ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ 24 ਸਤੰਬਰ ਨੂੰ ਪਹਿਲੇ ਹਿਮਾਲਿਅਨ ਫਿਲਮ ਫੈਸਟੀਵਲ ਦੀ ਸ਼ੁਰੂਆਤ ਕਰਨਗੇ


ਫਿਲਮ ਫੈਸਟੀਵਲ ਦੇ ਉਦਘਾਟਨ ਦੇ ਅਵਸਰ ‘ਤੇ ਸ਼ੇਰਸ਼ਾਹ ਫਿਲਮ ਦੇ ਡਾਇਰੈਕਟਰ ਸ਼੍ਰੀ ਵਿਸ਼ਣੂਵਰਧਨ ਅਤੇ ਲੀਡ ਐਕਟਰ ਸਿੱਧਾਰਥ ਮਲਹੋਤਰਾ ਹਿੱਸਾ ਲੈਣਗੇ

ਪਰਮਵੀਰ ਚੱਕਰ ਵਿਜੇਤਾ ਕੈਪਟਨ ਵਿਕਰਮ ਬੱਤਰਾ ਦੇ ਜੀਵਨ ‘ਤੇ ਅਧਾਰਿਤ ਫਿਲਮ ਸ਼ੇਰਸ਼ਾਹ ਇਸ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਵਿੱਚ ਦਿਖਾਈ ਜਾਵੇਗੀ

ਫੈਸਟੀਵਲ ਵਿੱਚ ਮਕਬੂਲ ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ -ਨਾਲ ਕੰਪੀਟੀਸ਼ਨ, ਨੌਨ ਕੰਪੀਟੀਸ਼ਨ ਸੈਕਸ਼ਨ, ਮਾਸਟਰ ਕਲਾਸ ਅਤੇ ਗੱਲਬਾਤ ਸੈਸ਼ਨ ਆਯੋਜਿਤ ਕੀਤੇ ਜਾਣਗੇ

Posted On: 22 SEP 2021 1:13PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ  24 ਸਤੰਬਰ 2021 ਨੂੰ ਪਹਿਲੇ ਹਿਮਾਲਿਅਨ ਫਿਲਮ ਫੈਸਟੀਵਲ ਦਾ ਉਦਘਾਟਨ ਕਰਨਗੇ।ਪੰਜ ਦਿਨ ਦਾ ਇਹ ਫਿਲਮ ਫੈਸਟੀਵਲ ਲੇਹ, ਲੱਦਾਖ ਵਿੱਚ 24 ਤੋਂ 28 ਸਤੰਬਰ 2021 ਤੱਕ ਆਯੋਜਿਤ ਕੀਤਾ ਜਾਵੇਗਾ । 

ਫਿਲਮ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਵਿੱਚ ਸ਼ੇਰਸ਼ਾਹ ਫਿਲਮ ਨਿਰਮਾਤਾ ਅਤੇ ਇਸ ਦੇ ਕਲਾਕਾਰ ਮੌਜੂਦ ਰਹਿਣਗੇ ,  ਜਿਨ੍ਹਾਂ ਵਿੱਚ ਫਿਲਮ ਡਾਇਰੈਕਟਰ ਸ਼੍ਰੀ ਵਿਸ਼ਣੂਵਰਧਨ ਅਤੇ ਫਿਲਮ  ਦੇ ਲੀਡ ਐਕਟਰ ਸਿੱਧਾਰਥ ਮਲਹੋਤਰਾ ਸ਼ਾਮਲ ਹਨ।  ਸ਼ੇਰਸ਼ਾਹ ਫਿਲਮ ਦੇ ਪ੍ਰਦਰਸ਼ਨ ਨਾਲ ਇਸ ਫੈਸਟੀਵਲ ਦੀ ਸ਼ੁਰੂਆਤ ਹੋਵੇਗੀ । 

ਦਰਸ਼ਕਾਂ ਅਤੇ ਸਿਨੇ ਪ੍ਰੇਮੀਆਂ ਨੂੰ ਲੁਭਾਉਣ ਦੇ ਲਈ ਫਿਲਮ ਫੈਸਟੀਵਲ ਦੇ ਕਈ ਹਿੱਸੇ ਹਨ। 

ਇਹ ਇਸ ਪ੍ਰਕਾਰ ਹੈ : 

