦੌਰਾਨ 23 ਸਤੰਬਰ,  2021 ਨੂੰ ਵਾਸ਼ਿੰਗਟਨ ਡੀਸੀ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ

ਉਨ੍ਹਾਂ ਨੇ ਆਪਣੀ ਇਸ ਪਹਿਲੀ ਵਿਅਕਤੀਗਤ ਮੁਲਾਕਾਤ ਤੇ ਪ੍ਰਸੰਨਤਾ ਵਿਅਕਤ ਕੀਤੀ ਇਸ ਤੋਂ ਪਹਿਲਾਂ ਜੂਨ 2021 ਵਿੱਚ ਹੋਈ ਆਪਣੀ ਟੈਲੀਫੋਨ ਵਾਰਤਾਲਾਪ ਨੂੰ ਵੀ ਉਨ੍ਹਾਂ ਨੇ ਗਰਮਜੋਸ਼ੀ ਨਾਲ ਯਾਦ ਕੀਤਾ। ਦੋਹਾਂ ਨੇਤਾਵਾਂ ਨੇ ਅਫ਼ਗ਼ਾਨਿਸਤਾਨ ਸਹਿਤ ਹਾਲ  ਦੇ ਆਲਮੀ ਘਟਨਾਕ੍ਰਮ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਇੱਕ ਮੁਕਤਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

ਦੋਹਾਂ ਲੀਡਰਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਕੋਵਿਡ-19 ਦੀ ਸਥਿਤੀ ਤੇ ਚਰਚਾ ਕੀਤੀ,  ਜਿਸ ਵਿੱਚ ਤੇਜ਼ੀ ਨਾਲ ਟੀਕਾਕਰਣ ਪ੍ਰਯਤਨਾਂ ਦੇ ਜ਼ਰੀਏ ਮਹਾਮਾਰੀ ਨੂੰ ਰੋਕਣ ਲਈ ਵਰਤਮਾਨ ਵਿੱਚ ਜਾਰੀ ਪ੍ਰਯਤਨਾਂ ਦੇ ਨਾਲ–ਨਾਲ ਮਹੱਤਵਪੂਰਨ ਦਵਾਈਆਂਇਲਾਜ ਅਤੇ ਸਿਹਤ ਦੇਖਭਾਲ਼ ਉਪਕਰਣਾਂ ਦੀ ਸਪਲਾਈ ਸੁਨਿਸ਼ਚਿਤ ਕਰਨਾ ਸ਼ਾਮਲ ਹੈ

ਦੋਨਾਂ ਧਿਰਾਂ ਨੇ ਜਲਵਾਯੂ ਪਰਿਵਰਤਨ ਤੇ ਸਹਿਯੋਗਾਤਮਕ ਕਾਰਵਾਈ ਦੇ ਮਹੱਤਵ ਨੂੰ ਵੀ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਅਖੁੱਟ ਊਰਜਾ ਨੂੰ ਵਧਾਉਣ ਦੇ ਲਈ ਭਾਰਤ ਦੇ ਅਣਥੱਕ ਪ੍ਰਯਤਨਾਂ ਅਤੇ ਹਾਲ ਹੀ ਵਿੱਚ ਅਰੰਭੇ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵਾਤਾਵਰਣ ਸਥਿਰਤਾ ਨੂੰ ਹੁਲਾਰਾ ਦੇਣ ਦੇ ਲਈ ਜੀਵਨਸ਼ੈਲੀ ਵਿੱਚ ਬਦਲਾਅ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ

ਉਨ੍ਹਾਂ ਨੇ ਪੁਲਾੜ ਸਹਿਯੋਗ,  ਸੂਚਨਾ ਟੈਕਨੋਲੋਜੀ,  ਵਿਸ਼ੇਸ਼ ਤੌਰ ‘ਤੇ ਉੱਭਰਦੀਆਂ ਹੋਰ ਮਹੱਤਵਪੂਰਨ ਟੈਕਨੋਲੋਜੀਆਂ ਦੇ ਨਾਲ-ਨਾਲ ਸਿਹਤ ਦੇ ਖੇਤਰ ਵਿੱਚ ਸਹਿਯੋਗ ਸਹਿਤ ਭਵਿੱਖਗਤ ਸਹਿਯੋਗ ਦੇ ਖੇਤਰਾਂ ਤੇ ਵੀ ਸਲਾਹ-ਮਸ਼ਵਰਾ ਕੀਤਾ। ਦੋਹਾਂ ਲੀਡਰਾਂ ਨੇ ਪਰਸਪਰ ਤੌਰ ‘ਤੇ ਲਾਭਕਾਰੀ ਸਿੱਖਿਆ ਸਬੰਧਾਂ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਗਿਆਨ,  ਇਨੋਵੇਸ਼ਨ ਅਤੇ ਪ੍ਰਤਿਭਾ  ਦੇ ਅਧਾਰ  ਦੇ ਰੂਪ ਵਿੱਚ ਲੋਕਾਂ ਦੇ ਲੋਕਾਂ ਨਾਲ ਜੀਵੰਤ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਤੇ ਵੀ ਆਪਣੀ ਸਹਿਮਤੀ ਜਤਾਈ

ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸੈਕੰਡ ਜੈਂਟਲਮੈਨ ਡਗਲਸ ਐਂਹੌਫ ਨੂੰ ਜਲਦੀ ਹੀ ਭਾਰਤ ਆਉਣ ਦਾ ਸੱਦਾ ਦਿੱਤਾ


 

*********

ਡੀਐੱਸ/ਐੱਸਐੱਚ


(Release ID: 1757891) Visitor Counter : 222