ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨ ਦੇ ਨਾਲ ਕਵਾਡ ਲੀਡਰਸ ਸਮਿਟ ਦੇ ਦੌਰਾਨ ਮੀਟਿੰਗ

Posted On: 24 SEP 2021 3:10AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ 23 ਸਤੰਬਰ 2021 ਨੂੰ ਸੰਯੁਕਤ ਰਾਜ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਕਵਾਡ ਲੀਡਰਸ ਸਮਿਟ  ਦੇ ਦੌਰਾਨ ਆਸਟ੍ਰੇਲੀਆ  ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨ  ਦੇ ਨਾਲ ਦੁਵੱਲੀ ਮੀਟਿੰਗ ਕੀਤੀ ।

ਮਹਾਮਾਰੀ  ਦੇ ਬਾਅਦ ਦੀ ਅਵਧੀ ਵਿੱਚ ਦੋਹਾਂ ਲੀਡਰਾਂ ਦੇ ਦਰਮਿਆਨ ਆਹਮਣੇ - ਸਾਹਮਣੇ ਹੋਣ ਵਾਲੀ ਇਹ ਪਹਿਲੀ ਮੀਟਿੰਗ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੌਰਿਸਨ  ਦੇ ਦਰਮਿਆਨ 4 ਜੂਨ 2020 ਨੂੰ ਆਯੋਜਿਤ ਲੀਡਰਸ ਵਰਚੁਅਲ ਸਮਿਟਅੰਤਿਮ ਦੁਵੱਲੀ ਮੀਟਿੰਗ ਸੀ,  ਜਦੋਂ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਵਿਸਤਾਰ ਦਿੱਤਾ ਗਿਆ ਸੀ ।


ਮੀਟਿੰਗ ਦੇ ਦੌਰਾਨਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ,  ਖੇਤਰੀ ਅਤੇ ਵਿਸ਼ਵ ਮਹੱਤਵ ਦੇ ਕਈ ਮੁੱਦਿਆਂ ਤੇ ਚਰਚਾ ਕੀਤੀ।  ਉਨ੍ਹਾਂ ਨੇ ਹਾਲ ਹੀ ਵਿੱਚ ਆਯੋਜਿਤ ਪਹਿਲੀ ਭਾਰਤ-ਆਸਟ੍ਰੇਲੀਆ ਵਿਦੇਸ਼ ਅਤੇ ਰੱਖਿਆ ਮੰਤਰੀ  2+2 ਵਾਰਤਾ ਸਮੇਤ ਦੋਹਾਂ ਦੇਸ਼ਾਂ ਦੇ ਦਰਮਿਆਨ ਨਿਯਮਿਤ ਰੂਪ ਨਾਲ ਕੀਤੇ ਜਾ ਰਹੇ ਉੱਚ - ਪੱਧਰੀ ਸਲਾਹ-ਮਸ਼ਵਰੇ ਤੇ ਤਸੱਲੀ ਪ੍ਰਗਟਾਈ ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਤਹਿਤ ਜੂਨ2020 ਵਿੱਚ ਆਯੋਜਿਤ ਲੀਡਰਸ ਵਰਚੁਅਲ ਸਮਿਟ ਦੇ ਬਾਅਦ ਤੋਂ ਹਾਸਲ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਆਪਸੀ ਭਲਾਈ ਅਤੇ ਇੱਕ ਖੁੱਲ੍ਹੇ,  ਮੁਕਤ,  ਸਮ੍ਰਿੱਧ ਅਤੇ ਨਿਯਮ-ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ  ਦੇ ਸਾਂਝੇ ਉਦੇਸ਼ ਨੂੰ ਅੱਗੇ ਵਧਾਉਣ ਦੇ ਲਈ ਕਰੀਬੀ ਸਹਿਯੋਗ ਜਾਰੀ ਰੱਖਣ ਦਾ ਸੰਕਲਪ ਲਿਆ ।