  1. ਪੰਜ ਦਿਨਾਂ ਦੇ ਫਿਲਮ ਫੈਸਟੀਵਲ ਦੇ ਦੌਰਾਨ ਮਕਬੂਲ ਫਿਲਮਾਂ ਦੀ ਸਕ੍ਰੀਨਿੰਗ

ਇਸ ਦੌਰਾਨ ਸਮਕਾਲੀਨ ਰਾਸ਼ਟਰੀ ਪੁਰਸਕਾਰਾਂ ਅਤੇ ਭਾਰਤੀ ਪੈਨੋਰਮਾ ਵਿੱਚ ਚੋਣਵੀਆਂ ਫਿਲਮਾਂ ਦਾ ਇੱਕ ਪੈਕੇਜ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਸਕ੍ਰੀਨਿੰਗ ਸਿੰਧੂ ਸੰਸਕ੍ਰਿਤੀ ਆਡੀਟੋਰੀਅਮ ਲੇਹ ਵਿੱਚ ਹੋਵੇਗੀ,  ਜਿਸ ਵਿੱਚ ਡਿਜੀਟਲ ਪ੍ਰੋਜੈਕਸ਼ਨ ਸੁਵਿਧਾਵਾਂ ਹਨ । 

  1. ਵਰਕਸ਼ਾਪਾਂ,  ਮਾਸਟਰਕਲਾਸਾਂ ਅਤੇ ਗੱਲਬਾਤ ਸੈਸ਼ਨ

ਇਸ ਦੌਰਾਨ ਵਿਭਿੰਨ ਪ੍ਰਕਾਰ ਦੀਆਂ ਵਰਕਸ਼ਾਪਾਂ ਅਤੇ ਮਾਸਟਰਕਲਾਸਾਂ ਦੇ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਸਥਾਨਕ ਪੱਧਰ ਦੇ ਫਿਲਮ ਨਿਰਮਾਤਾਵਾਂ,  ਆਲੋਚਕਾਂ ਅਤੇ ਟੈਕਨੀਸ਼ੀਅਨਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਖੇਤਰ ਦੇ ਗਿਆਨ ਅਤੇ ਕੌਸ਼ਲ  ਦੀ ਜਾਣਕਾਰੀ ਦਿੱਤੀ ਜਾਵੇਗੀ।  ਇਹ ਸੈਸ਼ਨ ਫਿਲਮ ਨਿਰਮਾਣ ਦੇ ਪ੍ਰਤੀ ਲੋਕਾਂ ਦੇ ਰਚਨਾਤਮਕ ਰੁਝਾਨ ਨੂੰ ਹੁਲਾਰਾ ਦੇਣ ਵਿੱਚ ਇੱਕ ਪ੍ਰੇਰਕ ਦੀ ਭੂਮਿਕਾ ਨਿਭਾਏਗਾ । 

  1. ਕੰਪਟੀਸ਼ਨ ਸੈਕਸ਼ਨ - ਲਘੂ ਅਤੇ ਡਾਕੂਮੈਂਟਰੀ ਫਿਲਮ ਪ੍ਰਤੀਯੋਗਿਤਾ

ਕੰਪਟੀਸ਼ਨ ਸੈਕਸ਼ਨ ਵਿੱਚ ਲਘੂ ਫਿਲਮਾਂ ਅਤੇ ਲਘੂ ਡਾਕੂਮੈਂਟਰੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਬਿਹਤਰੀਨ ਫਿਲਮਾਂ ਦੇ ਲਈ ਪੁਰਸਕਾਰ ਫਿਲਮ ਡਾਇਰੈਕਟਰ,  ਪ੍ਰੋਡਿਊਸਰ ,  ਬੈਸਟ ਸਿਨੇਮੈਟੋਗ੍ਰਾਫੀ,  ਬੈਸਟ ਐਡੀਟਰ ਅਤੇ ਬੈਸਟ ਸਟੋਰੀ ਲਈ ਹਨ। 

ਇਹ ਫਿਲਮ ਫੈਸਟੀਵਲ ਉਪਰੋਕਤ ਆਯੋਜਨਾਂ  ਦੇ ਇਲਾਵਾ ਦਰਸ਼ਕਾਂ  ਦੇ ਵਿਭਿੰਨ ਰੁਝਾਨਾਂ ਨੂੰ ਪੂਰਾ ਕਰਨ ਦੀ ਪ੍ਰਯਤਨ ਕਰੇਗਾ । 

