ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਜਨਤਕ ਖੇਤਰ ਦੇ ਕੇਂਦਰੀ ਇਸਪਾਤ ਉੱਦਮਾਂ ਦੀਆਂ ਮਾਰਕੀਟਿੰਗ ਰਣਨੀਤਿਆਂ ਦੀ ਸਮੀਖਿਆ ਕੀਤੀ


ਸੀਪੀਐੱਸਈ ਨੂੰ ਰਾਸ਼ਟਰੀ ਮਹੱਤਵ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਯੋਗਦਾਨ ਕਰਨ ਦਾ ਸੱਦਾ ਦਿੱਤਾ

Posted On: 21 SEP 2021 6:05PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਅੱਜ ਜਨਤਕ ਖੇਤਰ ਦੇ ਕੇਂਦਰੀ ਇਸਪਾਤ ਉੱਦਮਾਂ (ਸੀਪੀਐੱਸਈ) ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕਾਂ (ਸੀਐੱਮਡੀ) ਦੇ ਨਾਲ ਉਨ੍ਹਾਂ ਦੀ ਅਤੇ ਮਾਰਕੀਟਿੰਗ ਰਣਨੀਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਸਮੀਖਿਆ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੰਤਰੀ ਨੇ ਭਵਿੱਖ ਦੇ ਵਿਸਤਾਰ/ਵਿਵਿਧੀਕਰਣ ਯੋਜਨਾਵਾਂ ਦੇ ਸੰਦਰਭ ਵਿੱਚ ਕੰਪਨੀਆਂ ਦੇ ਰੋਡਮੈਪ ਸਹਿਤ ਉਨ੍ਹਾਂ ਦੇ ਦੁਆਰਾ ਅਪਨਾਈ ਗਈ ਮਾਰਕੀਟਿੰਗ ਅਤੇ ਵਿਕਰੀ ਰਣਨੀਤੀਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਅਤੇ ਸਕੱਤਰ (ਇਸਪਾਤ) ਸ਼੍ਰੀ ਪ੍ਰਦੀਪ ਕੁਮਾਰ ਤ੍ਰਿਪਾਠੀ ਵੀ ਉਪਸਥਿਤ ਸਨ।  

C:\Users\Punjabi\Desktop\Gurpreet Kaur\2021\September 2021\21-09-2021\SUB_86517627.jpg

ਇਸਪਾਤ ਮੰਤਰੀ ਨੂੰ ਸੰਬੰਧਿਤ ਸੀਪੀਐੱਸਈ ਨੇ ਆਪਣੇ ਵੱਖ-ਵੱਖ ਉਤਪਾਦਾਂ ਲਈ ਘਰੇਲੂ ਅਤੇ ਨਾਲ ਹੀ ਨਿਰਯਾਤ ਬਜ਼ਾਰ ਦੀ ਖਾਤਿਰ ਮਾਰਕੀਟਿੰਗ ਰਣਨੀਤੀਆਂ ਦੀ ਜਾਣਕਾਰੀ ਦਿੱਤੀ। ਮੰਤਰੀ ਨੇ ਇਸਪਾਤ ਸੀਪੀਐੱਸਈ ਨੂੰ ਸਭ ਤੋਂ ਉਪਯੁਕਤ ਮਾਰਕੀਟਿੰਗ ਰਣਨੀਤੀਆਂ ਦੇ ਨਿਰਮਾਣ ਲਈ ਆਪਣੇ ਵੱਖ-ਵੱਖ ਉਤਪਾਦਾਂ ਲਈ ਮੰਗ, ਸਪਲਾਈ, ਮੂਲ ਨਿਰਧਾਰਣ ਦੇ ਰੁਝਾਨ, ਮੁਕਾਬਲੇ ਦੇ ਪੱਧਰ ਆਦਿ ਵਿੱਚ ਬਦਲਾਅ ਦੇ ਰੀਅਲ-ਟਾਈਮ ਅਸੇਸਮੈਂਟ ਦੀ ਖਾਤਿਰ ਇੱਕ ਪ੍ਰਣਾਲੀ ਸਥਾਪਿਤ ਕਰਨ ਦਾ ਨਿਰਦੇਸ਼ ਦਿੱਤਾ।

ਉਨ੍ਹਾਂ ਨੇ ਇਨ੍ਹਾਂ ਉੱਦਮਾਂ ਨੂੰ ਆਪਣੇ ਉਤਪਾਦਾਂ ਦੀ ਵਿਆਪਕ ਮਾਰਕੀਟਿੰਗ ਦਾ ਸੁਝਾਅ ਦਿੱਤਾ। ਇਸਪਾਤ ਮੰਤਰੀ ਨੇ ਸੀਪੀਐੱਸਈ ਦੁਆਰਾ ਰਾਸ਼ਟਰੀ ਮਹੱਤਵ ਦੀ ਮੌਜੂਦਾ ਅਤੇ ਭਵਿੱਖ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਅਤੇ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਤਹੇ ਦਿਲ ਨਾਲ ਯੋਗਦਾਨ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਇਨ੍ਹਾਂ ਵਿੱਚੋਂ ਭਾਰਤਮਾਲਾ, ਸਾਗਰਮਾਲਾ, ਸੜਕ ਪ੍ਰੋਜੈਕਟ, ਰੇਲਵੇ ਦੇ ਖਾਸ ਫ੍ਰੇਟ ਕੌਰੀਡੋਰ ਡੈਮ ਨਿਰਮਾਣ ਅਤੇ ਊਰਜਾ ਖੇਤਰ ਦੇ ਪ੍ਰੋਜੈਕਟ ਸ਼ਾਮਿਲ ਹਨ।

 

C:\Users\Punjabi\Desktop\Gurpreet Kaur\2021\September 2021\21-09-2021\SUB_8648W3EQ.jpg

ਮੰਤਰੀ ਨੇ ਸੀਪੀਐੱਸਈ ਨੂੰ ਸਲਾਹ ਦਿੱਤੀ ਕਿ ਉਹ ਉਤਪਾਦਾਂ ਦੀ ਬ੍ਰਾਂਡਿੰਗ ‘ਤੇ ਅਧਿਕ ਜ਼ੋਰ ਦੇਣ ਅਤੇ ਆਪਣੇ ਉਤਪਾਦਾਂ ਨੂੰ ਲੋਕਪ੍ਰਿਅ ਬਣਾਉਣ ਲਈ ਸਾਰੇ ਉਪਲਬਧ ਵਿਗਿਆਪਨ ਅਵਸਰਾਂ ਦਾ ਉਪਯੋਗ ਕਰਨ। ਮੰਤਰੀ ਨੇ ਕੰਪਨੀਆਂ ਨੂੰ ਡੀਲਰਾਂ/ਵਿਤਰਕਾਂ, ਏਜੰਟਾਂ, ਗ੍ਰਾਹਕਾਂ ਆਦਿ ਦੇ ਨਾਲ ਲਗਾਤਾਰ ਖੁਦ ਨੂੰ ਜੋੜਨ ਅਤੇ ਛੋਟੇ ਕਸਬਿਆਂ/ਸ਼ਹਿਰਾਂ ਅਤੇ ਪਿੰਡਾਂ ਵਿੱਚ ਆਮ ਆਦਮੀ ਤੱਕ ਆਪਣੀ ਪਹੁੰਚ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਨਿਰਦੇਸ਼ ਦਿੱਤਾ।

 

******

ਐੱਮਵੀ/ਆਰਕੇਪੀ


(Release ID: 1757028) Visitor Counter : 171