ਦੋਹਾਂ ਲੀਡਰਾਂ ਨੇ ਦੁਵੱਲੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ  ( ਸੀਈਸੀਏ )   ਦੇ ਤਹਿਤ ਜਾਰੀ ਵਾਰਤਾ ਤੇ ਤਸੱਲੀ ਪ੍ਰਗਟਾਈ । ਉਸ ਸੰਦਰਭ ਵਿੱਚ,  ਦੋਹਾਂ ਧਿਰਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨ ਦੇ ਵਿਸ਼ੇਸ਼ ਵਪਾਰ ਦੂਤ ਦੇ ਰੂਪ ਵਿੱਚ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਟੋਨੀ ਐਬੌਟ ਦੀ ਭਾਰਤ ਯਾਤਰਾ ਦਾ ਸੁਆਗਤ ਕੀਤਾ ਅਤੇ ਦਸੰਬਰ 2021 ਤੱਕ ਅੰਤਰਿਮ ਸਮਝੌਤੇ ਤੇ ਅਧਾਰਿਤ ਇੱਕ ਸ਼ੁਰੂਆਤੀ ਐਲਾਨ ਦੇ ਲਈ ਦੋਹਾਂ ਧਿਰਾਂ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ।

ਪ੍ਰਧਾਨ ਮੰਤਰੀਆਂ ਨੇ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਤਤਕਾਲ ਅਧਾਰ ਤੇ ਹੱਲ ਕਰਨ ਦੇ ਲਈ ਅੰਤਰਰਾਸ਼ਟਰੀ ਸਮੁਦਾਇ ਦੀ ਭਾਗੀਦਾਰੀ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਇਸ ਸਬੰਧ ਵਿੱਚ,  ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਾਤਾਵਰਣ ਸੰਭਾਲ਼ ਤੇ ਵਿਆਪਕ ਗੱਲਬਾਤ ਦੀ ਜ਼ਰੂਰਤ ਤੇ ਜ਼ੋਰ ਦਿੱਤਾ।  ਦੋਹਾਂ ਲੀਡਰਾਂ ਨੇ ਸਵੱਛ ਟੈਕਨੋਲੋਜੀਆਂ ਉਪਲਬਧ ਕਰਵਾਉਣ ਦੀਆਂ ਸੰਭਾਵਨਾਵਾਂ ਤੇ ਵੀ ਚਰਚਾ ਕੀਤੀ ।

ਦੋਨੋਂ ਪ੍ਰਧਾਨ ਮੰਤਰੀ ਇਸ ਗੱਲ ਤੇ ਸਹਿਮਤ ਹੋਏ ਕਿ ਇਸ ਖੇਤਰ ਦੇ ਦੋ ਜੀਵੰਤ ਲੋਕਤੰਤਰਾਂ ਦੇ ਰੂਪ ਵਿੱਚਦੋਨਾਂ ਦੇਸ਼ਾਂ ਨੂੰ ਮਹਾਮਾਰੀ ਦੇ ਬਾਅਦ ਦੀ ਦੁਨੀਆ ਵਿੱਚ ਚੁਣੌਤੀਆਂ,  ਜਿਨ੍ਹਾਂ ਵਿੱਚ ਹੋਰ ਗੱਲਾਂ  ਦੇ ਨਾਲ - ਨਾਲ ਸਪਲਾਈ ਚੇਨ ਰੈਜ਼ੀਲੀਐਂਸ(ਲਚਕ) ਨੂੰ ਵਧਾਉਣਾ ਵੀ ਸ਼ਾਮਲ ਹੈ ਨੂੰ ਦੂਰ ਕਰਨ ਲਈ ਨਾਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ।

ਦੋਹਾਂ ਲੀਡਰਾਂ ਨੇ ਆਸਟ੍ਰੇਲੀਆ ਦੀ ਅਰਥਵਿਵਸਥਾ ਅਤੇ ਸਮਾਜ ਵਿੱਚ ਪ੍ਰਵਾਸੀ ਭਾਰਤੀਆਂ  ਦੇ ਅਪਾਰ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਮੌਰਿਸਨ ਨੂੰ ਭਾਰਤ ਆਉਣ ਦੇ ਆਪਣੇ ਸੱਦੇ ਨੂੰ ਦੁਹਰਾਇਆ ।

***

ਡੀਐੱਸ/ਐੱਸਐੱਚ



(Release ID: 1757796) Visitor Counter : 219