  • ਫੂਡ ਫੈਸਟੀਵਲ: ਲੱਦਾਖ ਦੇ ਵਿਸ਼ੇਸ਼ ਮੌਸਮ ਅਤੇ ਭੂਗੋਲਿਕ ਸਥਿਤੀਆਂ ਦੀ ਵਜ੍ਹਾ ਨਾਲ ਇੱਥੋਂ ਦੇ ਕਈ ਖੇਤਰਾਂ  ਦੇ ਵਿਅੰਜਨ ਅਦੁੱਤੀ ਹਨ ।  ਫਿਲਮ ਫੈਸਟੀਵਲ ਸਥਲ ‘ਤੇ ਹੀ ਪੰਜ ਦਿਨਾਂ ਦੇ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ । 

  • ਸੱਭਿਆਚਾਰਕ ਸ਼ੋਅ: ਲੱਦਾਖ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਨੂੰ ਦਰਸਾਉਣ ਲਈ ਸੱਭਿਆਚਾਰ ਵਿਭਾਗ ਦੇ ਸਹਿਯੋਗ ਨਾਲ ਸੱਭਿਆਚਾਰਕ ਸ਼ੋਅਜ਼ ਦਾ ਆਯੋਜਨ ਕੀਤਾ ਜਾਵੇਗਾ । 

  • ਸੰਗੀਤ ਫੈਸਟ: ਲੱਦਾਖ ਦੇ ਉੱਭਰਦੇ ਯੁਵਾ ਸੰਗੀਤਕਾਰਾਂ ਨੂੰ ਸ਼ੋਅ ਕਰਨ ਲਈ ਇਸ ਫਿਲਮ ਫੈਸਟੀਵਲ ਵਿੱਚ ਸੱਦਾ ਦਿੱਤਾ ਗਿਆ ਹੈ ।  

ਭਾਰਤ ਦਾ ਹਿਮਾਲਿਆਈ ਖੇਤਰ ਆਪਣੀ ਅਨੂਠੀ ਕੁਦਰਤੀ ਸੁੰਦਰਤਾ ਨਾਲ ਵਿਸ਼ਵ ਭਰ ਦੇ ਫਿਲਮ ਨਿਰਮਾਤਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਸ ਖੇਤਰ ਦੀਆਂ ਨਿਰਾਲੀ ਭੂਗੋਲਿਕ ਵਿਸ਼ੇਸ਼ਤਾ,  ਇੱਥੋਂ ਦੇ ਸਥਾਨਕ ਲੋਕ,  ਪਰੰਪਰਾਗਤ ਕੌਸ਼ਲ ਅਤੇ ਸਥਾਨਕ ਰੋਜ਼ਗਾਰ  ਨਾਲ ਜੁੜੀਆਂ ਗਤੀਵਿਧੀਆਂ ‘ਤੇ ਵਿਆਪਕ ਪੱਧਰ ‘ਤੇ ਡਾਕੂਮੈਂਟਰੀ ਬਣਾਈ ਗਈ ਹੈ। ਇਸ ਸੰਦਰਭ ਵਿੱਚ ਫਿਲਮ ਫੈਸਟੀਵਲ ਸਥਾਨਕ ਫਿਲਮ ਨਿਰਮਾਤਾਵਾਂ ਨੂੰ ਉਨ੍ਹਾਂ ਦੀਆਂ ਕਹਾਣੀਆਂ ਵਿਆਪਕ ਤੌਰ ‘ਤੇ ਦੱਸਣ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ । 

ਪਿਛਲੇ ਦੋ ਦਹਾਕਿਆਂ ਵਿੱਚ ਇੱਥੋਂ ਦੇ ਸੁਤੰਤਰ ਫਿਲਮ ਉਦਯੋਗ ਨੇ ਕਾਫ਼ੀ ਪ੍ਰਗਤੀ ਕੀਤੀ ਹੈ ਅਤੇ ਫਿਲਮ ਨਿਰਮਾਤਾ ਸਥਾਨਕ ਭਾਸ਼ਾਵਾਂ ਵਿੱਚ ਫਿਲਮਾਂ ਬਣਾ ਰਹੇ ਹਨ।  ਇਸੇ ਅਵਧੀ ਵਿੱਚ ਇਸ ਖੇਤਰ ਵਿੱਚ ਵੱਡੇ ਪੈਮਾਨੇ ‘ਤੇ ਬਿਜਲੀਕਰਣ ਵੀ ਹੋਇਆ ਹੈ,  ਜੋ ਆਡੀਓ - ਵਿਜ਼ੂਅਲ ਖੇਤਰ  ਦੇ ਵਿਕਾਸ ਲਈ ਇੱਕ ਜ਼ਰੂਰੀ ਸ਼ਰਤ ਹੈ ।  

ਵਿਭਿੰਨ ਖੇਤਰਾਂ ਵਿੱਚ ਹੋਏ ਵਿਕਾਸ ਨਾਲ ਭਾਰਤ ਵਿੱਚ ਬਣੀ ਇੱਕ ਮਕਬੂਲ ਫਿਲਮ ਲੱਦਾਖ ਵਿੱਚ ਤਾਂ ਪਹੁੰਚ ਜਾਂਦੀ ਹੈ ,  ਲੇਕਿਨ ਇਸ ਖੇਤਰ ਦੀਆਂ ਅਨੇਕਾਂ ਕਹਾਣੀਆਂ ਅਜੇ ਵੀ ਦੱਸਣ ਲਈ ਹਨ,  ਖਾਸ ਕਰਕੇ ਸਥਾਨਕ ਫਿਲਮ ਨਿਰਮਾਤਾਵਾਂ ਦੇ ਨਜ਼ਰੀਏ ਤੋਂ ਇਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਣਾ ਬਾਕੀ ਹੈ। ਇਸ ਸੰਦਰਭ ਵਿੱਚ ਇਹ ਆਯੋਜਨ ਫਿਲਮ ਵਰਕਸ਼ਾਪਾਂ,  ਮਾਸਟਰਕਲਾਸਾਂ ਅਤੇ ਗੱਲਬਾਤ ਸੈਸ਼ਨਾਂ  ਦੇ ਆਯੋਜਨ ਨਾਲ ਉੱਭਰਦੇ ਅਤੇ ਆਪਣੀ ਪਹਿਚਾਣ ਬਣਾ ਚੁੱਕੇ,  ਫਿਲਮ ਨਿਰਮਾਤਾਵਾਂ ਨੂੰ ਜ਼ਰੂਰੀ ਕੌਸ਼ਲ  ਅਤੇ ਨੈੱਟਵਰਕ ਸਬੰਧੀ ਅਵਸਰ ਪ੍ਰਦਾਨ ਕਰੇਗਾ। 

ਹਿਮਾਲਿਅਨ ਫਿਲਮ ਫੈਸਟੀਵਲ ਵਿੱਚ ਹਿਮਾਲਿਆਈ ਖੇਤਰ ਦੇ ਫਿਲਮ ਨਿਰਮਾਤਾਵਾਂ ਨੂੰ ਇਕੱਠਿਆਂ ਲਿਆਕੇ ਉਨ੍ਹਾਂ ਨੂੰ ਸੰਸਥਾਗਤ ਰੂਪ ਦੇਣ ਦੀ ਕਲਪਨਾ ਕੀਤੀ ਗਈ ਹੈ। ਜਿਸ ਦੇ ਨਾਲ ਹਿਮਾਲਿਆਈ ਖੇਤਰਾਂ ਵਿੱਚ ਫਿਲਮ ਨਿਰਮਾਣ ਵਿੱਚ ਬਿਹਤਰ ਨਤੀਜੇ ਸਾਹਮਣੇ ਆਉਣਗੇ। ਇਸ ਪੰਜ ਦਿਨਾਂ ਦੇ ਫਿਲਮ ਫੈਸਟੀਵਲ ਦੇ ਦੌਰਾਨ ਹਿਮਾਲਿਆਈ ਖੇਤਰਾਂ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਬਣੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ । 

ਕੰਪਟੀਸ਼ਨ ਸੈਕਸ਼ਨ ਦੀ ਜਿਊਰੀ

  1. ਸ਼੍ਰੀਮਤੀ ਮੰਜੂ ਬੋਰਾ,  ਚੇਅਰਪਰਸਨ (ਅਸਾਮ)

  2. ਸ਼੍ਰੀ ਜੀ. ਪੀ.  ਵਿਜੈ ਕੁਮਾਰ,  ਮੈਂਬਰ (ਤਮਿਲ ਨਾਡੂ) 

  3. ਸ਼੍ਰੀ ਰਾਜਾ ਸ਼ਬੀਰ ਖਾਨ,  ਮੈਂਬਰ  ( ਜੰਮੂ ਤੇ ਕਸ਼ਮੀਰ)

 

 

 

https://ci5.googleusercontent.com/proxy/GxTj__WINPhqwpMKVsmH711wGQD88anAHGBiU393RmRP2Nv8eYLlo4_NixP5c515FKI3MKg-toOUUAWrwEo53-7TF0WsgdTQRXpNPlUPf76vDivvvPaEbp3--g=s0-d-e1-ft#https://static.pib.gov.in/WriteReadData/userfiles/image/image0017UA7.jpg

 

****

ਸੌਰਭ ਸਿੰਘ



(Release ID: 1757041) Visitor Counter : 158